ਵਿੱਤ ਮੰਤਰਾਲਾ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਉੱਦਮਾਂ ਦੇ ਵਿਕਾਸ ਲਈ 10,000 ਕਰੋੜ ਰੁਪਏ ਦੇ ਸਮਰਪਿਤ ਐੱਸਐੱਮਈ ਫੰਡ ਦਾ ਪ੍ਰਸਤਾਵ ਰੱਖਿਆ ਹੈ, ਇਸ ਦਾ ਉਦੇਸ਼ ਚੁਣੇ ਹੋਏ ਮਾਪਦੰਡਾਂ 'ਤੇ ਭਵਿੱਖ ਵਿੱਚ ਉੱਤਮ ਉੱਦਮਾਂ ਦਾ ਸਿਰਜਨ ਕਰਨਾ ਹੈ
ਐੱਮਐੱਸਐੱਮਈ ਲਈ ਵਿੱਤੀ ਮਦਦ ਮੁਹੱਈਆ ਕਰਾਉਣ ਲਈ ਕੇਂਦਰੀ ਬਜਟ ਵਿੱਚ ਚਾਰ ਉਪਾਵਾਂ ਦਾ ਪ੍ਰਸਤਾਵ
प्रविष्टि तिथि:
01 FEB 2026 1:00PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਨਿਰਣਾਇਕ ਰੂਪ ਨਾਲ ਅਸਪਸ਼ਟਤਾ ਦੀ ਜਗ੍ਹਾ ਕੰਮ ਨੂੰ, ਗੱਲਾਂ ਦੀ ਜਗ੍ਹਾ ਸੁਧਾਰ ਨੂੰ ਅਤੇ ਲੋਕ-ਲੁਭਾਉਣ ਵਾਲੀਆਂ ਨੀਤੀਆਂ ਦੀ ਜਗ੍ਹਾ ਲੋਕਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ।
ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਤਿੰਨ ਕਰਤੱਵਾਂ ਤੋਂ ਪ੍ਰੇਰਿਤ ਹੈ। ਇਹਨਾਂ ਵਿੱਚੋਂ ਪਹਿਲਾ ਕਰਤੱਵ- ਆਰਥਿਕ ਵਿਕਾਸ ਨੂੰ ਗਤੀ ਦਿੰਦੇ ਹੋਏ ਇਸ ਨੂੰ ਨਿਰੰਤਰ ਕਾਇਮ ਰੱਖਣਾ ਹੈ ਅਤੇ ਉਤਪਾਦਕਤਾ ਅਤੇ ਮੁਕਾਬਲਾ ਵਧਾਉਂਦੇ ਹੋਏ ਅਸਥਿਰ ਵਿਸ਼ਵਵਿਆਪੀ ਸਥਿਤੀ ਦੇ ਇਸ ਦੌਰ ਵਿੱਚ ਮਜ਼ਬੂਤੀ ਕਾਇਮ ਰੱਖਣਾ ਹੈ।
ਸੂਖ਼ਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਨੂੰ ਵਿਕਾਸ ਦਾ ਮਹੱਤਵਪੂਰਨ ਇੰਜਣ ਕਰਾਰ ਦਿੰਦੇ ਹੋਏ ਵਿੱਤ ਮੰਤਰੀ ਨੇ ਇਸ ਦੇ ਵਿਕਾਸ ਲਈ ਤਿੰਨ ਸੂਤਰੀ ਦ੍ਰਿਸ਼ਟੀਕੋਣ ਦਾ ਪ੍ਰਸਤਾਵ ਰੱਖਿਆ।
ਇਹਨਾਂ ਵਿੱਚ ਪਹਿਲਾ ਇਕਵਿਟੀ ਸਮਰਥਨ ਹੈ ਜਿਸ ਵਿੱਚ ਉਹਨਾਂ ਲਘੂ ਅਤੇ ਮੱਧਮ ਉੱਦਮ ਦੇ ਵਿਕਾਸ ਲਈ 10,000 ਕਰੋੜ ਰੁਪਏ ਦੇ ਇੱਕ ਸਮਰਪਿਤ ਫੰਡ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਅਧੀਨ ਚੁਣੇ ਹੋਏ ਮਾਪਦੰਡਾਂ 'ਤੇ ਭਵਿੱਖ ਵਿੱਚ ਉੱਤਮ ਉੱਦਮਾਂ ਦੀ ਰਚਨਾ ਕਰਨਾ ਹੈ। ਵਿੱਤ ਮੰਤਰੀ ਨੇ ਸਾਲ 2021 ਵਿੱਚ ਸਥਾਪਿਤ ਆਤਮਨਿਰਭਰ ਭਾਰਤ ਕੋਸ਼ ਵਿੱਚ ਵਾਧੇ ਲਈ 2,000 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਹੈ, ਜਿਸ ਦਾ ਉਦੇਸ਼ ਸੂਖ਼ਮ ਉੱਦਮਾਂ ਨੂੰ ਮਦਦ ਪਹੁੰਚਾਉਣਾ ਅਤੇ ਜੋਖਮ ਪੂੰਜੀ ਤੱਕ ਉਹਨਾਂ ਦੀ ਪਹੁੰਚ ਬਣਾਈ ਰੱਖਣਾ ਹੈ।
