ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੌਨਸੂਨ ਸੈਸ਼ਨ 2025 ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ


ਮੌਨਸੂਨ ਸੈਸ਼ਨ ਰਾਸ਼ਟਰ ਲਈ ਮਾਣ ਦਾ ਪਲ ਹੈ, ਇਹ ਸਾਡੀਆਂ ਸਮੂਹਿਕ ਉਪਲਬਧੀਆਂ ਦਾ ਸੱਚਾ ਉਤਸਵ ਹੈ: ਪ੍ਰਧਾਨ ਮੰਤਰੀ

ਦੁਨੀਆ ਨੇ ਦੇਸ਼ ਦੀ ਮਿਲਟਰੀ ਸ਼ਕਤੀ ਦੀ ਤਾਕਤ ਦੇਖੀ ਹੈ; ਆਪ੍ਰੇਸ਼ਨ ਸਿੰਦੂਰ ਵਿੱਚ, ਭਾਰਤੀ ਸੈਨਿਕਾਂ ਨੇ 100% ਸਫਲਤਾ ਨਾਲ ਆਪਣਾ ਉਦੇਸ਼ ਹਾਸਲ ਕੀਤਾ, ਅੱਤਵਾਦ ਦੇ ਮਾਸਟਰਮਾਈਂਡਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਵਿੱਚ ਤਬਾਹ ਕਰ ਦਿੱਤਾ: ਪ੍ਰਧਾਨ ਮੰਤਰੀ

ਭਾਰਤ ਨੇ ਬਹੁਤ ਸਾਰੀਆਂ ਹਿੰਸਕ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਭਾਵੇਂ ਉਹ ਅੱਤਵਾਦ ਹੋਵੇ ਜਾਂ ਨਕਸਲਵਾਦ, ਪਰ ਅੱਜ, ਨਕਸਲਵਾਦ ਅਤੇ ਮਾਓਵਾਦ ਦਾ ਪ੍ਰਭਾਵ ਤੇਜ਼ੀ ਨਾਲ ਘੱਟ ਹੋ ਰਿਹਾ ਹੈ; ਸੰਵਿਧਾਨ ਬੰਬਾਂ ਅਤੇ ਬੰਦੂਕਾਂ ‘ਤੇ ਭਾਰੀ ਪਿਆ ਹੈ। ਅਤੀਤ ਦੇ ਲਾਲ ਗਲਿਆਰੇ ਹੁਣ ਵਿਕਾਸ ਅਤੇ ਵਿਕਾਸ ਦੇ ਹਰੇ ਖੇਤਰਾਂ ਬਣ ਰਹੇ ਹਨ: ਪ੍ਰਧਾਨ ਮੰਤਰੀ

ਡਿਜੀਟਲ ਇੰਡੀਆ ਵਿਸ਼ਵ ਪੱਧਰ 'ਤੇ ਧੂਮ ਮਚਾ ਰਿਹਾ ਹੈ, UPI ਕਈ ਦੇਸ਼ਾਂ ਵਿੱਚ ਪ੍ਰਸਿੱਧੀ ਹਾਸਲ ਕਰ ਰਿਹਾ ਹੈ, ਇਹ ਫਿਨਟੈਕ ਦੀ ਦੁਨੀਆ ਵਿੱਚ ਇੱਕ ਸਥਾਪਿਤ ਨਾਮ ਹੈ: ਪ੍ਰਧਾਨ ਮੰਤਰੀ

ਪਹਿਲਗਾਮ ਵਿੱਚ ਹੋਏ ਬੇਰਹਿਮ ਕਤਲੇਆਮ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਅਤੇ ਅੱਤਵਾਦ ਅਤੇ ਉਸ ਦੇ ਕੇਂਦਰ ਵੱਲ ਦੁਨੀਆ ਭਰ ਦਾ ਧਿਆਨ ਆਕਰਸ਼ਿਤ ਕੀਤਾ, ਪਾਰਟੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਦੇਸ਼ ਭਰ ਦੇ ਪ੍ਰਤੀਨਿਧੀ ਇਸ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕਰਨ ਵਿੱਚ ਇਕਜੁੱਟ ਹਨ: ਪ੍ਰਧਾਨ ਮੰਤਰੀ

