ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਨੇ ਪੀਐੱਮ-ਕਿਸਾਨ (PM-KISAN) ਦੀ 20ਵੀਂ ਕਿਸ਼ਤ (20th instalment) ਜਾਰੀ ਕੀਤੀ, ਦੇਸ਼ ਭਰ ਦੇ 9.7 ਕਰੋੜ ਤੋਂ ਅਧਿਕ ਕਿਸਾਨਾਂ ਨੂੰ 20,500 ਕਰੋੜ ਰੁਪਏ ਤੋਂ ਅਧਿਕ ਟ੍ਰਾਂਸਫਰ ਕੀਤੇ ਗਏ

ਸਰਕਾਰ ਕਿਸਾਨਾਂ ਦਾ ਜੀਵਨ ਬਦਲਣ, ਉਨ੍ਹਾਂ ਦੀ ਆਮਦਨ ਵਧਾਉਣ ਅਤੇ ਖੇਤੀ ਦੀ ਲਾਗਤ ਘੱਟ ਕਰਨ ਦੇ ਲਈ ਪੂਰੀ ਸਮਰੱਥਾ ਨਾਲ ਕਾਰਜ ਕਰ ਰਹੀ ਹੈ ਅਸੀਂ ਬੀਜ ਤੋਂ ਲੈ ਕੇ ਬਜ਼ਾਰ ਤੱਕ ਕਿਸਾਨਾਂ ਦੇ ਨਾਲ ਖੜ੍ਹੇ ਹਾਂ: ਪ੍ਰਧਾਨ ਮੰਤਰੀ

ਜੋ ਵੀ ਭਾਰਤ ‘ਤੇ ਹਮਲਾ ਕਰੇਗਾ, ਉਹ ਪਤਾਲ਼ ਵਿੱਚ ਵੀ ਸੁਰੱਖਿਅਤ ਨਹੀਂ ਰਹੇਗਾ: ਪ੍ਰਧਾਨ ਮੰਤਰੀ

ਅਪ੍ਰੇਸ਼ਨ ਸਿੰਦੂਰ (Operation Sindoor) ਦੇ ਦੌਰਾਨ ਭਾਰਤ ਦੇ ਸਦਵੇਸ਼ੀ ਹਥਿਆਰਾਂ ਦੀ ਤਾਕਤ ਪੂਰੀ ਦੁਨੀਆ ਨੇ ਦੇਖੀ: ਪ੍ਰਧਾਨ ਮੰਤਰੀ

ਸਾਡੇ ਕਿਸਾਨਾਂ, ਸਾਡੇ ਲਘੂ ਉਦਯੋਗਾਂ ਦੇ ਹਿਤ ਸਾਡੇ ਲਈ ਸਰਬਉੱਚ ਹਨ, ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਪ੍ਰਯਾਸ ਕਰ ਰਹੀ ਹੈ: ਪ੍ਰਧਾਨ ਮੰਤਰੀ

ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਜਾ ਰਿਹਾ ਹੈ, ਉਸ ਨੂੰ ਆਪਣੇ ਆਰਥਿਕ ਹਿਤਾਂ ਦੇ ਪ੍ਰਤੀ ਸਤਰਕ ਰਹਿਣਾ ਹੋਵੇਗਾ: ਪ੍ਰਧਾਨ ਮੰਤਰੀ

Posted On: 02 AUG 2025 1:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ (auspicious month of Sawan) ਵਿੱਚ ਵਾਰਾਣਸੀ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਹਾਰਦਿਕ ਭਾਵਨਾਵਾਂ ਵਿਅਕਤ ਕੀਤੀਆਂ। ਵਾਰਾਣਸੀ ਦੇ ਲੋਕਾਂ ਦੇ ਨਾਲ ਆਪਣੇ ਗਹਿਰੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼ਹਿਰ ਦੇ ਹਰੇਕ ਪਰਿਵਾਰ ਦੇ ਮੈਂਬਰ ਦੇ ਪ੍ਰਤੀ ਆਪਣਾ ਆਦਰਪੂਰਵਕ ਅਭਿਵਾਦਨ ਕੀਤਾ। ਸ਼੍ਰੀ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨਾਲ ਜੁੜਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ।


 

ਪ੍ਰਧਾਨ  ਮੰਤਰੀ ਨੇ ਕਿਹਾ ਕਿ ਅਪ੍ਰੇਸ਼ਨ ਸਿੰਦੂਰ (Operation Sindoor) ਦੇ ਬਾਅਦ ਇਹ ਉਨ੍ਹਾਂ ਦੀ ਵਾਰਾਣਸੀ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਵਿੱਚ 26 ਨਿਰਦੋਸ਼ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਸ਼੍ਰੀ ਮੋਦੀ ਨੇ ਪੀੜਿਤ ਪਰਿਵਾਰਾਂ, ਵਿਸ਼ੇਸ਼ ਕਰਕੇ ਇਸ ਤਰਾਸਦੀ ਤੋਂ ਪ੍ਰਭਾਵਿਤ ਬੱਚਿਆਂ ਅਤੇ ਬੇਟੀਆਂ ਦੇ ਦੁਖ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹਿਰਦਾ ਇਸ ਦੁਖ ਤੋਂ ਅਤਿਅੰਤ ਵਿਆਕੁਲ ਹੈ ਅਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਸ ਦੌਰਾਨ ਉਨ੍ਹਾਂ ਨੇ ਬਾਬਾ ਵਿਸ਼ਵਨਾਥ (Baba Vishwanath) ਨੂੰ ਸਾਰੇ ਦੁਖੀ ਪਰਿਵਾਰਾਂ ਨੂੰ ਇਹ ਕਸ਼ਟ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਟੀਆਂ ਦੇ ਸਿੰਦੂਰ ਦਾ ਬਦਲਾ ਲੈਣ  ਦਾ ਉਨ੍ਹਾਂ ਦਾ ਵਾਅਦਾ ਪੂਰਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਗਵਾਨ ਮਹਾਦੇਵ (Lord Mahadev) ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ ਅਤੇ ਉਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਨੂੰ ਭਗਵਾਨ ਮਹਾਦੇਵ (Lord Mahadev) ਦੇ ਚਰਨਾਂ ਵਿੱਚ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ, ਉਹ ਵਾਰਾਣਸੀ ਵਿੱਚ ਸ਼ਿਵ ਭਗਤਾਂ ਦੀਆਂ ਦਿੱਬ ਤਸਵੀਰਾਂ ਦੇਖ ਰਹੇ ਸਨ, ਵਿਸ਼ੇਸ਼ ਕਰਕੇ ਸਾਵਣ ਦੇ ਪਹਿਲੇ ਸੋਮਵਾਰ ਨੂੰ, ਜਦੋਂ ਤੀਰਥਯਾਤਰੀ ਬਾਬਾ ਵਿਸ਼ਵਨਾਥ ਦਾ ਪਵਿੱਤਰ ਜਲਅਭਿਸ਼ੇਕ (sacred Jalabhishek of Baba Vishwanath) ਕਰਨ ਲਈ ਨਿਕਲਦੇ ਹਨ। ਉਨ੍ਹਾਂ ਨੇ ਗੌਰੀ ਕੇਦਾਰਨਾਥ (Gauri Kedarnath) ਤੋਂ ਆਪਣੇ ਮੋਢਿਆਂ ‘ਤੇ ਪਵਿੱਤਰ ਗੰਗਾਜਲ(Gangajal) ਲਿਆਉਂਦੇ ਹੋਏ ਯਾਦਵ ਬੰਧੂਆਂ ਦੇ ਮਨੋਰਮ ਦ੍ਰਿਸ਼ ਦਾ ਉਲੇਖ ਕਰਦੇ ਹੋਏ ਇਸ ਨੂੰ ਬੇਹੱਦ ਮਨਮੋਹਕ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਮਰੂ ਦੀ ਧੁਨੀ ਦੇ ਨਾਲ ਗਲੀਆਂ ਵਿੱਚ ਜੀਵੰਤ ਊਰਜਾ ਦਾ ਵਾਤਾਵਰਣ ਅਲੌਕਿਕ ਸੀ। ਸ਼੍ਰੀ ਮੋਦੀ ਨੇ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਬਾਬਾ ਵਿਸ਼ਵਨਾਥ ਅਤੇ ਮਾਰਕੰਡੇਯ ਮਹਾਦੇਵ (Baba Vishwanath and Markandeya Mahadev) ਦੇ ਦਰਸ਼ਨ ਕਰਨ ਦੀ ਆਪਣੀ ਵਿਅਕਤੀਗਤ ਇੱਛਾ ਵਿਅਕਤ ਕੀਤੀ। ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਉਪਸਥਿਤੀ ਮਹਾਦੇਵ ਦੇ ਭਗਤਾਂ ਨੂੰ ਅਸੁਵਿਧਾ ਦਾ ਕਾਰਨ ਬਣ ਸਕਦੀ ਹੈ ਜਾਂ ਉਨ੍ਹਾਂ ਦੇ ਦਰਸ਼ਨ ਵਿੱਚ ਰੁਕਾਵਟ ਬਣ ਸਕਦੀ ਹੈ, ਇਸ ਲਈ ਉਹ ਇੱਥੋਂ ਹੀ ਭਗਵਾਨ ਭੋਲੇਨਾਥ ਅਤੇ ਮਾਂ ਗੰਗਾ (Lord Bholenath and Maa Ganga) ਨੂੰ ਪ੍ਰਣਾਮ ਕਰਦੇ ਹਨ।

