ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਡੋਲ ਜਾਤ੍ਰਾ ਅਤੇ ਡੋਲ ਪੂਰਣਿਮਾ ਦੇ ਮੌਕੇ ‘ਤੇ ਪੱਛਮ ਬੰਗਾਲ, ਓਡੀਸ਼ਾ ਅਤੇ ਅਸਾਮ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਭਗਤੀ ਅਤੇ ਰੰਗਾਂ ਦਾ ਇਹ ਉਤਸਵ ਸਾਰਿਆਂ ਦੇ ਜੀਵਨ ਨੂੰ ਚੰਗੀ ਸਿਹਤ, ਸੁੱਖ ਅਤੇ ਸਮ੍ਰਿੱਧੀ ਨਾਲ ਭਰਪੂਰ ਕਰੇ

ਭਗਵਾਨ ਕ੍ਰਿਸ਼ਨ ਨਾਲ ਖੁਸ਼ੀਆਂ ਭਰੇ ਮਿਲਨ ਦਾ ਇਹ ਤਿਉਹਾਰ ਸਾਰਿਆਂ ਲਈ ਖੁਸ਼ੀ ਅਤੇ ਸ਼ੁਭਕਾਮਨਾਵਾਂ ਦਾ ਸੱਦਾ ਦੇਵੇ

ਇਸ ਤਿਉਹਾਰ ਦੀ ਸ਼ਾਨ ਸਾਡੇ ਸੱਭਿਆਚਾਰ ਅਤੇ ਵਿਰਾਸਤ ਨਾਲ ਸਾਡੀਆਂ ਜੜ੍ਹਾਂ ਦੇ ਜੁੜਾਅ ਨੂੰ ਹੋਰ ਮਜ਼ਬੂਤ ਕਰੇ

Posted On: 03 MAR 2026 12:33PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਡੋਲ ਜਾਤ੍ਰਾ ਅਤੇ ਡੋਲਾ ਪੂਰਣਿਮਾ ਦੇ ਪਵਿੱਤਰ ਮੌਕੇ ‘ਤੇ ਪੱਛਮ ਬੰਗਾਲ, ਓਡੀਸ਼ਾ ਅਤੇ ਅਸਾਮ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ ‘ਤੇ ਕੀਤੀਆਂ ਪੋਸਟਾਂ ਦੀ ਲੜੀ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਡੋਲ ਜਾਤ੍ਰਾ ਦੇ ਮੌਕੇ ‘ਤੇ ਪੱਛਮ ਬੰਗਾਲ ਦੀਆਂ ਮੇਰੀਆਂ ਭੈਣਾਂ ਅਤੇ ਭਰਾਵਾਂ ਨੂੰ ਹਾਰਦਿਕ ਸ਼ੁਭਕਾਮਾਨਾਵਾਂ। ਇਸ ਤਿਉਹਾਰ ਦੀ ਸ਼ਾਨ ਸਾਡੇ ਸੱਭਿਆਚਾਰ ਅਤੇ ਵਿਰਾਸਤ ਨਾਲ ਸਾਡੀਆਂ ਜੜ੍ਹਾਂ ਨੂੰ ਜੋੜ ਕੇ ਹੋਰ ਮਜ਼ਬੂਤ ਕਰੇ ਅਤੇ ਸਾਰਿਆਂ ਦੇ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਲਿਆਵੇ।”

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਡੋਲ ਪੂਰਣਿਮਾ ਦੇ ਮੌਕੇ ‘ਤੇ ਓਡੀਸ਼ਾ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਭਗਵਾਨ ਕ੍ਰਿਸ਼ਨ ਦੇ ਨਾਲ ਖੁਸ਼ੀਆਂ ਭਰੇ ਮਿਲਨ ਦਾ ਇਹ ਤਿਉਹਾਰ ਸਾਰਿਆਂ ਲਈ ਖੁਸ਼ੀ ਅਤੇ ਸ਼ੁਭਕਾਮਨਾਵਾਂ ਦਾ ਸੱਦਾ ਦੇਵੇ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਡੋਲ ਜਾਤ੍ਰਾ ਦੇ ਪਵਿੱਤਰ ਮੌਕੇ ‘ਤੇ ਅਸਾਮ ਦੀਆਂ ਮੇਰੀਆਂ ਭੈਣਾਂ ਅਤੇ ਭਰਾਵਾਂ ਨੂੰ ਸ਼ੁਭਕਾਮਨਾਵਾਂ। ਭਗਤੀ ਅਤੇ ਰੰਗਾਂ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਨੂੰ ਚੰਗੀ ਸਿਹਤ, ਸੁੱਖ ਅਤੇ ਸਮ੍ਰਿੱਧੀ ਨਾਲ ਭਰਪੂਰ ਕਰੇ।”

 

*********

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2235221) ਵਿਜ਼ੀਟਰ ਕਾਊਂਟਰ : 34