ਪ੍ਰਧਾਨ ਮੰਤਰੀ ਦਫਤਰ
azadi ka amrit mahotsav

India - Japan Economic Forum ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

Posted On: 29 AUG 2025 11:57AM by PIB Chandigarh

Your Excellency ਪ੍ਰਧਾਨ ਮੰਤਰੀ ਇਸ਼ਿਬਾ ਜੀ ,

ਭਾਰਤ ਅਤੇ ਜਪਾਨ  ਦੇ ਬਿਜ਼ਨਸ ਲੀਡਰਸ,

ਦੇਵੀਓ ਅਤੇ ਸੱਜਣੋਂ,


ਨਮਸਕਾਰ।
Konnichiwa!

ਮੈਂ ਅੱਜ ਸਵੇਰੇ ਹੀ ਟੋਕੀਓ ਪਹੁੰਚਿਆ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਯਾਤਰਾ ਦੀ ਸ਼ੁਰੂਆਤ ਬਿਜ਼ਨਸ ਜਗਤ ਦੇ ਦਿੱਗਜਾਂ  ਦੇ ਨਾਲ ਹੋ ਰਹੀ ਹੈ।

ਅਤੇ ਉਸ ਪ੍ਰਕਾਰ ਦੇ ਬਹੁਤ ਲੋਕ ਹਨ ਜਿਨ੍ਹਾਂ ਨਾਲ ਮੇਰੀ ਵਿਅਕਤੀਗਤ ਜਾਣ-ਪਹਿਚਾਣ ਰਹੀ ਹੈ।  ਜਦੋਂ ਮੈਂ ਗੁਜਰਾਤ ਵਿੱਚ ਸੀ, ਤੱਦ ਵੀ, ਅਤੇ ਗੁਜਰਾਤ ਤੋਂ ਦਿੱਲੀ ਆਇਆ ਤਾਂ ਤੱਦ ਵੀ। ਤੁਹਾਡੇ ਵਿੱਚੋਂ ਕਈ ਲੋਕਾਂ ਨਾਲ ਨਜ਼ਦੀਕ ਜਾਣ-ਪਹਿਚਾਣ ਮੇਰਾ ਰਿਹਾ ਹੈ।ਮੈਨੂੰ ਖੁਸ਼ੀ ਹੈ ਕੀ ਅੱਜ ਤੁਹਾਨੂੰ ਸਭ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।

ਮੈਂ ਪ੍ਰਧਾਨ ਮੰਤਰੀ ਇਸ਼ਿਬਾ ਦਾ ਵਿਸ਼ੇਸ਼ ਰੂਪ ਤੋਂ ਆਭਾਰ ਵਿਅਕਤ ਕਰਦਾ ਹਾਂ ਕਿ ਉਹ ਇਸ ਫੋਰਮ ਨਾਲ ਜੁੜੇ ਹਨ।ਉਨ੍ਹਾਂ ਦੇ ਵਡਮੁੱਲੇ ਬਿਆਨਾਂ ਲਈ ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਭਾਰਤ ਦੀ ਵਿਕਾਸ ਯਾਤਰਾ ਵਿੱਚ ,  ਜਪਾਨ ਹਮੇਸ਼ਾ ਇੱਕ ਅਹਿਮ ਪਾਰਟਨਰ ਰਿਹਾ ਹੈ। Metro ਤੋਂ ਲੈ ਕੇ manufacturing ਤੱਕ, semiconductors ਤੋਂ ਲੈ ਕੇ start - ups ਤੱਕ, ਹਰ ਖੇਤਰ ਵਿੱਚ ਸਾਡੀ ਸਾਂਝੇਦਾਰੀ, ਆਪਸੀ ਵਿਸ਼ਵਾਸ ਦਾ ਪ੍ਰਤੀਕ ਬਣੀ ਹੈ ।