 

ਭਾਰਤ ਦੇ ਤਮਿਲ ਨਾਡੂ ਵਿੱਚ ਸ਼ੈਵ ਪਰੰਪਰਾ ਦੇ ਇੱਕ ਪ੍ਰਾਚੀਨ ਇਤਿਹਾਸਿਕ ਕੇਂਦਰ ਗੰਗਈਕੋਂਡਾ ਚੋਲਪੁਰਮ ਮੰਦਿਰ ਅਤੇ ਇੱਕ ਹਜ਼ਾਰ ਵਰ੍ਹੇ ਪ੍ਰਾਚੀਨ ਸਮਾਰਕ ਦੀ ਕੁਝ ਦਿਨ ਪਹਿਲੇ ਦੀ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੰਦਿਰ ਦਾ ਨਿਰਮਾਣ ਪ੍ਰਸਿੱਧ ਰਾਜਾ ਰਾਜੇਂਦਰ ਚੋਲ ਨੇ ਕਰਵਾਇਆ ਸੀ, ਜੋ ਉੱਤਰ ਅਤੇ ਦੱਖਣ ਨੂੰ ਪ੍ਰਤੀਕਾਤਮਕ ਤੌਰ ‘ਤੇ ਇੱਕ ਕਰਨ ਦੇ ਲਈ ਉੱਤਰ ਭਾਰਤ ਤੋਂ ਗੰਗਾਜਲ ਲੈ ਕੇ ਆਏ ਸਨ। ਉਨ੍ਹਾਂ ਨੇ ਕਿਹਾ ਕਿ ਇੱਕ ਹਜ਼ਾਰ ਵਰ੍ਹੇ ਪਹਿਲੇ, ਭਗਵਾਨ ਸ਼ਿਵ ਦੇ ਪ੍ਰਤੀ ਆਪਣੀ ਭਗਤੀ ਅਤੇ ਸ਼ੈਵ ਪਰੰਪਰਾ ਦੇ ਲਈ ਪ੍ਰਤੀਬੱਧਤਾ ਦੇ ਮਾਧਿਅਮ ਨਾਲ, ਰਾਜੇਂਦਰ ਚੋਲ ਨੇ “ਏਕ ਭਾਰਤ, ਸ਼੍ਰੇਸ਼ਠ ਭਾਰਤ”( “Ek Bharat, Shreshtha Bharat”) ਦੇ ਵਿਜ਼ਨ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਕਾਸ਼ੀ-ਤਮਿਲ ਸੰਗਮ (Kashi-Tamil Sangamam) ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ ਉਸ ਵਿਰਾਸਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗੰਗਈਕੋਂਡਾ ਚੋਲਪੁਰਮ ਦੀ ਆਪਣੀ ਹਾਲ ਦੀ ਯਾਤਰਾ ਦੇ ਦੌਰਾਨ, ਉਹ ਆਪਣੇ ਨਾਲ ਗੰਗਾਜਲ (Gangajal) ਲੈ ਕੇ ਗਏ ਸਨ ਅਤੇ ਮਾਂ ਗੰਗਾ (Maa Ganga) ਦੇ ਅਸ਼ੀਰਵਾਦ ਨਾਲ, ਅਤਿਅੰਤ ਪਵਿੱਤਰ ਵਾਤਾਵਰਣ ਵਿੱਚ ਪੂਜਾ ਸੰਪੰਨ ਹੋਈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਹੱਤਵਪੂਰਨ ਅਵਸਰ ਦੇਸ਼ ਵਿੱਚ ਏਕਤਾ ਦੀ ਭਾਵਨਾ ਨੂੰ ਜਗਾਉਂਦੇ ਹਨ, ਜਿਸ ਨਾਲ ਅਪ੍ਰੇਸ਼ਨ ਸਿੰਦੂਰ ਜਿਹੇ ਅਭਿਯਾਨਾਂ ਨੂੰ ਸਫ਼ਲਤਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ 140 ਕਰੋੜ ਭਾਰਤੀਆਂ ਦੀ ਏਕਤਾ ਅਪ੍ਰੇਸ਼ਨ ਸਿੰਦੂਰ ਦੀ ਤਾਕਤ ਬਣੀ।

 

ਵਾਰਾਣਸੀ ਵਿੱਚ ਆਯੋਜਿਤ ਕਿਸਾਨ ਮਹੋਤਸਵ ਦੇ ਸ਼ਾਨਦਾਰ ਆਯੋਜਨ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ (PM-Kisan Samman Nidhi scheme) ਦੇ ਤਹਿਤ ਦੇਸ਼ ਭਰ ਦੇ 10 ਕਰੋੜ ਕਿਸਾਨ ਭਾਈ-ਭੈਣਾਂ ਦੇ ਬੈਂਕ ਖਾਤਿਆਂ ਵਿੱਚ 21,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਆਯੋਜਨ ਦੇ ਦੌਰਾਨ 2000 ਕਰੋੜ ਰੁਪਏ ਤੋਂ ਅਧਿਕ  ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ। ਸ਼੍ਰੀ ਮੋਦੀ ਨੇ ਕਿਹਾ ਕਿ ਬਾਬਾ ਦੇ ਅਸ਼ੀਰਵਾਦ ਨਾਲ ਵਾਰਾਣਸੀ ਵਿੱਚ ਵਿਕਾਸ ਦੀ ਅਵਿਰਲ ਧਾਰਾ (uninterrupted stream) ਪ੍ਰਵਾਹਿਤ ਹੋ ਰਹੀ ਹੈ। ਉਨ੍ਹਾਂ ਨੇ ਉਪਸਥਿਤ ਸਾਰੇ ਲੋਕਾਂ ਅਤੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲੇ ਹੀ ਵਾਰਾਣਸੀ ਵਿੱਚ ਸਾਂਸਦ ਟੂਰਿਸਟ ਗਾਇਡ ਪ੍ਰਤੀਯੋਗਿਤਾ (Member of Parliament Tourist Guide Competition) ਦਾ ਆਯੋਜਨ ਕੀਤਾ ਗਿਆ ਸੀ। ਆਉਣ ਵਾਲੇ ਦਿਨਾਂ ਵਿੱਚ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਸਾਂਸਦ ਰੋਜਗਾਰ ਮੇਲਾ (Kashi Member of Parliament Photography Competition and the Member of Parliament Employment Fair) ਜਿਹੇ ਸਮਾਗਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਪਹਿਲਾਂ ਦੀ ਸਫ਼ਲਤਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅਜਿਹੀਆਂ ਪਹਿਲਾਂ ਦੇ  ਲਈ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ।

 

ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਕਿਸਾਨਾਂ ਦੀ ਸਮ੍ਰਿੱਧੀ ਦੇ ਲਈ ਨਿਰੰਤਰ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਨਾਲ ਇਸ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਉਸ ਸਮੇਂ ਕਿਸਾਨਾਂ ਦੇ ਨਾਮ ‘ਤੇ ਕੀਤੀ ਗਈ ਇੱਕ ਵੀ ਘੋਸ਼ਣਾ ਸ਼ਾਇਦ ਹੀ ਕਦੇ ਪੂਰੀ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਦੀ ਹੈ, ਅਤੇ ਪੀਐੱਮ-ਕਿਸਾਨ ਸਨਮਾਨ ਨਿਧੀ (PM-Kisan Samman Nidhi) ਨੂੰ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਦਾ ਪ੍ਰਮਾਣ ਦੱਸਿਆ।


 

ਵਰ੍ਹੇ 2019 ਵਿੱਚ ਪੀਐੱਮ-ਕਿਸਾਨ ਸਨਮਾਨ ਨਿਧੀ (PM-Kisan Samman Nidhi) ਦੀ ਸ਼ੁਰੂਆਤ ਦੇ ਸਮੇਂ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕੁਝ ਪ੍ਰਮੁੱਖ ਵਿਰੋਧੀ ਦਲ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੇ ਸਨ, ਜਦਕਿ ਕੁਝ ਨੇ ਦਾਅਵਾ ਕੀਤਾ ਕਿ ਚੋਣਾਂ ਦੇ ਬਾਅਦ ਭੁਗਤਾਨ ਬੰਦ ਹੋ ਜਾਵੇਗਾ ਅਤੇ ਕੁਝ ਨੇ ਸੁਝਾਅ ਦਿੱਤਾ ਕਿ ਟ੍ਰਾਂਸਫਰ  ਕੀਤਾ ਧਨ ਵਾਪਸ ਲੈ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧੀ ਧਿਰ ਦੇ ਅਸਲੀ ਚਰਿੱਤਰ ਨੂੰ ਦਰਸਾਉਂਦਾ ਹੈ, ਜੋ ਕੇਵਲ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ ਪੀਐੱਮ-ਕਿਸਾਨ ਸਨਮਾਨ ਨਿਧੀ (PM-Kisan Samman Nidhi) ਬਿਨਾ ਕਿਸੇ ਰੁਕਾਵਟ ਦੇ ਜਾਰੀ ਹੈ। ਉਨ੍ਹਾਂ ਨੇ ਦੱਸਿਆ ਦਿ ਹੁਣ ਤੱਕ 3.75 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ, ਲਗਭਗ 2.5 ਕਰੋੜ ਕਿਸਾਨਾਂ ਨੂੰ ਲਾਭ ਹੋਇਆ ਹੈ, ਜਿਨ੍ਹਾਂ ਨੂੰ ਇਸ ਯੋਜਨਾ ਦੇ ਤਹਿਤ 90,000 ਕਰੋੜ ਰੁਪਏ ਤੋਂ ਅਧਿਕ  ਪ੍ਰਾਪਤ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਵਾਰਾਣਸੀ ਦੇ ਕਿਸਾਨਾਂ ਨੂੰ ਲਗਭਗ 900 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਨੇ ਇਸ ਯੋਜਨਾ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਦੱਸਿਆ ਕਿ ਫੰਡ ਬਿਨਾ ਕਿਸੇ ਕਟੌਤੀ ਜਾਂ ਕਮਿਸ਼ਨ ਦੇ ਕਿਸਾਨਾਂ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦੁਆਰਾ ਸਥਾਪਿਤ ਇੱਕ ਸਥਾਈ ਵਿਵਸਥਾ ਹੈ- ਇਸ ਵਿੱਚ ਕੋਈ ਲੀਕੇਜ ਨਹੀਂ ਹੋਵੇਗੀ, ਅਤੇ ਗ਼ਰੀਬਾਂ ਦੇ ਅਧਿਕਾਰਾਂ ਤੋਂ ਵੰਚਿਤ ਨਹੀਂ ਕੀਤਾ ਜਾਵੇਗਾ।

 

“ਜੋ ਖੇਤਰ ਜਿਤਨਾ ਪਿਛੜਿਆ ਹੋਵੇਗਾ, ਉਸ ਨੂੰ ਉਤਨੀ ਹੀ ਜ਼ਿਆਦਾ ਪ੍ਰਾਥਮਿਕਤਾ ਮਿਲੇਗੀ” ਦੇ ਵਿਕਾਸ ਮੰਤਰ (development mantra) ਨੂੰ ਦੁਹਰਾਉਂਦੇ ਹੋਏ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਕੇਂਦਰ ਸਰਕਾਰ ਨੇ ਇੱਕ ਬੜੀ ਨਵੀਂ ਪਹਿਲ- ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ-( the Pradhan Mantri Dhan-Dhanya Krishi Yojana) ਨੂੰ ਸਵੀਕ੍ਰਿਤੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਲਈ 24,000 ਕਰੋੜ ਰੁਪਏ ਐਲੋਕੇਟ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲ ਦਾ ਧਿਆਨ ਉਨ੍ਹਾਂ ਜ਼ਿਲ੍ਹਿਆਂ ‘ਤੇ ਹੋਵੇਗਾ ਜੋ ਪਿਛਲੀਆਂ ਸਰਕਾਰਾਂ ਦੀਆਂ ਦੋਸ਼ਪੂਰਨ ਨੀਤੀਆਂ ਦੇ ਕਾਰਨ ਪਿਛੜ ਗਏ ਸਨ- ਘੱਟ ਖੇਤੀ ਉਤਪਾਦਨ ਵਾਲੇ ਖੇਤਰ ਅਤੇ ਜਿੱਥੇ ਕਿਸਾਨਾਂ ਦੀ ਆਮਦਨ ਸੀਮਿਤ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ (Pradhan Mantri Dhan-Dhanya Krishi Yojana) ਨਾਲ ਉੱਤਰ ਪ੍ਰਦੇਸ਼ ਦੇ ਵੀ ਲੱਖਾਂ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ, ਉਨ੍ਹਾਂ ਦੀ ਆਮਦਨ ਵਧਾਉਣ ਅਤੇ ਖੇਤੀ ਦੀ ਲਾਗਤ ਘੱਟ ਕਰਨ ਦੇ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਅਸੀਂ ਬੀਜ ਤੋਂ ਲੈ ਕੇ ਬਜ਼ਾਰ ਤੱਕ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਦੇਸ਼ ਭਰ ਵਿੱਚ ਲੱਖਾਂ ਕਰੋੜ ਰੁਪਏ ਦੀਆਂ ਸਿੰਚਾਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।

 

ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਮੌਸਮ ਹਮੇਸ਼ਾ ਤੋਂ ਕਿਸਾਨਾਂ ਲਈ ਇੱਕ ਬੜੀ ਚੁਣੌਤੀ ਰਿਹਾ ਹੈ-ਚਾਹੇ  ਉਹ ਬਹੁਤ ਜ਼ਿਆਦਾ ਮੀਂਹ ਹੋਵੇ, ਗੜੇਮਾਰੀ ਹੋਵੇ, ਜਾਂ ਪਾਲ਼ਾ। ਕਿਸਾਨਾਂ ਨੂੰ ਅਜਿਹੀਆਂ ਅਨਿਸ਼ਚਿਤਤਾਵਾਂ ਤੋਂ ਬਚਾਉਣ ਦੇ ਲਈ, ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PM Fasal Bima Yojana) ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਹੁਣ ਤੱਕ 1.75 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਦਾਅਵਿਆਂ ਦਾ ਨਿਪਟਾਰਾ ਪ੍ਰਾਪਤ ਹੋ ਚੁੱਕਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਦਿਵਾਉਣ ਦੇ  ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਚਾਵਲ ਅਤੇ ਕਣਕ ਜਿਹੇ ਪ੍ਰਮੁੱਖ ਅਨਾਜਾਂ ਸਹਿਤ  ਹੋਰ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ/MSP) ਵਿੱਚ ਰਿਕਾਰਡ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੀ ਸੁਰੱਖਿਆ ਦੇ ਲਈ ਸਰਕਾਰ ਦੇਸ਼ ਭਰ ਵਿੱਚ ਹਜ਼ਾਰਾਂ ਨਵੇਂ ਗੁਦਾਮਾਂ ਦਾ ਨਿਰਮਾਣ ਕਰ ਰਹੀ ਹੈ।

 

ਖੇਤੀਬਾੜੀ ਅਰਥਵਿਵਸਥਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ‘ਤੇ ਸਰਕਾਰ ਦੇ ਜ਼ੋਰ ‘ਤੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ “ਲਖਪਤੀ ਦੀਦੀ” ਅਭਿਯਾਨ (“Lakhpati Didi” campaign) ਦਾ ਉਲੇਖ ਕੀਤਾ, ਜਿਸ ਦਾ ਲਕਸ਼ ਪੂਰੇ ਭਾਰਤ ਵਿੱਚ ਤਿੰਨ ਕਰੋੜ ਲਖਪਤੀ ਦੀਦੀਆਂ ਬਣਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਡੇਢ ਕਰੋੜ ਤੋਂ ਜ਼ਿਆਦਾ ਮਹਿਲਾਵਾਂ ਇਹ ਉਪਲਬਧੀ ਹਾਸਲ ਕਰ ਚੁੱਕੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੀ “ਡ੍ਰੋਨ ਦੀਦੀ” ਪਹਿਲ (“Drone Didi” initiative) ਨੇ ਲੱਖਾਂ ਮਹਿਲਾਵਾਂ ਦੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਧੁਨਿਕ ਖੇਤੀਬਾੜੀ ਖੋਜ ਨੂੰ ਸਿੱਧੇ ਖੇਤਾਂ ਤੱਕ ਪਹੁੰਚਾਉਣ ਦੇ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਈ ਅਤੇ ਜੂਨ 2025 ਦੇ ਦੌਰਾਨ “ਲੈਬ ਟੂ ਲੈਂਡ” ਦੇ ਮਾਰਗਦਰਸ਼ਕ ਸਿਧਾਂਤ (the guiding principle of “Lab to Land,”) ਦੇ ਤਹਿਤ ਇੱਕ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ (Viksit Krishi Sankalp Abhiyan) ਸੰਚਾਲਿਤ ਕੀਤਾ ਗਿਆ, ਜਿਸ ਦੇ ਮਾਧਿਅਮ ਨਾਲ 1.25 ਕਰੋੜ ਤੋਂ ਅਧਿਕ ਕਿਸਾਨਾਂ ਨਾਲ ਸਿੱਧਾ ਜੁੜਾਅ ਹੋਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਾਰੇ ਨਾਗਰਿਕਾਂ ਤੱਕ ਨਿਰਵਿਘਨ ਤੌਰ ‘ਤੇ ਪਹੁੰਚਦੇ ਰਹਿਣਾ ਚਾਹੀਦਾ ਹੈ।