Posted On: 21 JUL 2025 12:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2025 ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਸੰਸਦ ਭਵਨ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਮੌਨਸੂਨ ਸੈਸ਼ਨ ਵਿੱਚ ਸਾਰਿਆਂ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਨਸੂਨ ਇਨੋਵੇਸ਼ਨ ਅਤੇ ਨਵੀਨੀਕਰਣ ਦਾ ਪ੍ਰਤੀਕ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਮੌਜੂਦਾ ਮੌਸਮ ਦੀ ਸਥਿਤੀ ਅਨੁਕੂਲ ਹੋ ਰਹੀ ਹੈ ਜੋ ਖੇਤੀਬਾੜੀ ਦੇ ਲਈ ਲਾਭਕਾਰੀ ਪੂਰਵਅਨੁਮਾਨ ਦੇ ਸਮਾਨ ਹੈ।

ਉਨ੍ਹਾਂ ਨੇ ਕਿਹਾ ਕਿ ਮੀਂਹ ਨਾ ਸਿਰਫ਼ ਗ੍ਰਾਮੀਣ ਅਰਥਵਿਵਸਥਾ ਅਤੇ ਦੇਸ਼ ਦੇ ਸਮੁੱਚੇ ਆਰਥਿਕ ਢਾਂਚੇ ਵਿੱਚ, ਸਗੋਂ ਹਰੇਕ ਪਰਿਵਾਰ ਦੀ ਵਿੱਤੀ ਭਲਾਈ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵਰਤਮਾਨ ਜਾਣਕਾਰੀ ਦੇ ਅਧਾਰ ‘ਤੇ ਇਸ ਸਾਲ ਪਾਣੀ ਦੇ ਭੰਡਾਰ ਦਾ ਪੱਧਰ ਪਿਛਲੇ ਦਸ ਵਰ੍ਹਿਆਂ ਦੀ ਤੁਲਨਾ ਵਿੱਚ ਤਿੰਨ ਗੁਣਾ ਵਧ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕਿ ਕਿਹਾ ਕਿ ਇਹ ਵਾਧਾ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਅਰਥਵਿਵਸਥਾ ਨੂੰ ਮਹੱਤਵਪੂਰਨ ਤੌਰ ‘ਤੇ ਲਾਭਵੰਦ ਕਰੇਗਾ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹਿਲੀ ਵਾਰ ਭਾਰਤੀ ਤਰੰਗਾ ਲਹਿਰਾਏ ਜਾਣ ਦੇ ਇਤਿਹਾਸਿਕ ਪਲ ਨੂੰ ਰੇਖਾਂਕਿਤ ਕੀਤਾ ਅਤੇ ਇਸ ਨੂੰ ਹਰੇਕ ਭਾਰਤੀ ਨਾਗਰਿਕ ਦੇ ਲਈ ਅਪਾਰ ਮਾਣ ਦਾ ਸਰੋਤ ਦੱਸਿਆ। ਉਨ੍ਹਾਂ ਨੰ ਕਿਹਾ, “ਵਰਤਮਾਨ ਮਾਨਸੂਨ ਸੈਸ਼ਨ ਰਾਸ਼ਟਰ ਦੇ ਲਈ ਅਤਿਅੰਤ ਮਾਣ ਦਾ ਪਲ ਹੈ। ਇਹ ਭਾਰਤ ਦੀ ਜਿੱਤ ਦਾ ਉਤਸਵ ਹੈ।” ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਉਪਲਬਧੀ ਨੇ ਪੂਰੇ ਦੇਸ਼ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਪ੍ਰਤੀ ਨਵਾਂ ਉਤਸ਼ਾਹ ਅਤੇ ਉਮੰਗ ਜਗਾਇਆ ਹੈ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਪੂਰੀ ਸੰਸਦ-ਲੋਕ ਸਭਾ ਅਤੇ ਰਾਜ ਸਭਾ – ਦੇ ਨਾਲ-ਨਾਲ ਜਨਤਾ ਵੀ ਇਸ ਉਪਲਬਧੀ ‘ਤੇ ਮਾਣ ਵਿਅਕਤ ਕਰਨ ਲਈ ਇਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮੂਹਿਕ ਉਤਸਵ ਭਾਰਤ ਦੇ ਭਵਿੱਖ ਦੇ ਪੁਲਾੜ ਖੋਜ ਮਿਸ਼ਨਾਂ ਦੇ ਲਈ ਪ੍ਰੇਰਣਾ ਅਤੇ ਪ੍ਰੋਤਸਾਹਨ ਦਾ ਕੰਮ ਕਰੇਗਾ।

ਸ਼੍ਰੀ ਮੋਦੀ ਨੇ ਵਰਤਮਾਨ ਮੌਨਸੂਨ ਸੈਸ਼ਨ ਨੂੰ ਭਾਰਤ ਦੀ ਜਿੱਤ ਦਾ ਉਤਸਵ ਦੱਸਦੇ ਹੋਏ ਕਿਹਾ ਕਿ ਦੁਨੀਆ ਨੇ ਦੇਸ਼ ਦੇ ਹਥਿਆਰਬੰਦ ਬਲਾਂ ਦੀ ਸ਼ਕਤੀ ਅਤੇ ਸਮਰੱਥਾ ਦੇਖੀ ਹੈ। ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਣਨਾ ਪਾਇਆ ਕਿ ਭਾਰਤੀ ਸੈਨਾ ਨੇ ਆਪਣੇ ਨਿਰਧਾਰਿਤ ਟੀਚਿਆਂ ਨੂੰ 100 ਫੀਸਦੀ ਸਫ਼ਲਤਾ ਨਾਲ ਹਾਸਲ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਤਹਿਤ,

ਸਿਰਫ਼ 22 ਮਿੰਟਾਂ ਵਿੱਚ, ਭਾਰਤੀ ਸੈਨਾਵਾਂ ਨੇ ਦੁਸ਼ਮਣਾਂ ਦੇ ਮਹੱਤਵਪੂਰਨ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਿਹਾਰ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਇਸ ਆਪ੍ਰੇਸ਼ਨ ਦਾ ਐਲਾਨ ਕੀਤਾ ਸੀ ਅਤੇ ਹਥਿਆਰਬੰਦ ਬਲਾਂ ਨੇ ਤੇਜ਼ੀ ਨਾਲ ਆਪਣਾ ਪਰਾਕ੍ਰਮ ਸਾਬਤ ਕੀਤਾ। ਸ਼੍ਰੀ ਮੋਦੀ ਨੇ ਭਾਰਤ ਦੀ ਉਭਰਦੀ “ਮੇਡ ਇਨ ਇੰਡੀਆ” ਰੱਖਿਆ ਸਮਰੱਥਾਵਾਂ ਵਿੱਚ ਵਧਦੀ ਗਲੋਬਲ ਦਿਲਚਸਪੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਹੋਈ ਉਨ੍ਹਾਂ ਦੀ ਗੱਲਬਾਤ ਦੌਰਾਨ, ਵਿਸ਼ਵ ਨੇਤਾਵਾਂ ਨੇ ਭਾਰਤ ਦੇ ਸਵਦੇਸ਼ੀ ਰੂਪ ਨਾਲ ਵਿਕਸਿਤ ਮਿਲਟਰੀ ਉਪਕਰਣਾਂ ਦੀ ਪ੍ਰਸ਼ੰਸਾ ਕੀਤੀ ਹੈ।

ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜਦੋਂ ਸੰਸਦ ਇਸ ਸੈਸ਼ਨ ਦੌਰਾਨ ਇੱਕ ਸੁਰ ਵਿੱਚ ਇਸ ਜਿੱਤ ਦਾ ਜਸ਼ਨ ਮਨਾਏਗੀ, ਤਾਂ ਇਹ ਭਾਰਤ ਦੀ ਮਿਲਟਰੀ ਸ਼ਕਤੀ ਨੂੰ ਹੋਰ ਊਰਜਾਵਾਨ ਅਤੇ ਪ੍ਰੋਤਸਾਹਿਤ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮੂਹਿਕ ਭਾਵਨਾ ਨਾਗਰਿਕਾਂ ਨੂੰ ਵੀ ਪ੍ਰੇਰਿਤ ਕਰੇਗੀ ਅਤੇ ਰੱਖਿਆ ਖੇਤਰ ਵਿੱਚ ਰਿਸਰਚ, ਇਨੋਵੇਸ਼ਨ ਅਤੇ ਮੈਨੂਫੈਕਚਰਿੰਗ ਨੂੰ ਗਤੀ ਪ੍ਰਦਾਨ ਕਰੇਗੀ, ਜਿਸ ਨਾਲ ਭਾਰਤ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਹਾਕੇ ਵਿੱਚ ਸ਼ਾਂਤੀ ਅਤੇ ਪ੍ਰਗਤੀ ਨਾਲ-ਨਾਲ ਅੱਗੇ ਵਧਦੇ ਰਹੇ ਜਿਸ ਵਿੱਚ ਹਰ ਕਦਮ ‘ਤੇ ਵਿਕਾਸ ਦੀ ਭਾਵਨਾ ਨਿਰੰਤਰ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਲੰਬੇ ਸਮੇਂ ਤੋਂ ਵਿਭਿੰਨ ਹਿੰਸਕ ਘਟਨਾਵਾਂ ਤੋਂ ਪੀੜ੍ਹਤ ਰਿਹਾ ਹੈ ਭਾਵੇਂ ਉਹ ਅੱਤਵਾਦ ਹੋਵੇ ਜਾਂ ਨਕਸਲਵਾਦ, ਅਤੇ ਇਹ ਆਜ਼ਾਦੀ ਦੇ ਬਾਅਦ ਤੋਂ ਜਾਰੀ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ ਨਕਸਲਵਾਦ ਅਤੇ ਮਾਓਵਾਦ ਦਾ ਭੂਗੋਲਿਕ ਵਿਸਤਾਰ ਹੁਣ ਤੇਜ਼ੀ ਨਾਲ ਸੁਗੰੜ ਰਿਹਾ ਹੈ। ਉਨ੍ਹਾਂ  ਕਿਹਾ ਕਿ ਭਾਰਤ ਦੇ ਸੁਰੱਖਿਆ ਬਲ ਨਵੇਂ ਆਤਮ ਵਿਸ਼ਵਾਸ ਅਤੇ ਤੇਜ਼ ਯਤਨਾਂ ਦੇ ਨਾਲ ਨਕਸਲਵਾਦ ਅਤੇ ਮਾਓਵਾਦ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਕਰਨ ਦੇ ਟੀਚੇ ਵੱਲ ਨਿਰੰਤਰ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਦੇਸ਼ ਦੇ ਸੈਕੜੇ ਜ਼ਿਲ੍ਹੇ ਹੁਣ ਨਕਸਲ ਹਿੰਸਾ ਦੀ ਪਕੜ ਤੋਂ ਮੁਕਤ ਹੋ ਕੇ ਆਜ਼ਾਦੀ ਦਾ ਸਾਹ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਸੰਵਿਧਾਨ ਹਥਿਆਰਾਂ ਅਤੇ ਹਿੰਸਾ ‘ਤੇ ਹਾਵੀ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ “ਰੈੱਡ ਕੌਰੀਡੋਰ” (ਹਿੰਸਾ ਦੇ ਲਾਲ ਗਲਿਆਰੇ)’ ਖੇਤਰ ਹੁਣ ਸਪਸ਼ਟ ਤੌਰ ‘ਤੇ ‘ਗ੍ਰੀਨ ਗ੍ਰੋਥ ਜ਼ੋਨ (ਹਰਿਤ ਵਿਕਾਸ ਖੇਤਰ)’ ਵਿੱਚ ਬਦਲ ਰਹੇ ਹਨ, ਜੋ ਦੇਸ਼ ਦੇ ਉੱਜਵਲ ਭਵਿੱਖ ਦਾ ਸੰਕੇਤ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਵਿੱਚੋਂ ਹਰੇਕ ਆਯੋਜਨ ਹਰੇਕ ਸਾਂਸਦ ਲਈ ਮਾਣ ਦੇ ਪਲ ਹਨ, ਜੋ ਦੇਸ਼ ਭਗਤੀ ਅਤੇ ਰਾਸ਼ਟਰ ਕਲਿਆਣ ਦੇ ਪ੍ਰਤੀ ਸਮਰਪਣ ਤੋਂ ਪ੍ਰੇਰਿਤ ਹਨ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਸਦ ਦੇ ਇਸ ਮੌਨਸੂਨ ਸੈਸ਼ਨ ਦੇ ਦੌਰਾਨ, ਪੂਰਾ ਦੇਸ਼ ਰਾਸ਼ਟਰੀ ਮਾਣ ਦੇ ਇਸ ਉਤਸਵ ਨੂੰ ਸੁਣੇਗਾ, ਜਿਸ ਨੂੰ ਹਰੇਕ ਸਾਂਸਦ ਅਤੇ ਹਰੇਕ ਰਾਜਨੀਤਕ ਦਲ ਆਵਾਜ਼ ਦੇਣਗੇ। 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ 2014 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਨੇ ਕਾਰਜ ਸੰਭਾਲਿਆ ਸੀ ਤਦ ਭਾਰਤ ਪੰਜ ਨਾਜ਼ੁਕ ਅਰਥਵਿਵਸਥਾਵਾਂ ਵਿੱਚ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਆਲਮੀ ਆਰਥਿਕ ਰੈਕਿੰਗ ਵਿੱਚ ਭਾਰਤ 10ਵੇਂ ਸਥਾਨ ‘ਤੇ ਸੀ, ਪਰ ਅੱਜ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਉਸ ਮੁਕਾਮ ਦੇ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕਰਕੇ ਕਿਹਾ ਕਿ 25 ਕਰੋੜ ਲੋਕ ਗਰੀਬੀ ਤੋਂ ਉੱਭਰ ਚੁੱਕੇ ਹਨ, ਇਹ ਇੱਕ ਅਜਿਹਾ ਬਦਲਾਅ ਹੈ ਜਿਸ ਨੂੰ ਆਲਮੀ ਸੰਸਥਾਵਾਂ ਨੇ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਅਤੇ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਦੋ ਅੰਕਾਂ ਦੀ ਮੁਦ੍ਰਾਸਫ਼ੀਤੀ ਨਾਲ ਜੁਝ ਰਿਹਾ ਸੀ। ਸ਼੍ਰੀ ਮੋਦੀ ਨੇ ਕਿਹਾ, “ਅੱਜ ਮੁਦ੍ਰਾਸਫ਼ੀਤੀ ਦੀ ਦਰ ਲਗਭਗ 2 ਪ੍ਰਤੀਸ਼ਤ ਦੇ ਨੇੜੇ ਰਹਿਣ ਨਾਲ ਨਾਗਰਿਕ ਰਾਹਤ ਅਤੇ ਬਿਹਤਰ ਜੀਵਨ ਪੱਧਰ ਦਾ ਅਨੁਭਵ ਕਰ ਰਹੇ ਹਨ। ਘੱਟ ਮੁਦ੍ਰਾਸਫ਼ੀਤੀ ਅਤੇ ਉੱਚ ਵਿਕਾਸ ਦਰ ਇੱਕ ਮਜ਼ਬੂਤ ਅਤੇ ਸਥਿਰ ਵਿਕਾਸ ਯਾਤਰਾ ਨੂੰ ਦਰਸਾਉਂਦਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਡਿਜੀਟਲ ਇੰਡੀਆ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਜਿਹੀਆਂ ਪਹਿਲਕਦਮੀਆਂ ਦੁਨੀਆ ਦੇ ਸਾਹਮਣੇ ਭਾਰਤ ਦੀਆਂ ਉਭਰਦੀਆਂ ਸਮਰਥਾਵਾਂ ਨੂੰ ਪਰਦਰਸ਼ਿਤ ਕਰ ਰਹੀਆਂ ਹਨ ਅਤੇ ਆਲਮੀ ਮਾਨਤਾ ਪ੍ਰਾਪਤ ਕਰ ਰਹੀਆਂ ਹਨ। ਭਾਰਤ ਦੀ ਡਿਜੀਟਲ ਪ੍ਰਣਾਲੀ ਵਿੱਚ ਦਿਲਚਸਪੀ ਤੇਜ਼ੀ ਨਾਲ ਵੱਧ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਯੂਪੀਆਈ ਨੇ ਫਿਨਟੇਕ ਖੇਤਰ ਵਿੱਚ ਆਪਣੀ ਮਜ਼ਬੂਤ ਮੌਜ਼ੂਦਗੀ ਦਰਜ ਕਰਵਾਈ ਹੈ। ਸ਼੍ਰੀ ਮੋਦੀ ਨੇ ਇਸ ਗੱਲ਼ ‘ਤੇ ਜ਼ੋਰ ਦਿੱਤਾ ਕਿ ਭਾਰਤ ਤੁਰੰਤ ਡਿਜੀਟਲ ਲੈਣ-ਦੇਣ ਵਿੱਚ ਦੁਨੀਆ ਵਿੱਚ ਮੋਹਰੀ ਹੈ ਅਤੇ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਤੋਂ ਜ਼ਿਆਦਾ ਲੈਣ-ਦੇਣ ਕਰ ਰਿਹਾ ਹੈ।

