ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
02 AUG 2025 3:51PM by PIB Chandigarh
नम: पार्वती पतये, हर हर महादेव, सावन के पावन महीने में आज हमके काशी के हमरे परिवार के लोगन से मिले का अवसर मिलल हौ। हम काशी के हर परिवारजन के प्रणाम करत हई।
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਪਟਨਾ ਤੋਂ ਸਾਡੇ ਨਾਲ ਜੁੜੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੁੜੇ ਹੋਏ ਸਾਰੇ ਆਦਰਯੋਗ ਮੁੱਖ ਮੰਤਰੀਗਣ, ਗਵਰਨਰ ਸ਼੍ਰੀ, ਮੰਤਰੀਗਣ, ਯੂਪੀ ਸਰਕਾਰ ਦੇ ਮੰਤਰੀਗਣ, ਯੂਪੀ ਭਾਜਪਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਜੀ, ਸਾਰੇ ਵਿਧਾਇਕ ਅਤੇ ਜਨਪ੍ਰਤੀਨਿਧੀ ਗਣ ਅਤੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ, ਅਤੇ ਵਿਸ਼ੇਸ਼ ਤੌਰ ‘ਤੇ ਕਾਸ਼ੀ ਦੇ ਮੇਰੇ ਮਾਲਕ ਜਨਤਾ ਜਨਾਰਦਨ!
ਅੱਜ ਅਸੀਂ ਕਾਸ਼ੀ ਤੋਂ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨਾਲ ਜੁੜੇ ਹੋਏ ਹਾਂ। ਇਹ ਸਾਵਣ ਦਾ ਮਹੀਨਾ ਹੋਵੇ, ਕਾਸ਼ੀ ਜਿਹਾ ਪਵਿੱਤਰ ਸਥਾਨ ਹੋਵੇ ਅਤੇ ਦੇਸ਼ ਦੇ ਕਿਸਾਨਾਂ ਨਾਲ ਜੁੜਨ ਦਾ ਅਵਸਰ ਹੋਵੇ, ਇਸ ਤੋਂ ਬੜਾ ਸੁਭਾਗ ਕੀ ਹੋ ਸਕਦਾ ਹੈ? ਅੱਜ ਮੈਂ ਅਪ੍ਰੇਸ਼ਨ ਸਿੰਦੂਰ ਦੇ ਬਾਅਦ ਪਹਿਲੀ ਵਾਰ ਕਾਸ਼ੀ ਆਇਆ ਹਾਂ। ਜਦੋਂ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਆਤੰਕੀ ਹਮਲਾ ਹੋਇਆ ਸੀ, ਤਾਂ 26 ਨਿਰਦੋਸ਼ ਲੋਕਾਂ ਦੀ ਇਤਨੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ, ਉਨ੍ਹਾਂ ਦੇ ਪਰਿਵਾਰ ਦੀ ਪੀੜਾ, ਉਨ੍ਹਾਂ ਬੱਚਿਆਂ ਦਾ ਦੁਖ, ਉਨ੍ਹਾਂ ਬੇਟੀਆਂ ਦਾ ਵੇਦਨਾ, ਮੇਰਾ ਹਿਰਦਾ ਬਹੁਤ ਤਕਲੀਫ਼ ਨਾਲ ਭਰ ਗਿਆ ਸੀ। ਤਦ ਮੈਂ ਬਾਬਾ ਵਿਸ਼ਵਨਾਥ ਤੋਂ ਇਹੀ ਮਨਾ ਰਿਹਾ ਸੀ ਕਿ ਉਹ ਸਾਰੇ ਪੀੜਿਤ ਪਰਿਵਾਰਾਂ ਨੂੰ ਇਹ ਦੁਖ ਸਹਿਣ ਦੀ ਹਿੰਮਤ ਦੇਣ। ਕਾਸ਼ੀ ਦੇ ਮੇਰੇ ਮਾਲਕੋ, ਮੈਂ ਆਪਣੀਆਂ ਬੇਟੀਆਂ ਦੇ ਸਿੰਦੂਰ ਦਾ ਬਦਲਾ ਲੈਣ ਦਾ ਜੋ ਬਚਨ ਦਿੱਤਾ ਸੀ, ਉਹ ਵੀ ਪੂਰਾ ਹੋਇਆ ਹੈ। ਇਹ ਮਹਾਦੇਵ ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ। ਮੈਂ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਨੂੰ ਉਨ੍ਹਾਂ ਦੇ ਚਰਨਾਂ ਵਿੱਚ ਸਮਰਪਿਤ ਕਰਦਾ ਹਾਂ।
ਸਾਥੀਓ,
ਇਨ੍ਹੀਂ ਦਿਨੀਂ, ਜਦੋਂ ਕਾਸ਼ੀ ਵਿੱਚ ਗੰਗਾਜਲ ਲੈ ਕੇ ਜਾਂਦੇ ਹੋਏ ਸ਼ਿਵ ਭਗਤਾਂ ਦੀਆਂ ਤਸਵੀਰਾਂ ਜਦੋਂ ਦੇਖਣ ਦਾ ਅਵਸਰ ਮਿਲ ਰਿਹਾ ਹੈ ਦਿੱਬਤਾ ਨਾਲ, ਅਤੇ ਖਾਸ ਕਰਕੇ ਸਾਵਣ ਦੇ ਪਹਿਲੇ ਸੋਮਵਾਰ ਨੂੰ, ਜਦੋਂ ਸਾਡੇ ਯਾਦਵ ਬੰਧੂ ਬਾਬਾ ਦਾ ਜਲਅਭਿਸ਼ੇਕ ਕਰਨ ਨਿਕਲਦੇ ਸਨ, ਗੌਰੀ ਕੇਦਾਰੇਸ਼ਵਰ ਤੋਂ ਮੋਢੇ ‘ਤੇ ਗੰਗਾਜਲ ਲੈ ਕੇ ਯਾਦਵ ਬੰਧੂਆਂ ਦਾ ਇੱਕ ਸਮੂਹ, ਕਿਤਨਾ ਮਨੋਰਮ ਦ੍ਰਿਸ਼ ਹੁੰਦਾ ਹੈ। ਡਮਰੂ ਦੀ ਆਵਾਜ਼, ਗਲੀਆਂ ਵਿੱਚ ਕੋਲਾਹਲ, ਇੱਕ ਅਦਭੁਤ ਭਾਵ ਵਿਸ਼ਵ ਪੈਦਾ ਹੁੰਦਾ ਹੈ। ਮੇਰੀ ਵੀ ਬਹੁਤ ਇੱਛਾ ਸੀ ਕਿ, ਸਾਵਣ ਦੇ ਪਵਿੱਤਰ ਮਹੀਨੇ ਵਿੱਚ ਬਾਬਾ ਵਿਸ਼ਵਨਾਥ ਅਤੇ ਮਾਰਕੰਡੇਯ ਮਹਾਦੇਵ ਦੇ ਦਰਸ਼ਨ ਕਰਾਂ! ਲੇਕਿਨ,ਮੇਰੇ ਉੱਥੇ ਜਾਣ ਨਾਲ ਮਹਾਦੇਵ ਦੇ ਭਗਤਾਂ ਨੂੰ ਅਸੁਵਿਧਾ ਨਾ ਹੋਵੇ, ਉਨ੍ਹਾਂ ਦੇ ਦਰਸ਼ਨ ਵਿੱਚ ਵਿਘਨ ਨਾ ਪਵੇ, ਇਸ ਲਈ, ਮੈਂ ਅੱਜ ਇੱਥੋਂ ਹੀ ਭੋਲੇਨਾਥ ਅਤੇ ਮਾਂ ਗੰਗਾ ਨੂੰ ਪ੍ਰਣਾਮ ਕਰ ਰਿਹਾ ਹਾਂ। हम सेवापुरी के इ मंच से बाबा काशी विश्वनाथ के प्रणाम करत हई। नम: पार्वती पतये, हर हर महादेव!
ਸਾਥੀਓ,
ਕੁਝ ਦਿਨ ਪਹਿਲੇ ਮੈਂ ਤਮਿਲ ਨਾਡੂ ਵਿੱਚ ਸਾਂ, ਮੈਂ ਉੱਥੇ ਇੱਕ ਹਜ਼ਾਰ ਸਾਲ ਪੁਰਾਣੇ ਇਤਿਹਾਸਿਕ ਮੰਦਿਰ ਗਿਆ ਸੀ, ਗੰਗਈ-ਕੋਂਡਾ ਚੋਲਾਪੁਰਮ ਮੰਦਿਰ, ਇਹ ਮੰਦਿਰ ਦੇਸ਼ ਦੀ ਸ਼ੈਵ ਪਰੰਪਰਾ ਦਾ ਇੱਕ ਪ੍ਰਾਚੀਨ ਕੇਂਦਰ ਹੈ। ਇਹ ਮੰਦਿਰ ਸਾਡੇ ਦੇਸ਼ ਦੇ ਮਹਾਨ ਅਤੇ ਪ੍ਰਸਿੱਧ ਮਹਾਨ ਰਾਜਾ ਰਾਜੇਂਦਰ ਚੋਲ ਦੁਆਰਾ ਬਣਵਾਇਆ ਗਿਆ ਸੀ। ਰਾਜੇਂਦਰ ਚੋਲ ਨੇ ਉੱਤਰੀ ਭਾਰਤ ਤੋਂ ਗੰਗਾਜਲ ਮੰਗਵਾ ਕੇ ਉੱਤਰ ਨੂੰ ਦੱਖਣ ਨਾਲ ਜੋੜਿਆ ਸੀ। ਹਜ਼ਾਰ ਸਾਲ ਪਹਿਲੇ, ਆਪਣੀ ਸ਼ਿਵਭਗਤੀ ਅਤੇ ਸ਼ੈਵ ਪਰੰਪਰਾ ਦੇ ਜ਼ਰੀਏ ਰਾਜੇਂਦਰ ਚੋਲ ਨੇ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਐਲਾਨ ਕੀਤਾ। ਅੱਜ, ਕਾਸ਼ੀ-ਤਮਿਲ ਸੰਗਮ ਜਿਹੇ ਪ੍ਰਯਾਸਾਂ ਦੇ ਜ਼ਰੀਏ ਅਸੀਂ ਉਸ ਨੂੰ ਅੱਗੇ ਵਧਾਉਣ ਦਾ ਇੱਕ ਨਿਮਰ ਪ੍ਰਯਾਸ ਕਰ ਰਹੇ ਹਾਂ। ਅਤੇ ਮੈਂ ਜਦੋਂ ਹੁਣੇ-ਹੁਣੇ ਗੰਗਈ-ਕੋਂਡਾ ਚੋਲਾਪੁਰਮ ਗਿਆ, ਤਾਂ ਮੇਰੇ ਲਈ ਇਹ ਬਹੁਤ ਸੰਤੋਸ਼ ਦੀ ਬਾਤ ਹੈ, ਕਿ ਇੱਕ ਹਜ਼ਾਰ ਸਾਲ ਬਾਅਦ ਤੁਹਾਡੇ ਅਸ਼ੀਰਵਾਦ ਨਾਲ, ਮੈਂ ਵੀ ਉੱਥੇ ਗੰਗਾਜਲ ਲੈ ਕੇ ਉੱਥੇ ਗਿਆ ਸਾਂ। ਮਾਂ ਗੰਗਾ ਦੇ ਅਸ਼ੀਰਵਾਦ ਨਾਲ, ਬਹੁਤ ਹੀ ਪਵਿੱਤਰ ਮਾਹੌਲ ਵਿੱਚ ਉੱਥੇ ਪੂਜਾ ਸੰਪੰਨ ਹੋਈ। ਗੰਗਾਜਲ ਨਾਲ ਜਲਅਭਿਸ਼ੇਕ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਸਾਥੀਓ,
ਜ਼ਿੰਦਗੀ ਵਿੱਚ ਐਸੇ ਅਵਸਰ ਬਹੁਤ ਪ੍ਰੇਰਣਾ ਦਿੰਦੇ ਹਨ। ਦੇਸ਼ ਦੀ ਏਕਤਾ ਹੀ ਹਰ ਬਾਤ ਇੱਕ ਨਵੀਂ ਚੇਤਨਾ ਜਗਾ ਦਿੰਦੀ ਹੈ ਅਤੇ ਤਦੇ ਤਾਂ ਅਪ੍ਰੇਸ਼ਨ ਸਿੰਦੂਰ ਸਫ਼ਲ ਹੁੰਦਾ ਹੈ। 140 ਕਰੋੜ ਦੇਸ਼ਵਾਸੀਆਂ ਦੀ ਏਕਤਾ ਅਪ੍ਰੇਸ਼ਨ ਸਿੰਦੂਰ ਦੀ ਤਾਕਤ ਬਣ ਜਾਂਦੀ ਹੈ।
ਸਾਥੀਓ,
ਅਪ੍ਰੇਸ਼ਨ ਸਿੰਦੂਰ ਜਵਾਨਾਂ ਦੇ ਪਰਾਕ੍ਰਮ ਦਾ ਉਹ ਪਲ ਅਤੇ ਅੱਜ ਕਿਸਾਨਾਂ ਨੂੰ ਪ੍ਰਣਾਮ ਕਰਨ ਦਾ ਅਵਸਰ। ਅੱਜ ਇੱਥੇ ਇੱਕ ਵਿਰਾਟ ਕਿਸਾਨ ਉਤਸਵ ਦਾ ਆਯੋਜਨ ਹੋ ਰਿਹਾ ਹੈ। ਦੇਸ਼ ਦੇ 10 ਕਰੋੜ ਕਿਸਾਨ ਭਾਈ-ਭੈਣਾਂ ਦੇ ਖਾਤਿਆਂ ਵਿੱਚ, 21 ਹਜ਼ਾਰ ਕਰੋੜ ਰੁਪਏ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਰੂਪ ਵਿੱਚ ਭੇਜੇ ਗਏ ਹਨ। ਅਤੇ ਜਦੋਂ ਕਾਸ਼ੀ ਤੋਂ ਧਨ ਜਾਂਦਾ ਹੈ ਨਾ, ਉਹ ਤਾਂ ਇਹ ਆਪਣੇ ਆਪ ਪ੍ਰਸਾਦ ਬਣ ਜਾਂਦਾ ਹੈ। 21 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ।
ਸਾਥੀਓ,
ਅੱਜ ਇੱਥੇ ਵੀ 2 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਬਾਬਾ ਦੇ ਅਸ਼ੀਰਵਾਦ ਨਾਲ, ਕਾਸ਼ੀ ਵਿੱਚ ਵਿਕਾਸ ਦੀ ਅਵਿਰਲ ਧਾਰਾ ਮਾਂ ਗੰਗਾ ਦੇ ਨਾਲ-ਨਾਲ ਅੱਗੇ ਵਧ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹੁਣੇ ਕੁਝ ਹੀ ਦਿਨ ਪਹਿਲੇ ਕਾਸ਼ੀ ਵਿੱਚ ਸਾਂਸਦ ਟੂਰਿਸਟ ਗਾਇਡ ਪ੍ਰਤੀਯੋਗਿਤਾ ਵੀ ਆਯੋਜਿਤ ਕੀਤੀ ਗਈ ਸੀ। ਯਾਨੀ ਮੁਕਾਬਲੇ ਦੇ ਦੁਆਰਾ ਸਕਿੱਲ ਡਿਵੈਲਪਮੈਂਟ, ਸਵੈ-ਪ੍ਰਯਾਸ ਨਾਲ ਸਕਿੱਲ ਡਿਵੈਲਪਮੈਂਟ, ਉਸ ਦੇ ਕਈ ਪ੍ਰਯੋਗ ਅੱਜ ਕਾਸ਼ੀ ਦੀ ਭੂਮੀ 'ਤੇ ਹੋ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ, ਸਾਂਸਦ ਰੋਜਗਾਰ ਮੇਲਾ ਸਮੇਤ ਕਈ ਹੋਰ ਆਯੋਜਨ ਵੀ ਹੋਣ ਵਾਲੇ ਹਨ। ਮੈਂ ਇੱਥੇ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ, ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ ਵੀ ਜਨਤਕ ਤੌਰ 'ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤਾਕਿ ਉਹ ਜਨ ਭਾਗੀਦਾਰੀ ਨਾਲ ਯੁਵਾ ਪੀੜ੍ਹੀ ਨੂੰ ਜੋੜ ਕੇ ਐਸੇ ਅਦਭੁਤ ਕਾਰਜਕ੍ਰਮਾਂ ਦੀ ਰਚਨਾ ਕਰਦੇ ਹਨ ਅਤੇ ਸਫ਼ਲਤਾਪੂਰਵਕ ਉਸ ਨੂੰ ਅੱਗੇ ਵਧਾਉਂਦੇ ਹਨ, ਇਸ ਕੰਮ ਵਿੱਚ ਜੁੜੇ ਸਾਰੇ ਅਧਿਕਾਰੀ ਵੀ ਬਹੁਤ-ਬਹੁਤ ਵਧਾਈ ਦੇ ਪਾਤਰ ਹਨ। ਜੋ ਲੋਕ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਰਹੇ ਹਨ, ਉਨ੍ਹਾਂ ਨੂੰ ਵੀ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਸਾਥੀਓ,
ਸਾਡੀ ਸਰਕਾਰ ਨਿਰੰਤਰ ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਕੰਮ ਕਰ ਰਹੀ ਹੈ। ਪਹਿਲੇ ਦੀਆਂ ਸਰਕਾਰਾਂ ਵਿੱਚ ਕਿਸਾਨਾਂ ਦੇ ਨਾਮ ‘ਤੇ ਹੋਇਆ ਇੱਕ ਐਲਾਨ ਵੀ ਪੂਰਾ ਹੋਣਾ ਮੁਸ਼ਕਿਲ ਹੁੰਦਾ ਸੀ। ਲੇਕਿਨ ਭਾਜਪਾ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ! ਅੱਜ ਪੀਐੱਮ ਕਿਸਾਨ ਸਨਮਾਨ ਨਿਧੀ ਸਰਕਾਰ ਦੇ ਪੱਕੇ ਇਰਾਦਿਆਂ ਦੀ ਉਦਾਹਰਣ ਬਣ ਚੁੱਕੀ ਹੈ।
ਭਾਈਓ ਅਤੇ ਭੈਣੋਂ,