 

ਜਨਤਾ ਦੇ ਨਾਲ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ (Jan Dhan Yojana) ਦੇ ਤਹਿਤ, ਦੇਸ਼ ਭਰ ਵਿੱਚ ਗ਼ਰੀਬਾਂ ਦੇ ਲਈ 55 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਹਾਲ ਹੀ ਵਿੱਚ ਦਸ ਵਰ੍ਹੇ ਪੂਰੇ ਹੋਏ ਹਨ ਅਤੇ ਨਿਯਮਾਂ ਦੇ ਅਨੁਸਾਰ, ਬੈਂਕ ਖਾਤਿਆਂ ਦੇ ਲਈ ਦਸ ਸਾਲ ਬਾਅਦ ਨਵੇਂ ਸਿਰੇ ਤੋਂ ਕੇਵਾਈਸੀ ਤਸਦੀਕ (KYC verification) ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ, 1 ਜੁਲਾਈ 2025 ਤੋਂ ਇੱਕ ਰਾਸ਼ਟਰਵਿਆਪੀ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕ ਹਰ ਗ੍ਰਾਮ ਪੰਚਾਇਤ ਤੱਕ ਪਹੁੰਚ ਰਹੇ ਹਨ ਅਤੇ ਲਗਭਗ ਇੱਕ ਲੱਖ ਗ੍ਰਾਮ ਪੰਚਾਇਤਾਂ ਵਿੱਚ ਕੈਂਪ ਲਗਾਏ ਜਾ ਚੁੱਕੇ ਹਨ, ਜਦਕਿ ਲੱਖਾਂ ਲੋਕਾਂ ਨੇ ਸਫ਼ਲਤਾਪੂਰਵਕ ਆਪਣਾ ਕੇਵਾਈਸੀ ਨਵੀਨੀਕਰਣ (KYC renewal) ਪੂਰਾ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਜਨ-ਧਨ ਖਾਤਾ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਤਾਕੀਦ ਕੀਤੀ ਕਿ ਉਹ ਬਿਨਾ ਕਿਸੇ ਦੇਰੀ ਦੀ ਆਪਣੀ ਕੇਵਾਈਸੀ ਪ੍ਰਕਿਰਿਆ(KYC process) ਪੂਰੀ ਕਰਨ।

 

 

ਗ੍ਰਾਮ ਪੰਚਾਇਤਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਵਿਸ਼ੇਸ਼ ਬੈਂਕ ਕੈਂਪਾਂ ਦੇ ਇੱਕ ਅਤਿਰਿਕਤ ਲਾਭ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੈਂਪ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ (Pradhan Mantri Suraksha Bima Yojana, Pradhan Mantri Jeevan Jyoti Bima Yojana, and Atal Pension Yojana) ਸਹਿਤ ਕਈ ਪ੍ਰਮੁੱਖ ਯੋਜਨਾਵਾਂ ਦੇ ਲਈ ਰਜਿਸਟ੍ਰੇਸ਼ਨ ਦੀ ਸੁਵਿਧਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਯੋਜਨਾਵਾਂ ਨਾਗਰਿਕਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੀਆਂ ਹਨ ਅਤੇ ਸਾਰਿਆਂ ਨੂੰ ਇਨ੍ਹਾਂ ਕੈਂਪਾਂ ਵਿੱਚ ਆਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ। ਜਿਨ੍ਹਾਂ ਨੇ ਹੁਣ ਤੱਕ ਇਨ੍ਹਾਂ ਯੋਜਨਾਵਾਂ ਵਿੱਚ ਨਾਮਾਂਕਣ ਨਹੀਂ ਕਰਵਾਇਆ ਹੈ ਕਿ ਉਹ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣੇ ਜਨ ਧਨ ਖਾਤਿਆਂ (Jan Dhan accounts) ਦੇ ਲਈ ਕੇਵਾਈਸੀ ਪ੍ਰਕਿਰਿਆ (KYC process) ਵੀ ਪੂਰੀ ਕਰਨ। ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਦੇ ਸਾਰੇ ਜਨਪ੍ਰਤੀਨਿਧੀਆਂ ਨੂੰ ਇਸ ਅਭਿਯਾਨ ਬਾਰੇ  ਸਰਗਰਮ ਤੌਰ ‘ਤੇ ਜਾਗਰੂਕਤਾ ਫੈਲਾਉਣ, ਬੈਂਕਾਂ ਦੇ ਪ੍ਰਯਾਸਾਂ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਅਤੇ ਜਨਤਾ ਦੀ ਅਧਿਕਤਮ ਭਾਗੀਦਾਰੀ ਸੁਨਿਸ਼ਚਿਤ ਕਰਨ ਦੀ ਸੱਦਾ ਦਿੱਤਾ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਹਾਦੇਵ ਦੀ ਨਗਰੀ ਵਿੱਚ ਵਿਕਾਸ ਅਤੇ ਜਨਕਲਿਆਣ ਦੇ ਲਈ ਅਨੇਕ ਪਹਿਲਾਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸ਼ਿਵ ਦੇ ਅਰਥ ‘ਤੇ ਵਿਚਾਰ ਕਰਦੇ ਹੋਏ ਕਿਹਾ ਕਿ ਸ਼ਿਵ “ਕਲਿਆਣ” ਦੇ ਪ੍ਰਤੀਕ ਹਨ, ਲੇਕਿਨ ਆਤੰਕ ਅਤੇ ਅਨਿਆਂ ਦਾ ਸਾਹਮਣਾ ਕਰਨ ‘ਤੇ ਉਹ ਪ੍ਰਚੰਡ ਰੁਦਰ ਰੂਪ ਵੀ ਧਾਰਨ ਕਰਦੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ, ਦੁਨੀਆ ਨੇ ਭਾਰਤ ਦੇ ਇਸ ਰੁਦਰ ਰੂਪ ਨੂੰ ਦੇਖਿਆ ਅਤੇ ਐਲਾਨ ਕੀਤਾ, “ਜੋ ਕਈ ਵੀ ਭਾਰਤ ‘ਤੇ ਹਮਲਾ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਪਤਾਲ਼ ਲੋਕ ਵਿੱਚ ਹੀ ਕਿਉਂ ਨਾ ਹੋਵੇ।” ਪ੍ਰਧਾਨ ਮੰਤਰੀ ਨੇ ਖੇਦ ਵਿਅਕਤ ਕੀਤਾ ਕਿ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੇ ਬਾਵਜੂਦ, ਦੇਸ਼ ਦੇ ਅੰਦਰ ਕੁਝ ਲੋਕ ਇਸ ਤੋਂ ਪਰੇਸ਼ਾਨ ਹਨ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਵਿਰੋਧੀ ਧਿਰ ਅਤੇ ਉਸ ਦੇ ਸਹਿਯੋਗੀਆਂ ਦੀ ਤਰਫ਼ ਸੰਕੇਤ ਕਰਦੇ ਹੋਏ ਕਿਹਾ ਕਿ ਉਹ ਇਸ ਤੱਥ ਨੂੰ ਪਚਾ ਨਹੀਂ ਪਾ ਰਹੇ ਹਨ ਕਿ ਭਾਰਤ ਨੇ ਪਾਕਿਸਤਾਨ ਵਿੱਚ ਆਤੰਕਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਸ਼੍ਰੀ ਮੋਦੀ ਨੇ ਉਨ੍ਹਾਂ ਦ੍ਰਿਸ਼ਾਂ ਦਾ ਉਲੇਖ ਕੀਤਾ ਜਿਨ੍ਹਾਂ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਭਾਰਤੀ ਡ੍ਰੋਨਾਂ ਨੇ ਸਟੀਕ ਨਿਸ਼ਾਨਾ ਸਾਧਦੇ ਹੋਏ, ਆਤੰਕਵਾਦੀ ਹੈੱਡਕੁਆਰਟਰਾਂ ਨੂੰ ਖੰਡਰ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਈ ਪਾਕਿਸਤਾਨੀ ਹਵਾਈ ਅੱਡੇ ਹੁਣ ਵੀ ਗੰਭੀਰ ਸਥਿਤੀ ਵਿੱਚ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਿੱਥੇ ਇੱਕ ਤਰਫ਼ ਆਤੰਕ ਦੇ ਆਕਾ ਵਿਲਾਪ ਕਰ ਰਹੇ ਹਨ, ਉੱਥੇ ਹੀ ਦੂਸਰੀ ਤਰਫ਼ ਇਹ ਦਲ ਆਤੰਕਵਾਦੀਆਂ ਦੀ ਸਥਿਤੀ ‘ਤੇ ਵੀ ਸੋਗ ਮਨਾ ਰਹੇ ਹਨ।

