ਪ੍ਰਧਾਨ ਮੰਤਰੀ ਦਫਤਰ
ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
Posted On:
29 AUG 2025 5:08PM by PIB Chandigarh
Your Excellency ਪ੍ਰਧਾਨ ਮੰਤਰੀ ਈਸ਼ਿਬਾ,
ਦੋਨੋਂ ਦੇਸ਼ਾਂ ਦੇ delegates,
ਮੀਡੀਆ ਦੇ ਦੋਸਤੋਂ,
ਨਮਸਤੇ!
ਕੋਨਬਨਵਾ!
ਸਭ ਤੋਂ ਪਹਿਲਾਂ, ਮੈਂ ਪ੍ਰਧਾਨ ਮੰਤਰੀ ਈਸ਼ਿਬਾ ਦਾ, ਉਨ੍ਹਾਂ ਦੀ ਪਿਆਰ ਭਰੇ ਸ਼ਬਦਾਂ ਅਤੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
ਅੱਜ ਸਾਡੀ ਚਰਚਾ productive ਵੀ ਸੀ ਅਤੇ purposeful ਵੀ। ਅਸੀਂ ਦੋਨੋਂ ਇੱਕਮਤ ਹਾਂ ਕਿ ਵਿਸ਼ਵ ਦੀ ਦੋ ਵੱਡੀਆਂ ਅਰਥਵਿਵਸਥਾਵਾਂ ਅਤੇ ਜੀਵੰਤ ਲੋਕਤੰਤਰਾਂ ਦੇ ਰੂਪ ਵਿੱਚ, ਸਾਡੀ ਸਾਂਝੇਦਾਰੀ ਕੇਵਲ ਦੋਨੋਂ ਦੇਸ਼ਾਂ ਦੇ ਲਈ ਹੀ ਨਹੀਂ, ਸਗੋਂ ਆਲਮੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਵੀ ਅਤਿਅੰਤ ਮਹੱਤਵਪੂਰਨ ਹੈ।
Strong democracies are natural partners in shaping a better world.
Friends,
ਅੱਜ ਅਸੀਂ ਆਪਣੀ Special Strategic and Global Partnership ਵਿੱਚ ਇੱਕ ਨਵੇਂ ਅਤੇ ਸੁਨਹਿਰੇ ਅਧਿਆਏ ਦੀ ਮਜ਼ਬੂਤ ਨੀਂਹ ਰੱਖੀ ਹੈ। ਅਸੀਂ ਅਗਲੇ ਦਹਾਕੇ ਦੇ ਲਈ ਇੱਕ ਰੋਡਮੈਪ ਬਣਾਇਆ ਹੈ। ਸਾਡੇ ਵਿਜ਼ਨ ਦੇ ਕੇਂਦਰ ਵਿੱਚ में investment, innovation, economic security, environment, technology, health, mobility, people-to-people exchanges, and state-prefecture partnership ਇਹ ਪ੍ਰਮੁੱਖ ਗੱਲਾਂ ਹਨ। ਅਸੀਂ ਅਗਲੇ ਦਸ ਵਰ੍ਹਿਆਂ ਵਿੱਚ ਜਪਾਨ ਤੋਂ ਭਾਰਤ ਵਿੱਚ 10 ਟ੍ਰਿਲੀਅਨ ਯੇਨ ਨਿਵੇਸ਼ ਦਾ ਟੀਚਾ ਨਿਰਧਾਰਿਤ ਕੀਤਾ ਹੈ। ਭਾਰਤ ਅਤੇ ਜਪਾਨ ਦੇ Small and Medium Enterprises ਅਤੇ Start-ups ਨੂੰ ਜੋੜਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਭਾਰਤ ਅਤੇ ਜਪਾਨ ਬਿਜ਼ਨਸ ਫੋਰਮ ਵਿੱਚ ਵੀ ਮੈਂ ਜਪਾਨੀ ਕੰਪਨੀਆਂ ਨੂੰ ਕਿਹਾ,
Make in India, Make for the world.
