ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਇਥੋਪੀਆ ਦੇ ਸਰਬਉੱਚ ਪੁਰਸਕਾਰ, ‘ਗ੍ਰੇਟ ਔਨਰ ਨਿਸ਼ਾਨ ਆਫ਼ ਇਥੋਪੀਆ’ ਨਾਲ ਸਨਮਾਨਿਤ ਕੀਤੇ ਜਾਣ ‘ਤੇ ਵਧਾਈ ਦਿੱਤੀ


ਇਹ ਹਰ ਭਾਰਤੀ ਲਈ ਮਾਣ ਦਾ ਪਲ ਹੈ

ਇਹ ਮੋਦੀ ਜੀ ਨੂੰ ਰਾਜ ਨੇਤਾ ਦੇ ਤੌਰ ‘ਤੇ ਕਿਸੇ ਵਿਦੇਸ਼ੀ ਰਾਸ਼ਟਰ ਦੁਆਰਾ ਦਿੱਤਾ ਗਿਆ 28ਵਾਂ ਸਨਮਾਨ ਹੈ, ਜੋ ਉਨ੍ਹਾਂ ਦੀ ਅਗਵਾਈ ਵਿੱਚ ਵਿਸ਼ਵਵਿਆਪੀ ਕੂਟਨੀਤੀ ਵਿੱਚ ਭਾਰਤ ਦੇ ਵਧਦੇ ਕੱਦ ਨੂੰ ਦਰਸਾਉਂਦਾ ਹੈ

ਇਹ ਸਨਮਾਨ ਭਾਰਤ ਅਤੇ ਇਥੋਪੀਆ ਦਰਮਿਆਨ ਦੋਸਤੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ

प्रविष्टि तिथि: 17 DEC 2025 11:01AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਇਥੋਪੀਆ ਦੇ ਸਰਬਉੱਚ ਪੁਰਸਕਾਰ, ‘ਗ੍ਰੇਟ ਔਨਰ ਨਿਸ਼ਾਨ ਆਫ਼ ਇਥੋਪੀਆ֦ ਨਾਲ ਸਨਮਾਨਿਤ ਕੀਤੇ ਜਾਣ ‘ਤੇ ਵਧਾਈ ਦਿੰਦੇ ਹੋਏ ਇਸ ਨੂੰ ਹਰ ਭਾਰਤੀ ਲਈ ਮਾਣ ਦਾ ਪਲ ਦੱਸਿਆ।

ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਇਥੋਪੀਆ ਦੇ ਸਰਬਉੱਚ ਪੁਰਸਕਾਰ, ‘ਗ੍ਰੇਟ ਔਨਰ ਨਿਸ਼ਾਨ ਆਫ਼ ਇਥੋਪੀਆֹ’ ਨਾਲ ਸਨਮਾਨਿਤ ਕੀਤੇ ਜਾਣ ‘ਤੇ ਵਧਾਈ। ਉਨ੍ਹਾਂ ਨੇ  ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਰਾਜ ਨੇਤਾ ਦੇ ਤੌਰ ‘ਤੇ ਕਿਸੇ ਵਿਦੇਸ਼ੀ ਰਾਸ਼ਟਰ ਦੁਆਰਾ ਦਿੱਤਾ ਗਿਆ 28ਵਾਂ ਸਨਮਾਨ ਹੈ, ਜੋ ਉਨ੍ਹਾਂ ਦੀ ਅਗਵਾਈ ਵਿੱਚ ਵਿਸ਼ਵਵਿਆਪੀ ਕੂਟਨੀਤੀ ਵਿੱਚ ਭਾਰਤ ਦੇ ਵਧਦੇ ਕੱਦ ਨੂੰ ਦਰਸਾਉਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਨਮਾਨ ਭਾਰਤ ਅਤੇ ਇਥੋਪੀਆ ਦਰਮਿਆਨ ਦੋਸਤੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

************

ਆਰਆਰ/ਪੀਐੱਸ/ਬਲਜੀਤ


(रिलीज़ आईडी: 2205315) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Bengali-TR , Gujarati , Tamil , Telugu , Kannada , Malayalam