 

ਭਾਰਤੀ ਹਥਿਆਰਬੰਦ ਬਲਾਂ ਦੇ ਸ਼ੌਰਯ (ਦੀ ਬਹਾਦਰੀ) ਦਾ ਵਾਰ-ਵਾਰ ਅਪਮਾਨ ਕਰਨ ਦੇ ਲਈ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਅਪ੍ਰੇਸ਼ਨ ਸਿੰਦੂਰ ਨੂੰ “ਤਮਾਸ਼ਾ”( “Tamasha”) ਦੱਸਿਆ ਅਤੇ ਸਵਾਲ ਕੀਤਾ ਕਿ ਕੀ ਗਰਿਮਾ ਅਤੇ ਬਲੀਦਾਨ ਦੇ ਪ੍ਰਤੀਕ ਸਿੰਦੂਰ ਨੂੰ ਕਦੇ ਤਮਾਸ਼ਾ ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਭੈਣਾਂ ਦੇ ਸਿੰਦੂਰ ਦਾ ਬਦਲਾ ਲੈਣ ਦੀ ਪ੍ਰਤਿਗਿਆ ਨੂੰ ਇਸ ਤਰ੍ਹਾਂ ਤੁੱਛ ਸਮਝਿਆ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਵੋਟ ਬੈਂਕ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਵਿੱਚ ਲਿਪਤ ਹੋਣ ਦੇ ਲਈ ਵਿਰੋਧੀ ਧਿਰ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੁਆਰਾ ਦਿੱਤੇ ਗਏ ਵਿਰੋਧਾਭਾਸੀ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਅਤੇ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਪੁੱਛਿਆ ਕਿ ਕੀ ਭਾਰਤ ਨੂੰ ਆਤੰਕਵਾਦੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲੇ ਇੰਤਜ਼ਾਰ ਕਰਨਾ ਚਾਹੀਦਾ ਹੈ? ਉਨ੍ਹਾਂ ਨੇ ਜਨਤਾ ਨੂੰ ਯਾਦ ਦਿਵਾਇਆ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਆਤੰਕਵਾਦੀਆਂ ਨੂੰ ਕਲੀਨ ਚਿੱਟ ਦਿੱਤੀ ਸੀ ਅਤੇ ਬੰਬ ਵਿਸਫੋਟਾਂ ਵਿੱਚ ਸ਼ਾਮਲ ਲੋਕਾਂ ਦੇ ਖ਼ਿਲਾਫ਼ ਮੁਕੱਦਮੇ ਵਾਪਸ ਲਏ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਦਲ ਆਤੰਕਵਾਦੀਆਂ ਦੇ ਸਫਾਏ ਅਤੇ ਅਪ੍ਰੇਸ਼ਨ ਸਿੰਦੂਰ ਦੇ ਨਾਮ ਤੋਂ ਹੀ ਪਰੇਸ਼ਾਨ ਹਨ। ਵਾਰਾਣਸੀ ਦੀ ਪਾਵਨ ਧਰਤੀ ਤੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਇੱਕ ਨਵਾਂ ਭਾਰਤ ਹੈ- ਇੱਕ ਐਸਾ ਭਾਰਤ ਜੋ ਭਗਵਾਨ ਭੋਲੇਨਾਥ ਦੀ ਪੂਜਾ ਕਰਦਾ ਹੈ ਅਤੇ ਦੇਸ਼ ਦੇ ਦੁਸ਼ਮਣਾਂ ਦੇ ਸਾਹਮਣੇ ਕਾਲ ਭੈਰਵ ਬਣਨਾ ਵੀ ਜਾਣਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ, ਦੁਨੀਆ ਨੇ ਭਾਰਤ ਦੇ ਸਵਦੇਸ਼ੀ ਹਥਿਆਰਾਂ ਦੀ ਸ਼ਕਤੀ ਅਤੇ ਭਾਰਤ ਦੀਆਂ ਵਾਯੂ ਰੱਖਿਆ ਪ੍ਰਣਾਲੀਆਂ, ਸਵਦੇਸ਼ੀ ਮਿਸਾਈਲਾਂ ਅਤੇ ਡ੍ਰੋਨਾਂ ਦੀ ਪ੍ਰਭਾਵਸ਼ੀਲਤਾ ਦੇਖੀ, ਜਿਸ ਨੇ ਆਤਮਨਿਰਭਰ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ  ਬਾਰਤ ਦੀਆਂ ਬ੍ਰਹਮੋਸ ਮਿਸਾਈਲਾਂ ਦੇ ਪ੍ਰਭਾਵ ਦਾ ਉਲੇਖ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਪਸਥਿਤੀ ਨੇ ਦੇਸ਼ ਦੇ ਹਰ ਦੁਸ਼ਮਣ ਵਿੱਚ ਭੈ ਪੈਦਾ ਕਰ ਦਿੱਤਾ ਹੈ।

 

ਉੱਤਰ ਪ੍ਰਦੇਸ਼ ਦੇ ਸਾਂਸਦ ਦੇ ਰੂਪ ਵਿੱਚ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਮਾਣ ਵਿਅਕਤ ਕੀਤਾ ਕਿ ਬ੍ਰਹਮੋਸ ਮਿਸਾਈਲਾਂ ਜਲਦੀ ਹੀ ਰਾਜ ਵਿੱਚ ਬਣਨਗੀਆਂ। ਉਨ੍ਹਾਂ ਨੇ ਐਲਾਨ ਕੀਤਾ ਕਿ ਲਖਨਊ ਵਿੱਚ ਬ੍ਰਹਮੋਸ ਮਿਸਾਈਲਾਂ ਦਾ ਉਤਪਾਦਨ ਸ਼ੁਰੂ ਹੋ ਰਿਹਾ ਹੈ ਅਤੇ ਕਈ ਪ੍ਰਮੁੱਖ ਰੱਖਿਆ ਕੰਪਨੀਆਂ ਉੱਤਰ ਪ੍ਰਦੇਸ਼ ਰੱਖਿਆ ਗਲਿਆਰੇ ਵਿੱਚ ਪਲਾਂਟ ਸਥਾਪਿਤ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਬਣੇ ਹਥਿਆਰ ਭਾਰਤ ਦੀ ਮਿਲਿਟਰੀ ਸ਼ਕਤੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਨਗੇ। ਪ੍ਰਧਾਨ ਮੰਤਰੀ ਨੇ ਜਨਤਾ ਤੋਂ ਪੁੱਛਿਆ ਕੀ ਉਨ੍ਹਾਂ ਨੂੰ ਇਸ ਉਪਲਬਧੀ ‘ਤੇ ਮਾਣ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਅਗਰ ਪਾਕਿਸਤਾਨ ਨੇ ਫਿਰ ਤੋਂ ਕੋਈ ਹੋਰ ਗਲਤ ਕੰਮ ਕੀਤਾ, ਤਾਂ ਉੱਤਰ ਪ੍ਰਦੇਸ਼ ਵਿੱਚ ਬਣੀਆਂ ਮਿਸਾਈਲਾਂ ਆਤੰਕਵਾਦੀਆਂ ਨੂੰ ਧੂੜ ਚਟਾ ਦੇਣਗੀਆਂ।

 

