ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਏਆਈ ਯੁੱਗ ਵਿੱਚ ਵਧਦੇ ਗਲਤ ਪ੍ਰਚਾਰ ਅਤੇ ਗਲਤ ਸੂਚਨਾਵਾਂ ਦਰਮਿਆਨ ਪ੍ਰੈੱਸ ਦੀ ਭਰੋਸੇਯੋਗਤਾ ਦੀ ਸੁਰੱਖਿਆ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ
ਪੱਤਰਕਾਰ ਨੂੰ ਮਾਰਗਦਰਸ਼ਨ ਦੇਣ ਵਾਲੇ ਮਨੁੱਖੀ ਮਨ, ਫੈਸਲੇ ਲੈਣ ਦੀ ਸ਼ਕਤੀ, ਸੂਝ-ਬੂਝ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਏਆਈ ਕਦੇ ਵੀ ਬਦਲ ਨਹੀਂ ਸਕਦਾ ਹੈ: ਪ੍ਰੈੱਸ ਕੌਂਸਲ ਆਫ਼ ਇੰਡੀਆ
ਰਵਾਇਤੀ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਲੜੀਵਾਰ: ਗਤੀ ਅਤੇ ਜੁੜਾਅ ਦੀ ਬਜਾਏ, ਸਟੀਕਤਾ ਨੂੰ ਤਰਜੀਹ ਦਿਓ: ਪ੍ਰੈੱਸ ਟ੍ਰਸਟ ਆਫ਼ ਇੰਡੀਆ ਦੇ ਸੀਈਓ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਰਾਸ਼ਟਰੀ ਪ੍ਰੈੱਸ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ
Posted On:
16 NOV 2025 4:44PM by PIB Chandigarh
ਕਿਸੇ ਲੋਕਤੰਤਰੀ ਦੇਸ਼ ਦੇ ਨਾਗਰਿਕਾਂ ਲਈ ਪ੍ਰੈੱਸ ਅੱਖਾਂ ਅਤੇ ਕੰਨਾਂ ਦੇ ਬਰਾਬਰ ਹੈ। ਅੱਜ ਅਸੀਂ ਰਾਸ਼ਟਰੀ ਪ੍ਰੈੱਸ ਦਿਵਸ ਮਨਾ ਰਹੇ ਹਾਂ ਅਜਿਹੇ ਵਿੱਚ ਏਆਈ ਯੁੱਗ ਵਿੱਚ ਵਧਦੇ ਮਾੜੇ ਪ੍ਰਚਾਰ ਦੇ ਦਰਮਿਆਨ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਲਈ ਪ੍ਰੈੱਸ ਦੀ ਭਰੋਸੇਯੋਗਤਾ ਦੀ ਸੁਰੱਖਿਆ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਭਾਵਨਾ ਅੱਜ ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਉਮੀਦਵਾਰਾਂ ਦੁਆਰਾ ਇੱਕ ਚਿੰਤਾ ਦੇ ਰੂਪ ਵਿੱਚ ਵਿਅਕਤ ਕੀਤੀ ਗਈ। ਇਸ ਵਰ੍ਹੇ ਦੀ ਥੀਮ –‘ਵਧਦੇ ਮਾੜੇ ਪ੍ਰਚਾਰ ਦੇ ਦਰਮਿਆਨ ਪ੍ਰੈੱਸ ਦੀ ਭਰੋਸੇਯੋਗਤਾ ਦੀ ਸੁਰੱਖਿਆ’- ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ, ਪੀਸੀਆਈ ਦੀ ਚੇਅਰਪਰਸਨ ਜਸਟਿਸ (ਰਿਟਾਇਰਡ) ਰੰਜਨਾ ਪ੍ਰਕਾਸ਼ ਦੇਸਾਈ ਨੇ ਕਿਹਾ “ਏਆਈ ਕਦੇ ਵੀ ਮਨੁੱਖੀ ਮਨ ਨੂੰ ਬਦਲ ਨਹੀਂ ਸਕਦਾ ਹੈ।” ਫੈਸਲਾ ਲੈਣ ਦੀ ਸ਼ਕਤੀ, ਅੰਤਰ-ਆਤਮਾ ਅਤੇ ਜ਼ਿੰਮੇਵਾਰੀ ਦੀ ਉਹ ਭਾਵਨਾ ਜੋ ਹਰ ਪੱਤਰਕਾਰ ਨੂੰ ਦਿਸ਼ਾ ਦਿੰਦੀ ਹੈ, ਉਸ ਨੂੰ ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣਾ ਚਾਹੀਦਾ ਹੈ।