ਅੰਤਰਰਾਸ਼ਟਰੀ ਸੰਗਠਨਾਂ ਦੇ ਹਾਲ ਹੀ ਵਿੱਚ ਹੋਏ ਗਲੋਬਲ ਸਮਿਟ ਵਿੱਚ ਭਾਰਤ ਦੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਅੰਤਰਰਾਸ਼ਟਰੀ ਸ਼੍ਰਮ ਸੰਗਠਨ (ਆਈਐੱਲਓ) ਦਾ ਹਵਾਲਾ ਦਿੱਤਾ। ਆਈਐੱਲਓ ਦੇ ਅਨੁਸਾਰ, ਭਾਰਤ ਵਿੱਚ ਹੁਣ 90 ਕਰੋੜ ਤੋਂ ਵੱਧ ਲੋਕ ਹੁਣ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਹਨ, ਜੋ ਕਿ ਸਮਾਜਿਕ ਭਲਾਈ ਦੇ ਖੇਤਰ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਵੀ ਜ਼ਿਕਰ ਕੀਤਾ, ਜਿਸ ਨੇ ਭਾਰਤ ਨੂੰ ਟ੍ਰੈਕੋਮਾ ਬਿਮਾਰੀ ਤੋਂ ਮੁਕਤ ਐਲਾਨ ਕੀਤਾ ਹੈ। ਟ੍ਰੈਕੋਮਾ ਮੌਨਸੂਨ ਦੇ ਮੌਸਮ ਵਿੱਚ ਆਮਤੌਰ ‘ਤੇ ਹੋਣ ਵਾਲੀ ਅੱਖਾਂ ਦੀ ਇੱਕ ਬਿਮਾਰੀ ਹੈ।

ਦੁਨੀਆ ਨੂੰ ਹਿਲਾ ਦੇਣ ਵਾਲੇ ਅਤੇ ਅੱਤਵਾਦ ਅਤੇ ਉਨ੍ਹਾਂ ਦੇ ਸਪਾਂਸਰਾਂ ਵੱਲੋਂ ਆਲਮੀ ਧਿਆਨ ਆਕਰਸ਼ਿਤ ਕਰਨ ਵਾਲੇ ਪਹਿਲਗਾਮ ਬੇਰਹਿਮੀ ਨਾਲ ਹੋਏ ਕਤਲੇਆਮ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਜਵਾਬ ਵਿੱਚ, ਜ਼ਿਆਦਾਤਰ ਰਾਜਨੀਤਕ ਪਾਰਟੀਆਂ ਅਤੇ ਰਾਜਾਂ ਦੇ ਪ੍ਰਤੀਨਿਧੀਆਂ ਨੇ ਪਾਰਟੀ ਸੁਆਰਥਾਂ ਤੋਂ ਉੱਪਰ ਉੱਠ ਕੇ, ਰਾਸ਼ਟਰ ਦੀ ਸੇਵਾ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਕਦਮ ਵਧਾਏ।

ਉਨ੍ਹਾਂ ਨੇ ਇਸ ਏਕੀਕ੍ਰਿਤ ਕੂਟਨੀਤਕ ਅਭਿਯਾਨ ਦੀ ਸਫਲਤਾ 'ਤੇ ਚਾਨਣਾ ਪਾਇਆ, ਜਿਸ ਨੇ ਗਲੋਬਲ ਪਲੈਟਫਾਰਮ 'ਤੇ ਪਾਕਿਸਤਾਨ ਨੂੰ ਅੱਤਵਾਦ ਦੇ ਸਪਾਂਸਰ ਵਜੋਂ ਬੇਨਕਾਬ ਕੀਤਾ। ਸ਼੍ਰੀ ਮੋਦੀ ਨੇ ਇਸ ਮਹੱਤਵਪੂਰਨ ਰਾਸ਼ਟਰੀ ਪਹਿਲਕਦਮੀ ਨੂੰ ਅੰਜਾਮ ਦੇਣ ਵਾਲੇ ਸਾਂਸਦਾਂ ਅਤੇ ਰਾਜਨੀਤਕ ਪਾਰਟੀਆਂ ਦੀ ਜੰਮ ਕੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨੇ ਦੇਸ਼ ਵਿੱਚ ਇੱਕ ਸਕਾਰਾਤਮਕ ਮਾਹੌਲ ਬਣਾਇਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਅੱਤਵਾਦ 'ਤੇ ਭਾਰਤ ਦੇ ਦ੍ਰਿਸ਼ਟੀਕੌਣ ਵੱਲ ਖਿੱਚਿਆ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਹਿੱਤ ਵਿੱਚ ਇਸ ਮਹੱਤਵਪੂਰਨ ਯੋਗਦਾਨ ਲਈ ਸਾਰੇ ਸਬੰਧਿਤ ਲੋਕਾਂ ਦੀ ਸ਼ਲਾਘਾ ਕਰਨਾ ਉਨ੍ਹਾਂ ਦੇ ਲਈ ਸਨਮਾਨ ਦੀ ਗੱਲ ਹੈ।