ਤੁਹਾਨੂੰ ਯਾਦ ਹੋਵੇਗਾ, ਜਦੋਂ 2019 ਵਿੱਚ ਪੀਐੱਮ-ਕਿਸਾਨ ਸਨਮਾਨ ਨਿਧੀ ਸ਼ੁਰੂ ਹੋਈ ਸੀ, ਤਦ ਸਪਾ-ਕਾਂਗਰਸ ਜਿਹੇ ਵਿਕਾਸ ਵਿਰੋਧੀ ਲੋਕ, ਵਿਕਾਸ ਵਿਰੋਧੀ ਦਲ ਕੈਸੀਆਂ-ਕੈਸੀਆਂ ਅਫ਼ਵਾਹਾਂ ਫੈਲਾ ਰਹੇ ਸਨ? ਉਹ ਲੋਕਾਂ ਨੂੰ ਗੁਮਰਾਹ ਕਰ ਰਹੇ ਸਨ, ਕਿਸਾਨਾਂ ਨੂੰ ਉਲਝਣ ਵਿੱਚ ਪਾਉਂਦੇ ਸਨ, ਕੋਈ ਕਹਿੰਦਾ ਸੀ, ਮੋਦੀ ਭਲੇ ਹੀ ਯੋਜਨਾ ਲਿਆਇਆ, ਲੇਕਿਨ 2019 ਦੀਆਂ ਚੋਣਾਂ ਜਾਣਗੀਆਂ, ਇਹ ਸਭ ਬੰਦ ਹੋ ਜਾਵੇਗਾ, ਇਤਨਾ ਹੀ ਨਹੀਂ ਮੋਦੀ ਨੇ ਜੋ ਪੈਸਾ ਹੁਣੇ ਜਮ੍ਹਾਂ ਕੀਤਾ ਹੈ ਨਾ, ਉਹ ਵੀ ਵਾਪਸ ਕੱਢ ਦੇਵੇਗਾ। ਕੈਸਾ ਝੂਠ ਬੋਲਦੇ ਹਨ। ਅਤੇ ਇਹੀ ਦੇਸ਼ ਦਾ ਦੁਰਭਾਗ ਹੈ, ਕਿ ਨਿਰਾਸ਼ਾ ਦੇ ਟੋਏ ਵਿੱਚ ਡੁੱਬੇ ਹੋਏ ਵਿਰੋਧੀ ਮਾਨਸਿਕਤਾ ਵਾਲੇ ਲੋਕ ਅਜਿਹੀ ਹੀ ਝੂਠੀ ਸਚਾਈ ਨੂੰ ਲੈ ਕੇ ਜੀ ਰਹੇ ਹਨ। ਇਹ ਸਿਰਫ਼ ਕਿਸਾਨਾਂ ਨਾਲ, ਦੇਸ਼ ਦੇ ਲੋਕਾਂ ਨਾਲ ਝੂਠ ਬੋਲ ਸਕਦੇ ਹਨ। ਤੁਸੀਂ ਮੈਨੂੰ ਦੱਸੋ ਕੀ ਇਤਨੇ ਵਰ੍ਹਿਆਂ ਵਿੱਚ ਕਦੇ ਇੱਕ ਵੀ ਕਿਸ਼ਤ ਬੰਦ ਹੋਈ ਕੀ? ਭਾਈਓ ਅਤੇ ਭੈਣੋਂ,ਪੀਐੱਮ ਸਨਮਾਨ ਕਿਸਾਨ ਨਿਧੀ ਬਿਨਾ ਬ੍ਰੇਕ ਦੇ ਜਾਰੀ ਹੈ। ਅੱਜ ਤੱਕ ਪੌਣੇ ਚਾਰ (3.75) ਲੱਖ ਕਰੋੜ ਰੁਪਏ, ਅੰਕੜਾ ਯਾਦ ਰੱਖਿਓ, ਪੌਣੇ ਚਾਰ ਲੱਖ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾ ਚੁੱਕੇ ਹਨ। ਜਰਾ ਤੁਸੀਂ ਮੇਰੇ ਨਾਲ ਬੋਲੋਗੇ ਕਿਤਨੇ? ਪੌਣੇ ਚਾਰ ਲੱਖ ਕਰੋੜ। ਕਿਤਨੇ? ਕਿਤਨੇ? ਕਿਤਨੇ? ਅਤੇ ਇਹ ਪੌਣੇ ਚਾਰ (3.75) ਲੱਖ ਕਰੋੜ, ਇਤਨੇ ਰੁਪਏ ਕਿਸ ਦੇ ਖਾਤੇ ਵਿੱਚ ਜਮ੍ਹਾਂ ਕੀਤੇ? ਕਿਸ ਦੇ ਖਾਤੇ ਵਿੱਚ ਜਮ੍ਹਾਂ ਕੀਤੇ? ਇਹ ਮੇਰੇ ਕਿਸਾਨ ਭਾਈ- ਭੈਣਾਂ ਦੇ ਖਾਤੇ ਵਿੱਚ ਜਮ੍ਹਾਂ ਕੀਤੇ। ਇੱਥੇ ਯੂਪੀ ਦੇ ਵੀ ਕਰੀਬ ਢਾਈ (2.5 ਕਰੋੜ) ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਹੈ। ਯੂਪੀ ਵਿੱਚ ਕਿਸਾਨਾਂ ਨੂੰ ਇਸ ਯੋਜਨਾ ਦੇ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਭੇਜੇ ਗਏ ਹਨ। ਇਤਨਾ ਹੀ ਨਹੀਂ, ਮੇਰੀ ਕਾਸ਼ੀ ਦੇ ਕਿਸਾਨਾਂ ਨੂੰ ਵੀ ਕਰੀਬ-ਕਰੀਬ 900 ਕਰੋੜ ਰੁਪਏ ਮਿਲੇ ਹਨ। ਤੁਸੀਂ ਅਜਿਹਾ ਸਾਂਸਦ ਚੁਣਿਆ ਹੈ ਕਿ ਤੁਹਾਡੇ ਖਾਤੇ ਵਿੱਚ 900 ਕਰੋੜ ਰੁਪਇਆ ਆਇਆ ਹੈ। ਅਤੇ ਸਭ ਤੋਂ ਬੜੀ ਬਾਤ, ਬਿਨਾ ਕਿਸੇ ਕੱਟ-ਕਮਿਸ਼ਨ ਦੇ, ਕੋਈ ਵਿਚੋਲਾ ਨਹੀਂ, ਕੋਈ ਕੱਟ ਨਹੀਂ, ਕੋਈ ਕਮਿਸ਼ਨ ਨਹੀਂ, ਕੋਈ ਪੈਸੇ ਦੀ ਹੇਰਾਫੇਰੀ ਨਹੀਂ, ਸਿੱਧੇ ਇਹ ਪੈਸੇ ਕਿਸਾਨਾਂ ਦੇ ਖਾਤੇ ਵਿੱਚ ਪਹੁੰਚੇ ਹਨ। ਅਤੇ ਮੋਦੀ ਨੇ ਇਹ ਪਰਮਾਨੈਂਟ ਵਿਵਸਥਾ ਬਣਾ ਦਿੱਤੀ ਹੈ। ਨਾ ਲੀਕੇਜ ਹੋਵੇਗੀ, ਨਾ ਹੀ ਗ਼ਰੀਬ ਦਾ ਹੱਕ ਖੋਹਿਆ ਜਾਵੇਗਾ।
ਸਾਥੀਓ,
ਮੋਦੀ ਦੇ ਵਿਕਾਸ ਦਾ ਮੰਤਰ ਹੈ- ਦੇਸ਼ ਜਿਤਨਾ ਪਿਛੜਿਆ, ਉਸ ਨੂੰ ਉਤਨੀ ਜ਼ਿਆਦਾ ਪ੍ਰਾਥਮਿਕਤਾ! ਜੋ ਜਿਤਨਾ ਪਿਛੜਿਆ, ਉਸ ਨੂੰ ਜ਼ਿਆਦਾ ਪ੍ਰਾਥਮਿਕਤਾ! ਇਸ ਮਹੀਨੇ, ਕੇਂਦਰ ਸਰਕਾਰ ਨੇ ਇੱਕ ਹੋਰ ਬੜੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਨਾਮ ਹੈ- ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ। ਇਸ ਯੋਜਨਾ 'ਤੇ 24 ਹਜ਼ਾਰ ਕਰੋੜ ਰੁਪਏ, ਕਿਸਾਨਾਂ ਦੇ ਕਲਿਆਣ ਦੇ ਲਈ, ਖੇਤੀਬਾੜੀ ਵਿਵਸਥਾ ਦੇ ਲਈ, ਖੇਤੀਬਾੜੀ ਵਿਕਾਸ ਦੇ ਲਈ, 24 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੇਸ਼ ਦੇ ਅਜਿਹੇ ਜ਼ਿਲ੍ਹੇ ਜੋ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਵਿਕਾਸ ਦੇ ਰਾਹ ਵਿੱਚ ਪਿਛੜ ਗਏ, ਪਿਛੜੇ ਰਹਿ ਗਏ, ਜਿੱਥੇ ਖੇਤੀਬਾੜੀ ਉਤਪਾਦਨ ਵੀ ਘੱਟ ਹੋ ਰਿਹਾ ਹੈ ਜਿੱਥੇ , ਜਿੱਥੇ ਕਿਸਾਨਾਂ ਦੀ ਆਮਦਨੀ ਵੀ ਘੱਟ ਹੈ, ਅਰੇ ਕੋਈ ਪੁੱਛਣ ਵਾਲਾ ਨਹੀਂ ਸੀ, ਉਨ੍ਹਾਂ ਜ਼ਿਲ੍ਹਿਆਂ ‘ਤੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਫੋਕਸ ਹੋਵੇਗਾ। ਇਸ ਨਾਲ ਯੂਪੀ ਦੇ ਲੱਖਾਂ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।
ਸਾਥੀਓ,
ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਲਈ, ਉਨ੍ਹਾਂ ਦੀ ਆਮਦਨ ਵਧਾਉਣ ਦੇ ਲਈ, ਖੇਤੀ 'ਤੇ ਹੋਣ ਵਾਲਾ ਖਰਚ ਘੱਟ ਕਰਨ ਦੇ ਲਈ, ਐੱਨਡੀਏ ਸਰਕਾਰ ਪੂਰੀ ਸ਼ਕਤੀ ਨਾਲ ਕੰਮ ਕਰ ਰਹੀ ਹੈ, ਪੂਰੀ ਤਾਕਤ ਲਗਾ ਰਹੀ ਹੈ। ਅਸੀਂ ਬੀਜ ਤੋਂ ਲੈ ਕੇ ਬਜ਼ਾਰ ਤੱਕ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਖੇਤਾਂ ਤੱਕ ਪਾਣੀ ਪਹੁੰਚੇ, ਇਸ ਦੇ ਲਈ ਦੇਸ਼ ਵਿੱਚ ਲੱਖਾਂ ਕਰੋੜ ਰੁਪਏ ਦੀ ਸਿੰਚਾਈ ਯੋਜਨਾ ਚਲਾਈ ਜਾ ਰਹੀ ਹੈ।
ਸਾਥੀਓ,
