ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੈਨ ਮਾਰਟਿਨ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ

Posted On: 06 JUL 2025 12:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰਜਨਟੀਨਾ ਦੀ ਆਪਣੀ ਸਰਕਾਰੀ ਯਾਤਰਾ ਦੀ ਸ਼ੁਰੂਆਤ ਅਰਜਨਟੀਨਾ ਦੇ ਰਾਸ਼ਟਰਪਿਤਾ, ਜਨਰਲ ਜੋਸ ਡੇ ਸੈਨ ਮਾਰਟਿਨ (General José de San Martín, Argentina’s Father of the Nation) ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਨਾਲ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਪਲਾਜ਼ਾ ਸੈਨ ਮਾਰਟਿਨ (Plaza San Martin) ਦਾ ਦੌਰਾ ਕੀਤਾ ਅਤੇ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਜਨਰਲ ਜੋਸ ਡੇ ਸੈਨ ਮਾਰਟਿਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਅਰਜਨਟੀਨਾ ਅਤੇ ਕਈ ਹੋਰ ਦੱਖਣ ਅਮਰੀਕੀ ਦੇਸ਼ਾਂ ਦੇ ਮੁਕਤੀਦਾਤਾ ਦੇ ਰੂਪ ਵਿੱਚ ਉਨ੍ਹਾਂ ਦੀ ਸਥਾਈ ਵਿਰਾਸਤ ਨੂੰ ਮਾਨਤਾ ਦਿੱਤੀ। ਭਾਰਤ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੁਆਰਾ ਅਪਣਾਈਆਂ ਗਈਆਂ ਕਦਰਾਂ-ਕੀਮਤਾਂ ਦਾ ਸਨਮਾਨ ਕਰਦਾ ਹੈ। ਅਰਜਨਟੀਨਾ ਦੇ ਨਾਇਕ ਦੇ ਨਾਮ ‘ਤੇ ਨਵੀਂ ਦਿੱਲੀ ਵਿੱਚ ਇੱਕ ਸੜਕ ਸਾਨੂੰ ਉਨ੍ਹਾਂ ਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੈ। ਇਹ ਦੋਹਾਂ ਦੇਸ਼ਾਂ ਦੇ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧਾਂ ਦਾ ਇੱਕ ਉਤਕ੍ਰਿਸ਼ਟ ਪ੍ਰਤੀਕ ਹੈ।

****

ਐੱਮਜੇਪੀਐੱਸ/ਐੱਸਟੀ


(Release ID: 2142733)