ਉੱਤਰ ਪ੍ਰਦੇਸ਼ ਵਿੱਚ ਤੇਜ਼ੀ ਨਾਲ ਹੋ ਰਹੇ ਉਦਯੋਗਿਕ ਵਿਕਾਸ ਅਤੇ ਬੜੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਰਾਜ ਵਿੱਚ ਨਿਵੇਸ਼ ਦੇ ਆਕਰਸ਼ਿਤ ਹੋਣ ‘ਤੇ ਸ਼੍ਰੀ ਮੋਦੀ ਨੇ ਇਸ ਬਦਲਾਅ ਦਾ ਕ੍ਰੈਡਿਟ ਆਪਣੀ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਨੂੰ ਦਿੱਤਾ। ਉਨ੍ਹਾਂ ਨੇ ਵਰਤਮਾਨ ਪਰਿਦ੍ਰਿਸ਼ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕੀਤੀ, ਜਿੱਥੇ ਅਪਰਾਧੀ ਬੇਖ਼ੌਫ਼ ਹੋ ਕੇ ਕੰਮ ਕਰਦੇ ਸਨ ਅਤੇ ਨਿਵੇਸ਼ਕ ਰਾਜ ਵਿੱਚ ਆਉਣ ਨਾਲ ਹਿਚਕਿਚਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਹੁਣ ਅਪਰਾਧੀ ਭੈਭੀਤ ਹੋਏ ਹਨ ਅਤੇ ਨਿਵੇਸ਼ਕ ਉੱਤਰ ਪ੍ਰਦੇਸ਼  ਦੇ ਭਵਿੱਖ ਵਿੱਚ ਵਿਸ਼ਵਾਸ ਵਿਅਕਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਕਾਸ ਦੀ ਇਸ ਗਤੀ ਦੇ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਵਧਾਈ ਦਿੱਤੀ ਅਤੇ ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਵਾਰਾਣਸੀ ਵਿੱਚ ਵਿਕਾਸ ਦਾ ਮਹਾਅਭਿਯਾਨ ਨਿਰੰਤਰ ਜਾਰੀ ਹੈ।

 

 

 

ਇੱਕ ਨਵੀਨ ਰੇਲ ਓਵਰਬ੍ਰਿਜ, ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ ਪਹਿਲ, ਵਾਰਾਣਸੀ ਵਿੱਚ ਸਕੂਲਾਂ ਦਾ ਪੁਨਰਨਿਰਮਾਣ, ਇੱਕ ਹੋਮਿਓਪੈਥਿਕ ਕਾਲਜ ਦਾ ਨਿਰਮਾਣ ਅਤੇ ਮੁਨਸ਼ੀ ਪ੍ਰੇਮਚੰਦ ਦੀ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਪ੍ਰਯਾਸ ਦੇ ਰੂਪ ਵਿੱਚ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਇੱਕ ਭਵਯ, ਦਿਵਯ ਅਤੇ ਸਮ੍ਰਿੱਧ ਵਾਰਾਣਸੀ (grand, divine, and prosperous Varanasi) ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣਗੇ। ਉਨ੍ਹਾਂ ਨੇ ਸੇਵਾਪੁਰੀ ਦੀ ਯਾਤਰਾ ਨੂੰ ਸੁਭਾਗ ਦੀ ਬਾਤ ਦੱਸਿਆ ਅਤੇ ਇਸ ਨੂੰ ਮਾਂ ਕੀ ਕਾਲਕਾ ਦੇਵੀ ਦੀ ਚੌਖਟ (threshold of Maa Kalka Devi) ਦੱਸਿਆ। ਉਨ੍ਹਾਂ ਨੇ ਮਾਂ ਕਾਲਕਾ ਦੇਵੀ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਰਕਾਰ ਨੇ ਮਾਂ ਕਾਲਕਾ ਧਾਮ (Maa Kalka Dham) ਦਾ ਸੁੰਦਰੀਕਰਣ ਕੀਤਾ ਹੈ, ਇਸ ਨੂੰ ਹੋਰ ਅਧਿਕ ਭਵਯ (ਸ਼ਾਨਦਾਰ) ਬਣਾਇਆ ਹੈ ਅਤੇ ਮੰਦਿਰ ਤੱਕ ਪਹੁੰਚ ਨੂੰ ਬਿਹਤਰ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਸੇਵਾਪੁਰੀ (Sevapuri) ਦੇ ਕ੍ਰਾਂਤੀਕਾਰੀ ਇਤਿਹਾਸ ਨੂੰ ਯਾਦ ਕੀਤਾ ਅਤੇ ਸੁਤੰਤਰਤਾ ਸੰਗ੍ਰਾਮ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹੀ ਉਹ ਸੇਵਾਪੁਰੀ ਹੈ ਜਿੱਥੇ ਮਹਾਤਮਾ ਗਾਂਧੀ ਦਾ ਸੁਪਨਾ ਸਾਕਾਰ ਹੋਇਆ ਸੀ, ਜਿੱਥੇ ਹਰ ਘਰ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੇ ਹੱਥਾਂ ਵਿੱਚ ਚਰਖਾ ਸੀ। ਸ਼੍ਰੀ ਮੋਦੀ ਨੇ ਇੱਕ ਸਾਰਥਕ ਸੰਯੋਗ ਦਾ ਵੀ ਉਲੇਖ ਕੀਤਾ ਜਿਸ ਵਿੱਚ ਚਾਂਦਪੁਰ-ਭਦੋਹੀ ਰੋਡ (Chandpur–Bhadohi Road) ਜਿਹੇ ਪ੍ਰੋਜੈਕਟਾਂ ਦੇ ਮਾਧਿਅਮ ਨਾਲ, ਵਾਰਾਣਸੀ ਦੇ ਬੁਣਕਰ ਹੁਣ ਭਦੋਹੀ ਦੇ ਬੁਣਕਰਾਂ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬਨਾਰਸੀ ਰੇਸ਼ਮ ਦੇ ਕਾਰੀਗਰਾਂ ਅਤੇ ਭਦੋਹੀ ਦੇ ਕਾਰੀਗਰਾਂ ਦੋਹਾਂ ਨੂੰ ਲਾਭ ਹੋਵੇਗਾ।

 

ਸ਼੍ਰੀ ਮੋਦੀ ਨੇ ਆਰਥਿਕ ਪ੍ਰਗਤੀ ‘ਤੇ ਚਰਚਾ ਕਰਦੇ ਹੋਏ, ਵਰਤਮਾਨ ਆਲਮੀ ਪਰਿਸਥਿਤੀਆਂ ਦੀ ਤਰਫ਼ ਧਿਆਨ ਆਕਰਸ਼ਿਤ ਕਰਦੇ ਹੋਏ ਕਿਹਾ ਕਿ ਵਾਰਾਣਸੀ ਬੁੱਧੀਜੀਵੀਆਂ ਦਾ ਸ਼ਹਿਰ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਅਰਥਵਿਵਸਥਾ ਵਰਤਮਾਨ ਵਿੱਚ ਅਨੇਕ ਅਨਿਸ਼ਚਿਤਤਾਵਾਂ ਅਤੇ ਅਸਥਿਰਤਾ ਦੇ ਮਾਹੌਲ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਵਿੱਚ, ਦੁਨੀਆ ਭਰ ਦੇ ਦੇਸ਼ ਆਪਣੇ-ਆਪਣੇ ਹਿਤਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੇ ਮਾਰਗ ‘ਤੇ ਅੱਗੇ ਵਧ ਰਹੀ ਹੈ। ਇਸ ਲਈ, ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਪਣੇ ਆਰਥਿਕ ਹਿਤਾਂ ਦੇ ਪ੍ਰਤੀ ਸਜਗ ਰਹਿਣਾ ਹੋਵੇਗਾ। ਉਨ੍ਹਾਂ ਨੇ ਬਲ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਲਘੂ ਉਦਯੋਗਾਂ ਦਾ ਕਲਿਆਣ ਸਰਬਉੱਚ ਹੈ ਅਤੇ ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਪ੍ਰਯਾਸ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਦੀਆਂ ਵੀ ਕੁਝ ਜ਼ਿੰਮੇਦਾਰੀਆਂ ਹਨ, ਇਸ ਲਈ ਉਨ੍ਹਾਂ ਨੇ ਸਾਰਿਆਂ ਨੂੰ ਸਵਦੇਸ਼ੀ ਦਾ ਸੰਕਲਪ (pledge for Swadeshi) ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਵਦੇਸ਼ੀ(Swadeshi) ਨੂੰ ਕਿਸੇ ਵੀ ਭਾਰਤੀ ਦੇ ਪਸੀਨੇ ਅਤੇ ਮਿਹਨਤ ਨਾਲ ਬਣੇ ਉਤਪਾਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਅਤੇ ਦੇਸ਼ਵਾਸੀਆਂ ਨੂੰ “ਵੋਕਲ ਫੌਰ ਲੋਕਲ” ਦੇ ਮੰਤਰ (mantra of “Vocal for Local”) ਨੂੰ ਅਪਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ “ਮੇਕ ਇਨ ਇੰਡੀਆ” ਉਤਪਾਦਾਂ (“Make in India” products) ਨੂੰ ਹੁਲਾਰਾ ਦੇਣ ਦਾ ਸੰਕਲਪ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਘਰਾਂ ਵਿੱਚ ਆਉਣ ਵਾਲੀ ਹਰ ਨਵੀਂ ਵਸਤੂ ਸਵਦੇਸ਼ੀ ਹੋਣੀ ਚਾਹੀਦੀ ਹੈ ਅਤੇ ਇਹ ਜ਼ਿੰਮੇਦਾਰੀ ਹਰ ਭਾਰਤੀ ਨੂੰ ਨਿਭਾਉਣੀ ਚਾਹੀਦੀ ਹੈ। ਸ਼੍ਰੀ ਮੋਦੀ ਨੇ ਹਰੇਕ ਵਪਾਰੀ ਅਤੇ ਦੁਕਾਨਦਾਰ ਨੂੰ ਕੇਵਲ ਸਵਦੇਸ਼ੀ ਉਤਪਾਦ (Swadeshi products)  ਵੇਚਣ ਦਾ ਸੰਕਲਪ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹੀ ਰਾਸ਼ਟਰ ਦੀ ਸੱਚੀ ਸੇਵਾ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਆਗਾਮੀ ਤਿਉਹਾਰਾਂ ਦੇ ਮੌਸਮ ਵਿੱਚ ਸਵਦੇਸ਼ੀ ਉਤਪਾਦਾਂ (Swadeshi products) ਦਾ ਉਪਯੋਗ ਕਰਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਇਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਸਮਾਪਨ ਵਿੱਚ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਦਾ ਸੁਪਨਾ ਸਮੂਹਿਕ ਪ੍ਰਯਾਸ ਨਾਲ ਹੀ ਸਾਕਾਰ ਹੋਵੇਗਾ। ਉਨ੍ਹਾਂ ਨੇ ਅੱਜ ਉਦਘਾਟਨ ਕੀਤੇ ਗਏ ਵਿਕਾਸ ਕਾਰਜਾਂ ਦੇ ਲਈ ਇੱਕ ਵਾਰ ਫਿਰ ਵਧਾਈਆਂ ਦਿੱਤੀਆਂ।

ਇਸ ਸਮਾਗਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਸਹਿਤ ਹੋਰ ਪਤਵੰਤੇ ਉਪਸਥਿਤ ਰਹੇ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਰਾਜਪਾਲਾਂ, ਮੁੱਖ ਮੰਤਰੀਆਂ, ਕੇਂਦਰੀ ਅਤੇ ਰਾਜ ਮੰਤਰੀਆਂ ਅਤੇ ਹੋਰ ਪਤਵੰਤਿਆਂ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਸਮਾਗਮ ਵਿੱਚ ਹਿੱਸਾ ਲਿਆ।

ਪਿਛੋਕੜ

ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੇਵਾ, ਟੂਰਿਜ਼ਮ, ਸ਼ਹਿਰੀ ਵਿਕਾਸ ਅਤੇ ਸੱਭਿਆਚਾਰਕ ਵਿਰਾਸਤ ਸਹਿਤ ਕਈ ਖੇਤਰਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਵਾਰਾਣਸੀ ਵਿੱਚ ਸੰਪੂਰਨ ਸ਼ਹਿਰੀ ਪਰਿਵਰਤਨ, ਸੱਭਿਆਚਾਰਕ ਕਾਇਆਕਲਪ, ਬਿਹਤਰ ਸੰਪਰਕ ਅਤੇ ਜੀਵਨ ਦੀ ਗੁਣਵੱਤਾ ਵਿੱਚ ਵਾਧਾ ਕਰਨਾ ਹੈ।

 

ਵਾਰਾਣਸੀ ਵਿੱਚ ਸੜਕ ਸੰਪਰਕ ਨੂੰ ਬਿਹਤਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਕਈ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ  ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਹ ਵਾਰਾਣਸੀ-ਭਦੋਹੀ ਮਾਰਗ ਅਤੇ ਛਿਤੌਨੀ-ਸ਼ੂਲ ਟੰਕੇਸ਼ਵਰ ਮਾਰਗ ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਮੋਹਨ ਸਰਾਇ-ਅਦਲਪੁਰਾ ਮਾਰਗ ‘ਤੇ ਭੀੜਭਾੜ ਘੱਟ ਕਰਨ ਦੇ ਲਈ ਹਰਦੱਤਪੁਰ ਵਿੱਚ ਰੇਲਵੇ ਓਵਰਬ੍ਰਿਜ ਦਾ ਵੀ ਉਦਘਾਟਨ ਕਰਨਗੇ। ਉਨ੍ਹਾਂ ਨੇ ਦਾਲਮੰਡੀ, ਲਹਿਰਤਾਰਾ-ਕੋਟਵਾ, ਗੰਗਾਪੁਰ, ਬਾਬਤਪੁਰ ਸਹਿਤ ਕਈ ਗ੍ਰਾਮੀਣ ਅਤੇ ਸ਼ਹਿਰੀ ਗਲਿਆਰਿਆਂ ਵਿੱਚ ਵਿਆਪਕ ਸੜਕ ਚੌੜੀਕਰਣ ਅਤੇ ਮਜ਼ਬੂਤੀਕਰਣ ਪ੍ਰੋਜੈਕਟ ਅਤੇ ਲੈਵਲ ਕ੍ਰੌਸਿੰਗ 22ਸੀ ਅਤੇ ਖਾਲਿਸਪੁਰ ਯਾਰਡ ‘ਤੇ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ।

 

ਖੇਤਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਮਾਰਟ ਡਿਸਟ੍ਰੀਬਿਊਸ਼ਨ ਪ੍ਰੋਜੈਕਟ (Smart Distribution Project) ਦੇ ਤਹਿਤ ਵਿਭਿੰਨ ਕਾਰਜਾਂ ਅਤੇ 880 ਕਰੋੜ ਰੁਪਏ ਤੋਂ ਅਧਿਕ  ਦੀ ਲਾਗਤ ਵਾਲੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਭੂਮੀਗਤ ਕਰਨ ਦਾ ਨੀਂਹ ਪੱਥਰ ਰੱਖਿਆ।

 

ਟੂਰਿਜ਼ਮ ਨੂੰ ਪ੍ਰਮੁੱਖ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਨੇ ਨਦੀ ਤਟ ‘ਤੇ ਸਥਿਤ ਅੱਠ ਕੱਚੇ ਘਾਟਾਂ ਦੇ ਪੁਨਰਵਿਕਾਸ, ਕਾਲਿਕਾ ਧਾਮ ਵਿੱਚ ਵਿਕਾਸ ਕਾਰਜਾਂ, ਸ਼ਿਵਪੁਰ ਸਥਿਤ ਰੰਗੀਲਦਾਸ ਕੁਟੀਆ ਵਿੱਚ ਤਲਾਬ ਅਤੇ ਘਾਟ ਦੇ ਸੁੰਦਰੀਕਰਣ, ਅਤੇ ਦੁਰਗਾਕੁੰਡ ਦੇ ਕਾਇਆਕਲਪ ਅਤੇ ਜਲ ਸ਼ੋਧਨ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਰਦਮੇਸ਼ਵਰ ਮਹਾਦੇਵ ਮੰਦਿਰ ਦੇ ਕਾਇਆਕਲਪ ਦੇ ਕਾਰਜ; ਕਈ ਸੁਤੰਤਰਤਾ ਸੈਨਾਨੀਆਂ ਦੀ ਜਨਮਸਥਲੀ ਕਰਖਿਯਾਓਂ ਦੇ ਵਿਕਾਸ; ਸਾਰਨਾਥ, ਰਿਸ਼ੀ ਮਾਂਡਵੀ ਅਤੇ ਰਾਮਨਗਰ ਅੰਚਲਾਂ ਵਿੱਚ ਨਗਰ ਸੁਵਿਧਾ ਕੇਂਦਰਾਂ; ਲਮਹੀ ਵਿੱਚ ਮੁਨਸ਼ੀ ਪ੍ਰੇਮਚੰਦ ਦੇ ਜੱਦੀ ਘਰ ਦੇ ਪੁਨਰਵਿਕਾਸ ਅਤੇ ਅਜਾਇਬਘਰ ਦੀ ਅਪਗ੍ਰੇਡੇਸ਼ਨ ਆਦਿ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕੰਚਨਪੁਰ ਵਿੱਚ ਸ਼ਹਿਰੀ ਮਿਯਾਵਾਕੀ ਵਣ ਦੇ ਵਿਕਾਸ ਅਤੇ ਸ਼ਹੀਦ ਉਦਯਾਨ ਅਤੇ 21 ਹੋਰ ਪਾਰਕਾਂ ਦੇ ਪੁਨਰਵਿਕਾਸ ਅਤੇ ਸੁੰਦਰੀਕਰਣ ਦਾ ਵੀ ਨੀਂਹ ਪੱਥਰ ਰੱਖਿਆ।