ਕਿਸਾਨਾਂ ਦੇ ਸਾਹਮਣੇ ਇੱਕ ਬੜੀ ਚੁਣੌਤੀ ਮੌਸਮ ਦੀ ਹੁੰਦੀ ਰਹੀ ਹੈ, ਕਦੇ ਜ਼ਿਆਦਾ ਵਰਖਾ ਹੋ ਗਈ, ਕਦੇ ਗੜੇ ਪੈ ਗਏ, ਕਦੇ ਪਾਲ਼ਾ ਪੈ ਗਿਆ! ਕਿਸਾਨਾਂ ਨੂੰ ਇਸ ਤੋਂ ਸੁਰੱਖਿਆ ਦੇਣ ਦੇ ਲਈ, ਪੀਐੱਮ ਫਸਲ ਬੀਮਾ ਯੋਜਨਾ ਸ਼ੁਰੂ ਹੋਈ। ਇਸ ਯੋਜਨਾ ਦੇ ਤਹਿਤ, ਇਹ ਅੰਕੜਾ ਯਾਦ ਰੱਖਿਓ, ਇਸ ਬੀਮਾ ਯੋਜਨਾ ਦੇ ਤਹਿਤ ਹੁਣ ਤੱਕ ਪੌਣੇ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੇਮ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਹੈ। ਬੀਮਾ ਦੇ ਮਾਧਿਅਮ ਨਾਲ ਪੌਣੇ ਦੋ ਲੱਖ ਕਰੋੜ ਰੁਪਇਆ। ਕਿਤਨਾ ਦੱਸੋਗੇ? ਕਿਤਨਾ? ਪੌਣੇ ਦੋ (1.75) ਲੱਖ ਕਰੋੜ ਰੁਪਇਆ।
ਸਾਥੀਓ,
ਸਾਡੀ ਸਰਕਾਰ ਇਹ ਭੀ ਸੁਨਿਸ਼ਚਿਤ ਕਰ ਰਹੀ ਹੈ ਕਿ ਤੁਹਾਨੂੰ ਤੁਹਾਡੀ ਫਸਲ ਦੀ ਸਹੀ ਕੀਮਤ ਮਿਲੇ। ਇਸ ਦੇ ਲਈ ਫਸਲਾਂ ਦੀ MSP ਵਿੱਚ ਰਿਕਾਰਡ ਵਾਧਾ ਹੋਇਆ ਹੈ। ਧਾਨ ਅਤੇ ਕਣਕ ਜਿਹੀਆਂ ਪ੍ਰਮੁੱਖ ਫਸਲਾਂ ਦੀ MSP ਭੀ ਵਧਾਈ ਗਈ ਹੈ। ਤੁਹਾਡੀ ਉਪਜ ਸੁਰੱਖਿਅਤ ਰਹੇ ਇਸ ਲਈ ਸਰਕਾਰ ਦੇਸ਼ ਵਿੱਚ ਹਜ਼ਾਰਾਂ ਨਵੇਂ ਗੁਦਾਮ ਭੀ ਬਣਵਾ ਰਹੀ ਹੈ।
ਭਾਈਓ ਭੈਣੋਂ,
ਸਾਡਾ ਜ਼ੋਰ ਖੇਤੀਬਾੜੀ ਅਰਥਵਿਵਸਥਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ‘ਤੇ ਭੀ ਹੈ। ਅਸੀਂ ਲਖਪਤੀ ਦੀਦੀ ਅਭਿਯਾਨ ਚਲਾ ਰਹੇ ਹਾਂ। ਸਾਡਾ ਲਕਸ਼ ਦੇਸ਼ ਵਿੱਚ ਤਿੰਨ ਕਰੋੜ ਲਖਪਤੀ ਦੀਦੀ ਬਣਾਉਣ ਦਾ ਹੈ, ਤਿੰਨ ਕਰੋੜ ਲਖਪਤੀ ਦੀਦੀ। ਇਹ ਸਪਾ ਵਾਲੇ ਤਾਂ ਇਹ ਅੰਕੜਾ ਸੁਣਦੇ ਹੀ ਸਾਇਕਲ ਲੈ ਕੇ ਭੱਜ ਜਾਣਗੇ। ਹੁਣ ਤੱਕ ਡੇਢ ਕਰੋੜ ਤੋਂ ਜ਼ਿਆਦਾ ਲਖਪਤੀ ਦੀਦੀ ਭੀ ਬਣ ਭੀ ਚੁੱਕੀਆਂ ਹਨ। ਤਿੰਨ ਕਰੋੜ ਦੇ ਲਕਸ਼ ਵਿੱਚੋਂ ਅੱਧਾ ਕੰਮ ਪੂਰਾ ਕਰ ਲਿਆ। ਡੇਢ ਕਰੋੜ ਪਿੰਡ ਵਿੱਚ ਕੰਮ ਕਰਨ ਵਾਲੇ ਗ਼ਰੀਬ ਪਰਿਵਾਰ ਦੀਆਂ, ਕਿਸਾਨ ਪਰਿਵਾਰ ਦੀਆਂ ਸਾਡੀਆਂ ਭੈਣਾਂ, ਡੇਢ ਕਰੋੜ ਭੈਣਾਂ ਲਖਪਤੀ ਦੀਦੀ ਬਣ ਜਾਣ, ਇਹ ਬਹੁਤ ਬੜਾ ਕੰਮ ਹੋ ਰਿਹਾ ਹੈ। ਸਰਕਾਰ ਦੇ ਡ੍ਰੋਨ ਦੀਦੀ ਅਭਿਯਾਨ ਨੇ ਭੀ ਲੱਖਾਂ ਭੈਣਾਂ ਦੀ ਆਮਦਨ ਵਧਾਈ ਹੈ।
ਸਾਥੀਓ,
ਸਾਡੀ ਸਰਕਾਰ ਖੇਤੀਬਾੜੀ ਨਾਲ ਜੁੜੀ ਆਧੁਨਿਕ ਰਿਸਰਚ ਨੂੰ ਖੇਤਾਂ ਤੱਕ ਪਹੁੰਚਾਉਣ ਵਿੱਚ ਭੀ ਜੁਟੀ ਹੈ। ਇਸ ਦੇ ਲਈ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਸ ਤੌਰ ‘ਤੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਚਲਾਇਆ ਗਿਆ। ਲੈਬ ਤੋਂ ਲੈਂਡ ਦੇ ਮੰਤਰ ਦੇ ਨਾਲ ਸਵਾ ਕਰੋੜ ਤੋਂ ਅਧਿਕ ਕਿਸਾਨਾਂ ਨਾਲ ਸਿੱਧਾ ਸੰਵਾਦ ਕੀਤਾ ਗਿਆ ਹੈ। ਸਾਡੇ ਦੇਸ਼ ਵਿੱਚ ਇਹ ਮੰਨਿਆ ਗਿਆ ਹੈ ਅਤੇ ਇਹ ਵਿਵਸਥਾ ਭੀ ਹੈ, ਕਿ ਖੇਤੀਬਾੜੀ ਇਹ ਰਾਜ ਦਾ ਵਿਸ਼ਾ ਹੈ ਅਤੇ ਸਹੀ ਭੀ ਹੈ, ਲੇਕਿਨ ਉਸ ਦੇ ਬਾਵਜੂਦ ਭੀ ਭਾਰਤ ਸਰਕਾਰ ਨੂੰ ਲਗਿਆ, ਐੱਨਡੀਏ ਸਰਕਾਰ ਨੂੰ ਲਗਿਆ, ਮੋਦੀ ਸਰਕਾਰ ਨੂੰ ਲਗਿਆ, ਕਿ ਭਲੇ ਵਿਸ਼ਾ ਰਾਜ ਦਾ ਹੋਵੇ , ਰਾਜ ਕਰਨ, ਕਰ ਪਾਉਣ ਨਾ ਕਰ ਪਾਉਣ, ਬਹੁਤ ਸਾਰੇ ਰਾਜ ਹਨ ਜੋ ਨਹੀਂ ਕਰ ਪਾਉਂਦੇ ਹਨ, ਤਾਂ ਅਸੀਂ ਤੈ ਕੀਤਾ ਕਿ ਅਸੀਂ ਖ਼ੁਦ ਭੀ ਕੁਝ ਕਰਾਂਗੇ ਅਤੇ ਕਰੋੜਾਂ ਕਿਸਾਨਾਂ ਦੇ ਨਾਲ ਸਿੱਧਾ ਸੰਵਾਦ ਕੀਤਾ।
ਸਾਥੀਓ,
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਆਪ ਸਭ ਤੱਕ ਨਿਰੰਤਰ ਪਹੁੰਚਦਾ ਰਹੇ, ਇਸ ਦਿਸ਼ਾ ਵਿੱਚ ਅੱਜ ਮੈਨੂੰ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨੀ ਹੈ। ਅਤੇ ਉਸ ਵਿੱਚ ਮੈਨੂੰ ਤੁਹਾਡੀ ਮਦਦ ਭੀ ਚਾਹੀਦੀ ਹੈ, ਇੱਥੇ ਬੈਠੇ ਹੋਏ ਲੋਕਾਂ ਦੀ ਭੀ ਮਦਦ ਚਾਹੀਦੀ ਹੈ। ਤੁਹਾਨੂੰ ਪਤਾ ਹੈ ਜਨਧਨ ਯੋਜਨਾ ਦੇ ਤਹਿਤ ਦੇਸ਼ ਵਿੱਚ 55 ਕਰੋੜ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ। ਜਿਨ੍ਹਾਂ ਨੂੰ ਬੈਂਕ ਦੇ ਦਰਵਾਜ਼ੇ ਦੇਖਣ ਦਾ ਸੁਭਾਗ ਨਹੀਂ ਮਿਲਿਆ ਸੀ, ਐਸੇ 55 ਕਰੋੜ ਲੋਕਾਂ ਦੇ ਖਾਤੇ, ਇਹ ਮੋਦੀ ਨੂੰ ਜਦੋਂ ਤੋਂ ਤੁਸੀਂ ਕੰਮ ਕਰਨ ਦਾ ਅਵਸਰ ਦਿੱਤਾ ਹੈ ਨਾ, ਮੈਂ ਇਹ ਕੰਮ ਕਰ ਰਿਹਾ ਸਾਂ, 55 ਕਰੋੜ । ਹੁਣ ਇਸ ਯੋਜਨਾ ਨੂੰ ਹਾਲ ਹੀ ਵਿੱਚ 10 ਸਾਲ ਪੂਰੇ ਹੋਏ ਹਨ। ਹੁਣ ਬੈਂਕਿੰਗ ਖੇਤਰ ਦਾ ਕੁਝ ਨਿਯਮ ਹੈ , ਨਿਯਮ ਇਹ ਕਹਿੰਦੇ ਹਨ ਕਿ 10 ਸਾਲ ਬਾਅਦ ਬੈਂਕ ਖਾਤਿਆਂ ਦਾ ਦੁਬਾਰਾ ਤੋਂ KYC ਕਰਨਾ ਜ਼ਰੂਰੀ ਹੁੰਦਾ ਹੈ। ਇੱਕ ਪ੍ਰਕਿਰਿਆ ਪੂਰੀ ਕਰਨੀ ਹੁੰਦੀ ਹੈ। ਹੁਣ ਤੁਸੀਂ ਬੈਂਕ ਵਿੱਚ ਜਾਓ, ਕਰੋ ਜਾਂ ਨਾ ਕਰੋ, ਪਹਿਲੇ ਸਭ ਤੁਹਾਨੂੰ ਕਰਨਾ ਹੁੰਦਾ ਹੈ। ਹੁਣ ਮੈਂ ਥੋੜ੍ਹਾ ਤੁਹਾਡਾ ਭਾਰ ਘੱਟ ਕਰਨ ਦਾ ਬੀੜਾ ਉਠਾਇਆ ਹੈ। ਤਾਂ ਮੈਂ ਬੈਂਕ ਵਾਲੀਆਂ ਨੂੰ ਕਿਹਾ ਕਿ ਲੋਕ ਆਉਣ, ਕੇਵਾਈਸੀ ਕਰਨ, ਅੱਛੀ ਬਾਤ ਹੈ। ਸਾਨੂੰ ਨਾਗਰਿਕਾਂ ਨੂੰ ਹਮੇਸ਼ਾ ਜਾਗਰਿਤ ਰੱਖਣਾ ਚਾਹੀਦਾ ਹੈ। ਲੇਕਿਨ ਅਸੀਂ ਕੀ ਇੱਕ ਅਭਿਯਾਨ ਚਲਾ ਸਕਦੇ ਹਾਂ? ਮੈਂ ਅੱਜ ਰਿਜ਼ਰਵ ਬੈਂਕ ਦਾ, ਸਾਡੇ ਦੇਸ਼ ਦੀ ਸਾਰੇ ਬੈਂਕਾਂ ਦਾ, ਬੈਂਕ ਦੇ ਸਾਰੇ ਕਰਤਾ-ਧਰਤਾਵਾਂ ਦਾ ਹਿਰਦੇ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਅੱਜ ਉਨ੍ਹਾਂ ਨੇ ਇੱਕ ਐਸਾ ਕੰਮ ਉਠਾਇਆ ਹੈ, ਜੋ ਸਾਨੂੰ ਗਰਵ(ਮਾਣ) ਨਾਲ ਭਰ ਦਿੰਦਾ ਹੈ। ਬੈਂਕ ਦੇ ਲੋਕ ਇਸ 10 ਕਰੋੜ ਲੋਕਾਂ ਨੂੰ ਅਤੇ 10 ਸਾਲ ਦੇ ਬਾਅਦ ਇਹ 55 ਕਰੋੜ ਲੋਕ ਆਪਣਾ ਫਿਰ ਤੋਂ ਰੀਵਿਊ ਕਰਨ ਇਸ ਲਈ ਕੇਵਾਈਸੀ ਜੋ ਕਰਨਾ ਹੈ, ਇਸ ਕੰਮ ਨੂੰ ਪੂਰਾ ਕਰਨ ਦੇ ਲਈ ਇੱਕ ਜੁਲਾਈ ਤੋਂ ਦੇਸ਼ ਭਰ ਵਿੱਚ ਬਹੁਤ ਬੜਾ ਅਭਿਯਾਨ ਚਲ ਰਿਹਾ ਹੈ। ਸਾਡੇ ਬੈਂਕ ਖ਼ੁਦ ਹਰ ਗ੍ਰਾਮ ਪੰਚਾਇਤ ਤੱਕ ਪਹੁੰਚ ਰਹੇ ਹਨ। ਉੱਥੇ ਜਾ ਕੇ ਮੇਲਾ ਲਗਾਉਂਦੇ ਹਨ। ਹੁਣ ਤੱਕ ਐਸੀਆਂ ਕਰੀਬ ਇੱਕ ਲੱਖ ਗ੍ਰਾਮ ਪੰਚਾਇਤਾਂ ਵਿੱਚ ਬੈਂਕ, ਆਪਣੇ ਕੈਂਪ, ਆਪਣਾ ਮੇਲਾ ਲਗਾ ਚੁੱਕੇ ਹਨ। ਲੱਖਾਂ ਲੋਕਾਂ ਨੇ ਦੁਬਾਰਾ ਆਪਣਾ KYC ਭੀ ਕਰਾ ਲਿਆ ਹੈ। ਅਤੇ ਇਹ ਅਭਿਯਾਨ ਅੱਗੇ ਭੀ ਚਲਣ ਵਾਲਾ ਹੈ। ਮੈਂ ਹਰ ਐਸੇ ਸਾਥੀ, ਜਿਸ ਦਾ ਜਨਧਨ ਖਾਤਾ ਹੈ, ਉਸ ਨੂੰ ਆਗਰਹਿ ਕਰਾਂਗਾ ਕਿ ਉਹ ਫਿਰ ਤੋਂ ਆਪਣਾ KYC ਜ਼ਰੂਰ ਕਰਾ ਲੈਣ।
ਸਾਥੀਓ,
ਗ੍ਰਾਮ ਪੰਚਾਇਤਾਂ ਵਿੱਚ ਬੈਂਕ ਜੋ ਸਪੈਸ਼ਲ ਕੈਂਪ ਲਗਾ ਰਹੇ ਹਨ, ਅਜੇ ਭੀ ਲੱਖਾਂ ਪੰਚਾਇਤਾਂ ਵਿੱਚ ਕੰਮ ਜਾਰੀ ਹੈ। ਮੈਂ ਸਮਝਦਾ ਹਾਂ ਕਿ ਇਨ੍ਹਾਂ ਕੈਂਪਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਅਤੇ ਉਸ ਦੇ ਕਈ ਫਾਇਦੇ ਹਨ, ਇੱਕ ਹੋਰ ਫਾਇਦਾ ਭੀ ਹੈ, ਇਨ੍ਹਾਂ ਕੈਂਪਾਂ ਵਿੱਚ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ .., ਅਟਲ ਪੈਨਸ਼ਨ ਯੋਜਨਾ, ਐਸੀਆਂ ਅਨੇਕ ਯੋਜਨਾਵਾਂ ਦਾ ਰਜਿਸਟ੍ਰੇਸ਼ਨ ਭੀ ਹੋ ਰਿਹਾ ਹੈ। ਅਤੇ ਇਹ ਬੀਮਾ ਤਾਂ ਐਸਾ ਹੈ ਕਿ ਇੱਕ ਚਾਹ ਦੇ ਖਰਚੇ ਤੋਂ ਭੀ ਘੱਟ ਖਰਚਾ ਲਗ ਜਾਂਦਾ ਹੈ। ਇਹ ਯੋਜਨਾਵਾਂ ਤੁਹਾਡੀ ਬਹੁਤ ਮਦਦ ਕਰਦੀਆਂ ਹਨ। ਇਸ ਲਈ ਬੈਕਾਂ ਨੇ ਜੋ ਜਿਤਨਾ ਬੜਾ ਅਭਿਯਾਨ ਚਲਾਇਆ ਹੈ, ਤੁਸੀਂ ਇਸ ਦਾ ਬਹੁਤ ਫਾਇਦਾ ਲਓ, ਪੂਰੇ ਦੇਸ਼ ਦੇ ਲੋਕਾਂ ਨੂੰ ਮੈਂ ਕਹਿੰਦਾ ਹਾਂ, ਤੁਸੀਂ ਇਨ੍ਹਾਂ ਕੈਂਪਾਂ ਵਿੱਚ ਜ਼ਰੂਰ ਜਾਓ। ਅਗਰ ਹੁਣ ਤੱਕ ਇਨ੍ਹਾਂ ਯੋਜਨਾਵਾਂ ਨਾਲ ਨਹੀਂ ਜੁੜੇ ਹੋ, ਤਾਂ ਉਨ੍ਹਾਂ ਦੇ ਲਈ ਰਜਿਸਟ੍ਰੇਸ਼ਨ ਕਰਾਓ ਅਤੇ ਆਪਣੇ ਜਨਧਨ ਖਾਤੇ ਦਾ KYC ਭੀ ਕਰਾਓ। ਮੈਂ ਭਾਜਪਾ ਦੇ ਅਤੇ ਐੱਨਡੀਏ ਦੇ ਸਾਰੇ ਪ੍ਰਤੀਨਿਧੀਆਂ ਨੂੰ ਭੀ ਕਹਾਂਗਾ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਅਭਿਯਾਨ ਦੇ ਪ੍ਰਤੀ ਜਾਗਰੂਕ ਕਰਨ, ਬੈਕਾਂ ਨਾਲ ਬਾਤ ਕਰਨ, ਕਦੋਂ ਕੈਂਪ ਕਿੱਥੇ ਲਗਣ ਵਾਲਾ ਹੈ? ਉਹ ਕੀ ਮਦਦ ਅਸੀਂ ਕਰ ਸਕਦੇ ਹਾਂ। ਅਸੀਂ ਸਾਹਮਣੇ ਤੋਂ ਹੋ ਕੇ ਬੈਂਕਾਂ ਦੇ ਇਤਨੇ ਬੜੇ ਕੰਮ ਵਿੱਚ ਹੱਥ ਵਟਾਈਏ, ਉਨ੍ਹਾਂ ਦੀ ਮਦਦ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿੱਥੇ ਭੀ ਕੈਂਪ ਲਗਦਾ ਹੈ, ਉਸ ਇਲਾਕੇ ਦੇ ਲੋਕਾਂ ਨੂੰ ਇਸ ਅਭਿਯਾਨ ਨਾਲ ਜੋੜੀਏ।
ਸਾਥੀਓ,
ਅੱਜ ਮਹਾਦੇਵ ਦੀ ਨਗਰੀ ਵਿੱਚ ਵਿਕਾਸ ਅਤੇ ਜਨਕਲਿਆਣ ਦੇ ਇਤਨੇ ਕੰਮ ਹੋਏ! ਸ਼ਿਵ ਦਾ ਅਰਥ ਹੀ ਹੁੰਦਾ ਹੈ, ਸ਼ਿਵ ਦਾ ਮਤਲਬ ਹੀ ਹੈ- ਕਲਿਆਣ ! ਲੇਕਿਨ , ਸ਼ਿਵ ਦਾ ਇੱਕ ਰੂਪ ਹੋਰ ਭੀ ਹੈ, ਸ਼ਿਵ ਦਾ ਇੱਕ ਰੂਪ ਕਲਿਆਣ ਹੈ, ਸ਼ਿਵ ਦਾ ਦੂਸਰਾ ਰੂਪ ਹੈ- ਰੁਦਰ ਰੂਪ! ਸਾਹਮਣੇ ਜਦੋਂ ਆਤੰਕ ਅਤੇ ਅਨਿਆਂ ਹੁੰਦਾ ਹੈ, ਤਦ ਸਾਡੇ ਮਹਾਦੇਵ ਰੁਦਰ ਰੂਪ ਧਾਰਨ ਕਰਦੇ ਹਨ। ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਦੁਨੀਆ ਨੇ ਭਾਰਤ ਦਾ ਇਹੀ ਰੂਪ ਦੇਖਿਆ ਹੈ। ਭਾਰਤ ‘ਤੇ ਜੋ ਵਾਰ ਕਰੇਗਾ, ਉਹ ਪਤਾਲ਼ ਵਿੱਚ ਭੀ ਨਹੀਂ ਬਚੇਗਾ।
ਲੇਕਿਨ ਭਾਈਓ ਭੈਣੋਂ,
ਦੁਰਭਾਗ ਨਾਲ, ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ‘ਤੇ ਸਾਡੇ ਦੇਸ਼ ਦੇ ਕੁਝ ਲੋਕਾਂ ਨੂੰ ਭੀ ਪੇਟ ਵਿੱਚ ਦਰਦ ਹੋ ਰਿਹਾ ਹੈ। ਇਹ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਚੇਲੇ ਚਪਾਟੇ, ਉਨ੍ਹਾਂ ਦੇ ਦੋਸਤ, ਇਸ ਬਾਤ ਨੂੰ ਪਚਾ ਨਹੀਂ ਪਾ ਰਹੇ, ਕਿ ਭਾਰਤ ਨੇ ਪਾਕਿਸਤਾਨ ਦੇ ਆਤੰਕੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਮੈਂ ਮੇਰੇ ਕਾਸ਼ੀ ਦੇ ਮਾਲਕਾਂ ਨੂੰ ਪੁੱਛਣਾ ਚਾਹੁੰਦਾ ਹਾਂ। ਭਾਰਤ ਦੀ ਤਾਕਤ ਤੋਂ ਤੁਹਾਨੂੰ ਗਰਵ(ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਅਪ੍ਰੇਸ਼ਨ ਸਿੰਦੂਰ ਤੋਂ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ ? ਆਤੰਕੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਦਾ ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ?