ਜਾਪਾਨੀ ਕੰਪਨੀਆਂ ਨੇ ਭਾਰਤ ਵਿੱਚ 40 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ।  ਸਿਰਫ,  ਪਿਛਲੇ ਦੋ ਵਰ੍ਹਿਆਂ ਵਿੱਚ 13 ਬਿਲੀਅਨ ਡਾਲਰ ਦਾ ਪ੍ਰਾਈਵੇਟ ਇਨਵੈਸਟਮੈਂਟ ਹੋਇਆ ਹੈ।JBIC ਕਹਿੰਦਾ ਹੈ ਕਿ ਭਾਰਤ ਸਭ ਤੋਂ ‘promising’ destination ਹੈ। JETRO ਦੱਸਦਾ ਹੈ ਕਿ 80 percent ਕੰਪਨੀਆਂ ਭਾਰਤ ਵਿੱਚ expand ਕਰਨਾ ਚਾਹੁੰਦੀਆਂ ਹਨ,  ਅਤੇ 75 percent already ਮੁਨਾਫੇ ਵਿੱਚ ਹਨ ।

ਯਾਨੀ, in India, capital does not just grow, it multiplies!
ਸਾਥੀਓ,
ਪਿਛਲੇ ਗਿਆਰਾਂ ਵਰ੍ਹਿਆਂ ਵਿੱਚ ਭਾਰਤ ਦੇ ਬੇਮਿਸਾਲ ਟ੍ਰਾਂਸਫੋਰਮੇਸ਼ਨ ਤੋਂ ਤੁਸੀਂ ਸਾਰੇ ਭਲੀ ਭਾਂਤੀ ਜਾਣੂ ਹੋ।ਅੱਜ ਭਾਰਤ ਵਿੱਚ political ਸਟੇਬਿਲਿਟੀ ਹੈ। ਇਕਨੌਮਿਕ ਸਟੇਬਿਲਿਟੀ ਹੈ । ਪੌਲਿਸੀ ਵਿੱਚ ਪਾਰਦਰਸ਼ਿਤਾ ਹੈ,  ਪ੍ਰੀਡਿਕਟ-ਅਬਿਲਿਟੀ ਹੈ। ਅੱਜ ਭਾਰਤ ਸੰਸਾਰ ਦੀ ਸਭ ਤੋਂ ਤੇਜ਼ grow ਕਰਨ ਵਾਲੀ major ਇਕੌਨਮੀ ਹੈ। ਅਤੇ, ਬਹੁਤ ਛੇਤੀ ਸੰਸਾਰ ਦੀ ਤੀਸਰੀ ਸਭ ਤੋਂ ਵੱਡੀ ਇਕੌਨਮੀ ਬਣਨ ਜਾ ਰਿਹਾ ਹੈ ।

ਵਿਸ਼ਵਵਿਆਪੀ ਗ੍ਰੌਥ ਵਿੱਚ ਭਾਰਤ 18 %  ਯੋਗਦਾਨ  ਦੇ ਰਿਹਾ ਹੈ।ਭਾਰਤ ਦੀ Capital Markets ਵਿੱਚ ਚੰਗੇ return ਮਿਲ ਰਹੇ ਹਨ ।  ਇੱਕ ਮਜਬੂਤ ਬੈਂਕਿੰਗ ਸੈਕਟਰ ਵੀ ਹੈ। Low Inflation ਅਤੇ,  low Interest Rates ਹਨ।  ਕਰੀਬ 700 ਬਿਲੀਅਨ ਡਾਲਰ  ਦੇ Forex Reserve ਹਨ ।


