ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬ੍ਰਿਟੇਨ ਦੀ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 04 JUN 2026 9:37PM by PIB Chandigarh

ਬ੍ਰਿਟੇਨ ਦੀ ਵਿਦੇਸ਼ ਮੰਤਰੀ ਇਵੇਟ ਕੂਪਰ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਹਾਲ ਹੀ ਦੇ ਦਿਨਾਂ ਵਿੱਚ ਭਾਰਤ-ਬ੍ਰਿਟੇਨ ਦੀ ਭਾਈਵਾਲੀ ਦੇ ਵਧੇਰੇ ਮਜ਼ਬੂਤ ਹੋਣ ਦੀ ਸ਼ਲਾਘਾ ਕੀਤੀ, ਜਿਸ ਨਾਲ ਦੋਵਾਂ ਦੇਸ਼ਾਂ ਲਈ ਬੇਮਿਸਾਲ ਵਿਕਾਸ ਦੇ ਮੌਕੇ ਉਪਲਬਧ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਬ੍ਰਿਟੇਨ ਵਿਜ਼ਨ 2035 ਭਾਈਵਾਲੀ ਦਾ ਮਾਰਗ-ਦਰਸ਼ਨ ਕਰਦਾ ਰਹੇਗਾ ਅਤੇ ਆਲਮੀ ਭਲਾਈ ਲਈ ਸਾਂਝੇ ਯਤਨਾਂ ਨੂੰ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

"ਬ੍ਰਿਟੇਨ ਦੀ ਵਿਦੇਸ਼ ਮੰਤਰੀ ਇਵੇਟ ਕੂਪਰ ਨਾਲ ਮਿਲ ਕੇ ਖ਼ੁਸ਼ੀ ਹੋਈ। ਹਾਲ ਹੀ ਦੇ ਦਿਨਾਂ ਵਿੱਚ ਭਾਰਤ-ਬ੍ਰਿਟੇਨ ਭਾਈਵਾਲੀ ਦਾ ਮਜ਼ਬੂਤ ਹੋਣਾ ਸ਼ਲਾਘਾਯੋਗ ਹੈ, ਜਿਸ ਨਾਲ ਦੋਵਾਂ ਦੇਸ਼ਾਂ ਲਈ ਬੇਮਿਸਾਲ ਵਿਕਾਸ ਦੇ ਮੌਕੇ ਖੁੱਲ੍ਹੇ ਹਨ।

ਭਾਰਤ-ਬ੍ਰਿਟੇਨ ਵਿਜ਼ਨ 2035 ਸਾਡੀ ਭਾਈਵਾਲੀ ਦਾ ਮਾਰਗ-ਦਰਸ਼ਨ ਕਰਦਾ ਰਹੇਗਾ ਅਤੇ ਆਲਮੀ ਭਲਾਈ ਲਈ ਸਾਡੇ ਸਾਂਝੇ ਯਤਨਾਂ ਨੂੰ ਮਜ਼ਬੂਤ ਕਰੇਗਾ। @YvetteCooperMP"

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2269184) ਵਿਜ਼ੀਟਰ ਕਾਊਂਟਰ : 46