ਸਾਥੀਓ,
ਤੁਸੀਂ ਉਹ ਤਸਵੀਰਾਂ ਦੇਖੀਆਂ ਹੋਣਗੀਆਂ, ਕਿਵੇਂ ਸਾਡੇ ਡ੍ਰੋਨਸ, ਸਾਡੀਆਂ ਮਿਸਾਈਲਸ ਨੇ ਸਟੀਕ ਵਾਰ ਕਰਕੇ ਆਤੰਕ ਦੇ ਹੈੱਡਕੁਆਰਟਰਸ ਨੂੰ ਖੰਡਰ ਬਣਾ ਦਿੱਤਾ। ਪਾਕਿਸਤਾਨ ਦੇ ਕਈ ਸਾਰੇ ਏਅਰ ਬੇਸ ਤਾਂ ਅੱਜ ਭੀ ICU ਵਿੱਚ ਪਏ ਹਨ। ਪਾਕਿਸਤਾਨ ਦੁਖੀ ਹੈ, ਇਹ ਤਾਂ ਸਭ ਕੋਈ ਸਮਝ ਸਕਦਾ ਹੈ, ਲੇਕਿਨ ਪਾਕਿਸਤਾਨ ਦਾ ਇਹ ਦੁਖ ਕਾਂਗਰਸ ਅਤੇ ਸਪਾ ਤੋਂ ਸਹਿਨ ਨਹੀਂ ਹੋ ਪਾ ਰਿਹਾ, ਉੱਧਰ ਆਤੰਕ ਦਾ ਆਕਾ ਰੋਂਦਾ ਹੈ, ਇੱਧਰ ਕਾਂਗਰਸ-ਸਪਾ ਵਾਲੇ ਆਤੰਕੀਆਂ ਦੀ ਹਾਲਤ ਨੂੰ ਦੇਖ ਕੇ ਰੋਂਦੇ ਹਨ।
ਸਾਥੀਓ,
ਕਾਂਗਰਸ, ਸਾਡੀਆਂ ਸੈਨਾਵਾਂ ਦੇ ਪਰਾਕ੍ਰਮ ਦਾ ਲਗਾਤਾਰ ਅਪਮਾਨ ਕਰ ਰਹੀ ਹੈ। ਕਾਂਗਰਸ ਨੇ ਅਪ੍ਰੇਸ਼ਨ ਸਿੰਦੂਰ ਨੂੰ ਤਮਾਸ਼ਾ ਕਿਹਾ ਹੈ। ਆਪ (ਤੁਸੀਂ) ਮੈਨੂੰ ਦੱਸੋ , ਸਿੰਦੂਰ ਕਦੇ ਭੀ ਤਮਾਸ਼ਾ ਹੋ ਸਕਦਾ ਹੈ ਕੀ? ਹੋ ਸਕਦਾ ਹੈ ਕੀ? ਕੀ ਸਿੰਦੂਰ ਨੂੰ ਤਮਾਸ਼ਾ ਕੋਈ ਕਹਿ ਸਕਦਾ ਹੈ ਕੀ? ਸਾਡੀ ਸੈਨਾ ਦਾ ਪਰਾਕ੍ਰਮ, ਅਤੇ ਭੈਣਾਂ ਦੇ ਸਿੰਦੂਰ ਦਾ ਬਦਲਾ ਤਮਾਸ਼ਾ ਕਹਿਣ ਦੀ ਇਹ ਹਿੰਮਤ, ਇਹ ਨਿਰਲੱਜਤਾ।
ਭਾਈਓ ਭੈਣੋਂ,
ਵੋਟ ਬੈਂਕ ਅਤੇ ਤੁਸ਼ਟੀਕਰਣ ਦੀ ਇਸ ਰਾਜਨੀਤੀ ਵਿੱਚ ਇਹ ਸਮਾਜਵਾਦੀ ਪਾਰਟੀ ਭੀ ਪਿੱਛੇ ਨਹੀਂ ਹੈ। ਇਹ ਸਪਾ ਦੇ ਨੇਤਾ ਸੰਸਦ ਵਿੱਚ ਕਹਿ ਰਹੇ ਸਨ, ਪਹਿਲਗਾਮ ਦੇ ਆਤੰਕਵਾਦੀਆਂ ਨੂੰ ਹੁਣੇ ਕਿਉਂ ਮਾਰਿਆ? ਹੁਣ ਦੱਸੋ। ਕੀ ਉਨ੍ਹਾਂ ਨੂੰ ਪੁੱਛ ਫੋਨ ਕਰਾਂ ਕੀ? ਸਪਾ ਵਾਲਿਆਂ ਨੂੰ ਮਾਰਾਂ ਕਿ ਨਾ ਮਾਰਾਂ? ਕੋਈ ਮੈਨੂੰ ਦੱਸੇ ਭਾਈ, ਸਧਾਰਣ ਬੁੱਧੀ ਨਾਲ ਦੱਸੋ। ਕੀ ਆਤੰਕਵਾਦੀਆਂ ਨੂੰ ਮਾਰਨ ਦੇ ਲਈ ਭੀ ਕੀ ਇੰਤਜ਼ਾਰ ਕਰਨਾ ਚਾਹੀਦਾ ਹੈ ਕੀ? ਕੀ ਉਨ੍ਹਾਂ ਨੂੰ ਭੱਜਣ ਦਾ ਮੌਕਾ ਦੇਣਾ ਸੀ ਕੀ ? ਇਹ ਉਹੀ ਲੋਕ ਹਨ, ਜੋ ਯੂਪੀ ਵਿੱਚ ਜਦੋਂ ਸੱਤਾ ਵਿੱਚ ਸਨ, ਤਦ ਆਤੰਕਵਾਦੀਆਂ ਨੂੰ ਕਲੀਨ ਚੀਟ ਦਿੰਦੇ ਸਨ । ਬੰਬ ਧਮਾਕੇ ਕਰਨ ਵਾਲੇ ਆਤੰਕੀਆਂ ਤੋਂ ਮੁਕੱਦਮੇ ਵਾਪਸ ਲੈਂਦੇ ਸਨ । ਹੁਣ ਉਨ੍ਹਾਂ ਨੂੰ ਆਤੰਕਵਾਦੀਆਂ ਦੇ ਮਾਰੇ ਜਾਣ ‘ਤੇ ਪਰੇਸ਼ਾਨੀ ਹੋ ਰਹੀ ਹੈ। ਇਨ੍ਹਾਂ ਨੂੰ ਅਪ੍ਰੇਸ਼ਨ ਸਿੰਦੂਰ ਦੇ ਨਾਮ ‘ਤੇ ਪਰੇਸ਼ਾਨੀ ਹੋ ਰਹੀ ਹੈ। ਮੈਂ ਇਨਾਂ ਲੋਕਾਂ ਨੂੰ ਕਾਸ਼ੀ ਦੀ ਧਰਤੀ ਤੋਂ ਕਹਿਣਾ ਚਾਹੁੰਦਾ ਹਾਂ। ਇਹ ਨਵਾਂ ਭਾਰਤ ਹੈ। ਇਹ ਨਵਾਂ ਭਾਰਤ ਭੋਲੇਨਾਥ ਨੂੰ ਭੀ ਪੂਜਦਾ ਹੈ ਅਤੇ ਦੇਸ਼ ਦੇ ਦੁਸ਼ਮਣਾਂ ਦੇ ਸਾਹਮਣੇ ਕਾਲਭੈਰਵ ਭੀ ਬਣਨਾ ਜਾਣਦਾ ਹੈ।
ਸਾਥੀਓ,
ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਭਾਰਤ ਦੇ ਸਵਦੇਸ਼ੀ ਹਥਿਆਰਾਂ ਦੀ ਤਾਕਤ ਪੂਰੀ ਦੁਨੀਆ ਨੇ ਦੇਖੀ ਹੈ। ਸਾਡੇ ਏਅਰ ਡਿਫੈਂਸ ਸਿਸਟਮ , ਸਾਡੀਆਂ ਸਵਦੇਸ਼ੀ ਮਿਸਾਈਲਾਂ , ਸਵਦੇਸ਼ੀ ਡ੍ਰੋਨਸ , ਇਨ੍ਹਾਂ ਨੇ ਆਤਮਨਿਰਭਰ ਭਾਰਤ ਦੀ ਤਾਕਤ ਨੂੰ ਸਾਬਤ ਕੀਤਾ ਹੈ। ਖਾਸ ਕਰਕੇ , ਸਾਡੀਆਂ ਬ੍ਰਹਮੋਸ ਮਿਸਾਈਲਾਂ, ਇਨ੍ਹਾਂ ਦੀ ਦਹਿਸ਼ਤ ਭਾਰਤ ਦੇ ਹਰ ਦੁਸ਼ਮਣ ਦੇ ਅੰਦਰ ਭਰ ਗਈ ਹੈ। ਪਾਕਿਸਤਾਨ ਵਿੱਚ ਕਿਤੇ ਇਉਂ ਹੀ ਬ੍ਰਹਮੋਸ ਆਵਾਜ਼ ਆ ਜਾਵੇ ਨਾ, ਤਾਂ ਨੀਂਦ ਨਹੀਂ ਆਉਂਦੀ।
ਮੇਰੇ ਪਿਆਰੇ ਭਾਈਓ ਭੈਣੋਂ,
ਮੈਂ ਯੂਪੀ ਦਾ ਸਾਂਸਦ ਹਾਂ। ਯੂਪੀ ਦੇ ਸਾਂਸਦ ਦੇ ਨਾਤੇ ਮੈਨੂੰ ਖੁਸ਼ੀ ਹੈ ਕਿ ਉਹ ਬ੍ਰਹਮੋਸ ਮਿਸਾਈਲਾਂ ਸਾਡੇ ਯੂਪੀ ਵਿੱਚ ਭੀ ਬਣਨਗੀਆਂ। ਲਖਨਊ ਵਿੱਚ ਬ੍ਰਹਮੋਸ ਮਿਸਾਈਲ ਦੀ manufacturing ਸ਼ੁਰੂ ਹੋ ਰਹੀ ਹੈ। ਯੂਪੀ ਡਿਫੈਂਸ ਕੌਰੀਡੋਰ ਵਿੱਚ ਭੀ ਕਈ ਬੜੀਆਂ ਡਿਫੈਂਸ ਕੰਪਨੀਆਂ ਆਪਣੇ ਪਲਾਂਟ ਲਗਾ ਰਹੀਆਂ ਹਨ। ਆਉਣ ਵਾਲੇ ਸਮਾਂ ਵਿੱਚ ਯੂਪੀ ਵਿੱਚ ਬਣੇ ਹਥਿਆਰ, ਹਿੰਦੁਸਤਾਨ ਦੇ ਹਰ ਭਾਗ ਵਿੱਚ ਬਣੇ ਹਥਿਆਰ, ਭਾਰਤੀ ਸੈਨਾਵਾਂ ਦੀ ਤਾਕਤ ਬਣਨਗੇ। ਮੈਨੂੰ ਸਾਥੀਓ ਦੱਸੋ, ਜਦੋਂ ਇਹ ਆਤਮਨਿਰਭਰ ਮਿਲਿਟਰੀ ਸ਼ਕਤੀ ਦੀ ਬਾਤ ਸੁਣਦੇ ਹਾਂ ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ ? ਜਰਾ ਪੂਰੀ ਤਾਕਤ ਨਾਲ ਹੱਥ ਉੱਪਰ ਕਰਕੇ ਦੱਸੋ ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ ? ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ, ਬੋਲੋ ਹਰ ਹਰ ਮਹਾਦੇਵ । ਅਗਰ ਪਾਕਿਸਤਾਨ ਨੇ ਫਿਰ ਕੋਈ ਪਾਪ ਕੀਤਾ, ਤਾਂ ਯੂਪੀ ਵਿੱਚ ਬਣੀਆਂ ਮਿਸਾਈਲਾਂ , ਆਤੰਕੀਆਂ ਨੂੰ ਤਬਾਹ ਕਰ ਦੇਣਗੀਆਂ।