ਆਪਣੇ ਮੁੱਖ ਭਾਸ਼ਣ ਵਿੱਚ, ਪੀਟੀਆਈ ਦੇ ਸੀਈਓ ਸ਼੍ਰੀ ਵਿਜੈ ਜੋਸ਼ੀ ਨੇ ਉਸ ‘ਇਨਫੋਡੈਮਿਕ’ ਯਾਨੀ ਸੂਚਨਾ-ਮਹਾਮਾਰੀ ਨਾਲ ਨਜਿੱਠਣ ਦਾ ਸਮਾਧਾਨ ਪ੍ਰਸਤਾਵਿਤ ਕੀਤਾ, ਜਿਸ ਦਾ ਸਾਹਮਣਾ ਅੱਜ ਅਸੀਂ ਸਾਰੇ ਇੱਕ ਸਮਾਜ ਦੇ ਰੂਪ ਵਿੱਚ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ‘ਰਵਾਇਤੀ ਮੀਡੀਆ ਵਿੱਚ ਗਤੀ ਦੀ ਬਜਾਏ ਸਟੀਕਤਾ ਨੂੰ ਅਤੇ ਡਿਜੀਟਲ ਮੀਡੀਆ ਵਿੱਚ ਏਆਈ ਐਲਗੋਰਿਦਮ ਅਧਾਰਿਤ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ”। ਇਸ ਪ੍ਰੋਗਰਾਮ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ ਅਤੇ ਇਲੈਕਟ੍ਰੌਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਵੀ ਮੌਜੂਦ ਰਹੇ। ਇਸ ਮੌਕੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਅਤੇ ਪੀਸੀਆਈ ਦੇ ਸਕੱਤਰ, ਸੁਸ਼ੀ ਸ਼ੁਭਾ ਗੁਪਤਾ ਵੀ ਮੌਜੂਦ ਸਨ।
ਪੀਸੀਆਈ ਜ਼ਿੰਮੇਵਾਰ ਪੱਤਰਕਾਰੀ ਦੀ ਮੰਗ ਕਰਦਾ ਹੈ
ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਪ੍ਰੈੱਸ ਦੀ ਸੁਤੰਤਰਤਾ ਦੀ ਰੱਖਿਆ ਅਤੇ ਉੱਚ ਪੱਤਰਕਾਰਿਤਾ ਮਿਆਰਾਂ ਨੂੰ ਬਣਾਏ ਰੱਖਣ ਦੀ ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਦੋਹਰੀ ਜ਼ਿੰਮੇਵਾਰੀ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੱਤਰਕਾਰਿਤਾ ਲਈ ਈਮਾਨਦਾਰੀ, ਸਟੀਕਤਾ ਅਤੇ ਸਹੀ ਜਾਣਕਾਰੀ ਸਾਂਝਾ ਕਰਨ ਦੀ ਪ੍ਰਤੀਬੱਧਤਾ ਲਾਜ਼ਮੀ ਹੈ, ਖਾਸ ਕਰਕੇ ਅੱਜ ਦੇ ਸਮੇਂ ਵਿੱਚ ਜਦੋਂ ਗਲਤ ਸੂਚਨਾ ਅਤੇ ਤਕਨੀਕ ਦੀ ਦੁਰਵਰਤੋਂ ਵਧ ਰਹੀ ਹੈ।
