ਆਯੂਸ਼
ਅੰਤਰਰਾਸ਼ਟਰੀ ਯੋਗ ਦਿਵਸ 2026 ਦੇ 100 ਦਿਨ ਬਾਕੀ ਰਹਿਣ ਦੇ ਮੌਕੇ ‘ਤੇ ਯੋਗ ਮਹੋਤਸਵ ਦਾ ਆਯੋਜਨ
Posted On:
12 MAR 2026 10:27AM by PIB Chandigarh
ਆਯੂਸ਼ ਮੰਤਰਾਲੇ ਦੇ ਅਧੀਨ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਫ਼ ਯੋਗਾ (ਐੱਮਡੀਐੱਨਆਈਵਾਈ) 13 ਮਾਰਚ, 2026 ਨੂੰ ਵਿਗਿਆਨ ਭਵਨ ਵਿਖੇ ਯੋਗ ਮਹੋਤਸਵ-2026 ਦਾ ਆਯੋਜਨ ਕਰ ਰਿਹਾ ਹੈ। ਇਹ ਆਯੋਜਨ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ 100 ਦਿਨ ਬਾਕੀ ਰਹਿਣ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਆਯੂਸ਼ ਮੰਤਰਾਲੇ ਨੇ ਆਪਣੇ ਵੱਖ-ਵੱਖ ਹਿਤਧਾਰਕਾਂ ਦੇ ਨਾਲ ਮਿਲ ਕੇ 100 ਦਿਨ ਬਾਕੀ ਰਹਿਣ ਦੇ ਤਹਿਤ ਪ੍ਰੋਗਰਾਮ ਤਿਆਰ ਕੀਤਾ ਹੈ, ਜਿਸ ਵਿੱਚ 100 ਸੰਗਠਨ 100 ਸਥਾਨਾਂ/ਸ਼ਹਿਰਾਂ ਵਿੱਚ ਯੋਗ ਦਾ ਪ੍ਰਚਾਰ ਕਰ ਰਿਹਾ ਹੈ। 13 ਮਾਰਚ, 2026 ਨੂੰ ਵਿਗਿਆਨ ਭਵਨ ਵਿਖੇ ਸਵੇਰੇ 9:00 ਵਜੇ ਤੋਂ ਇੱਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀਆਂ ਦੇ ਮੌਜੂਦ ਰਹਿਣ ਦੀ ਉਮੀਦ ਹੈ। ਪ੍ਰੋਗਰਾਮ ਵਿੱਚ ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ; ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ; ਬੰਗਲੁਰੂ ਸਥਿਤ ਐੱਸ-ਵਿਆਸਾ ਸੋਸਾਇਟੀ ਦੇ ਪ੍ਰਧਾਨ ਡਾ. ਐੱਚਆਰ ਨਾਗੇਂਦਰ; ਆਯੁਸ਼ ਮੰਤਰਾਲੇ ਦੇ ਸਯੁੰਕਤ ਸਕੱਤਰ ਸੁਸ਼੍ਰੀ ਮੋਨਾਲਿਸਾ ਡੈਸ਼ ਦੇ ਨਾਲ-ਨਾਲ ਪਤਵੰਤਿਆਂ, ਯੋਗ ਗੁਰੂ, ਯੋਗ ਮਾਹਿਰਾਂ, ਆਯੁਸ਼ ਮਾਹਿਰਾਂ, ਆਧੁਨਿਕ ਅਤੇ ਸਬੰਧਿਤ ਵਿਗਿਆਨ ਦੇ ਮਾਹਿਰਾਂ ਤੋਂ ਇਲਾਵਾ ਪ੍ਰਤੀਨਿਧੀ, ਯੋਗ ਪ੍ਰੇਮੀ ਅਤੇ ਯੋਗ ਸਾਧਕ ਮੌਜੂਦ ਰਹਿਣਗੇ।
ਇਸ ਮੌਕੇ ‘ਤੇ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ਕਦਮੀ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਵਰ੍ਹੇ 2014 ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨ ਕਰਨ ਦਾ ਇਤਿਹਾਸਕ ਫੈਸਲਾ ਲਿਆ ਸੀ। ਯੋਗ ਦੀ ਇਹ ਵਿਸ਼ਵਵਿਆਪੀ ਸਵੀਕ੍ਰਿਤੀ ਸਾਡੇ ਦੇਸ਼ ਦੇ ਲਈ ਮਾਣ ਦਾ ਵਿਸ਼ੇ ਹੈ, ਕਿਉਂਕਿ ਯੋਗ ਸਾਡੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਹੈ। ਆਯੁਸ਼ ਮੰਤਰਾਲਾ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਆਯੋਜਨ ਲਈ ਨੋਡਲ ਮੰਤਰਾਲਾ ਹੈ। ਹਰ ਸਾਲ, ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਪ੍ਰੋਗਰਾਮ ਇੱਕ ਸਮੂਹਿਕ ਯੋਗ ਪ੍ਰਦਰਸ਼ਨ ਹੁੰਦਾ ਹੈ, ਜਿਸ ਦੀ ਅਗਵਾਈ ਖੁਦ ਪ੍ਰਧਾਨ ਮੰਤਰੀ ਕਰਦੇ ਹਨ। ਅੰਤਰਰਾਸ਼ਟਰੀ ਯੋਗ ਦਿਵਸ 2026 ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।
ਇਹ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਦੇ ਬਾਕੀ ਦਿਨਾਂ ਲਈ ਹਰੇਕ ਵਰ੍ਹੇ ਉਤਸਵ ਦੀਆਂ ਤਿਆਰੀਆਂ ਨੂੰ ਇੱਕ ਮਹੱਤਵਪੂਰਣ ਪੜਾਅ ਵਜੋਂ ਮਨਾਇਆ ਜਾਂਦਾ ਹੈ। ਇਸ ਮਿਆਦ ਦੌਰਾਨ, ਮੰਤਰਾਲੇ ਆਪਣੇ ਪ੍ਰਚਾਰ-ਪ੍ਰਸਾਰ ਨੂੰ ਵਿਆਪਕ ਬਣਾਉਣ ਅਤੇ ਯੋਗ ਦੇ ਸੰਦੇਸ਼ ਨੂੰ ਵਿਆਪਕ ਤੌਰ ‘ਤੇ ਵਧਾਵਾ ਦੇਣ ਦਾ ਯਤਨ ਕਰਦਾ ਹੈ, ਜਿਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨਾਲ ਜੁੜਨਾ ਅਤੇ ਅੰਤਰਰਾਸ਼ਟਰੀ ਯੋਗ ਦਿਵਸ 2026 ਤੋਂ ਪਹਿਲਾਂ ਦੇ 100 ਦਿਨਾਂ ਵਿੱਚ ਜਨਤਾ ਦੀ ਵਧੇਰੇ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ।
ਆਉਣ ਵਾਲੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ, ਮੰਤਰਾਲੇ ਨੇ ਦੇਸ਼ ਭਰ ਦੇ 100 ਪ੍ਰਤਿਸ਼ਠਿਤ ਸਥਾਨਾਂ ‘ਤੇ ਇਸ ਮੌਕੇ ਨੂੰ ਮਨਾਉਣ ਦਾ ਪ੍ਰਸਤਾਵ ਰੱਖਿਆ ਹੈ। 100 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਯੋਗ ਦਿਵਸ-2026 ਦੀਆਂ ਤਿਆਰੀਆਂ ਗਤੀ ਫੜ੍ਹ ਰਹੀਆਂ ਹਨ, ਜੋ ਦੇਸ਼ ਭਰ ਦੇ ਲੋਕਾਂ ਨੂੰ ਯੋਗ ਦੀ ਸਮੁੱਚੀ ਭਲਾਈ ਦੇ ਰਾਸਤੇ ਵਜੋਂ ਅਪਣਾਉਣ ਅਤੇ ਮਨਾਉਣ ਲਈ ਪ੍ਰੇਰਿਤ ਕਰ ਰਹੀ ਹੈ।
************
ਐੱਸਆਰ/ਐੱਸਵੀ/ਬਲਜੀਤ ਸਿੰਘ
(Release ID: 2239017)
ਵਿਜ਼ੀਟਰ ਕਾਊਂਟਰ : 7
Read this release in:
English
,
Urdu
,
हिन्दी
,
Marathi
,
Bengali
,
Manipuri
,
Gujarati
,
Tamil
,
Telugu
,
Kannada
,
Malayalam