Friends,
ਸਾਡਾ Joint Credit Mechanism ਊਰਜਾ ਦੇ ਲਈ ਇੱਕ ਵੱਡੀ ਜਿੱਤ ਹੈ। It shows that our green partnership is as strong as our economic partnership. ਇਸੇ ਦਿਸ਼ਾ ਵਿੱਚ, ਅਸੀਂ ਸਸਟੇਨੇਬਲ ਫਿਊਲਸ ਇਨੀਸ਼ਿਏਟੀਵ ਅਤੇ ਬੈਟਰੀ ਸਪਲਾਈ ਚੇਨ ਪਾਰਟਨਰਸ਼ਿਪ ਵੀ ਸ਼ੁਰੂ ਕਰ ਰਹੇ ਹਾਂ।
ਅਸੀਂ Economic Security Cooperation Initiative ਲਾਂਚ ਕਰ ਰਹੇ ਹਾਂ। ਇਸ ਦੇ ਤਹਿਤ, ਕ੍ਰਿਟੀਕਲ ਅਤੇ ਸਟ੍ਰੈਟੇਜਿਕ ਖੇਤਰਾਂ ਵਿੱਚ ਇੱਕ ਵਿਆਪਕ approach ਦੇ ਨਾਲ ਅੱਗੇ ਵਧਿਆ ਜਾਵੇਗਾ।
High Technology ਖੇਤਰ ਵਿੱਚ ਸਹਿਯੋਗ ਸਾਡੇ ਦੋਨਾਂ ਦੀ ਪ੍ਰਾਥਮਿਕਤਾ ਹੈ। ਇਸ ਸੰਦਰਭ ਵਿੱਚ Digital Partnership 2.0, ਅਤੇ AI cooperation initiative ਲਿਆ ਜਾ ਰਿਹਾ ਹੈ। ਸੈਮੀਕੰਡਕਟਰਸ ਅਤੇ ਰੇਅਰ ਅਰਥ ਮਿਨਰਲਸ ਸਾਡੇ ਏਜੰਡੇ ਵਿੱਚ ਸਭ ਤੋਂ ਉੱਪਰ ਰਹਿਣਗੇ।
Friends,
ਅਸੀਂ ਮੰਨਦੇ ਹਾਂ ਕਿ Japanese technology and Indian talent are a winning combination. ਜਿੱਥੇ ਅਸੀਂ ਹਾਈ-ਸਪੀਡ ਰੇਲ ‘ਤੇ ਕੰਮ ਕਰ ਰਹੇ ਹਾਂ, ਉੱਥੇ Next Generation Mobility Partnership ਦੇ ਤਹਿਤ ਪੋਰਟਸ, ਐਵੀਏਸ਼ਨ ਅਤੇ ਸ਼ਿਪਬਿਲਡਿੰਗ ਜਿਹੇ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਪ੍ਰਗਤੀ ਕਰਨਗੇ।
ਚੰਦ੍ਰਯਾਨ-5 ਮਿਸ਼ਨ ਵਿੱਚ ਸਹਿਯੋਗ ਦੇ ਲਈ ISRO ਅਤੇ JAXA ਵਿੱਚ ਬਣੀ ਸਹਿਮਤੀ ਦਾ ਅਸੀਂ ਸੁਆਗਤ ਕਰਦੇ ਹਾਂ। ਸਾਡੀ ਸਰਗਰਮ ਭਾਗੀਦਾਰੀ, ਪ੍ਰਿਥਵੀ ਦੀਆਂ ਸਮੱਸਿਆਵਾਂ ਨੂੰ ਪਾਰ ਕਰਕੇ, ਪੁਲਾੜ ਵਿੱਚ ਵੀ ਮਨੁੱਖਤਾ ਦੀ ਪ੍ਰਗਤੀ ਦਾ ਪ੍ਰਤੀਕ ਬਣੇਗੀ!