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪੀਸੀਆਈ ਨੇ ਕਮੇਟੀਆਂ ਅਤੇ ਫੈਕਟ-ਫਾਇੰਡਿੰਗ ਟੀਮਾਂ ਬਣਾਈਆਂ ਹਨ ਅਤੇ ਪੱਤਰਕਾਰਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਹਰ ਤੱਥ ਨੂੰ ਤਸਦੀਕ ਕਰਨ ਦੀ ਯਾਦ ਦਿਲਵਾਈ। ਉਨ੍ਹਾਂ ਨੇ ਭਲਾਈ ਯੋਜਨਾਵਾਂ ਅਤੇ ਬੀਮਾ ਰਾਹੀਂ ਪੱਤਰਕਾਰਾਂ ਲਈ ਵਿੱਤੀ ਸੁਰੱਖਿਆ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਪੀਸੀਆਈ ਦੇ ਇੰਟਰਨਸ਼ਿਪ ਪ੍ਰੋਗਰਾਮ ਯੁਵਾ ਪੱਤਰਕਾਰਾਂ ਨੂੰ ਨੈਤਿਕ ਅਭਿਆਸਾਂ ਨੂੰ ਸਿੱਖਣ ਵਿੱਚ ਮਦਦ ਕਰਦੇ ਹਨ।
ਏਆਈ ਯੁੱਗ ਵਿੱਚ ਭਰੋਸਯੋਗਤਾ ਬਣਾਈ ਰੱਖਣਾ
ਉਨ੍ਹਾਂ ਅੱਗੇ ਕਿਹਾ ਕਿ ਏਆਈ ਉਪਯੋਗੀ ਹੋ ਸਕਦਾ ਹੈ, ਪਰ ਪੀਸੀਆਈ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਵੀ ਸੁਚੇਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਉਪਕਰਣ ਭਾਵੇਂ ਕਿੰਨੇ ਵੀ ਐਡਵਾਂਸਡ ਕਿਉਂ ਨਾ ਹੋਣ, ਇਹ ਕਦੇ ਵੀ ਮਨੁੱਖੀ ਦਿਮਾਗ, ਫੈਸਲੇ ਅਤੇ ਸੂਝ-ਬੂਝ ਦੀ ਥਾਂ ਨਹੀਂ ਲੈ ਸਕਦੇ।
ਪੀਟੀਆਈ ਦੇ ਸੀਈਓ ਸ਼੍ਰੀ ਵਿਜੈ ਜੋਸ਼ੀ ਨੇ ਕਿਹਾ ਕਿ ਲੋਕਤੰਤਰ ਦੇ ਨੈਤਿਕ ਪਹਿਰੇਦਾਰ ਵਜੋਂ ਪ੍ਰੈੱਸ ਨੂੰ ਦ੍ਰਿੜ੍ਹ ਨੈਤਿਕਤਾ ਕਾਇਮ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੇਡ ਨਿਊਜ਼, ਇਸ਼ਤਿਹਾਰ ਅਤੇ ਸਨਸਨੀਖੇਜ਼ ਅਤੇ ਪੀਲੀ ਪੱਤਰਕਾਰਿਤਾ (yellow journalism) ਨੇ ਜਨਤਾ ਦੇ ਵਿਸ਼ਵਾਸ ਨੂੰ ਨੁਕਸਾਨ ਪਹੁੰਚਾਇਆ ਹੈ। ਡਿਜੀਟਲ ਰੁਕਾਵਟ ਦੇ ਬਦਲਾਅ ਦਾ ਇੱਕ ਗੰਭੀਰ ਨਤੀਜਾ ਇਹ ਹੈ ਕਿ ਹੁਣ ਸਟੀਕਤਾ ਦੀ ਥਾਂ ਜੁੜਾਅ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਨਾਲ ਪੱਖਵਾਦੀ ਸੂਚਨਾਵਾਂ ਦਾ ਬੁਲਬੁਲਾ ਬਣਦਾ ਹੈ। ਇਸ ਨੇ ਦਿਖਾਇਆ ਹੈ ਕਿ ਸੱਚਾਈ ਅਤੇ ਗਲਤ ਸੂਚਨਾ ਕਿੰਨੀ ਜਲਦੀ ਇੱਕ ਹੋ ਸਕਦੀ ਹੈ ਅਤੇ ਅੱਜ ਏਆਈ ਨੇ ਇਸ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੱਤਰਕਾਰਾਂ ਨੂੰ ਸੱਚ ਦੀ ਪੁਸ਼ਟੀ ਯਕੀਨੀ ਬਣਾਉਣ ਦੀ ਸਾਂਝੀ ਜ਼ਿੰਮੇਵਾਰੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੇ 99 ਅਖਬਾਰਾਂ ਦੁਆਰਾ ਸਥਾਪਿਤ ਪੀਟੀਆਈ ਦੀ ਸੱਚਾਈ, ਸਟੀਕਤਾ, ਨਿਰਪੱਖਤਾ ਅਤੇ ਸੁਤੰਤਰਤਾ ਦੀ ਵਿਰਾਸਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਟੀਕਤਾ ਨੂੰ ਹਮੇਸ਼ਾ ਗਤੀ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਸਮਾਚਾਰ ਕਿਸੇ ਵੀ ਵਿਸ਼ੇਸ਼ ਉਦੇਸ਼ ਅਤੇ ਏਜੰਡੇ ਤੋਂ ਮੁਕਤ ਹੋਣੇ ਚਾਹੀਦੇ ਹਨ।
ਫੈਕਟ ਚੈੱਕ (Fact Check ) ਜਿਹੀਆਂ ਪਹਿਲਕਦਮੀਆਂ ਬਹੁ-ਪੱਧਰੀ ਤਸਦੀਕ ਦੇ ਨਾਲ ਗਲਤ ਸੂਚਨਾਵਾਂ ਦੇ ਹੜ੍ਹ ਨਾਲ ਨਿਪਟਣ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਰੋਸੇਯੋਗਤਾ ਦੀ ਰੱਖਿਆ ਕਰਨ ਲਈ, ਭਵਿੱਥ ਦੇ ਪੱਤਰਕਾਰਾਂ ਨੂੰ ਨੈਤਿਕਤਾ ਅਤੇ ਆਲੋਚਨਾਤਮਕ ਸੋਚ ਦੀ ਟ੍ਰੇਨਿੰਗ ਦਿੱਤੀ ਜਾਣੀ ਜ਼ਰੂਰੀ ਹੈ। ਸ਼੍ਰੀ ਜੋਸ਼ੀ ਨੇ ਯਾਦ ਦਿਲਾਇਆ ਕਿ ਪ੍ਰੈੱਸ ਦੀ ਸੁਤੰਤਰਤਾ ਸੂਚਨਾ ਈਕੋਸਿਸਟਮ ਨੂੰ ਪ੍ਰਦੂਸ਼ਿਤ ਕਰਨ ਦਾ ਲਾਈਸੈਂਸ ਨਹੀਂ ਹੈ ਅਤੇ ਪੱਤਰਕਾਰਿਤਾ ਭਰੋਸੇ ‘ਤੇ ਅਧਾਰਿਤ ਇੱਕ ਜਨ ਸੇਵਾ ਹੈ।

ਭਾਰਤੀ ਪ੍ਰੈੱਸ ਕੌਂਸਲ ਬਾਰੇ
ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਸਥਾਪਨਾ ਸੰਸਦ ਦੇ ਇੱਕ ਐਕਟ ਦੁਆਰਾ 1966 ਵਿੱਚ ਇੱਕ ਅਰਧ-ਨਿਆਇਕ ਅਥਾਰਿਟੀ ਵਜੋਂ ਕੀਤੀ ਗਈ ਸੀ (ਜਿਸ ਨੂੰ 1979 ਵਿੱਚ ਮੁੜ-ਗਠਿਤ ਕੀਤਾ ਗਿਆ ਸੀ), ਜਿਸ ਦਾ ਉਦੇਸ਼ ਪ੍ਰਿੰਟ ਮੀਡੀਆ ਲਈ ਇੱਕ ਇੰਟਰਨਲ ਸੈਲਫ ਰੈਗੂਲੇਟਰੀ ਸਥਾਪਿਤ ਕਰਨਾ ਸੀ ਤਾਂ ਜੋ ਸੁਤੰਤਰ ਅਤੇ ਜਵਾਬਦੇਹ ਰਿਪੋਰਟਿੰਗ ਯਕੀਨੀ ਬਣਾਈ ਜਾ ਸਕੇ। ਉਦੋਂ ਤੋਂ, ਪ੍ਰੈੱਸ ਕੌਂਸਲ ਦੇਸ਼ ਵਿੱਚ ਪ੍ਰੈੱਸ ਦੀ ਸੁਤੰਤਰਤਾ ਦੀ ਰੱਖਿਆ ਅਤੇ ਸੰਭਾਲ ਤੇ ਦੇਸ਼ ਵਿੱਚ ਸਮਾਚਾਰ ਪੱਤਰਾਂ (ਨਿਊਜ਼ ਪੇਪਰਜ਼) ਅਤੇ ਨਿਊਜ਼ ਏਜੰਸੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਇਸ ਨੇ ਵਿਧਾਨ ਸਭਾ ਅਤੇ ਹੋਰ ਅਧਿਕਾਰੀਆਂ ਲਈ ਇੱਕ ਸਲਾਹਕਾਰ ਸੰਸਥਾ ਵਜੋਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
*******
ਧਰਮੇਂਦਰ ਤਿਵਾਰੀ/ਮਹੇਸ਼ ਕੁਮਾਰ/ਏਕੇ
(Release ID: 2190769)
Visitor Counter : 5
Read this release in:
Gujarati
,
Khasi
,
English
,
Urdu
,
हिन्दी
,
Marathi
,
Assamese
,
Bengali
,
Odia
,
Tamil
,
Telugu
,
Kannada
,
Malayalam