ਸਾਥੀਓ,
ਇਸ ਬਦਲਾਅ ਦੇ ਪਿੱਛੇ ਸਾਡੀ - reform,  perform ਅਤੇ transform” ਦੀ ਅਪ੍ਰੋਚ ਹੈ।  2017 ਵਿੱਚ ਅਸੀਂ one nation - one tax ਦੀ ਸ਼ੁਰੂਆਤ ਕੀਤੀ ਸੀ ।  ਹੁਣ ਇਸ ਵਿੱਚ ਨਵੇਂ ਅਤੇ ਵੱਡੇ ਰਿਫੌਰਮ ਲਿਆਉਣ ‘ਤੇ ਕੰਮ ਚੱਲ ਰਿਹਾ ਹੈ ।

ਕੁਝ ਹਫਤੇ ਪਹਿਲੇ,  ਸਾਡੇ ਸੰਸਦ ਨੇ ਨਵੇਂ ਅਤੇ simplified Income Tax code ਨੂੰ ਵੀ ਮਨਜ਼ੂਰੀ ਦਿੱਤੀ ਹੈ ।

ਸਾਡੇ ਰਿਫੌਰਮਸ, ਸਿਰਫ਼ ਟੈਕਸ ਪ੍ਰਣਾਲੀ ਤੱਕ ਸੀਮਿਤ ਨਹੀਂ ਹਨ। ਅਸੀਂ ease of doing business ‘ਤੇ ਜ਼ੋਰ ਦਿੱਤਾ ਹੈ। ਬਿਜ਼ਨਸ ਲਈ single digital window ਅਪ੍ਰੂਵਲ ਦੀ ਵਿਵਸਥਾ ਕੀਤੀ ਹੈ। ਅਸੀਂ 45,000 compliances rationalise ਕੀਤੇ ਹਨ।  ਇਸ ਪ੍ਰਕਿਰਿਆ ਨੂੰ ਰਫ਼ਤਾਰ ਦੇਣ ਲਈ de - regulation ‘ਤੇ ਇੱਕ ਉੱਚ-ਪੱਧਰ ਕਮੇਟੀ ਬਣਾਈ ਗਈ ਹੈ।

Defence, ਅਤੇ space ਜਿਹੇ ਸੈਨਸਟਿਵ ਖੇਤਰਾਂ ਨੂੰ private sector ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਅਸੀਂ nuclear energy sector ਨੂੰ ਵੀ ਖੋਲ੍ਹ ਰਹੇ ਹਾਂ।

ਸਾਥੀਓ,

ਇਨ੍ਹਾਂ ਰਿਫੌਰਮਸ ਦੇ ਪਿੱਛੇ ਸਾਡਾ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਹੈ। ਸਾਡਾ ਕਮਿਟਮੈਂਟ ਹੈ, ਕਨਵਿਕਸ਼ਨ ਹੈ,ਅਤੇ ਸਟ੍ਰੈਟਿਜੀ ਹੈ। ਅਤੇ ਵਿਸ਼ਵ ਨੇ ਇਸ ਨੂੰ recognise ਹੀ ਨਹੀਂ appreciate ਵੀ ਕੀਤਾ ਹੈ।

S&P Global ਨੇ ਦੋ ਦਹਾਕਿਆਂ ਬਾਅਦ, ਭਾਰਤ ਦੀ Credit Rating Upgrade ਕੀਤੀ ਹੈ।
The world is not just watching India, it is counting on India.


 

ਸਾਥੀਓ,

ਹੁਣ ਭਾਰਤ-ਜਪਾਨ ਬਿਜ਼ਨਸ ਫੋਰਮ ਦੀ ਰਿਪੋਰਟ ਪੇਸ਼ ਕੀਤੀ ਗਈ। ਕੰਪਨੀਆਂ ਦੇ ਦਰਮਿਆਨ ਹੋਈ ਬਿਜ਼ਨਸ deals, ਇਸ ਦਾ ਬਹੁਤ ਵਿਸਤਾਰ ਨਾਲ ਵਰਣਨ ਦਿੱਤਾ ਗਿਆ। ਇਸ ਪ੍ਰਗਤੀ ਦੇ ਲਈ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ।

ਸਾਡੀ ਸਾਂਝੇਦਾਰੀ ਲਈ, ਮੈਂ ਵੀ ਕੁਝ ਸੁਝਾਅ ਬੜੀ ਨਿਮਰਤਾ ਨਾਲ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ।

ਪਹਿਲਾ ਹੈ, Manufacturing. Autosector ਵਿੱਚ ਸਾਡੀ ਭਾਗੀਦਾਰੀ ਬੇਹੱਦ ਸਫ਼ਲ ਰਹੀ ਹੈ। ਅਤੇ ਪ੍ਰਧਾਨ ਮੰਤਰੀ ਨੇ ਇਸ ਦਾ ਬਹੁਤ ਵਿਸਤਾਰ ਨਾਲ ਵਰਣਨ ਦਿੱਤਾ। ਅਸੀਂ ਨਾਲ ਮਿਲ ਕੇ, ਉੱਥੇ ਹੀ magic, ਬੈਟਰੀਜ਼, ਰੋਬੋਟਿਕਸ, ਸੈਮੀ-ਕੰਡਕਟਰ, ਸ਼ਿਪ-ਬਿਲਡਿੰਗ ਅਤੇ nuclear energy ਵਿੱਚ ਵੀ ਦੁਹਰਾ ਸਕਦੇ ਹਾਂ। ਨਾਲ ਮਿਲ ਕੇ, ਅਸੀਂ ਗਲੋਬਲ ਸਾਊਥ, ਵਿਸ਼ੇਸ਼ ਕਰਕੇ ਅਫਰੀਕਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦੇ ਸਕਦੇ ਹਾਂ।

ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ- Come, Make in India, Make for the world. ‘ਸੁਜ਼ੂਕੀ’ ਤੇ ‘ਡਾਇਕਿਨ’ ਦੀਆਂ success stories, ਤੁਹਾਡੀਆਂ ਵੀ success stories ਬਣ ਸਕਦੀਆਂ ਹਨ।

ਦੂਸਰਾ ਹੈ, Technology ਅਤੇ Innovation. ਜਪਾਨ “ਟੈਕ ਪਾਵਰਹਾਊਸ” ਹੈ। ਅਤੇ, ਭਾਰਤ ਇੱਕ “ਟੈਲੇਂਟ ਪਾਵਰ ਹਾਊਸ”। ਭਾਰਤ ਨੇ AI, ਸੈਮੀਕੰਡਕਟਰ, ਕੁਆਂਟਮ ਕੰਪਿਊਟਰਿੰਗ, biotech ਅਤੇ space ਵਿੱਚ bold ਅਤੇ ambitious initiatives ਲਈ ਹਨ। ਜਪਾਨ ਦੀ ਟੈਕਨੋਲੋਜੀ ਅਤੇ ਭਾਰਤ ਦਾ talent ਮਿਲ ਕੇ ਇਸ ਸਦੀ ਦੇ tech revolution ਦੀ ਅਗਵਾਈ ਕਰ ਸਕਦੇ ਹਨ।

ਤੀਸਰਾ ਖੇਤਰ ਹੈ Green Energy Transition. ਭਾਰਤ ਤੇਜ਼ੀ ਨਾਲ 2030 ਤੱਕ 500 ਗੀਗਾਵਾਟ renewable energy ਦੇ ਟੀਚੇ ਵੱਲ ਵੱਧ ਰਿਹਾ ਹੈ। ਅਸੀਂ 2047 ਤੱਕ 100 ਗੀਗਾਵਾਟ ਨਿਊਕਲੀਅਰ ਪਾਵਰ ਦਾ ਵੀ ਟੀਚਾ ਰੱਖਿਆ ਹੈ। Solar cells ਹੋਵੇ ਜਾਂ ਫਿਰ green hydrogen, ਸਾਂਝੇਦਾਰੀ ਦੀਆਂ ਅਪਾਰ ਸੰਭਾਵਨਾਵਾਂ ਹਨ।

ਭਾਰਤ ਅਤੇ ਜਪਾਨ ਦਰਮਿਆਨ Joint Credit Mechanism ‘ਤੇ ਸਮਝੌਤਾ ਹੋਇਆ ਹੈ। ਇਸ ਦਾ ਲਾਭ ਉਠਾ ਕੇ clean ਅਤੇ ਗ੍ਰੀਨ ਫਿਊਚਰ ਦੇ ਨਿਰਮਾਣ ਵਿੱਚ ਸਹਿਯੋਗ ਕੀਤਾ ਜਾ ਸਕਦਾ ਹੈ।

ਚੌਥਾ ਹੈ,  Next-Gen Infrastructure. ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਨੇ next ਜਨਰੇਸ਼ਨ ਮੋਬਿਲਿਟੀ ਵੱਲ logistics infrastructure ਵਿੱਚ ਬੇਮਿਸਾਲ ਪ੍ਰਗਤੀ ਕੀਤੀ ਹੈ। ਸਾਡੇ ports ਦੀ ਸਮਰੱਥਾ ਦੁੱਗਣੀ ਹੋਈ ਹੈ। 160 ਤੋਂ ਉੱਪਰ Airports ਹਨ। 1000 ਕਿਲੋਮੀਟਰ ਲੰਬੀ ਮੈਟ੍ਰੋ line ਬਣੀ ਹੈ। ਜਪਾਨ ਦੇ ਸਹਿਯੋਗ ਨਾਲ Mumbai ਅਤੇ Ahmedabad ਹਾਈ ਸਪੀਡ ਰੇਲ ‘ਤੇ ਕੰਮ ਚਲ ਰਿਹਾ ਹੈ।

ਲੇਕਿਨ ਸਾਡੀ ਯਾਤਰਾ ਇੱਥੇ ਨਹੀਂ ਰੁਕਦੀ। Japan’s excellence and India’s scale can create a perfect partnership.

ਪੰਜਵਾਂ ਹੈ, Skill Development ਅਤੇ People-to-People Ties.ਭਾਰਤ ਦਾ ਸਕਿੱਲਡ ਯੁਵਾ talent, ਗਲੋਬਲ ਜ਼ਰੂਰਤਾਂ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦਾ ਲਾਭ ਜਪਾਨ ਵੀ ਚੁੱਕ ਸਕਦਾ ਹੈ। ਤੁਸੀਂ ਭਾਰਤੀ talent ਨੂੰ ਜਪਾਨੀ ਭਾਸ਼ਾ ਅਤੇ soft skills ਵਿੱਚ ਟ੍ਰੇਨਿੰਗ ਦੋ, ਅਤੇ ਮਿਲ ਕੇ ਇੱਕ Japan-ready" workforce ਤਿਆਰ ਕਰੋ। A shared workforce will lead to shared prosperity.


ਸਾਥੀਓ,

ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ- India and Japan’s partnership is strategic and smart. Powered by economic logic, we have turned shared interests into shared prosperity.

India is the springboard for Japanese businesses to the Global South. Together, we will shape the Asian Century for stability, growth, and prosperity.


ਇਨ੍ਹਾਂ ਸ਼ਬਦਾਂ ਦੇ ਨਾਲ, ਮੈਂ ਪ੍ਰਧਾਨ ਮੰਤਰੀ ਇਸ਼ਿਬਾ ਜੀ ਅਤੇ ਤੁਹਾਡੇ ਸਾਰਿਆਂ ਦਾ ਆਭਾਰ ਪ੍ਰਗਟ ਕਰਦਾ ਹਾਂ।

Arigatou Gozaimasu!

ਬਹੁਤ-ਬਹੁਤ ਧੰਨਵਾਦ।

  

************

ਐੱਮਜੇਪੀਐੱਸ/ਐੱਸਆਰ


(Release ID: 2161819) Visitor Counter : 13