ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਫਿਲਮੀ ਹਸਤੀ ਬੀ. ਸਰੋਜਾ ਦੇਵੀ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

प्रविष्टि तिथि: 14 JUL 2025 3:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ  ਸਿਨੇਮਾ ਜਗਤ ਦੀ ਪ੍ਰਸਿੱਧ ਹਸਤੀ, ਬੀ. ਸਰੋਜਾ ਦੇਵੀ ਜੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਸਿਨੇਮਾ ਅਤੇ ਸੱਭਿਆਚਾਰ ਦੇ ਇੱਕ ਮਿਸਾਲੀ ਪ੍ਰਤੀਕ ਦੇ ਰੂਪ ਵਿੱਚ ਯਾਦ ਰੱਖਿਆ ਜਾਵੇਗਾ। ਬੀ.ਸਰੋਜਾ ਦੇਵੀ ਨੇ ਵਿਵਿਧ ਭੂਮਿਕਾਵਾਂ ਦੁਆਰਾ ਕਈ ਪੀੜ੍ਹੀਆਂ ‘ਤੇ ਅਮਿਟ ਛਾਪ ਛੱਡੀ। ਸ਼੍ਰੀ ਮੋਦੀ ਨੇ ਕਿਹਾ ਕਿ ਵਿਭਿੰਨ ਭਾਸ਼ਾਵਾਂ ਅਤੇ ਵਿਵਿਧ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਵਿੱਚ ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ ਉਜਾਗਰ ਹੋਈ।

ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;

ਪ੍ਰਸਿੱਧ ਫਿਲਮੀ ਹਸਤੀ ਬੀ. ਸਰੋਜਾ ਦੇਵੀ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਨੂੰ ਭਾਰਤੀ ਸਿਨੇਮਾ ਅਤੇ ਸੱਭਿਆਚਾਰ ਦੇ ਇੱਕ ਮਿਸਾਲੀ ਪ੍ਰਤੀਕ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਆਪਣੀਆਂ ਵਿਵਿਧਤਾਪੂਰਨ ਭੂਮਿਕਾਵਾਂ ਨਾਲ ਉਨ੍ਹਾਂ ਨੇ ਕਈ ਪੀੜ੍ਹੀਆਂ ‘ਤੇ ਅਮਿਟ ਛਾਪ ਛੱਡੀ। ਵਿਭਿੰਨ ਭਾਸ਼ਾਵਾਂ ਅਤੇ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਵਿੱਚ ਕੀਤੀ ਅਦਾਕਾਰੀ ਨਾਲ ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ ਉਜਾਗਰ ਹੋਈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ।

 

******

ਐੱਮਜੇਪੀਐੱਸ/ਐੱਸਟੀ


(रिलीज़ आईडी: 2144561) आगंतुक पटल : 12
इस विज्ञप्ति को इन भाषाओं में पढ़ें: Tamil , English , Urdu , Marathi , हिन्दी , Assamese , Bengali-TR , Bengali , Bengali-TR , Manipuri , Gujarati , Odia , Telugu , Kannada , Malayalam