ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਭਾਰਤ ਦੇ ਸਮੁੰਦਰੀ ਖੇਤਰ ਲਈ ਇੱਕ ਨਵੇਂ ਯੁੱਗ ਦਾ ਦ੍ਰਿਸ਼ਟੀਕੋਣ ਪ੍ਰਗਟ ਕੀਤਾ, ਦੇਸ਼ਾਂ ਨੂੰ ਨਿਵੇਸ਼ ਲਈ ਸੱਦਾ ਦਿੱਤਾ
                    
                    
                        
                    
                
                
                    Posted On:
                30 OCT 2025 3:15PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮੁੰਦਰੀ ਖੇਤਰ ਵਿੱਚ ਨਿਵੇਸ਼ ਲਈ ਇੱਕ ਉੱਭਰ ਰਹੇ ਕੇਂਦਰ ਵਜੋਂ ਭਾਰਤ ਸੀ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੁੰਦਰੀ ਖੇਤਰ ਵਿੱਚ ਨਿਵੇਸ਼ ਲਈ ਭਾਰਤ ਇੱਕ ਆਦਰਸ਼ ਬੰਦਰਗਾਹ ਹੈ। ਸਾਡੀ ਤਟ ਰੇਖਾ ਬਹੁਤ ਲੰਬੀ ਹੈ। ਸਾਡੇ ਕੋਲ ਵਿਸ਼ਵ ਪੱਧਰੀ ਬੰਦਰਗਾਹਾਂ ਹਨ। ਸਾਡੇ ਕੋਲ ਬੁਨਿਆਦੀ ਢਾਂਚਾ, ਨਵੀਨਤਾ ਅਤੇ ਇਰਾਦੇ ਹਨ। ਸ਼੍ਰੀ ਮੋਦੀ ਨੇ ਸੱਦਾ ਦਿੱਤਾ ਕਿ ਆਓ ਅਤੇ ਭਾਰਤ ਵਿੱਚ ਨਿਵੇਸ਼ ਕਰੋ।
ਆਪਣੇ ਲਿੰਕਡਇਨ ਪੇਜ਼ 'ਤੇ ਵਿਸਤ੍ਰਿਤ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕਿਸ ਤਰ੍ਹਾਂ ਭਾਰਤ ਦੀ ਰਣਨੀਤਕ ਸਥਿਤੀ, ਆਧੁਨਿਕ ਬੰਦਰਗਾਹ ਬੁਨਿਆਦੀ ਢਾਂਚਾ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ, ਜਹਾਜ਼ ਨਿਰਮਾਣ, ਬੰਦਰਗਾਹ ਸੰਚਾਲਨ, ਲੌਜਿਸਟਿਕਸ, ਤੱਟਵਰਤੀ ਸ਼ਿਪਿੰਗ ਅਤੇ ਸਹਾਇਕ ਸੇਵਾਵਾਂ ਵਿੱਚ ਨਿਵੇਸ਼ਕਾਂ ਲਈ ਖ਼ਾਸ ਮੌਕੇ ਲਿਆ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ 7,500 ਕਿੱਲੋਮੀਟਰ ਤੋਂ ਵੱਧ ਲੰਬੀ ਤਟ ਰੇਖਾ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਵਾਲੀਆਂ ਬੰਦਰਗਾਹਾਂ ਦੇ ਫੈਲੇ ਹੋਏ ਨੈੱਟਵਰਕ ਦੇ ਨਾਲ, ਭਾਰਤ ਇੱਕ ਪ੍ਰਮੁੱਖ ਸਮੁੰਦਰੀ ਕੇਂਦਰ ਬਣਨ ਲਈ ਤਿਆਰ ਹੈ। ਇਹ ਨਾ ਸਿਰਫ਼ ਕਨੈਕਟੀਵਿਟੀ ਬਲਕਿ ਮੁੱਲ-ਵਾਧੇ ਦੀਆਂ ਸੇਵਾਵਾਂ, ਹਰੀ ਸ਼ਿਪਿੰਗ ਪਹਿਲਕਦਮੀਆਂ ਅਤੇ ਉਦਯੋਗ-ਅਨੁਕੂਲ ਨੀਤੀਗਤ ਢਾਂਚੇ ਦੀ ਪੇਸ਼ਕਸ਼ ਕਰੇਗਾ।
ਪ੍ਰਧਾਨ ਮੰਤਰੀ ਨੇ ਘਰੇਲੂ ਅਤੇ ਕੌਮਾਂਤਰੀ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ "ਆਓ, ਭਾਰਤ ਵਿੱਚ ਨਿਵੇਸ਼ ਕਰੋ" ਅਤੇ ਦੇਸ਼ ਦੀ ਸਮੁੰਦਰੀ ਵਿਕਾਸ ਕਹਾਣੀ ਦਾ ਹਿੱਸਾ ਬਣੋ। ਇਹ ਵਿਕਾਸ ਕਹਾਣੀ ਮਜ਼ਬੂਤ ਬੁਨਿਆਦੀ ਢਾਂਚੇ, ਸਪਸ਼ਟ ਇਰਾਦੇ ਅਤੇ ਉੱਭਰਦੇ ਨਵੀਨਤਾ ਈਕੋ-ਸਿਸਟਮ 'ਤੇ ਅਧਾਰਿਤ ਹੈ।
ਲਿੰਕਡਇਨ 'ਤੇ ਲਿਖੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ;
“ਜਦੋਂ ਸਮੁੰਦਰੀ ਖੇਤਰ ਵਿੱਚ ਨਿਵੇਸ਼ ਦੀ ਗੱਲ ਆਉਂਦੀ ਹੈ, ਤਾਂ ਭਾਰਤ ਸਭ ਤੋਂ ਵਧੀਆ ਬੰਦਰਗਾਹ ਹੈ।
ਸਾਡੀ ਤਟ ਰੇਖਾ ਬਹੁਤ ਲੰਬੀ ਹੈ।
ਸਾਡੇ ਕੋਲ ਵਿਸ਼ਵ ਪੱਧਰੀ ਬੰਦਰਗਾਹਾਂ ਹਨ।
ਸਾਡੇ ਕੋਲ ਬੁਨਿਆਦੀ ਢਾਂਚਾ, ਨਵੀਨਤਾ ਅਤੇ ਇਰਾਦਾ ਹੈ।
ਆਓ, ਭਾਰਤ ਵਿੱਚ ਨਿਵੇਸ਼ ਕਰੋ!
@LinkedIn 'ਤੇ ਕੁਝ ਵਿਚਾਰ ਸਾਂਝੇ ਕੀਤੇ।”
 
************
ਐੱਮਜੇਪੀਐੱਸ/ ਐੱਸਟੀ
                
                
                
                
                
                (Release ID: 2184465)
                Visitor Counter : 2
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam