ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 15 ਕਰੋੜ ਤੋਂ ਅਧਿਕ ਘਰਾਂ ਨੂੰ ਸਵੱਛ ਪੇਅਜਲ ਦੀ ਸਪਲਾਈ ਸੁਨਿਸ਼ਚਿਤ ਕਰਨ ਵਾਲੇ ਜਲ ਜੀਵਨ ਮਿਸ਼ਨ ਦੇ ਛੇ ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ
Posted On:
14 AUG 2025 1:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਲ ਜੀਵਨ ਮਿਸ਼ਨ (Jal Jeevan Mission) ਦੇ ਛੇ ਵਰ੍ਹੇ ਪੂਰੇ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਇਸ ਪ੍ਰਮੁੱਖ ਪਹਿਲ ਨਾਲ ਵਿਅਕਤੀਗਤ ਘਰੇਲੂ ਜਲ ਕਨੈਕਸ਼ਨ ਦੇ ਮਾਧਿਅਮ ਨਾਲ ਸੁਰੱਖਿਅਤ ਅਤੇ ਉਚਿਤ ਪੇਅਜਲ ਤੱਕ ਪਹੁੰਚ ਸੁਨਿਸ਼ਚਿਤ ਹੋਈ ਹੈ ਜਿਸ ਨਾਲ ਲੱਖਾਂ ਘਰਾਂ ਵਿੱਚ ਪਰਿਵਰਤਨਕਾਰੀ ਬਦਲਾਅ ਆਇਆ ਹੈ।
ਵਰ੍ਹੇ 2019 ਵਿੱਚ ਸ਼ੁਰੂ ਕੀਤਾ ਗਿਆ ਜਲ ਜੀਵਨ ਮਿਸ਼ਨ, ਕੁਝ ਹੀ ਵਰ੍ਹਿਆਂ ਵਿੱਚ 15 ਕਰੋੜ ਤੋਂ ਅਧਿਕ ਘਰਾਂ ਵਿੱਚ ਸਵੱਛ ਪੇਅਜਲ ਪਹੁੰਚਾ ਕੇ ਸਰਕਾਰ ਦੀ ਪ੍ਰਤੀਬੱਧਤਾ ਦਾ ਅਧਾਰ ਬਣਿਆ ਹੈ, ਜਿਸ ਨਾਲ ਸਿਹਤ ਵਿੱਚ ਸੁਧਾਰ ਹੋਇਆ, ਸਮੁਦਾਇ ਸਸ਼ਕਤ ਬਣੇ ਅਤੇ ਅਣਗਿਣਤ ਸੁਪਨੇ ਸਾਕਾਰ ਹੋਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਨਾ ਕੇਵਲ ਗ੍ਰਾਮੀਣ ਭਾਰਤ ਵਿੱਚ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਹੈ, ਬਲਕਿ ਸਿਹਤ ਸੇਵਾ ਦੇ ਪਰਿਣਾਮਾਂ ਵਿੱਚ ਵੀ ਜ਼ਿਕਰਯੋਗ ਬਦਲਾਅ ਆਇਆ ਹੈ, ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ –ਭਾਰਤ ਦੀ ਨਾਰੀ ਸ਼ਕਤੀ (India’s Nari Shakti) ਨੂੰ ਲਾਭ ਹੋਇਆ ਹੈ।
ਐਕਸ (X) ‘ਤੇ MyGovIndia ਦੀਆਂ ਵੱਖ-ਵੱਖ ਪੋਸਟਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:
“ਅਸੀਂ ਜਲ ਜੀਵਨ ਮਿਸ਼ਨ ਦੇ 6ਵਰ੍ਹੇ (#6YearsOfJalJeevanMission) ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ, ਇਹ ਇੱਕ ਅਜਿਹੀ ਯੋਜਨਾ ਹੈ ਜੋ ਗਰਿਮਾ ਅਤੇ ਜੀਵਨ ਵਿੱਚ ਬਦਲਾਅ ਲਿਆਉਣ ‘ਤੇ ਕੇਂਦ੍ਰਿਤ ਹੈ। ਇਸ ਨੇ ਬਿਹਤਰ ਸਿਹਤ ਸੇਵਾ ਵੀ ਸੁਨਿਸ਼ਚਿਤ ਕੀਤੀ ਹੈ, ਖਾਸ ਕਰਕੇ ਸਾਡੀ ਨਾਰੀ ਸ਼ਕਤੀ ਦੇ ਲਈ।”
“ਭਾਰਤ ਭਰ ਵਿੱਚ ਜਲ ਜੀਵਨ ਮਿਸ਼ਨ (Jal Jeevan Mission) ਦੇ ਸਥਾਈ ਪ੍ਰਭਾਵ ਦੀ ਇੱਕ ਝਲਕ।
“#ਜਲਜੀਵਨਮਿਸ਼ਨ ਦੇ 6 ਵਰ੍ਹੇ’ (#6YearsOfJalJeevanMission”)
************
ਐੱਮਜੇਪੀਐੱਸ/ਐੱਸਆਰ
(Release ID: 2156437)
Read this release in:
Marathi
,
Assamese
,
Odia
,
English
,
Urdu
,
Hindi
,
Bengali
,
Manipuri
,
Gujarati
,
Tamil
,
Telugu
,
Kannada
,
Malayalam