ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

प्रविष्टि तिथि: 14 JUL 2025 11:44AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਅਕਾਲ ਚਲਾਣੇ ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਵਿਭਿੰਨ ਅਵਸਰਾਂ ਤੇ ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਨਾਲ ਆਪਣੀਆਂ ਬੈਠਕਾਂ ਅਤੇ ਬਾਤਚੀਤ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਮੁਹੰਮਦੂ ਬੁਹਾਰੀ ਦੀ ਸਿਆਣਪਨਿੱਘ ਅਤੇ ਭਾਰਤ-ਨਾਇਜੀਰੀਆ ਮਿੱਤਰਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਅਦੁੱਤੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਮੈਂ ਭਾਰਤ ਦੇ 1.4 ਅਰਬ ਲੋਕਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ, ਨਾਇਜੀਰੀਆ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ;

ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਅਕਾਲ ਚਲਾਣੇ ਤੋਂ ਗਹਿਰਾ ਦੁਖ ਹੋਇਆ। ਮੈਂ ਵਿਭਿੰਨ ਅਵਸਰਾਂ ਤੇ ਸਾਡੀਆਂ ਬੈਠਕਾਂ ਅਤੇ ਬਾਤਚੀਤ ਨੂੰ ਯਾਦ ਕਰਦਾ ਹੈਂ। ਭਾਰਤ-ਨਾਇਜੀਰੀਆ ਮਿੱਤਰਤਾ ਦੇ ਪ੍ਰਤੀ ਉਨ੍ਹਾਂ ਦੀ ਸਿਆਣਪਨਿੱਘ ਅਤੇ ਅਟੁੱਟ ਪ੍ਰਤੀਬੱਧਤਾ ਅਦੁੱਤੀ ਸੀ। ਮੈਂ ਭਾਰਤ ਦੇ 1.4 ਅਰਬ ਲੋਕਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ, ਨਾਇਜੀਰੀਆ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਦਾ ਹਾਂ।


@officialABAT

@NGRPresident”

  ******

ਐੱਮਜੇਪੀਐੱਸ/ਐੱਸਟੀ


(रिलीज़ आईडी: 2144485) आगंतुक पटल : 13
इस विज्ञप्ति को इन भाषाओं में पढ़ें: English , Urdu , Marathi , हिन्दी , Bengali-TR , Bengali , Assamese , Manipuri , Gujarati , Odia , Tamil , Telugu , Kannada , Malayalam