ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਦੱਖਣ ਕੋਰੀਆ ਵਿੱਚ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2025 ਵਿੱਚ ਭਾਰਤ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰੇਗਾ; ਭਾਰਤ ਤੋਂ ਬੀਆਈਐੱਫਐੱਫ (BIFF) ਵਿੱਚ ਪਹਿਲੇ ਮੰਤਰੀ ਪੱਧਰ ਦੇ ਵਫ਼ਦ ਦੀ ਅਗਵਾਈ ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਕਰਨਗੇ


ਬੀਆਈਐੱਫਐੱਫ 2025 ਵਿੱਚ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਤੋਂ ਪ੍ਰਭਾਵਸ਼ਾਲੀ 10 ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ; ਏਸੀਐੱਫਐੱਮ, ਏਸ਼ਿਆਈ ਸਮੱਗਰੀ ਅਤੇ ਫਿਲਮ ਬਜ਼ਾਰ ਵਿੱਚ ਸਹਿ-ਉਤਪਾਦਨ ਬਜ਼ਾਰ ਲਈ 5 ਭਾਰਤੀ ਪ੍ਰੋਜੈਕਟਾਂ ਦੀ ਚੋਣ ਕੀਤੀ ਗਈ ਹੈ

ਬੀਆਈਐੱਫਐੱਫ 2025 ਵਿੱਚ ਭਾਗੀਦਾਰੀ ਭਾਰਤ ਦੇ ਸਹਿ-ਉਤਪਾਦਨ ਦਾ ਪ੍ਰਸਾਰ ਕਰਨ, ਏਵੀਜੀਸੀ ਮੌਕਿਆਂ ਨੂੰ ਵਧਾਉਣ ਅਤੇ ਦੱਖਣ ਕੋਰੀਆ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਸੰਕਲਪ ਨੂੰ ਦਰਸਾਉਂਦੀ ਹੈ

ਇੰਡੀਆ ਪਵੇਲੀਅਨ ਵਿਖੇ ਵੇਵਸ ਬਜ਼ਾਰ ਭਾਰਤੀ ਸਿਰਜਣਹਾਰਾਂ ਨੂੰ ਆਲਮੀ ਬਜ਼ਾਰਾਂ ਨਾਲ ਜੋੜੇਗਾ ਅਤੇ ਸਹਿ-ਰਚਨਾ ਅਤੇ ਏਵੀਜੀਸੀ ਲਈ ਪ੍ਰੋਤਸਾਹਨ 'ਤੇ ਚਾਨਣਾ ਪਾਏਗਾ

ਭਾਰਤ ਪਰਵ ਅਤੇ ਭਾਰਤੀ ਫਿਲਮਾਂ ਬੁਸਾਨ ਵਿਖੇ ਭਾਰਤ ਦਾ ਸੱਭਿਆਚਾਰ ਅਤੇ ਸਿਰਜਣਾਤਮਕਤਾ ਦਾ ਉਤਸਵ ਮਨਾਉਣਗੇ; ਭਾਰਤ-ਕੋਰੀਆ ਏਵੀਜੀਸੀ ਅਤੇ ਫਿਲਮ ਸਹਿ-ਨਿਰਮਾਣ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੀਤੀਗਤ ਸੰਵਾਦ ਅਤੇ ਸਮਝੌਤੇ

Posted On: 16 SEP 2025 1:04PM by PIB Chandigarh

ਭਾਰਤ ਦੱਖਣ ਕੋਰੀਆ ਵਿੱਚ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ (ਬੀਆਈਐੱਫਐੱਫ) 2025 ਅਤੇ ਏਸ਼ੀਅਨ ਕੰਟੈਂਟਸ ਐਂਡ ਫਿਲਮ ਮਾਰਕੀਟ (ਏਸੀਐੱਫਐੱਮ) ਵਿੱਚ ਇੱਕ ਮਹੱਤਵਪੂਰਨ ਛਾਪ ਛੱਡਣ ਲਈ ਤਿਆਰ ਹੈ, ਜਿਸ ਦੀ ਅਗਵਾਈ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਕਰਨਗੇ ਇਹ ਭਾਰਤ ਤੋਂ ਬੀਆਈਐੱਫਐੱਫ ਵਿੱਚ ਜਾਣ ਵਾਲਾ ਪਹਿਲਾ ਮੰਤਰੀ ਪੱਧਰੀ ਵਫ਼ਦ ਹੋਵੇਗਾ, ਜੋ ਸੱਭਿਆਚਾਰਕ ਕੂਟਨੀਤੀ ਨੂੰ ਮਜ਼ਬੂਤ ​​ਕਰਨ, ਅੰਤਰਰਾਸ਼ਟਰੀ ਪੱਧਰ 'ਤੇ ਰਚਨਾਤਮਕ ਸਹਿਯੋਗ ਦਾ ਪਸਾਰ ਕਰਨ ਅਤੇ ਭਾਰਤ ਨੂੰ ਰਚਨਾਤਮਕ ਅਰਥਵਿਵਸਥਾ ਦੇ ਇੱਕ ਆਲਮੀ ਧੁਰੇ ਵਜੋਂ ਸਥਾਪਿਤ ਕਰਨ ਦੀ ਰਾਸ਼ਟਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ

ਇਸ ਵਫ਼ਦ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਐੱਨਐੱਫਡੀਸੀ, ਐੱਫਆਈਸੀਸੀਆਈ, ਐੱਫਟੀਆਈਆਈ, ਐੱਸਆਰਐੱਫਟੀਆਈਆਈ ਅਤੇ ਆਈਆਈਐੱਮਸੀ ਦੇ ਪ੍ਰਤੀਨਿਧੀ, ਵੇਵਸ ਬਜ਼ਾਰ ਪਹਿਲਕਦਮੀ ਦੇ ਚੋਣਵੇਂ ਸਿਰਜਣਹਾਰ ਸ਼ਾਮਲ ਹੋਣਗੇ

ਇਸ ਦੌਰੇ ਤੋਂ ਪਹਿਲਾਂ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਕਿਹਾ, "ਭਾਰਤ ਨੂੰ ਬੀਆਈਐੱਫਐੱਫ 2025 ਵਿੱਚ ਹਿੱਸਾ ਲੈਣ 'ਤੇ ਮਾਣ ਹੈ, ਇੱਕ ਅਜਿਹਾ ਫੈਸਟੀਵਲ ਜੋ ਏਸ਼ਿਆਈ ਅਤੇ ਆਲਮੀ ਸਿਨੇਮਾ ਦੇ ਸਭ ਤੋਂ ਵਧੀਆ ਪੇਸ਼ਕਾਰੀਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਦਾ ਹੈ ਇੱਥੇ ਸਾਡੀ ਮੌਜੂਦਗੀ ਭਾਰਤ ਦੇ ਸਹਿ-ਨਿਰਮਾਣ ਦਾ ਪਸਾਰ ਕਰਨ, ਏਵੀਜੀਸੀ ਵਿੱਚ ਨਵੇਂ ਮੌਕੇ ਪੈਦਾ ਕਰਨ ਅਤੇ ਦੱਖਣ ਕੋਰੀਆ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਸੰਕਲਪ ਨੂੰ ਦਰਸਾਉਂਦੀ ਹੈ ਵੇਵਸ ਬਜ਼ਾਰ  ਅਤੇ ਭਾਰਤ ਪਰਵ ਰਾਹੀਂ, ਅਸੀਂ ਨਾ ਸਿਰਫ਼ ਆਪਣੀ ਰਚਨਾਤਮਕ ਆਰਥਿਕਤਾ ਨੂੰ ਪ੍ਰਦਰਸ਼ਿਤ ਕਰ ਰਹੇ ਹਾਂ, ਸਗੋਂ ਭਾਰਤ ਦੀ ਸਦੀਵੀ ਵਿਰਾਸਤ ਅਤੇ ਪ੍ਰਤਿਭਾ ਨੂੰ ਵੀ ਪ੍ਰਦਰਸ਼ਿਤ ਕਰ ਰਹੇ ਹਾਂ"

ਭਾਰਤ ਦੀ ਭਾਗੀਦਾਰੀ ਦੇ ਮੁੱਖ ਬਿੰਦੂ

ਬੀਆਈਐੱਫਐੱਫ ਅਤੇ ਏਸੀਐੱਫਐੱਮ ਵਿਖੇ ਭਾਰਤ ਪਵੇਲੀਅਨ - 'ਵੇਵਸ ਬਾਜ਼ਾਰ' ਪਹਿਲਕਦਮੀ ਨੂੰ ਪ੍ਰਦਰਸ਼ਿਤ ਕਰਨਾ

ਬੀਆਈਐੱਫਐੱਫ ਅਤੇ ਏਸੀਐੱਫਐੱਮ ਦੋਵਾਂ 'ਤੇ "ਭਾਰਤ - ਵਿਸ਼ਵ ਲਈ ਰਚਨਾਤਮਕ ਅਰਥਵਿਵਸਥਾ" ਥੀਮ ਦੇ ਤਹਿਤ ਭਾਰਤ ਪਵੇਲੀਅਨ ਸਥਾਪਿਤ ਕੀਤਾ ਜਾਵੇਗਾ ਇਹ ਪਵੇਲੀਅਨ ਵੇਵਸ ਬਾਜ਼ਾਰ ਪਹਿਲਕਦਮੀ ਨੂੰ ਉਜਾਗਰ ਕਰੇਗਾ, ਜੋ ਕਿ ਬੀ2ਬੀ ਮੀਟਿੰਗਾਂ ਰਾਹੀਂ ਭਾਰਤੀ ਸਮੱਗਰੀ ਸਿਰਜਣਹਾਰਾਂ, ਨਿਰਮਾਤਾਵਾਂ ਅਤੇ ਵੰਡਣ ਵਾਲਿਆਂ ਨੂੰ ਆਲਮੀ ਬਜ਼ਾਰਾਂ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ ਏਸੀਐੱਫਐੱਮ ਦੇ ਅਧਿਕਾਰਤ ਪ੍ਰੋਗਰਾਮ ਦੇ ਹਿੱਸੇ ਵਜੋਂ, "ਭਾਰਤ-ਕੋਰੀਆ ਸਹਿਯੋਗ: ਸਹਿ-ਉਤਪਾਦਨ ਵਿੱਚ ਨਵੇਂ ਮੁਕਾਮ" 'ਤੇ ਇੱਕ ਪੈਨਲ ਚਰਚਾ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਉਦਯੋਗ ਪ੍ਰਤੀਨਿਧੀਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਆਯੋਜਿਤ ਕੀਤੀ ਜਾਵੇਗੀ

ਬੁਸਾਨ ਵਿਖੇ ਭਾਰਤੀ ਸਿਨੇਮਾ ਦਾ ਪ੍ਰਦਰਸ਼ਨ

ਇਸ ਸਾਲ ਭਾਰਤ ਦਾ ਪ੍ਰਦਰਸ਼ਨ ਹੁਣ ਤੱਕ ਦਾ ਸਭ ਤੋਂ ਮਜ਼ਬੂਤ ​​ਹੈ, ਜਿਸ ਵਿੱਚ ਦਸ ਤੋਂ ਵੱਧ ਫਿਲਮਾਂ ਭਾਰਤੀ ਕਥਾ ਵਾਚਨ ਦੀ ਭਿੰਨਤਾ ਨੂੰ ਦਰਸਾਉਂਦੀਆਂ ਹਨ:

ਸਪਾਇੰਗ ਸਟਾਰਸ (ਪਦਮ ਸ਼੍ਰੀ ਨੀਲਾ ਮਾਧਬ ਪਾਂਡਾ) - ਉਦਘਾਟਨੀ ਮੁਕਾਬਲਾ ਸੈਕਸ਼ਨ ਵਿੱਚ ਹਿੱਸਾ ਲੈ ਰਹੇ ਹਨ

ਵਿਜ਼ਨ ਏਸ਼ੀਆ ਸੈਕਸ਼ਨ ਦੇ ਤਹਿਤ ਇਫ਼ ਔਨ ਵਿੰਟਰ ਨਾਈਟ (ਸੰਜੂ ਸੁਰੇਂਦਰਨ); ਕੋਕ ਕੋਕ ਕੋਕੂਕ (ਮਹਾਰਿਸ਼ੀ ਤੁਹੀਨ ਕਸ਼ਯਪ); ਸ਼ੇਪ ਆਫ਼ ਮੋਮੋ (ਤ੍ਰਿਬੇਨੀ ਰਾਏ)

ਹੋਰ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ ਬਾਯਾਨ (ਵਿਕਾਸ ਰੰਜਨ ਮਿਸ਼ਰਾ); ਡੌਂਟ ਟੈੱਲ ਮਦਰ (ਅਨੂਪ ਲੋਕੁਰ); ਫੁੱਲ ਪਲੇਟ (ਤਨਿਸ਼ਠਾ ਚੈਟਰਜੀ); ਕਰਿੰਜੀ (ਸ਼ੀਤਲ ਐੱਨ.ਐੱਸ.); ਆਈ, ਪੋਪੀ (ਵਿਵੇਕ ਚੌਧਰੀ)

ਏਸ਼ੀਅਨ ਪ੍ਰੋਜੈਕਟ ਮਾਰਕੀਟ (ਏਸੀਐੱਫਐੱਮ) ਵਿਖੇ, ਪੰਜ ਭਾਰਤੀ ਪ੍ਰੋਜੈਕਟ ਸਹਿ-ਉਤਪਾਦਨ ਮਾਰਕੀਟ ਲਈ ਚੁਣੇ ਗਏ ਹਨ:

ਡਿਫਿਕਲਟ ਡਾਟਰਜ਼ - ਸੋਨੀ ਰਾਜ਼ਦਾਨ ਵਲੋਂ ਨਿਰਦੇਸ਼ਿਤ; ਆਲੀਆ ਭੱਟ, ਸ਼ਾਹੀਨ ਭੱਟ, ਐਲਨ ਮੈਕਲੈਕਸ ਅਤੇ ਗ੍ਰਿਸ਼ਮਾ ਸ਼ਾਹ ਵਲੋਂ ਨਿਰਮਿਤ

ਲਾਸਟ ਆਫ਼ ਦੈਮ ਪਲੇਗਜ਼ - ਕੁੰਜੀਲਾ ਮਸਿਕਾਲਾਮਨੀ ਵਲੋਂ ਨਿਰਦੇਸ਼ਿਤ; ਪਾਇਲ ਕਪਾਡੀਆ, ਜੀਓ ਬੇਬੀ ਅਤੇ ਕੰਨੀ ਕੁਸਰੁਤੀ ਵਲੋਂ ਨਿਰਮਿਤ

ਲੰਕਾ ( ਫਾਇਰ) - ਸੌਰਵ ਰਾਏ ਵਲੋਂ ਨਿਰਦੇਸ਼ਿਤ; ਸੁਦੀਪਤਾ ਸਾਧੂਖਾਨ, ਵਿਰਾਜ ਸੇਲੋਟ, ਅਤੇ ਅੰਕਿਤਾ ਪੁਰਕਾਯਸਥਾ ਵਲੋਂ ਨਿਰਮਿਤ

ਮੂਨ - ਪ੍ਰਦੀਪ ਕੁਰਬਾ ਵਲੋਂ ਨਿਰਦੇਸ਼ਿਤ ਅਤੇ ਨਿਰਮਿਤ

ਦਿ ਮੈਜੀਕਲ ਮੈਨ - ਬਿਪਲਬ ਸਰਕਾਰ ਵਲੋਂ ਨਿਰਦੇਸ਼ਿਤ; ਭਾਰਤ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਵਲੋਂ ਸਹਿ-ਨਿਰਮਾਣ

ਭਾਰਤ ਪਰਵ - ਭਾਰਤੀ ਸੱਭਿਆਚਾਰ ਦਾ ਜਸ਼ਨ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ "ਭਾਰਤ ਪਰਵ" ਦੀ ਮੇਜ਼ਬਾਨੀ ਕਰੇਗਾ, ਜੋ ਇੱਕ ਸੱਭਿਆਚਾਰਕ ਸ਼ਾਮ ਹੈ, ਜਿਸ ਵਿੱਚ ਭਾਰਤੀ ਕਲਾ, ਸੰਗੀਤ ਅਤੇ ਪਕਵਾਨ ਸ਼ਾਮਲ ਹੋਣਗੇ ਇਹ ਸਮਾਗਮ ਭਾਰਤ ਅਤੇ ਕੋਰੀਆ ਵਿਚਾਲੇ ਲੋਕਾਂ ਤੋਂ ਲੋਕਾਂ ਤੱਕ ਡੂੰਘੇ ਅਤੇ ਸੱਭਿਆਚਾਰਕ ਸੰਪਰਕ ਲਈ ਇੱਕ ਮੰਚ ਵਜੋਂ ਕੰਮ ਕਰੇਗਾ, ਜਿਸ ਵਿੱਚ ਭਾਰਤੀ ਅਤੇ ਕੋਰਿਆਈ ਮੀਡੀਆ ਅਤੇ ਮਨੋਰੰਜਨ ਉਦਯੋਗਾਂ ਦੇ ਮੋਹਰੀ ਸ਼ਾਮਲ ਹੋਣਗੇ

ਨੀਤੀ ਸੰਵਾਦ ਅਤੇ ਸਹਿਯੋਗ

ਕੋਰੀਆ ਗਣਰਾਜ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰੀ ਨਾਲ ਰਾਜ ਮੰਤਰੀ ਸੂਚਨਾ ਅਤੇ ਪ੍ਰਸਾਰਣ ਦੀ ਇੱਕ ਜੀ2ਜੀ ਮੀਟਿੰਗ, ਭਾਰਤ-ਕੋਰੀਆ ਏਵੀਜੀਸੀ ਅਤੇ ਫਿਲਮ ਸਹਿ-ਨਿਰਮਾਣ ਢਾਂਚੇ ਲਈ ਇੱਕ ਢਾਂਚਾਗਤ ਸੰਵਾਦ ਸ਼ੁਰੂ ਕਰਨ ਦੀ ਯੋਜਨਾ ਹੈ

ਐੱਨਐੱਫਡੀਸੀ, ਐੱਫਟੀਆਈਆਈ, ਆਈਆਈਸੀਟੀ (ਭਾਰਤ) ਅਤੇ ਕੇਏਐੱਫਏ, ਕੇਓਐੱਫਆਈਸੀ, ਕੇਓਸੀਸੀਏ ਸਮੇਤ ਕੋਰਿਆਈ ਸੰਸਥਾਵਾਂ ਦੇ ਨਾਲ-ਨਾਲ ਸਿਖਲਾਈ, ਅਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਭਾਰਤੀ ਸਮੱਗਰੀ ਵੰਡ ਲਈ ਕੋਰਿਆਈ ਓਟੀਟੀ ਪਲੈਟਫਾਰਮਾਂ ਵਿਚਾਲੇ ਇਰਾਦੇ ਪੱਤਰਾਂ (ਐੱਲਓਆਈ) 'ਤੇ ਦਸਤਖ਼ਤ ਕਰਨਾ ਤੈਅ ਕੀਤਾ ਗਿਆ ਹੈ

ਬੀਆਈਐੱਫਐੱਫ ਅਤੇ ਏਸੀਐੱਫਐੱਮ ਬਾਰੇ

ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ (ਬੀਆਈਐੱਫਐੱਫ) ਏਸ਼ੀਆ ਦੇ ਸਭ ਤੋਂ ਵੱਕਾਰੀ ਫਿਲਮ ਫੈਸਟੀਵਲਾਂ ਵਿੱਚੋਂ ਇੱਕ ਹੈ, ਜਿਸ ਨੂੰ ਐੱਫਆਈਏਪੀਐੱਫ ਵਲੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇੱਫੀ) ਅਤੇ ਕਾਨਸ ਫਿਲਮ ਫੈਸਟੀਵਲ ਦੇ ਨਾਲ ਮਾਨਤਾ ਪ੍ਰਾਪਤ ਹੈ ਏਸ਼ੀਅਨ ਕੰਟੈਂਟਸ ਐਂਡ ਫਿਲਮ ਮਾਰਕੀਟ (ਏਸੀਐੱਫਐੱਮ) ਇੱਕ ਪ੍ਰਮੁੱਖ ਸਹਿ-ਨਿਰਮਾਣ ਅਤੇ ਵਿੱਤ ਪਲੈਟਫਾਰਮ ਵਜੋਂ ਸਰਗਰਮ ਹੈ, ਜੋ ਫਿਲਮ ਨਿਰਮਾਤਾਵਾਂ ਨੂੰ ਆਲਮੀ ਨਿਵੇਸ਼ਕਾਂ ਅਤੇ ਭਾਈਵਾਲਾਂ ਨਾਲ ਜੋੜਦਾ ਹੈ

***

ਧਰਮੇਂਦਰ ਤਿਵਾਰੀ\ ਨਵੀਨ ਸ਼੍ਰੀਜੀਤ


(Release ID: 2167203) Visitor Counter : 2