 

ਇਸ ਦੇ ਇਲਾਵਾ, ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਜਨ ਸੰਸਥਾਵਾਂ ਦੀ ਸੰਭਾਲ਼ ਹਿਤ, ਪ੍ਰਧਾਨ ਮੰਤਰੀ ਨੇ ਰਾਮਕੁੰਡ, ਮੰਦਾਕਿਨੀ, ਸ਼ੰਕੁਲਧਾਰਾ ਆਦਿ ਸਹਿਤ ਵਿਭਿੰਨ ਕੁੰਡਾਂ ‘ਤੇ ਜਲ ਸ਼ੋਧਨ ਅਤੇ ਰੱਖ-ਰਖਾਅ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਚਾਰ ਤੈਰਦੇ ਪੂਜਨ ਮੰਚਾਂ (floating pujan platforms) ਦੀ ਸਥਾਪਨਾ ਵੀ ਕੀਤੀ। ਗ੍ਰਾਮੀਣ ਖੇਤਰਾਂ ਵਿੱਚ ਪੇਅਜਲ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ, ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ 47 ਗ੍ਰਾਮੀਣ ਪੇਅਜਲ ਯੋਜਨਾਵਾਂ (Rural Drinking Water Schemes) ਦਾ ਵੀ ਉਦਘਾਟਨ ਕੀਤਾ।

 

ਸਾਰਿਆਂ ਦੇ ਲਈ ਗੁਣਵੱਤਾਪੂਰਨ ਸਿੱਖਿਆ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਨਗਰ ਨਿਗਮ ਸੀਮਾ ਦੇ ਅੰਦਰ 53 ਸਕੂਲ ਭਵਨਾਂ ਦੀ ਅਪਗ੍ਰੇਡੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਈ ਵਿੱਦਿਅਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਨ੍ਹਾਂ ਵਿੱਚ ਇੱਕ ਨਵੀਂ ਜ਼ਿਲ੍ਹਾ ਲਾਇਬ੍ਰੇਰੀ ਦਾ ਨਿਰਮਾਣ ਅਤੇ ਜਖਿਨੀ, ਲਾਲਪੁਰ ਸਥਿਤ ਸਰਕਾਰੀ ਹਾਈ ਸਕੂਲਾਂ ਦਾ ਕਾਇਆਕਲਪ ਸ਼ਾਮਲ ਹੈ।

 

ਹੈਲਥ ਇਨਫ੍ਰਾਸਟ੍ਰਕਚਰ ਨੂੰ ਵਿਆਪਕ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਕੈਂਸਰ ਸੈਂਟਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਰੋਬੋਟਿਕ ਸਰਜਰੀ ਅਤੇ ਸੀਟੀ ਸਕੈਨ ਸੁਵਿਧਾਵਾਂ (robotic surgery and CT scan facilities) ਸਹਿਤ ਉੱਨਤ ਮੈਡੀਕਲ ਉਪਕਰਣਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਹੋਮਿਓਪੈਥਿਕ ਕਾਲਜ ਅਤੇ ਹਸਪਤਾਲ ਦੀ ਨੀਂਹ ਵੀ ਰੱਖੀ। ਇਸ ਦੇ ਇਲਾਵਾ, ਉਨ੍ਹਾਂ ਨੇ ਇੱਕ ਪਸ਼ੂ ਜਨਮ ਕੰਟਰੋਲ ਕੇਂਦਰ (Animal Birth Control Centre) ਅਤੇ ਉਸ ਨਾਲ ਜੁੜੇ ਕੁੱਤਾ ਦੇਖਭਾਲ਼ ਕੇਂਦਰ (Dog Care Centre) ਦਾ ਵੀ ਉਦਘਾਟਨ ਕੀਤਾ।

 

ਵਾਰਾਣਸੀ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ (ਸਪੋਰਟਸ ਇਨਫ੍ਰਾਸਟ੍ਰਕਚਰ) ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਡਾ. ਭੀਮਰਾਓ ਅੰਬੇਡਕਰ ਸਪੋਰਟਸ ਸਟੇਡੀਅਮ ਵਿੱਚ ਸਿੰਥੈਟਿਕ ਹਾਕੀ ਟਰਫ ਦਾ ਉਦਘਾਟਨ ਕੀਤਾ। ਕਾਨੂੰਨ ਲਾਗੂ ਕਰਨ ਵਾਲੇ ਕਰਮੀਆਂ ਦੇ ਲਈ ਸੁਵਿਧਾਵਾਂ ਵਿੱਚ ਵਾਧਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਾਦੇਸ਼ਿਕ ਆਰਮਡ ਕਾਂਸਟੇਬਲਰੀ (ਪੀਏਸੀ /PAC) ਰਾਮਨਗਰ ਵਿੱਚ 300 ਲੋਕਾਂ ਦੀ ਸਮਰੱਥਾ ਵਾਲੇ ਮਲਟੀਪਰਪਜ਼ ਹਾਲ ਦਾ ਉਦਘਾਟਨ ਕੀਤਾ ਅਤੇ ਕੁਇੱਕ ਰਿਸਪਾਂਸ ਟੀਮ (ਕਿਊਆਰਟੀ /QRT) ਬੈਰਕਾਂ ਦੀ ਨਹੀਂ ਰੱਖੀ।

ਕਿਸਾਨ ਕਲਿਆਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਪੀਐੱਮ-ਕਿਸਾਨ (PM-KISAN) ਯੋਜਨਾ ਦੀ 20ਵੀਂ ਕਿਸ਼ਤ (20th instalment) ਜਾਰੀ ਕੀਤੀ। ਦੇਸ਼ ਭਰ ਦੇ 9.7 ਕਰੋੜ ਤੋਂ ਅਧਿਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 20,500 ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਸਿੱਧੇ ਟ੍ਰਾਂਸਫਰ ਕੀਤੀ ਜਾਵੇਗੀ। ਇਸ ਰਾਸ਼ੀ ਦੇ ਜਾਰੀ ਹੋਣ ਦੇ ਨਾਲ, ਇਸ ਯੋਜਨਾ ਦੇ ਤਹਿਤ ਹੁਣ ਤੱਕ ਕੁੱਲ 3.90 ਲੱਖ ਕਰੋੜ ਰੁਪਏ ਤੋਂ ਅਧਿਕ ਰਾਸ਼ੀ ਵੰਡੀ ਜਾ ਚੁੱਕੀ ਹੈ।

ਪ੍ਰਧਾਨ ਮੰਤਰੀ ਨੇ ਕਾਸ਼ੀ ਸੰਸਦ ਪ੍ਰਤੀਯੋਗਿਤਾ (Kashi Sansad Pratiyogita) ਦੇ ਤਹਿਤ ਵਿਭਿੰਨ ਆਯੋਜਨਾਂ ਅਤੇ ਪ੍ਰਤੀਯੋਗਿਤਾਵਾਂ ਦੇ ਲਈ ਰਜਿਸਟ੍ਰੇਸ਼ਨ ਪੋਰਟਲ ਦਾ ਵੀ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਸਕੈਚਿੰਗ ਪ੍ਰਤੀਯੋਗਿਤਾ, ਪੇਂਟਿੰਗ ਪ੍ਰਤੀਯੋਗਿਤਾ, ਫੋਟੋਗ੍ਰਾਫੀ ਪ੍ਰਤੀਯੋਗਿਤਾ, ਖੇਲ-ਕੂਦ ਪ੍ਰਤੀਯੋਗਿਤਾ, ਗਿਆਨ ਪ੍ਰਤੀਯੋਗਿਤਾ ਅਤੇ ਰੋਜਗਾਰ ਮੇਲਾ (Sketching Competition, Painting Competition, Photography Competition, Khel-Kood Pratiyogita, Gyan Pratiyogita, and the Rojgar Mela) ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਵਿਭਿੰਨ ਦਿੱਵਯਾਂਗਜਨ ਅਤੇ ਬਜ਼ੁਰਗ ਲਾਭਾਰਥੀਆਂ ਨੂੰ 7,400 ਤੋਂ ਅਧਿਕ ਸਹਾਇਕ ਉਪਕਰਣ ਵੀ ਵੰਡੇ।

***************

ਐੱਮਜੇਪੀਐੱਸ/ਐੱਸਆਰ

 


(Release ID: 2151900)