ਸਾਥੀਓ,
ਅੱਜ ਯੂਪੀ ਇਤਨੀ ਤੇਜ਼ ਗਤੀ ਨਾਲ ਉਦਯੋਗਿਕ ਵਿਕਾਸ ਕਰ ਰਿਹਾ ਹੈ, ਦੇਸ਼ ਅਤੇ ਦੁਨੀਆ ਦੀਆਂ ਬੜੀਆਂ- ਬੜੀਆਂ ਕੰਪਨੀਆਂ ਇੱਥੇ ਨਿਵੇਸ਼ ਕਰ ਰਹੀਆਂ ਹਨ, ਇਸ ਦੇ ਪਿੱਛੇ ਭਾਜਪਾ ਸਰਕਾਰ ਦੀਆਂ ਵਿਕਾਸਪਰਕ ਨੀਤੀਆਂ ਦੀ ਬੜੀ ਭੂਮਿਕਾ ਹੈ। ਸਪਾ ਦੇ ਸਮੇਂ ਵਿੱਚ ਯੂਪੀ ਵਿੱਚ ਅਪਰਾਧੀ ਬੇਖੌਫ਼ ਸਨ ਅਤੇ ਨਿਵੇਸ਼ਕ ਇੱਥੇ ਆਉਣ ਤੋਂ ਵੀ ਡਰਦੇ ਸਨ। ਲੇਕਿਨ, ਭਾਜਪਾ ਦੀ ਸਰਕਾਰ ਵਿੱਚ ਅਪਰਾਧੀਆਂ ਵਿੱਚ ਖੌਫ਼ ਹੈ, ਅਤੇ ਨਿਵੇਸ਼ਕ ਯੂਪੀ ਦੇ ਭਵਿੱਖ ਵਿੱਚ ਭਰੋਸਾ ਦੇਖ ਰਹੇ ਹਨ। ਮੈਂ ਵਿਕਾਸ ਦੀ ਇਸ ਰਫ਼ਤਾਰ ਲਈ ਯੂ.ਪੀ. ਸਰਕਾਰ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਮੈਨੂੰ ਸੰਤੋਸ਼ ਹੈ ਕਿ ਕਾਸ਼ੀ ਵਿੱਚ ਵਿਕਾਸ ਦਾ ਮਹਾਯਗ ਲਗਾਤਾਰ ਜਾਰੀ ਹੈ। ਅੱਜ ਸ਼ੁਰੂ ਹੋਏ ਰੇਲ ਓਵਰ ਬ੍ਰਿਜ, ਜਲ ਜੀਵਨ ਮਿਸ਼ਨ ਨਾਲ ਜੁੜੇ ਪ੍ਰੋਜੈਕਟਸ, ਕਾਸ਼ੀ ਦੇ ਸਕੂਲਾਂ ਦਾ ਨਵਨਿਰਮਾਣ ਕਾਰਜ, ਹੋਮਿਓਪੈਥਿਕ ਕਾਲਜ ਦਾ ਨਿਰਮਾਣ, ਮੁਨਸ਼ੀ ਪ੍ਰੇਮਚੰਦ ਦੀ ਵਿਰਾਸਤ ਨੂੰ ਸਹੇਜਣਾ, ਇਹ ਸਾਰੇ ਕੰਮ, ਭਵਯ ਕਾਸ਼ੀ, ਦਿਵਯ ਕਾਸ਼ੀ, ਸਮ੍ਰਿੱਧ ਕਾਸ਼ੀ ਅਤੇ ਮੇਰੀ ਕਾਸ਼ੀ ਦੇ ਨਿਰਮਾਣ ਨੂੰ ਗਤੀ ਦੇਣਗੇ।ਇੱਥੇ ਸੇਵਾਪੁਰੀ ਵਿੱਚ ਆਉਣਾ ਵੀ ਸੁਭਾਗ ਨਾਲ ਹੀ ਹੁੰਦਾ ਹੈ। ਇਹ ਮਾਂ ਕਾਲਕਾ ਦੇਵੀ ਦੀ ਡਿਓੜ੍ਹੀ ਹੈ। ਮੈਂ ਇੱਥੋਂ ਮਾਂ ਕਾਲਕਾ ਦੇ ਚਰਨਾਂ ਵਿੱਚ ਵੰਦਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮਾਂ ਕਾਲਕਾ ਧਾਮ ਦਾ ਸਾਡੀ ਸਰਕਾਰ ਨੇ ਸੁੰਦਰੀਕਰਣ ਕਰਕੇ ਉਸ ਨੂੰ ਹੋਰ ਭਵਯ (ਸ਼ਾਨਦਾਰ) ਬਣਾ ਦਿੱਤਾ ਹੈ। ਮੰਦਿਰ ਤੱਕ ਆਉਣਾ-ਜਾਣਾ ਵੀ ਅਸਾਨ ਹੋ ਗਿਆ ਹੈ। ਸੇਵਾਪੁਰੀ ਦਾ ਇਤਿਹਾਸ ਕ੍ਰਾਂਤੀ ਦਾ ਇਤਿਹਾਸ ਰਿਹਾ ਹੈ। ਸੁਤੰਤਰਤਾ ਸੰਗ੍ਰਾਮ ਵਿੱਚ ਇੱਥੋਂ ਦੇ ਅਨੇਕਾਂ ਲੋਕਾਂ ਨੇ ਭਾਗੀਦਾਰੀ ਕੀਤੀ ਸੀ। ਇਹੀ ਉਹ ਸੇਵਾਪੁਰੀ ਹੈ ਜਿੱਥੇ ਮਹਾਤਮਾ ਗਾਂਧੀ ਦੀ ਕਲਪਨਾ ਸਾਕਾਰ ਹੋਈ। ਇੱਥੇ ਘਰ ਘਰ ਵਿੱਚ ਮਹਿਲਾ ਪੁਰਸ਼ ਦੇ ਹੱਥਾਂ ਵਿੱਚ ਚਰਖਾ ਹੋਇਆ ਕਰਦਾ ਸੀ ਅਤੇ ਸੰਯੋਗ ਦੇਖੋ, ਹੁਣ ਚਾਂਦਪੁਰ ਤੋਂ ਭਦੋਹੀ ਰੋਡ ਜਿਹੇ ਪ੍ਰੋਜੈਕਟ ਨਾਲ ਕਾਸ਼ੀ ਦੇ ਬੁਣਕਰਾਂ ਦੇ ਨਾਲ ਭਦੋਹੀ ਦੇ ਬੁਣਕਰ ਵੀ ਜੁੜ ਰਹੇ ਹਨ। ਇਸ ਦਾ ਲਾਭ ਬਨਾਰਸੀ ਸਿਲਕ ਦੇ ਬੁਣਕਰਾਂ ਨੂੰ ਵੀ ਹੋਵੇਗਾ, ਅਤੇ ਭਦੋਹੀ ਦੇ ਕਾਰੀਗਰਾਂ ਨੂੰ ਵੀ ਹੋਵੇਗਾ।
ਸਾਥੀਓ,
ਕਾਸ਼ੀ ਬੌਧਿਕ ਜਨਾਂ ਦੀ ਨਗਰੀ ਹੈ। ਅੱਜ ਜਦੋਂ ਅਸੀਂ ਆਰਥਿਕ ਪ੍ਰਗਤੀ ਦੀ ਬਾਤ ਕਰ ਰਹੇ ਹਾਂ, ਤਾਂ ਮੈਂ ਤੁਹਾਡਾ ਧਿਆਨ ਆਲਮੀ ਹਾਲਾਤ ‘ਤੇ ਵੀ ਲੈ ਕੇ ਜਾਣਾ ਚਾਹੁੰਦਾ ਹਾਂ। ਅੱਜ ਦੁਨੀਆ ਦੀ ਅਰਥਵਿਵਸਥਾ ਕਈ ਖਦਸ਼ਿਆਂ ਤੋਂ ਗੁਜਰ ਰਹੀ ਹੈ, ਅਸਥਿਰਤਾ ਦਾ ਮਾਹੌਲ ਹੈ। ਅਜਿਹੇ ਵਿੱਚ ਦੁਨੀਆ ਦੇ ਦੇਸ਼ ਆਪਣੇ-ਆਪਣੇ ਹਿਤਾਂ ‘ਤੇ ਫੋਕਸ ਕਰ ਰਹੇ ਹਨ। ਆਪਣੇ-ਆਪਣੇ ਦੇਸ਼ ਦੇ ਹਿਤਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਭਾਰਤ ਵੀ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਜਾ ਰਿਹਾ ਹੈ। ਇਸ ਲਈ ਭਾਰਤ ਨੂੰ ਵੀ ਆਪਣੇ ਆਰਥਿਕ ਹਿਤਾਂ ਨੂੰ ਲੈ ਕੇ ਸਜਗ ਰਹਿਣਾ ਹੀ ਹੈ। ਸਾਡੇ ਕਿਸਾਨ, ਸਾਡੇ ਲਘੂ ਉਦਯੋਗ, ਸਾਡੇ ਨੌਜਵਾਨਾਂ ਦੇ ਰੋਜ਼ਗਾਰ, ਇਨ੍ਹਾਂ ਦਾ ਹਿਤ ਸਾਡੇ ਲਈ ਸਰਬਉੱਚ ਹੈ। ਸਰਕਾਰ ਇਸ ਦਿਸ਼ਾ ਵਿੱਚ ਹਰ ਪ੍ਰਯਾਸ ਕਰ ਰਹੀ ਹੈ। ਲੇਕਿਨ ਇੱਕ ਦੇਸ਼ ਦੇ ਨਾਗਰਿਕ ਦੇ ਰੂਪ ਵਿੱਚ ਵੀ ਸਾਡੀਆਂ ਕੁਝ ਜ਼ਿੰਮੇਵਾਰੀਆਂ ਹਨ। ਅਤੇ ਇਹ ਬਾਤ ਸਿਰਫ਼ ਮੋਦੀ ਨਹੀਂ, ਹਿੰਦੁਸਤਾਨ ਦੇ ਹਰ ਵਿਅਕਤੀ ਨੇ ਦਿਲ ਵਿੱਚ ਹਰ ਪਲ ਬੋਲਦੇ ਰਹਿਣਾ ਚਾਹੀਦਾ ਹੈ, ਦੂਸਰੇ ਨੂੰ ਕਹਿੰਦੇ ਰਹਿਣਾ ਚਾਹੀਦਾ ਹੈ, ਜੋ ਦੇਸ਼ ਦਾ ਭਲਾ ਚਾਹੁੰਦੇ ਹਨ, ਜੋ ਦੇਸ਼ ਨੂੰ ਤੀਸਰੇ ਨੰਬਰ ਦੀ ਇਕੌਨਮੀ ਬਣਾਉਣਾ ਚਾਹੁੰਦੇ ਹਨ, ਐਸਾ ਕੋਈ ਵੀ ਰਾਜਨੀਤਕ ਦਲ ਹੋਵੇ, ਕੋਈ ਵੀ ਰਾਜਨੇਤਾ ਹੋਵੇ, ਉਸ ਨੇ ਆਪਣੇ ਸੰਕੋਚ ਨੂੰ ਛੱਡ ਕੇ, ਦੇਸ਼ ਹਿਤ ਵਿੱਚ, ਹਰ ਪਲ, ਹਰ ਵਾਰ, ਹਰ ਜਗ੍ਹਾ, ਦੇਸ਼ਵਾਸੀਆਂ ਦੇ ਅੰਦਰ ਇੱਕ ਭਾਵ ਜਗਾਉਣਾ ਹੋਵੇਗਾ, ਅਤੇ ਉਹ ਹੈ- ਅਸੀਂ ਸਵਦੇਸ਼ੀ ਦਾ ਸੰਕਲਪ ਲਈਏ! ਹੁਣ ਅਸੀਂ ਕਿਹੜੀਆਂ ਨੂੰ ਚੀਜ਼ਾਂ ਖਰੀਦਾਂਗੇ, ਕਿਹੜੇ ਤਰਾਜੂ ਨਾਲ ਤੋਲਾਂਗੇ।
ਮੇਰੇ ਭਾਈਓ ਭੈਣੋਂ, ਮੇਰੇ ਦੇਸ਼ਵਾਸੀਓ,
ਹੁਣ ਅਸੀਂ ਕੁਝ ਵੀ ਖਰੀਦੀਏ ਤਾਂ ਇੱਕ ਹੀ ਤਰਾਜੂ ਹੋਣਾ ਚਾਹੀਦਾ ਹੈ, ਅਸੀਂ ਉਨ੍ਹਾਂ ਚੀਜ਼ਾਂ ਨੂੰ ਖਰੀਦਾਂਗੇ, ਜਿਨ੍ਹਾਂ ਨੂੰ ਬਣਾਉਣ ਵਿੱਚ ਕਿਸੇ ਭਾਰਤੀ ਦਾ ਪਸੀਨਾ ਵਹਿਆ ਹੈ। ਅਤੇ ਜੋ ਚੀਜ਼ ਭਾਰਤ ਦੇ ਲੋਕਾਂ ਦੁਆਰਾ ਬਣੀ ਹੈ, ਭਾਰਤ ਦੇ ਲੋਕਾਂ ਦੇ ਕੌਸ਼ਲ ਨਾਲ ਬਣੀ ਹੈ, ਭਾਰਤ ਦੇ ਲੋਕਾਂ ਦੇ ਪਸੀਨੇ ਨਾਲ ਬਣੀ ਹੈ। ਸਾਡੇ ਲਈ ਉਹੀ ਸਵਦੇਸ਼ੀ ਹੈ। ਸਾਨੂੰ ਵੋਕਲ ਫੌਰ ਲੋਕਲ, ਵੋਕਲ ਫੌਰ ਲੋਕਲ ਮੰਤਰ ਨੂੰ ਅਪਣਾਉਣਾ ਹੋਵੇਗਾ। ਅਸੀਂ ਸੰਕਲਪ ਲਈਏ ਕਿ ਅਸੀਂ ਮੇਕ ਇਨ ਇੰਡੀਆ ਪ੍ਰੋਡਕਟਸ ਨੂੰ ਹੀ ਹੁਲਾਰਾ ਦੇਵਾਂਗੇ। ਸਾਡੇ ਘਰ ਵਿੱਚ ਜੋ ਕੁਝ ਵੀ ਨਵਾਂ ਸਮਾਨ ਆਵੇਗਾ, ਮੈਂ ਨਵੇਂ ਸਮਾਨ ਦੀ ਬਾਤ ਕਰ ਰਿਹਾ ਹਾਂ। ਸਾਡੇ ਘਰ ਵਿੱਚ ਜੋ ਵੀ ਨਵਾਂ ਸਮਾਨ ਆਵੇਗਾ, ਮੈਂ ਉਹ ਸਵਦੇਸ਼ੀ ਹੀ ਹੋਵੇਗਾ, ਇਹ ਜ਼ਿੰਮੇਦਾਰੀ ਹਰ ਦੇਸ਼ਵਾਸੀ ਨੂੰ ਲੈਣੀ ਹੋਵੇਗੀ। ਅਤੇ ਮੈਂ ਅੱਜ ਮੇਰੇ ਵਪਾਰ ਜਗਤ ਦੇ ਭਾਈ ਭੈਣਾਂ ਨੂੰ ਵਿਸ਼ੇਸ਼ ਆਗਰਹਿ ਕਰਨਾ ਚਾਹੁੰਦਾ ਹਾਂ, ਮੈਂ ਮੇਰੇ ਦੁਕਾਨਦਾਰ ਭਾਈ ਭੈਣਾਂ ਨੂੰ ਆਗਰਹਿ ਕਰਨਾ ਚਾਹੁੰਦਾ ਹਾਂ, ਜਦੋਂ ਦੁਨੀਆ ਇਸ ਪ੍ਰਕਾਰ ਨਾਲ ਅਸਥਿਰਤਾ ਦੇ ਮਾਹੌਲ ਤੋਂ ਗੁਜਰ ਰਹੀ ਹੈ, ਤਦ ਅਸੀਂ ਵੀ ਚਾਹੇ ਵਪਾਰ ਹੋਵੇ, ਛੋਟੀ ਦੁਕਾਨ ਹੋਵੇ, ਕਾਰੋਬਾਰ ਕਰਦੇ ਹੋਈਏ। ਹੁਣ ਅਸੀਂ ਸਾਡੇ ਇੱਥੋਂ ਸਿਰਫ਼ ਅਤੇ ਸਿਰਫ਼ ਸਵਦੇਸ਼ੀ ਮਾਲ ਹੀ ਵੇਚਾਂਗੇ।
ਸਾਥੀਓ
ਇਹ ਸਵਦੇਸ਼ੀ ਮਾਲ ਵੇਚਣ ਦਾ ਸੰਕਲਪ ਵੀ ਦੇਸ਼ ਦੀ ਸੱਚੀ ਸੇਵਾ ਹੋਵੇਗਾ। ਆਉਣ ਵਾਲੇ ਮਹੀਨੇ ਤਿਉਹਾਰਾਂ ਦੇ ਮਹੀਨੇ ਹਨ। ਦੀਵਾਲੀ ਆਵੇਗੀ, ਬਾਅਦ ਵਿੱਚ ਸ਼ਾਦੀਆਂ ਦਾ ਸਮਾਂ ਆਵੇਗਾ। ਹਰ ਪਲ ਹੁਣ ਸਵਦੇਸ਼ੀ ਹੀ ਖਰੀਦਾਂਗੇ। ਮੈਂ ਜਦੋਂ ਦੇਸ਼ਵਾਸੀਆਂ ਨੂੰ ਕਿਹਾ ਸੀ, ਵੈੱਡ ਇਨ ਇੰਡੀਆ। ਹੁਣ ਵਿਦੇਸ਼ਾਂ ਵਿੱਚ ਜਾ ਕੇ ਸ਼ਾਦੀਆਂ ਕਰ ਕਰਕੇ ਦੇਸ਼ ਦਾ ਧਨ ਨਾ ਲੁਟਾਓ। ਅਤੇ ਮੈਨੂੰ ਖੁਸ਼ੀ ਹੈ ਕਿ ਕਈ ਨੌਜਵਾਨ ਮੈਨੂੰ ਚਿੱਠੀ ਲਿਖਦੇ ਸਨ, ਕਿ ਸਾਡੇ ਪਰਿਵਾਰ ਨੇ ਤਾਂ ਵਿਦੇਸ਼ ਵਿੱਚ ਸ਼ਾਦੀ ਕਰਨਾ ਤੈ ਕੀਤਾ ਸੀ। ਲੇਕਿਨ ਤੁਹਾਡੀ ਤੁਹਾਡੀ ਬਾਤ ਸੁਣ ਕੇ ਹੁਣ ਅਸੀਂ ਉੱਥੋਂ ਦਾ ਸਾਰਾ ਕੈਂਸਲ ਕਰ ਦਿੱਤਾ, ਥੋੜ੍ਹਾ ਖਰਚਾ ਵੀ ਹੋ ਗਿਆ। ਲੇਕਿਨ ਹੁਣ ਅਸੀਂ ਭਾਰਤ ਵਿੱਚ ਹੀ ਸ਼ਾਦੀ ਕਰਾਂਗੇ। ਸਾਡੇ ਇੱਥੇ ਵੀ ਬਹੁਤ ਅੱਛੇ ਸਥਾਨ ਹਨ, ਜਿਥੇ ਸ਼ਾਦੀ-ਵਿਆਹ ਹੋ ਸਕਦਾ ਹੈ। ਹਰ ਬਾਤ ਵਿੱਚ ਸਵਦੇਸ਼ੀ ਦਾ ਭਾਵ ਆਉਣ ਵਾਲੇ ਦਿਨਾਂ ਵਿੱਚ ਸਾਡਾ ਭਵਿੱਖ ਤੈ ਕਰਨ ਵਾਲਾ ਹੈ। ਦੋਸਤੋ ਅਤੇ ਇਹ ਮਹਾਤਮਾ ਗਾਂਧੀ ਨੂੰ ਵੀ ਬੜੀ ਸ਼ਰਧਾਂਜਲੀ ਹੋਵੇਗੀ।
ਸਾਥੀਓ,
ਸਬਕੇ ਪ੍ਰਯਾਸ ਨਾਲ ਹੀ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਹੋਵੇਗਾ। ਇੱਕ ਵਾਰ ਫਿਰ ਤੁਹਾਨੂੰ ਅੱਜ ਦੇ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਭਵਿੱਖ ਵਿੱਚ ਵੋਕਲ ਫੌਰ ਲੋਕਲ ਖਰੀਦਾਂਗੇ ਤਾਂ ਸਵਦੇਸ਼ੀ ਖਰੀਦਾਂਗੇ, ਘਰ ਸਜਾਵਾਂਗੇ ਤਾਂ ਸਵਦੇਸ਼ੀ ਨਾਲ ਸਜਾਵਾਂਗੇ, ਜ਼ਿੰਦਗੀ ਵਧਾਵਾਂਗੇ ਤਾਂ ਸਵਦੇਸ਼ੀ ਨਾਲ ਵਧਾਵਾਂਗੇ। ਇਸ ਮੰਤਰ ਨੂੰ ਲੈ ਕੇ ਚਲ ਪਏ। ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਬੋਲੋ ਹਰ ਹਰ ਮਹਾਦੇਵ!
*****
ਐੱਮਜੇਪੀਐੱਸ/ਵੀਜੇ/ਡੀਕੇ
(Release ID: 2151897)