ਏਕਤਾ ਦੀ ਸ਼ਕਤੀ ਅਤੇ ਰਾਸ਼ਟਰ ਨੂੰ ਪ੍ਰੇਰਿਤ ਅਤੇ ਊਰਜਾਵਾਨ ਬਣਾਉਣ ਵਾਲੀ ਇਕਜੁੱਟਤਾ ਦੀ ਭਾਵਨਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਮੌਨਸੂਨ ਸੈਸ਼ਨ ਵਿਜੈ ਉਤਸਵ ਵਜੋਂ ਇਸ ਹੀ ਭਾਵਨਾ ਨੂੰ ਪ੍ਰਤੀਬਿੰਬਤ ਕਰੇਗਾ, ਭਾਰਤ ਦੀ ਮਿਲਟਰੀ ਸ਼ਕਤੀ ਅਤੇ ਰਾਸ਼ਟਰੀ ਸਮਰੱਥਾ ਦਾ ਸਨਮਾਨ ਕਰੇਗਾ ਅਤੇ 140 ਕਰੋੜ ਨਾਗਰਿਕਾਂ ਲਈ ਪ੍ਰਰੇਣਾ ਦਾ ਸਰੋਤ ਬਣੇਗਾ। 

ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਮੂਹਿਕ ਯਤਨ ਰੱਖਿਆ ਖੇਤਰ ਵਿੱਚ ਭਾਰਤ ਦੀ ਆਤਮ ਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵਧੇਗਾ। ਉਨ੍ਹਾਂ ਨੇ ਰਾਸ਼ਟਰ ਤੋਂ ਹਥਿਆਰ ਬਲਾਂ ਦੀ ਤਾਕਤ ਨੂੰ ਪਹਿਚਾਣਨ ਅਤੇ ਉਸ ਦੀ ਸ਼ਲਾਘਾ ਕਰਨ ਦੀ ਤਾਕੀਦ ਕੀਤੀ। ਜਨਤਾ ਅਤੇ ਰਾਜਨੀਤਕ ਦਲਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਏਕਤਾ ਨਾਲ ਮਿਲਣ ਵਾਲੀ ਸ਼ਕਤੀ ਅਤੇ ਪੂਰੇ ਦੇਸ਼ ਦੇ ਇੱਕ ਸੁਰ ਵਿੱਚ ਬੋਲਣ ਦੇ ਪ੍ਰਭਾਵ ‘ਤੇ ਚਾਣਨ ਪਾਇਆ। ਉਨ੍ਹਾਂ ਨੇ ਸਾਰੇ ਸਾਂਸਦਾਂ ਤੋਂ ਸੰਸਦ ਵਿੱਚ ਇਸ ਭਾਵਨਾ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ। 

ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਸਬੰਧਿਤ ਏਜੰਡਿਆਂ ਦੀ ਵਿਭਿੰਨਤਾ ਨੂੰ ਸਵੀਕਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਾਰਟੀ ਹਿੱਤਾਂ 'ਤੇ ਵਿਚਾਰ ਵੱਖ-ਵੱਖ ਹੋ ਸਕਦੇ ਹਨ, ਪਰ ਰਾਸ਼ਟਰ ਹਿੱਤ ਦੇ ਮਾਮਲਿਆਂ ਵਿੱਚ ਇਰਾਦਿਆਂ ਦੀ ਇਕਸੁਰਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਦੁਹਰਾਉਂਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ ਇਸ ਸੈਸ਼ਨ ਵਿੱਚ ਰਾਸ਼ਟਰ ਦੇ ਵਿਕਾਸ ਨੂੰ ਗਤੀ ਦੇਣ, ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਭਾਰਤ ਦੀ ਪ੍ਰਗਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਪ੍ਰਸਤਾਵਿਤ ਬਿਲ ਸ਼ਾਮਲ ਹੋਣਗੇ। ਉਨ੍ਹਾਂ ਨੇ ਸਾਰੇ ਸਾਂਸਦਾਂ ਨੂੰ ਸਾਰਥਕ ਅਤੇ ਬਿਹਤਰ ਗੁਣਵੱਤਾ ਵਾਲੀ ਬਹਿਸ ਲਈ ਸ਼ੁਭਕਾਮਨਾਵਾਂ ਦਿੱਤੀਆਂ। 

***

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2146540)