Friends,
Human resource exchange ਦੇ action plan ਦੇ ਤਹਿਤ, ਅਗਲੇ ਪੰਜ ਵਰ੍ਹਿਆਂ ਵਿੱਚ, ਅਲੱਗ-ਅਲੱਗ ਖੇਤਰਾਂ ਵਿੱਚ, ਦੋਨੋਂ ਤਰਫ ਤੋਂ 5 ਲੱਖ ਲੋਕਾਂ ਦੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਇਸ ਵਿੱਚ 50,000 skilled ਭਾਰਤੀ, ਜਪਾਨ ਦੀ ਅਰਥਵਿਵਸਥਾ ਵਿੱਚ ਸਰਗਰਮ ਯੋਗਦਾਨ ਦੇਣਗੇ।
ਭਾਰਤ ਅਤੇ ਜਪਾਨ ਦੀ ਭਾਗੀਦਾਰੀ, ਦਿੱਲੀ ਅਤੇ ਟੋਕਿਓ ਤੱਕ ਹੀ ਸੀਮਤ ਨਹੀਂ ਰਹੇਗੀ। ਹੁਣ ਭਾਰਤੀ States ਅਤੇ ਜਪਾਨੀ ਪ੍ਰੀਫੈਕਚਰਸ, ਇਸ ਦੇ ਵਿੱਚ ਸੰਸਥਾਗਤ ਸਹਿਯੋਗ ਦੇ ਮਾਧਿਅਮ ਨਾਲ ਜੁੜਾਅ ਹੋਰ ਡੂੰਘਾ ਹੋਵੇਗਾ। ਇਸ ਨਾਲ trade, tourism, education, and cultural exchanges ਦੇ ਨਵੇਂ ਦੁਆਰਾ ਖੁਲਣਗੇ।
Friends,
ਭਾਰਤ ਅਤੇ ਜਪਾਨ ਇੱਕ free, open, peaceful, prosperous, and rules-based ਇੰਡੋ-ਪੈਸੇਫਿਕ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਨ।
ਅੱਤਵਾਦ ਅਤੇ ਸਾਇਬਰ ਸਕਿਓਰਿਟੀ ਨੂੰ ਲੈ ਕੇ ਸਾਡੀਆਂ ਚਿੰਤਾਵਾਂ ਸਮਾਨ ਹਨ। Defence ਅਤੇ Maritime ਸਕਿਓਰਿਟੀ ਨਾਲ ਸਾਡੇ ਸਾਂਝੇ ਹਿਤ ਜੁੜੇ ਹੋਏ ਹਨ। ਅਸੀਂ ਫੈਸਲਾ ਕੀਤਾ ਹੈ ਕਿ defence ਇੰਡਸਟ੍ਰੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੋਰ ਸਸ਼ਕਤ ਕੀਤਾ ਜਾਵੇਗਾ।
Friends,
India and Japan partnership is rooted in mutual trust, reflects our national priorities, and is shaped by our shared values and beliefs.
Together, we carry a common dream of peace, progress and prosperity of our peoples and for the world.
Excellency,
ਤੁਹਾਡੀ ਦੋਸਤੀ ਦੇ ਲਈ ਮੈਂ ਮੁੜ-ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਅਤੇ ਅਗਲੀ Annual ਸਮਿਟ ਦੇ ਲਈ ਤੁਹਾਨੂੰ ਭਾਰਤ ਯਾਤਰਾ ਦਾ ਸਾਦਰ ਸੱਦਾ ਦਿੰਦਾ ਹਾਂ।
ਅਰਿਗਾਤੋ ਗੋਜ਼ਾ-ਇਮਾਸੁ।
ਧੰਨਵਾਦ।
*****
ਐੱਮਜੇਪੀਐੱਸ/ਐੱਸਆਰ
(Release ID: 2162040)
Visitor Counter : 7