ਵਿੱਤੀ ਉਪਲੱਬਧਤਾ ਯਕੀਨੀ ਬਣਾਏ ਜਾਣ ਦੇ ਦੂਜੇ ਦ੍ਰਿਸ਼ਟੀਕੋਣ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਸੂਖ਼ਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਲਈ 7 ਲੱਖ ਕਰੋੜ ਰੁਪਏ ਤੋਂ ਵੱਧ ਰਕਮ ਦੀ ਵਿਵਸਥਾ ਕੀਤੀ ਗਈ ਹੈ। ਇਸ ਦੀ ਸਮਰੱਥਾ ਦਾ ਪੂਰਾ ਫਾਇਦਾ ਉਠਾਉਣ ਲਈ ਉਹਨਾਂ ਚਾਰ ਉਪਾਵਾਂ ਦਾ ਪ੍ਰਸਤਾਵ ਰੱਖਿਆ ਹੈ- (i) ਐੱਮਐੱਸਐੱਮਈ ਤੋਂ ਜਨਤਕ ਖੇਤਰ ਦੇ ਉੱਦਮਾਂ ਵੱਲੋਂ ਸਾਰੀਆਂ ਖਰੀਦਾਂ ਲਈ ਟ੍ਰੇਡਸ ਨੂੰ ਲੈਣ-ਦੇਣ ਨਿਪਟਾਨ ਪਲੈਟਫਾਰਮ ਵਜੋਂ ਉਪਯੋਗ ਕਰਨ ਦਾ ਆਦੇਸ਼ ਕਰਨਾ, (ii) ਟ੍ਰੇਡਸ ਪਲੈਟਫਾਰਮ 'ਤੇ ਬੀਜਕ ਛੋਟ ਲਈ ਸੀਜੀਟੀਐੱਮਐੱਸਈ ਦੇ ਜ਼ਰੀਏ ਕਰਜਾ ਗਾਰੰਟੀ ਸਹਾਇਤਾ ਪ੍ਰਣਾਲੀ ਦੀ ਸ਼ੁਰੂਆਤ ਕਰਨਾ, (iii) ਐੱਮਐੱਸਐੱਮਈ ਤੋਂ ਸਰਕਾਰੀ ਖਰੀਦਾਂ ਬਾਰੇ ਫਾਈਨੈਂਸਰਾਂ ਤੱਕ ਜਾਣਕਾਰੀ ਸਾਂਝੀ ਕਰਨ ਲਈ ਜੀਈਐੱਮ ਨੂੰ ਟੀਆਰਈਡੀਐੱਸ ਨਾਲ ਜੋੜਨਾ, (iv) ਟ੍ਰੇਡਸ ਪ੍ਰਾਪਤੀਆਂ ਨੂੰ ਸਮਰਥਿਤ ਪ੍ਰਤੀਭੂਤੀਆਂ ਵਜੋਂ ਪੇਸ਼ ਕਰਨਾ। ਇਸ ਦਾ ਉਦੇਸ਼ ਨਗਦੀ ਅਤੇ ਲੈਣ-ਦੇਣ ਦੇ ਨਿਪਟਾਨ ਕਰਦੇ ਹੋਏ ਇੱਕ ਦੂਜਾ ਬਾਜ਼ਾਰ ਵਿਕਸਿਤ ਕਰਨਾ ਹੈ।
ਵਿਵਸਾਇਕ ਸਹਾਇਤਾ 'ਤੇ ਬੋਲਦੇ ਹੋਏ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਖਾਸ ਕਰਕੇ ਟੀਅਰ-2 ਅਤੇ ਟੀਅਰ-3 ਨਗਰਾਂ ਵਿੱਚ ‘ਕਾਰਪੋਰੇਟ ਮਿੱਤਰਾਂ’ ਦੇ ਸਮੂਹ ਦੇ ਵਿਕਾਸ ਲਈ ਘੱਟ ਸਮੇਂ ਦੇ ਮੌਡਿਊਲਰ ਪਾਠਕ੍ਰਮਾਂ ਅਤੇ ਵਿਵਹਾਰਕ ਟੂਲਸ ਦੀ ਡਿਜ਼ਾਈਨ ਲਈ ਸਰਕਾਰ ਆਈਸੀਏਆਈ, ਆਈਸੀਐੱਸਆਈ, ਆਈਸੀਐੱਮਏਆਈ ਵਰਗੇ ਸੰਸਥਾਨਾਂ ਦੀ ਮਦਦ ਕਰੇਗੀ। ਇਹ ਪ੍ਰਮਾਣਿਤ ਅਰਧ-ਪੇਸ਼ੇਵਰ ਐੱਮਐੱਸਐੱਮਈ ਨੂੰ ਘੱਟ ਲਾਗਤ 'ਤੇ ਪਾਲਣਾ ਲਈ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
************
ਐੱਨਬੀ/ਜੀਡੀਐੱਚ/ਸਪਨਾ
(रिलीज़ आईडी: 2221614)
आगंतुक पटल : 8