ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਕਾਰੋਬਾਰ ਕਰਨ ਦੀ ਸੌਖ ਵਧਾਉਣ ਵਿੱਚ ਨਵੀਨਤਮ ਜੀਐੱਸਟੀ ਸੁਧਾਰਾਂ ਦੇ ਪ੍ਰਭਾਵ ’ਤੇ ਇੱਕ ਲੇਖ ਸਾਂਝਾ ਕੀਤਾ
प्रविष्टि तिथि:
19 SEP 2025 12:01PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਚਿਰਾਗ਼ ਪਾਸਵਾਨ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਨਵੀਨਤਮ ਜੀਐੱਸਟੀ ਸੁਧਾਰ ਸਿਰਫ਼ ਤਕਨੀਕੀ ਤਬਦੀਲੀਆਂ ਨਹੀਂ ਹਨ, ਸਗੋਂ ਜੀਵਨ, ਕਾਰੋਬਾਰ ਕਰਨ ਅਤੇ ਨਿਵੇਸ਼ ਨੂੰ ਸੌਖਾ ਬਣਾਉਣ ਦੀ ਦਿਸ਼ਾ ਵਿੱਚ ਦਲੇਰ ਕਦਮ ਹਨ। ਸ਼੍ਰੀ ਮੋਦੀ ਨੇ ਕਿਹਾ, "ਰੋਜ਼ਾਨਾ ਦੇ ਭੋਜਨ ਪਦਾਰਥਾਂ ਅਤੇ ਪੈਕੇਜਿੰਗ 'ਤੇ ਦਰਾਂ ਘੱਟ ਕਰਕੇ, ਇਹ ਰੋਜ਼ਾਨਾ ਵਰਤੋਂ ਦੇ ਸਮਾਨ ਨੂੰ ਵਧੇਰੇ ਕਿਫ਼ਾਇਤੀ ਬਣਾਉਂਦੇ ਹਨ, ਐੱਮਐੱਸਐੱਮਈ ਨੂੰ ਹੁਲਾਰਾ ਦਿੰਦੇ ਹਨ, ਕਿਸਾਨਾਂ ਨੂੰ ਸਮਰਥਨ ਦਿੰਦੇ ਹਨ ਅਤੇ ਭਾਰਤ ਦੀ ਵਿਸ਼ਵ-ਵਿਆਪੀ ਭੋਜਨ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਦੇ ਹਨ।"
ਕੇਂਦਰੀ ਮੰਤਰੀ ਸ਼੍ਰੀ ਚਿਰਾਗ਼ ਪਾਸਵਾਨ ਵੱਲੋਂ ਕੀਤੀ ਗਈ ਇੱਕ ਐਕਸ ਪੋਸਟ ’ਤੇ ਪ੍ਰਤਿਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ:
ਕੇਂਦਰੀ ਮੰਤਰੀ ਸ਼੍ਰੀ @iChiragPaswan ਲਿਖਦੇ ਹਨ ਕਿ ਨਵੀਨਤਮ ਜੀਐੱਸਟੀ ਸੁਧਾਰ ਸਿਰਫ਼ ਤਕਨੀਕੀ ਤਬਦੀਲੀਆਂ ਨਹੀਂ ਹਨ, ਸਗੋਂ ਜੀਵਨ, ਕਾਰੋਬਾਰ ਅਤੇ ਨਿਵੇਸ਼ ਕਰਨ ਨੂੰ ਸੌਖਾ ਬਣਾਉਣ ਦੀ ਦਿਸ਼ਾ ਵਿੱਚ ਦਲੇਰ ਕਦਮ ਹਨ। ਰੋਜ਼ਾਨਾ ਦੇ ਭੋਜਨ ਪਦਾਰਥਾਂ ਅਤੇ ਪੈਕੇਜਿੰਗ 'ਤੇ ਦਰਾਂ ਘੱਟ ਕਰਕੇ, ਇਹ ਕਰਿਆਨੇ ਦੇ ਸਮਾਨ ਨੂੰ ਵਧੇਰੇ ਕਿਫਾਇਤੀ ਬਣਾਉਂਦੇ ਹਨ, ਐੱਮਐੱਸਐੱਮਈ ਨੂੰ ਹੁਲਾਰਾ ਦਿੰਦੇ ਹਨ, ਕਿਸਾਨਾਂ ਦਾ ਸਮਰਥਨ ਕਰਦੇ ਹਨ ਅਤੇ ਭਾਰਤ ਦੀ ਵਿਸ਼ਵਵਿਆਪੀ ਭੋਜਨ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਦੇ ਹਨ।
*****
ਪੀਕੇ/ ਕੇਸੀ/ ਏਜੇ/ ਐੱਨਜੇ
(रिलीज़ आईडी: 2168498)
आगंतुक पटल : 20
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Bengali
,
Manipuri
,
Bengali-TR
,
Assamese
,
Gujarati
,
Tamil
,
Telugu
,
Kannada
,
Malayalam