ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਨਵੇਂ ਰਾਮਸਰ ਸਥਾਨਾਂ ਨੂੰ ਵੈੱਟਲੈਂਡਜ਼ ਸੰਭਾਲ ਮੁਹਿੰਮ ਵਿੱਚ ਇੱਕ ਵੱਡੀ ਪ੍ਰਾਪਤੀ ਦੱਸਿਆ
प्रविष्टि तिथि:
27 SEP 2025 6:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਦੋ ਨਵੇਂ ਰਾਮਸਰ ਸਥਾਨਾਂ - ਬਕਸਰ ਜ਼ਿਲ੍ਹੇ ਵਿੱਚ ਗੋਕੁਲ ਜਲਾਸ਼ਯ (448 ਹੈਕਟੇਅਰ) ਅਤੇ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਉਦੈਪੁਰ ਝੀਲ (319 ਹੈਕਟੇਅਰ) ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀ ਵਾਤਾਵਰਣ ਸੰਭਾਲ ਲਈ ਇੱਕ ਮਾਣ ਵਾਲਾ ਪਲ ਦੱਸਿਆ।
ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵੱਲੋਂ ਐਕਸ ’ਤੇ ਕੀਤੀ ਗਈ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ:
“ਬਹੁਤ ਹੀ ਸ਼ਾਨਦਾਰ ਖ਼ਬਰ! ਵੈੱਟਲੈਂਡਜ਼ ਟਿਕਾਊ ਵਿਕਾਸ ਲਈ ਬਹੁਤ ਜ਼ਰੂਰੀ ਹਨ। ਬਿਹਾਰ ਦੀ ਜਨਤਾ ਨੂੰ ਵਿਸ਼ੇਸ਼ ਵਧਾਈ, ਜੋ ਵਿਚਾਰ ਅਤੇ ਕਾਰਜ ਦੋਹਾਂ ਵਿੱਚ ਇਹ ਦਿਖਾ ਰਹੀ ਹੈ ਕਿ ਵਾਤਾਵਰਣ ਸੰਭਾਲ ਵਿੱਚ ਮੋਹਰੀ ਕਿਵੇਂ ਬਣੀਏ।"
*****
MJPS/SR/SKS
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(रिलीज़ आईडी: 2172405)
आगंतुक पटल : 18
इस विज्ञप्ति को इन भाषाओं में पढ़ें:
Odia
,
Marathi
,
English
,
Urdu
,
हिन्दी
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam