ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ
ਸਾਡੇ ਵਿਵਿਧਤਾਪੂਰਨ ਰਾਸ਼ਟਰ ਦਾ ਨੌਰਥ ਈਸਟ ਸਭ ਤੋਂ ਵਿਵਿਧ ਖੇਤਰ ਹੈ: ਪ੍ਰਧਾਨ ਮੰਤਰੀ
ਸਾਡੇ ਲਈ, ਈਸਟ (EAST) ਦਾ ਅਰਥ ਹੈ-ਸਸ਼ਕਤ ਬਣਾਉਣਾ, ਕਾਰਜ ਕਰਨਾ, ਮਜ਼ਬੂਤ ਬਣਾਉਣਾ ਅਤੇ ਬਦਲਾਅ ਲਿਆਉਣਾ (Empower, Act, Strengthen and Transform): ਪ੍ਰਧਾਨ ਮੰਤਰੀ
ਇੱਕ ਸਮਾਂ ਸੀ ਜਦੋਂ ਨੌਰਥ-ਈਸਟ ਨੂੰ ਸਿਰਫ਼ ਫਰੰਟੀਅਰ ਖੇਤਰ (Frontier Region) ਕਿਹਾ ਜਾਂਦਾ ਸੀ... ਅੱਜ, ਇਹ 'ਵਿਕਾਸ ਦਾ ਮੋਹਰੀ ਦੌੜਾਕ' (‘Front-Runner of Growth’) ਖੇਤਰ ਦੇ ਰੂਪ ਵਿੱਚ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ
ਨੌਰਥ-ਈਸਟ ਟੂਰਿਜ਼ਮ ਦੇ ਲਈ ਇੱਕ ਸੰਪੂਰਨ ਪੈਕੇਜ ਹੈ: ਪ੍ਰਧਾਨ ਮੰਤਰੀ
ਅਸ਼ਾਂਤੀ ਫੈਲਾਉਣ ਵਾਲੇ ਚਾਹੇ ਆਤੰਕਵਾਦ ਹੋਵੇ ਜਾਂ ਮਾਓਵਾਦੀ ਤੱਤ, ਸਾਡੀ ਸਰਕਾਰ ਜ਼ੀਰੋ-ਟੌਲਰੈਂਸ ਦੀ ਨੀਤੀ ‘ਤੇ ਚਲਦੀ ਹੈ: ਪ੍ਰਧਾਨ ਮੰਤਰੀ
ਨੌਰਥ-ਈਸਟ ਊਰਜਾ ਅਤੇ ਸੈਮੀਕੰਡਕਟਰਸ ਜਿਹੇ ਖੇਤਰਾਂ ਦੇ ਲਈ ਇੱਕ ਪ੍ਰਮੁੱਖ ਮੰਜ਼ਿਲ ਬਣ ਰਿਹਾ ਹੈ: ਪ੍ਰਧਾਨ ਮੰਤਰੀ
Posted On:
23 MAY 2025 12:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਉਪਸਥਿਤ ਸਾਰੇ ਪਤਵੰਤਿਆਂ ਦਾ ਹਾਰਦਿਕ ਸੁਆਗਤ ਕਰਦੇ ਹੋਏ ਨੌਰਥ-ਈਸਟ ਖੇਤਰ ਦੇ ਭਵਿੱਖ ‘ਤੇ ਗਰਵ (ਮਾਣ), ਉਤਸ਼ਾਹ ਅਤੇ ਅਪਾਰ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਭਾਰਤ ਮੰਡਪਮ ਵਿੱਚ ਹਾਲ ਹੀ ਵਿੱਚ ਆਯੋਜਿਤ ਅਸ਼ਟਲਕਸ਼ਮੀ ਮਹੋਤਸਵ (Ashtalakshmi Mahotsav) ਨੂੰ ਯਾਦ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦਾ ਸਮਾਗਮ ਨੌਰਥ-ਈਸਟ ਵਿੱਚ ਨਿਵੇਸ਼ ਦਾ ਉਤਸਵ ਹੈ। ਪ੍ਰਧਾਨ ਮੰਤਰੀ ਨੇ ਸਮਿਟ ਵਿੱਚ ਉਦਯੋਗ ਜਗਤ ਪ੍ਰਮੁੱਖਾਂ ਦੀ ਮਹੱਤਵਪੂਰਨ ਉਪਸਥਿਤੀ ਦਾ ਉਲੇਖ ਕਰਦੇ ਹੋਏ ਖੇਤਰ ਵਿੱਚ ਅਵਸਰਾਂ ਨੂੰ ਲੈ ਕੇ ਉਨ੍ਹਾਂ ਦੇ ਉਤਸ਼ਾਹ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਵਧਾਈਆਂ ਦਿੰਦੇ ਹੋਏ ਨਿਵੇਸ਼ ਦੇ ਅਨੁਕੂਲ ਮਾਹੌਲ ਬਣਾਉਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਦੀ ਪ੍ਰਸ਼ੰਸਾ ਕਰਦੇ ਹੋਏ ਖੇਤਰ ਦੇ ਨਿਰੰਤਰ ਵਿਕਾਸ ਅਤੇ ਸਮ੍ਰਿੱਧੀ ਦੀ ਦਿਸ਼ਾ ਵਿੱਚ ਆਪਣੀ ਪ੍ਰਤੀਬੱਧਤਾ ਦੁਹਰਾਈ।
ਸ਼੍ਰੀ ਮੋਦੀ ਨੇ ਦੁਨੀਆ ਦੇ ਸਭ ਤੋਂ ਵਿਵਿਧਤਾਪੂਰਨ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਨੌਰਥ-ਈਸਟ ਸਾਡੇ ਵਿਵਿਧਤਾਪੂਰਨ ਰਾਸ਼ਟਰ ਦਾ ਸਭ ਤੋਂ ਵਿਵਿਧ ਖੇਤਰ ਹੈ। ਉਨ੍ਹਾਂ ਨੇ ਵਪਾਰ, ਪਰੰਪਰਾ, ਟੈਕਸਟਾਇਲ ਅਤੇ ਟੂਰਿਜ਼ਮ ਵਿੱਚ ਵਿਆਪਤ ਸੰਭਾਵਨਾਵਾਂ ‘ਤੇ ਬਲ ਦਿੰਦੇ ਹੋਏ ਕਿਹਾ ਕਿ ਇਸ ਖੇਤਰ ਦੀ ਵਿਵਿਧਤਾ ਇਸ ਦੀ ਸਭ ਤੋਂ ਬੜੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਨੌਰਥ-ਈਸਟ ਇੱਕ ਸੰਪੰਨ ਜੈਵ-ਅਰਥਵਿਵਸਥਾ, ਬਾਂਸ ਉਦਯੋਗ, ਚਾਹ ਉਤਪਾਦਨ ਅਤੇ ਪੈਟਰੋਲੀਅਮ ਅਤੇ ਖੇਡਾਂ ਅਤੇ ਕੌਸ਼ਲ ਦੇ ਨਾਲ-ਨਾਲ ਈਕੋ-ਟੂਰਿਜ਼ਮ ਦੇ ਲਈ ਇੱਕ ਉੱਭਰਦੇ ਹੋਏ ਕੇਂਦਰ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੇਤਰ ਨਾ ਕੇਵਲ ਜੈਵਿਕ ਉਤਪਾਦਾਂ ਦਾ ਮਾਰਗ ਪੱਧਰਾ ਕਰ ਰਿਹਾ ਹੈ ਬਲਕਿ ਊਰਜਾ ਦੇ ਇੱਕ ਪਾਵਰਹਾਊਸ ਦੇ ਰੂਪ ਵਿੱਚ ਆਪਣੀ ਉਪਸਥਿਤੀ ਦਰਜ ਕਰਵਾ ਰਿਹਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਤਿ ਨੌਰਥ-ਈਸਟ ਅਸ਼ਟਲਕਸ਼ਮੀ (Ashtalakshmi) ਦਾ ਸਾਰ ਹੈ, ਜੋ ਸਮ੍ਰਿੱਧੀ ਅਤੇ ਅਵਸਰ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਕਤੀ ਦੇ ਨਾਲ, ਹਰ ਨੌਰਥ-ਈਸਟ ਰਾਜ ਨਿਵੇਸ਼ ਅਤੇ ਅਗਵਾਈ ਲਈ ਆਪਣੀ ਤਤਪਰਤਾ ਦਾ ਐਲਾਨ ਕਰ ਰਿਹਾ ਹੈ।
ਵਿਕਸਿਤ ਭਾਰਤ (Viksit Bharat) ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਪੂਰਬੀ ਭਾਰਤ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨੌਰਥ-ਈਸਟ ਨੂੰ ਇਸ ਦਾ ਸਭ ਤੋਂ ਮਹੱਤਵਪੂਰਨ ਘਟਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ, ਈਸਟ (EAST) ਖੇਤਰ ਸਿਰਫ਼ ਇੱਕ ਦਿਸ਼ਾ ਨਹੀਂ ਹੈ, ਬਲਕਿ ਇੱਕ ਦ੍ਰਿਸ਼ਟੀ ਹੈ ਅਤੇ ਇਸ ਨੂੰ ਸਸ਼ਕਤ ਬਣਾਉਣਾ, ਇਸ ਦੇ ਲਈ ਕਾਰਜ ਕਰਨਾ, ਇਸ ਨੂੰ ਮਜ਼ਬੂਤ ਬਣਾਉਣਾ ਅਤੇ ਇਸ ਵਿੱਚ ਬਦਲਾਅ ਲਿਆਉਣਾ (Empower, Act, Strengthen, and Transform), ਇਸ ਖੇਤਰ ਲਈ ਨੀਤੀਗਤ ਰੂਪਰੇਖਾ (policy framework) ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਸ ਦ੍ਰਿਸ਼ਟੀਕੋਣ ਨੇ ਪੂਰਬੀ ਭਾਰਤ, ਵਿਸ਼ੇਸ਼ ਤੌਰ ‘ਤੇ ਨੌਰਥ-ਈਸਟ ਨੂੰ ਭਾਰਤ ਦੇ ਵਿਕਾਸ ਪਥ ਦੇ ਕੇਂਦਰ ਵਿੱਚ ਰੱਖਿਆ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ 11 ਵਰ੍ਹਿਆਂ ਵਿੱਚ ਨੌਰਥ-ਈਸਟ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਪ੍ਰਗਤੀ ਕੇਵਲ ਅੰਕੜਿਆਂ ਵਿੱਚ ਨਹੀਂ ਬਲਕਿ ਜ਼ਮੀਨੀ ਪੱਧਰ 'ਤੇ ਭੀ ਦਿਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਸ ਖੇਤਰ ਦੇ ਨਾਲ ਜੁੜਾਅ ਨੀਤੀਗਤ ਉਪਾਵਾਂ ਤੋਂ ਕਿਤੇ ਅੱਗੇ ਵਧ ਕੇ ਲੋਕਾਂ ਦੇ ਨਾਲ ਦਿਲ ਤੋਂ ਜੁੜਾਅ ਨੂੰ ਹੁਲਾਰਾ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਨੌਰਥ-ਈਸਟ ਵਿੱਚ ਕੇਂਦਰੀ ਮੰਤਰੀਆਂ ਦੁਆਰਾ ਕੀਤੀਆਂ ਗਈਆਂ 700 ਤੋਂ ਅਧਿਕ ਯਾਤਰਾਵਾਂ ਨੂੰ ਰੇਖਾਂਕਿਤ ਕੀਤਾ, ਜੋ ਇਸ ਭੂਮੀ ਨੂੰ ਸਮਝਣ, ਲੋਕਾਂ ਦੀਆਂ ਅੱਖਾਂ ਵਿੱਚ ਦਿਖਣ ਵਾਲੀਆਂ ਆਕਾਂਖਿਆਵਾਂ ਨੂੰ ਮਹਿਸੂਸ ਕਰਨ ਅਤੇ ਉਸ ਵਿਸ਼ਵਾਸ ਨੂੰ ਵਿਕਾਸ ਨੀਤੀਆਂ ਵਿੱਚ ਬਦਲਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਕੇਵਲ ਇੱਟ ਅਤੇ ਸੀਮਿੰਟ ਬਾਰੇ ਨਹੀਂ ਹਨ, ਬਲਕਿ ਭਾਵਨਾਤਮਕ ਜੁੜਾਅ ਦਾ ਇੱਕ ਸਾਧਨ ਭੀ ਹਨ। ਉਨ੍ਹਾਂ ਨੇ ਲੁਕ ਈਸਟ ਤੋਂ ਐਕਟ ਈਸਟ (Look East to Act East) ਵਿੱਚ ਬਦਲਾਅ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਸਰਗਰਮ ਦ੍ਰਿਸ਼ਟੀਕੋਣ ਦੇ ਸਪਸ਼ਟ ਪਰਿਣਾਮ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ, ਕਦੇ ਨੌਰਥ ਈਸਟ ਨੂੰ ਕੇਵਲ ਇੱਕ ਸੀਮਾਵਰਤੀ ਖੇਤਰ (frontier region) ਮੰਨਿਆ ਜਾਂਦਾ ਸੀ, ਹੁਣ ਇਹ ਭਾਰਤ ਦੀ ਵਿਕਾਸ ਗਾਥਾ ਵਿੱਚ ਮੋਹਰੀ (front-runner) ਦੇ ਰੂਪ ਵਿੱਚ ਉੱਭਰ ਰਿਹਾ ਹੈ।
ਟੂਰਿਜ਼ਮ ਸੈਕਟਰ ਨੂੰ ਆਕਰਸ਼ਿਤ ਬਣਾਉਣ ਅਤੇ ਨਿਵੇਸ਼ਕਾਂ ਦੇ ਦਰਮਿਆਨ ਵਿਸ਼ਵਾਸ ਪੈਦਾ ਕਰਨ ਵਿੱਚ ਮਜ਼ਬੂਤ ਇਨਫ੍ਰਾਸਟ੍ਰਕਚਰ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਛੀ ਤਰ੍ਹਾਂ ਨਾਲ ਵਿਕਸਿਤ ਸੜਕਾਂ, ਪਾਵਰ ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕਸ ਨੈੱਟਵਰਕ ਕਿਸੇ ਭੀ ਉਦਯੋਗ ਦਾ ਅਧਾਰ ਬਣਦੇ ਹਨ, ਜੋ ਨਿਰਵਿਘਨ ਵਪਾਰ ਅਤੇ ਆਰਥਿਕ ਵਿਕਾਸ ਨੂੰ ਸੁਵਿਧਾਜਨਕ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਵਿਕਾਸ ਦੀ ਨੀਂਹ ਹੈ ਅਤੇ ਸਰਕਾਰ ਨੇ ਨੌਰਥ-ਈਸਟ ਵਿੱਚ ਇਨਫ੍ਰਾਸਟ੍ਰਕਚਰ ਦੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਖੇਤਰ ਦੀਆਂ ਪਿਛਲੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਇਹ ਹੁਣ ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਸੁਰੰਗ (Sela Tunnel) ਅਤੇ ਅਸਾਮ ਵਿੱਚ ਭੂਪੇਨ ਹਜ਼ਾਰਿਕਾ ਬ੍ਰਿਜ (Bhupen Hazarika Bridge) ਜਿਹੇ ਪ੍ਰੋਜੈਕਟਸ ਦੀ ਉਦਾਹਰਣ ਦਿੰਦੇ ਹੋਏ ਕਨੈਕਟਿਵਿਟੀ ਵਧਾਉਣ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਪਿਛਲੇ ਦਹਾਕਿਆਂ ਵਿੱਚ 11,000 ਕਿਲੋਮੀਟਰ ਰਾਜਮਾਰਗਾਂ ਦੇ ਨਿਰਮਾਣ, ਵਿਆਪਕ ਨਵੀਆਂ ਰੇਲਵੇ ਲਾਇਨਾਂ, ਹਵਾਈ ਅੱਡਿਆਂ ਦੀ ਸੰਖਿਆ ਵਿੱਚ ਦੁੱਗਣਾ ਵਾਧਾ, ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ‘ਤੇ ਜਲ ਮਾਰਗਾਂ ਦੇ ਵਿਕਾਸ ਅਤੇ ਸੈਕੜੋਂ ਮੋਬਾਈਲ ਟਾਵਰਾਂ ਦੀ ਸਥਾਪਨਾ ਸਹਿਤ ਪ੍ਰਮੁੱਖ ਪ੍ਰਗਤੀ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਉਦਯੋਗਾਂ ਦੇ ਲਈ ਇੱਕ ਭਰੋਸੇਯੋਗ ਊਰਜਾ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ 1,600 ਕਿਲੋਮੀਟਰ ਲੰਬੇ ਨੌਰਥ-ਈਸਟ ਗੈਸ ਗ੍ਰਿੱਡ ਦੀ ਸਥਾਪਨਾ ਦਾ ਭੀ ਉਲੇਖ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜਮਾਰਗ, ਰੇਲਵੇ, ਜਲਮਾਰਗ ਅਤੇ ਡਿਜੀਟਲ ਕਨੈਕਟਿਵਿਟੀ ਨੌਰਥ-ਈਸਟ ਦੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰ ਰਹੇ ਹਨ, ਜਿਸ ਨਾਲ ਉਦਯੋਗਾਂ ਲਈ ਫਸਟ ਮੂਵਰ ਐਡਵਾਂਟੇਜ (ਕਿਸੇ ਬਜ਼ਾਰ ਵਿੱਚ ਸਭ ਤੋਂ ਪਹਿਲੇ ਪ੍ਰਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਹੋਣ ਵਾਲੇ ਲਾਭ) ਨੂੰ ਹਾਸਲ ਕਰਨ ਲਈ ਲਾਭਕਾਰੀ ਅਧਾਰ ਤਿਆਰ ਹੋ ਰਿਹਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅਗਲੇ ਦਹਾਕੇ ਵਿੱਚ, ਇਸ ਖੇਤਰ ਦੀ ਵਪਾਰ ਸਮਰੱਥਾ ਵਿੱਚ ਉਲੇਖਯੋਗ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਸੀਆਨ (ASEAN) ਨਾਲ ਭਾਰਤ ਦਾ ਵਪਾਰ ਵਰਤਮਾਨ ਵਿੱਚ ਲਗਭਗ 125 ਬਿਲੀਅਨ ਡਾਲਰ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੇ 200 ਬਿਲੀਅਨ ਡਾਲਰ ਤੋਂ ਅਧਿਕ ਹੋਣ ਦੀ ਉਮੀਦ ਹੈ , ਜਿਸ ਨਾਲ ਨੌਰਥ-ਈਸਟ ਇੱਕ ਰਣਨੀਤਕ ਵਪਾਰ ਸੇਤੁ ਅਤੇ ਆਸੀਆਨ ਬਜ਼ਾਰਾਂ (ASEAN markets) ਦੇ ਲਈ ਪ੍ਰਵੇਸ਼ ਦੁਆਰ ਬਣ ਜਾਵੇਗਾ। ਉਨ੍ਹਾਂ ਨੇ ਖੇਤਰੀ ਸੰਪਰਕ ਵਧਾਉਣ ਦੇ ਲਈ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ। ਥਾਈਲੈਂਡ, ਵਿਅਤਨਾਮ ਅਤੇ ਲਾਓਸ (Thailand, Vietnam, and Laos) ਦੇ ਨਾਲ ਭਾਰਤ ਦੀ ਕਨੈਕਟਿਵਿਟੀ ਮਜ਼ਬੂਤ ਬਣਾਉਣ ਨਾਲ ਜੁੜੇ ਮਿਆਂਮਾਰ ਤੋਂ ਥਾਈਲੈਂਡ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਨ ਵਾਲੇ ਮਹੱਤਵਪੂਰਨ ਮਾਰਗ ਪ੍ਰੋਜੈਕਟ, ਭਾਰਤ-ਮਿਆਂਮਾਰ-ਥਾਈਲੈਂਡ ਤ੍ਰੈਪੱਖੀ ਹਾਈਵੇ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਲਾਦਾਨ ਮਲਟੀਮੋਡਲ ਟ੍ਰਾਂਜ਼ਿਟ ਪ੍ਰੋਜੈਕਟ (Kaladan Multimodal Transit Project) ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੇ ਪ੍ਰਯਾਸਾਂ ਦਾ ਉਲੇਖ ਕੀਤਾ। ਇਹ ਕੋਲਕਤਾ ਬੰਦਰਗਾਹ ਨੂੰ ਮਿਆਂਮਾਰ ਦੇ ਸਿੱਤਵੇ ਬੰਦਰਗਾਹ (Sittwe Port) ਨਾਲ ਜੋੜੇਗਾ ਅਤੇ ਮਿਜ਼ੋਰਮ ਦੇ ਜ਼ਰੀਏ ਇੱਕ ਮਹੱਤਵਪੂਰਨ ਵਪਾਰ ਮਾਰਗ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਪੱਛਮ ਬੰਗਾਲ ਅਤੇ ਮਿਜ਼ੋਰਮ ਦੇ ਦਰਮਿਆਨ ਯਾਤਰਾ ਦੀ ਦੂਰੀ ਕਾਫ਼ੀ ਘੱਟ ਹੋ ਜਾਵੇਗੀ ਅਤੇ ਵਪਾਰ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਗੁਵਾਹਾਟੀ, ਇੰਫਾਲ ਅਤੇ ਅਗਰਤਲਾ ਵਿੱਚ ਮਲਟੀ-ਮੋਡਲ ਲੌਜਿਸਟਿਕਸ ਹੱਬਾਂ (Multi-Modal Logistics Hubs) ਦੇ ਰੂਪ ਵਿੱਚ ਜਾਰੀ ਵਿਕਾਸ ਯੋਜਨਾਵਾਂ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਘਾਲਿਆ ਅਤੇ ਮਿਜ਼ੋਰਮ ਵਿੱਚ ਲੈਂਡ ਕਸਟਮ ਸਟੇਸ਼ਨਾਂ (Land Custom Stations) ਦੀ ਸਥਾਪਨਾ ਨਾਲ ਅੰਤਰਰਾਸ਼ਟਰੀ ਵਪਾਰ ਦੇ ਅਵਸਰਾਂ ਦਾ ਹੋਰ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਹ ਪ੍ਰਗਤੀ ਨੌਰਥ-ਈਸਟ ਨੂੰ ਭਾਰਤ-ਪ੍ਰਸ਼ਾਂਤ ਦੇਸ਼ਾਂ (Indo-Pacific nations) ਦੇ ਨਾਲ ਵਪਾਰ ਵਿੱਚ ਇੱਕ ਉੱਭਰਦੀ ਹੋਈ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰ ਰਹੀ ਹੈ, ਜਿਸ ਨਾਲ ਨਿਵੇਸ਼ ਅਤੇ ਆਰਥਿਕ ਵਿਕਾਸ ਦੇ ਨਵੇਂ ਮਾਰਗ ਪੱਧਰੇ ਹੋ ਰਹੇ ਹਨ।
ਆਲਮੀ ਸਿਹਤ ਅਤੇ ਕਲਿਆਣ ਸਮਾਧਾਨ ਪ੍ਰੋਵਾਇਡਰ ਬਣਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੀਲ ਇਨ ਇੰਡੀਆ (Heal in India) ਪਹਿਲ ਨੂੰ ਇੱਕ ਵਿਸ਼ਵਵਿਆਪੀ ਅੰਦੋਲਨ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨੌਰਥ-ਈਸਟ ਦੀ ਸਮ੍ਰਿੱਧੀ ਜੈਵ ਵਿਵਿਧਤਾ, ਕੁਦਰਤੀ ਵਾਤਾਵਰਣ ਅਤੇ ਜੈਵਿਕ ਜੀਵਨ ਸ਼ੈਲੀ ‘ਤੇ ਭੀ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਇਸ ਨੂੰ ਕਲਿਆਣ ਦੇ ਲਈ ਇੱਕ ਆਦਰਸ਼ ਮੰਜ਼ਿਲ ਦੱਸਿਆ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਭਾਰਤ ਦੇ ਹੀਲ ਇਨ ਇੰਡੀਆ ਮਿਸ਼ਨ (Heal in India mission) ਦੇ ਇੱਕ ਮਹੱਤਵਪੂਰਨ ਘਟਕ ਦੇ ਰੂਪ ਵਿੱਚ ਨੌਰਥ-ਈਸਟ ਦਾ ਪਤਾ ਲਗਾਉਣ ਦੀ ਤਾਕੀਦ ਕੀਤੀ, ਉਨ੍ਹਾਂ ਨੇ ਇਸ ਬਾਤ ਦੀ ਪੁਸ਼ਟੀ ਕੀਤੀ ਕਿ ਇਸ ਖੇਤਰ ਦੀ ਜਲਵਾਯੂ ਅਤੇ ਵਾਤਾਵਰਣਕ ਵਿਵਿਧਤਾ ਕਲਿਆਣ-ਸੰਚਾਲਿਤ ਉਦਯੋਗਾਂ ਦੇ ਲਈ ਅਪਾਰ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ।
ਸ਼੍ਰੀ ਮੋਦੀ ਨੇ ਨੌਰਥ-ਈਸਟ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਉਲੇਖ ਕਰਦੇ ਹੋਏ, ਸੰਗੀਤ, ਨ੍ਰਿਤ ਅਤੇ ਸਮਾਰੋਹਾਂ ਦੇ ਨਾਲ ਇਸ ਦੇ ਗਹਿਰੇ ਜੁੜਾਅ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਗਲੋਬਲ ਕਾਨਫਰੰਸਾਂ, ਸੰਗੀਤ ਸਮਾਰੋਹਾਂ ਅਤੇ ਮੰਜ਼ਿਲ ਵਿਆਹਾਂ (destination weddings) ਦੇ ਲਈ ਇੱਕ ਆਦਰਸ਼ ਸਥਾਨ ਹੈ, ਜੋ ਇਸ ਨੂੰ ਇੱਕ ਸੰਪੂਰਨ ਟੂਰਿਜ਼ਮ ਪੈਕੇਜ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਵਿਕਾਸ ਨੌਰਥ-ਈਸਟ ਖੇਤਰ ਦੇ ਹਰ ਕੋਣੇ ਤੱਕ ਪਹੁੰਚ ਰਿਹਾ ਹੈ, ਟੂਰਿਜ਼ਮ ‘ਤੇ ਇਸ ਦਾ ਸਕਾਰਾਤਮਕ ਪ੍ਰਭਾਵ ਸਪਸ਼ਟ ਹੈ, ਸੈਲਾਨੀਆਂ ਦੀ ਸੰਖਿਆ ਦੁੱਗਣੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਅੰਕੜੇ ਨਹੀਂ ਹਨ, ਇਸ ਵਾਧੇ ਦੇ ਕਾਰਨ ਪਿੰਡਾਂ ਵਿੱਚ ਹੋਮਸਟੇਅ ਦੀ ਸੰਖਿਆ ਵਧੀ ਹੈ, ਯੁਵਾ ਗਾਇਡਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਹੋਈ ਹੈ ਅਤੇ ਟੂਰ ਐਂਡ ਟ੍ਰੈਵਲ ਈਕੋਸਿਸਟਮ ਦਾ ਵਿਸਤਾਰ ਹੋਇਆ ਹੈ। ਨੌਰਥ-ਈਸਟ ਟੂਰਿਜ਼ਮ ਨੂੰ ਹੋਰ ਵਧਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਈਕੋ-ਟੂਰਿਜ਼ਮ ਅਤੇ ਸੱਭਿਆਚਾਰਕ ਟੂਰਿਜ਼ਮ ਵਿੱਚ ਵਿਸ਼ਾਲ ਨਿਵੇਸ਼ ਸਮਰੱਥਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਕਿਸੇ ਭੀ ਖੇਤਰ ਦੇ ਵਿਕਾਸ ਦੇ ਲਈ ਸਭ ਤੋਂ ਮਹੱਤਵਪੂਰਨ ਕਾਰਕ ਹੈ ਅਤੇ ਸਾਡੀ ਸਰਕਾਰ ਦੀ ਆਤੰਕਵਾਦ ਅਤੇ ਬਗ਼ਾਵਤ (terrorism and insurgency) ਦੇ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨੌਰਥ-ਈਸਟ ਇੱਕ ਸਮੇਂ ਨਾਕਾਬੰਦੀ ਅਤੇ ਸੰਘਰਸ਼ ਨਾਲ ਜੂਝ ਰਿਹਾ ਸੀ, ਜਿਸ ਨੇ ਇੱਥੋਂ ਦੇ ਨੌਜਵਾਨਾਂ ਦੇ ਅਵਸਰਾਂ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਸ਼ਾਂਤੀ ਸਮਝੌਤਿਆਂ ਦੇ ਲਈ ਸਰਕਾਰ ਦੇ ਨਿਰੰਤਰ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਪਿਛਲੇ 10-11 ਵਰ੍ਹਿਆਂ ਵਿੱਚ 10,000 ਤੋਂ ਅਧਿਕ ਨੌਜਵਾਨਾਂ ਨੇ ਸ਼ਾਂਤੀ ਨੂੰ ਅਪਣਾਉਣ ਦੇ ਲਈ ਹਥਿਆਰ ਛੱਡ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਦਲਾਅ ਨੇ ਖੇਤਰ ਦੇ ਅੰਦਰ ਨਵੇਂ ਰੋਜ਼ਗਾਰ ਅਤੇ ਉਦਮਸ਼ੀਲਤਾ ਦੇ ਅਵਸਰਾਂ ਨੂੰ ਖੋਲ੍ਹ ਦਿੱਤਾ ਹੈ। ਸ਼੍ਰੀ ਮੋਦੀ ਨੇ ਮੁਦਰਾ ਯੋਜਨਾ ਦੇ ਪ੍ਰਭਾਵ ਦੀ ਭੀ ਜਾਣਕਾਰੀ ਦਿੱਤੀ, ਜਿਸ ਨੇ ਨੌਰਥ-ਈਸਟ ਦੇ ਲੱਖਾਂ ਨੌਜਵਾਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਸਿੱਖਿਆ ਸੰਸਥਾਵਾਂ ਦੇ ਉਭਾਰ ਦਾ ਭੀ ਉਲੇਖ ਕੀਤਾ, ਜੋ ਨੌਜਵਾਨਾਂ ਨੂੰ ਭਵਿੱਖ ਦੇ ਲਈ ਕੌਸ਼ਲ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੌਰਥ-ਈਸਟ ਦੇ ਯੁਵਾ ਕੇਵਲ ਇੰਟਰਨੈੱਟ ਉਪਯੋਗਕਰਤਾ ਨਹੀਂ ਹਨ, ਬਲਕਿ ਉੱਭਰਦੇ ਡਿਜੀਟਲ ਇਨੋਵੇਟਰ ਭੀ ਹਨ। ਉਨ੍ਹਾਂ ਨੇ 13,000 ਕਿਲੋਮੀਟਰ ਤੋਂ ਅਧਿਕ ਆਪਟੀਕਲ ਫਾਇਬਰ ਵਿਸਤਾਰ , 4ਜੀ ਅਤੇ 5ਜੀ ਕਵਰੇਜ (4G and 5G coverage) ਅਤੇ ਟੈਕਨੋਲੋਜੀ ਸੈਕਟਰ ਵਿੱਚ ਵਧਦੇ ਅਵਸਰਾਂ ਜਿਹੀ ਪ੍ਰਗਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯੁਵਾ ਉੱਦਮੀ ਹੁਣ ਖੇਤਰ ਦੇ ਅੰਦਰ ਪ੍ਰਮੁੱਖ ਸਟਾਰਟਅਪਸ ਸ਼ੁਰੂ ਕਰ ਰਹੇ ਹਨ, ਜੋ ਭਾਰਤ ਦੇ ਡਿਜੀਟਲ ਗੇਟਵੇ ਦੇ ਰੂਪ ਵਿੱਚ ਨੌਰਥ-ਈਸਟ ਦੀ ਭੂਮਿਕਾ ਨੂੰ ਮਜ਼ਬੂਤ ਕਰ ਰਹੇ ਹਨ।
ਵਿਕਾਸ ਨੂੰ ਗਤੀ ਦੇਣ ਅਤੇ ਬਿਹਤਰ ਭਵਿੱਖ ਸੁਨਿਸ਼ਚਿਤ ਕਰਨ ਵਿੱਚ ਕੌਸ਼ਲ ਵਿਕਾਸ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਇਸ ਉੱਨਤੀ ਦੇ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਕੇਂਦਰ ਸਰਕਾਰ ਸਿੱਖਿਆ ਅਤੇ ਕੌਸ਼ਲ ਨਿਰਮਾਣ ਪਹਿਲਾਂ ਵਿੱਚ ਉਚਿਤ ਨਿਵੇਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਉੱਤਰ ਪੂਰਬ ਦੇ ਸਿੱਖਿਆ ਖੇਤਰ ਵਿੱਚ 21,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ 800 ਤੋਂ ਅਧਿਕ ਨਵੇਂ ਸਕੂਲਾਂ, ਖੇਤਰ ਦੇ ਪਹਿਲੇ ਏਮਸ (AIIMS), ਨੌਂ ਨਵੇਂ ਮੈਡੀਕਲ ਕਾਲਜਾਂ ਅਤੇ ਦੋ ਨਵੇਂ ਆਈਆਈਆਈਟੀਜ਼ (IIITs) ਦੀ ਸਥਾਪਨਾ ਸਹਿਤ ਪ੍ਰਮੁੱਖ ਘਟਨਾਕ੍ਰਮਾਂ ਦਾ ਉਲੇਖ ਕੀਤਾ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਮਿਜ਼ੋਰਮ ਵਿੱਚ ਭਾਰਤੀ ਜਨ ਸੰਚਾਰ ਸੰਸਥਾਨ ਪਰਿਸਰ (Indian Institute of Mass Communication campus) ਅਤੇ ਪੂਰੇ ਖੇਤਰ ਵਿੱਚ ਲਗਭਗ 200 ਨਵੇਂ ਕੌਸ਼ਲ ਵਿਕਾਸ ਸੰਸਥਾਨਾਂ ਦੇ ਨਿਰਮਾਣ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਪ੍ਰੋਗਰਾਮ (Khelo India program) ਦੇ ਤਹਿਤ ਮਹੱਤਵਪੂਰਨ ਨਿਵੇਸ਼ ਦੇ ਨਾਲ ਉੱਤਰ ਪੂਰਬ ਵਿੱਚ ਭਾਰਤ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਵਿਕਸਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੂਰੇ ਖੇਤਰ ਵਿੱਚ ਖੇਡ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਦੇ ਲਈ ਅੱਠ ਖੇਲੋ ਇੰਡੀਆ ਉਤਕ੍ਰਿਸ਼ਟਤਾ ਕੇਂਦਰ (Khelo India Centers of Excellence) ਅਤੇ 250 ਤੋਂ ਅਧਿਕ ਖੇਲੋ ਇੰਡੀਆ ਕੇਂਦਰ (Khelo India Centers) ਸਥਾਪਿਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਉੱਤਰ ਪੂਰਬ ਹੁਣ ਵਿਭਿੰਨ ਖੇਤਰਾਂ ਵਿੱਚ ਸਿਖਰਲੇ ਪੱਧਰ ਦੀ ਪ੍ਰਤਿਭਾ ਪ੍ਰਦਾਨ ਕਰਦਾ ਹੈ, ਜਿਸ ਨਾਲ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਖੇਤਰ ਦੀਆਂ ਅਪਾਰ ਸੰਭਾਵਨਾਵਾਂ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਨ ਮਿਲੇਗਾ।
ਸ਼੍ਰੀ ਮੋਦੀ ਨੇ ਜੈਵਿਕ ਖੁਰਾਕੀ ਪਦਾਰਥਾਂ ਦੀ ਵਧਦੀ ਆਲਮੀ ਮੰਗ ‘ਤੇ ਬਲ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਦੁਨੀਆ ਭਰ ਵਿੱਚ ਹਰ ਖਾਣੇ ਦੀ ਮੇਜ਼ ‘ਤੇ ਇੱਕ ਇੰਡੀਅਨ ਫੂਡ ਬ੍ਰਾਂਡ ਮੌਜੂਦ ਹੋਵੇ। ਉਨ੍ਹਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਉੱਤਰ ਪੂਰਬ ਦੀ ਮਹੱਤਵਪੂਰਨ ਭੂਮਿਕਾ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਉੱਤਰ ਪੂਰਬ ਵਿੱਚ ਜੈਵਿਕ ਖੇਤਰੀ ਦਾ ਦਾਇਰਾ ਦੁੱਗਣਾ ਹੋ ਗਿਆ ਹੈ, ਇਸ ਖੇਤਰ ਵਿੱਚ ਉੱਚ ਗੁਣਵੱਤਾ ਵਾਲੀ ਚਾਹ, ਅਨਾਨਾਸ, ਸੰਤਰੇ, ਨਿੰਬੂ, ਹਲਦੀ ਅਤੇ ਅਦਰਕ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਇਨ੍ਹਾਂ ਉਤਪਾਦਾਂ ਦੇ ਅਸਾਧਾਰਣ ਸੁਆਦ ਅਤੇ ਬਿਹਤਰ ਗੁਣਵੱਤਾ ਦੇ ਕਾਰਨ ਅੰਤਰਰਾਸ਼ਟਰੀ ਮੰਗ ਵਧ ਰਹੀ ਹੈ। ਉਨ੍ਹਾਂ ਨੇ ਭਾਰਤ ਦੇ ਆਰਗੈਨਿਕ ਫੂਡ ਐਕਸਪੋਰਟਸ (India’s organic food exports) ਦੇ ਪ੍ਰਮੁੱਖ ਚਾਲਕ ਦੇ ਰੂਪ ਵਿੱਚ ਉੱਤਰ ਪੂਰਬ ਦੀ ਸਮਰੱਥਾ ਨੂੰ ਪਹਿਚਾਣਦੇ ਹੋਏ ਹਿਤਧਾਰਕਾਂ ਨੂੰ ਇਸ ਵਧਦੇ ਬਜ਼ਾਰ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ।
ਉੱਤਰ ਪੂਰਬ ਵਿੱਚ ਫੂਡ ਪ੍ਰੋਸੈੱਸਿੰਗ ਯੂਨਿਟਾਂ ਦੀ ਸਥਾਪਨਾ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਬਿਹਤਰ ਸੰਪਰਕ ਸੁਵਿਧਾ ਪਹਿਲੇ ਤੋਂ ਹੀ ਇਸ ਪਹਿਲ ਨੂੰ ਮਦਦ ਕਰ ਰਹੀ ਹੈ, ਉੱਥੇ ਹੀ ਮੈਗਾ ਫੂਡ ਪਾਰਕ ਵਿਕਸਿਤ ਕਰਨ, ਕੋਲਡ ਸਟੋਰੇਜ ਨੈੱਟਵਰਕ ਦਾ ਵਿਸਤਾਰ ਕਰਨ ਅਤੇ ਟ੍ਰੇਨਿੰਗ ਲੈਬਾਰਟਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਅਤਿਰਿਕਤ ਪ੍ਰਯਾਸ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪਾਮ ਆਇਲ ਮਿਸ਼ਨ ਦੀ ਸ਼ੁਰੂਆਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉੱਤਰ ਪੂਰਬ ਦੀ ਮਿੱਟੀ ਅਤੇ ਜਲਵਾਯੂ ਨੂੰ ਪਾਮ ਆਇਲ ਦੀ ਖੇਤੀ ਦੇ ਲਈ ਅਤਿਅਧਿਕ ਉਚਿਤ ਮੰਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਕਿਸਾਨਾਂ ਦੇ ਲਈ ਇੱਕ ਮਜ਼ਬੂਤ ਆਮਦਨ ਅਵਸਰ ਪ੍ਰਦਾਨ ਕਰਦੀ ਹੈ, ਜਦਕਿ ਫੂਡ ਆਇਲ ਐਕਸਪੋਰਟ ‘ਤੇ ਭਾਰਤ ਦੀ ਨਿਰਭਰਤਾ ਨੂੰ ਘੱਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਮ ਆਇਲ ਦੀ ਖੇਤੀ ਉਦਯੋਗਾਂ ਦੇ ਲਈ ਇੱਕ ਬੜਾ ਅਵਸਰ ਪ੍ਰਸਤੁਤ ਕਰਦੀ ਹੈ, ਜੋ ਹਿਤਧਾਰਕਾਂ ਨੂੰ ਖੇਤਰ ਦੀ ਖੇਤੀ ਦੀ ਸਮਰੱਥਾ ਦਾ ਦੋਹਨ ਕਰਨ ਦੇ ਲਈ ਪ੍ਰੋਤਸਾਹਿਤ ਕਰਦੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਦੋ ਰਣਨੀਤਕ ਖੇਤਰਾਂ-ਊਰਜਾ ਅਤੇ ਸੈਮੀਕੰਡਕਟਰ ਦੇ ਲਈ ਇੱਕ ਪ੍ਰਮੁੱਖ ਡੈਸਟੀਨੇਸ਼ਨ (ਮੰਜ਼ਿਲ) ਦੇ ਰੂਪ ਵਿੱਚ ਉੱਭਰ ਰਿਹਾ ਹੈ। ਉਨ੍ਹਾਂ ਨੇ ਉੱਤਰ ਪੂਰਬ ਦੇ ਸਾਰੇ ਰਾਜਾਂ ਵਿੱਚ ਪਣਬਿਜਲੀ ਅਤੇ ਸੋਲਰ ਪਾਵਰ ਵਿੱਚ ਸਰਕਾਰ ਦੇ ਵਿਆਪਕ ਨਿਵੇਸ਼ ਦਾ ਉਲੇਖ ਕੀਤਾ ਜਿਸ ਵਿੱਚ ਕਈ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਪਹਿਲੇ ਹੀ ਸਵੀਕ੍ਰਿਤ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਲਾਂਟਾਂ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਅਵਸਰਾਂ ਤੋਂ ਪਰੇ, ਸੋਲਰ ਮੌਡਿਊਲ, ਸੈੱਲਸ, ਭੰਡਾਰਣ ਸਮਾਧਾਨ ਅਤੇ ਖੋਜ ਸਹਿਤ ਮੈਨੂਫੈਕਚਰਿੰਗ ਵਿੱਚ ਮਹੱਤਵਪੂਰਨ ਸੰਭਾਵਨਾਵਾਂ ਹਨ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਨੂੰ ਅਧਿਕਤਮ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਅੱਜ ਅਧਿਕ ਆਤਮਨਿਰਭਰਤਾ ਭਵਿੱਖ ਵਿੱਚ ਵਿਦੇਸ਼ੀ ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰੇਗੀ। ਸ਼੍ਰੀ ਮੋਦੀ ਨੇ ਭਾਰਤ ਦੇ ਸੈਮੀਕੰਡਕਟਰ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਅਸਾਮ ਦੀ ਵਧਦੀ ਭੂਮਿਕਾ ਦੀ ਭੀ ਚਰਚਾ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਉੱਤਰ ਪੂਰਬ ਸਥਿਤ ਸੈਮੀਕੰਡਕਟਰ ਪਲਾਂਟ ਤੋਂ ਪਹਿਲੀ ਮੇਡ ਇਨ ਇੰਡੀਆ ਚਿਪ ਜਲਦੀ ਹੀ ਪੇਸ਼ ਕੀਤੀ ਜਾਵੇਗੀ, ਜੋ ਇਸ ਖੇਤਰ ਦੇ ਲਈ ਇੱਕ ਪ੍ਰਮੁੱਖ ਉਪਲਬਧੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵਿਕਾਸ ਅਤਿਆਧੁਨਿਕ ਤਕਨੀਕ ਦੇ ਅਵਸਰਾਂ ਨੂੰ ਖੋਲ੍ਹ ਰਿਹਾ ਹੈ ਅਤੇ ਭਾਰਤ ਦੇ ਉੱਚ ਤਕਨੀਕ ਉਦਯੋਗਿਕ ਵਿਕਾਸ ਵਿੱਚ ਉੱਤਰ ਪੂਰਬ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਨਿਵੇਸ਼ਕਾਂ ਦਾ ਸੰਮੇਲਨ ਨਹੀਂ ਹੈ- ਇਹ ਇੱਕ ਅੰਦੋਲਨ ਅਤੇ ਕਾਰਵਾਈ ਦਾ ਸੱਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਦੀ ਪ੍ਰਗਤੀ ਅਤੇ ਸਮ੍ਰਿੱਧੀ ਦੇ ਮਾਧਿਅਮ ਨਾਲ ਭਾਰਤ ਦਾ ਭਵਿੱਖ ਨਵੀਆਂ ਉਚਾਈਆਂ ‘ਤੇ ਪਹੁੰਚੇਗਾ। ਪ੍ਰਧਾਨ ਮੰਤਰੀ ਨੇ ਉਪਸਥਿਤ ਕਾਰੋਬਾਰੀ ਪ੍ਰਮੁੱਖਾਂ ‘ਤੇ ਪੂਰਾ ਭਰੋਸਾ ਜਤਾਇਆ ਅਤੇ ਉਨ੍ਹਾਂ ਨੂੰ ਵਿਕਾਸ ਨੂੰ ਗਤੀ ਦੇਣ ਦੇ ਲਈ ਇਕਜੁੱਟ ਹੋਣ ਦੀ ਤਾਕੀਦ ਕੀਤੀ। ਆਪਣੇ ਸੰਬੋਧਨ ਦੇ ਸਮਾਪਨ ‘ਤੇ ਉਨ੍ਹਾਂ ਨੇ ਹਿਤਧਾਰਕਾਂ ਨੂੰ ਉੱਤਰ ਪੂਰਬ ਦੀ ਸਮਰੱਥਾ ਦੇ ਪ੍ਰਤੀਕ ਅਸ਼ਟਲਕਸ਼ਮੀ (Ashtalakshmi) ਨੂੰ ਵਿਕਸਿਤ ਭਾਰਤ (Viksit Bharat) ਦੇ ਲਈ ਮਾਰਗਦਰਸ਼ਕ ਸ਼ਕਤੀ ਵਿੱਚ ਬਦਲਣ ਦੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਗਲੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਤੱਕ ਉੱਤਰ ਪੂਰਬ ਭਾਰਤ ਬਹੁਤ ਅੱਗੇ ਨਿਕਲ ਚੁੱਕਿਆ ਹੋਵੇਗਾ।
ਇਸ ਸਮਾਗਮ ਸਮੇਂ ਹੋਰ ਪਤਵੰਤਿਆਂ ਤੋਂ ਇਲਾਵਾ ਉੱਤਰ ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ, ਮਣੀਪੁਰ ਦੇ ਰਾਜਪਾਲ ਸ਼੍ਰੀ ਅਜੈ ਕੁਮਾਰ ਭੱਲਾ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੈਮਾ ਖਾਂਡੂ, ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੌਨਰਾਡ ਕੇ ਸੰਗਮਾ, ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ, ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੈਫਿਊ ਰਿਓ, ਸਿੱਕਿਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ, ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਮਾਣਿਕ ਸਾਹਾ, ਉੱਤਰ ਪੂਰਬ ਖੇਤਰ ਵਿਕਾਸ ਰਾਜ ਮੰਤਰੀ ਡਾ. ਸੁਕਾਂਤ ਮਜੂਮਦਾਰ ਭੀ ਉਪਸਥਿਤ ਸਨ।
ਪਿਛੋਕੜ
ਉੱਤਰ ਪੂਰਬ ਨੂੰ ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਪ੍ਰਸਤੁਤ ਕਰਨ, ਆਲਮੀ ਅਤੇ ਘਰੇਲੂ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਪ੍ਰਮੁੱਖ ਹਿਤਧਾਰਕਾਂ, ਨਿਵੇਸ਼ਕਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿੱਚ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਦਾ ਉਦਘਾਟਨ ਕੀਤਾ।
23-24 ਮਈ ਤੋਂ ਦੋ ਦਿਨੀਂ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ, ਵਿਭਿੰਨ ਪ੍ਰੀ-ਸਮਿਟ ਗਤੀਵਿਧੀਆਂ ਦਾ ਸਮਾਪਨ ਹੈ, ਜਿਵੇਂ ਕਿ ਰੋਡ ਸ਼ੋਅ ਦੀ ਸੀਰੀਜ਼ ਅਤੇ ਰਾਜਾਂ ਦੇ ਗੋਲਮੇਜ਼ ਸੰਮੇਲਨ ਜਿਸ ਵਿੱਚ ਰਾਜਦੂਤਾਂ ਦੀ ਬੈਠਕ ਅਤੇ ਦੁਵੱਲੇ ਚੈਂਬਰਸ ਮੀਟ ਸ਼ਾਮਲ ਹਨ, ਜਿਸ ਦਾ ਆਯੋਜਨ ਕੇਂਦਰ ਸਰਕਾਰ ਦੁਆਰਾ ਉੱਤਰ ਪੂਰਬ ਖੇਤਰ ਦੀਆਂ ਰਾਜ ਸਰਕਾਰਾਂ ਦੇ ਸਰਗਰਮ ਸਮਰਥਨ ਨਾਲ ਕੀਤਾ ਗਿਆ ਹੈ। ਸਮਿਟ ਵਿੱਚ ਮੰਤਰੀ ਪੱਧਰੀ ਸੈਸ਼ਨ, ਬਿਜ਼ਨਸ-ਤੋਂ -ਸਰਕਾਰ ਸੈਸ਼ਨਾਂ (Business-to-Government sessions), ਬਿਜ਼ਨਸ-ਤੋਂ-ਬਿਜ਼ਨਸ ਮੀਟਿਂਗਾਂ (Business-to-Business meetings), ਸਟਾਰਟਅਪਸ ਅਤੇ ਨਿਵੇਸ਼ ਪ੍ਰੋਤਸਾਹਨ ਦੇ ਲਈ ਰਾਜ ਸਰਕਾਰ ਅਤੇ ਕੇਂਦਰੀ ਮੰਤਰਾਲਿਆਂ ਦੁਆਰਾ ਕੀਤੀਆਂ ਗਈਆਂ ਨੀਤੀ ਅਤੇ ਸਬੰਧਿਤ ਪਹਿਲਾਂ ਦੀ ਪ੍ਰਦਰਸ਼ਨੀ ਸ਼ਾਮਲ ਹੋਵੇਗੀ।
ਨਿਵੇਸ਼ ਪ੍ਰੋਤਸਾਹਨ ਦੇ ਲਈ ਮੁੱਖ ਕੇਂਦ੍ਰਿਤ ਖੇਤਰਾਂ ਵਿੱਚ ਟੂਰਿਜ਼ਮ ਅਤੇ ਪ੍ਰਾਹੁਣਾਚਾਰੀ, ਐਗਰੋ-ਫੂਡ ਪ੍ਰੋਸੈੱਸਿੰਗ ਅਤੇ ਅਲਾਇਡ ਸੈਕਟਰਾਂ; ਟੈਕਸਟਾਇਲਸ, ਹੈਂਡਲੂਮ, ਅਤੇ ਹੈਂਡੀਕ੍ਰਾਫਟਸ, ਹੈਲਥਕੇਅਰ, ਐਜੂਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ, ਇਨਫਰਮੇਸ਼ਨ ਟੈਕਨੋਲੋਜੀ ਅਤੇ ਇਨਫਰਮੇਸ਼ਨ ਟੈਕਨੋਲੋਜੀ ਸਮਰਥਿਤ ਸੇਵਾਵਾਂ, ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕਸ, ਐਨਰਜੀ ਅਤੇ ਐਂਟਰਟੇਨਮੈਂਟ ਅਤੇ ਸਪੋਰਟਸ ਸ਼ਾਮਲ ਹਨ।
https://x.com/narendramodi/status/1925797964863164830
https://x.com/PMOIndia/status/1925799305459228902
https://x.com/PMOIndia/status/1925799626352763282
https://x.com/PMOIndia/status/1925800077794116043
https://x.com/PMOIndia/status/1925803271928561804
https://x.com/PMOIndia/status/1925803629237194957
https://x.com/PMOIndia/status/1925803897395851575
https://www.youtube.com/watch?v=pyE-YF_ScDs
***********
ਐੱਮਜੇਪੀਐੱਸ/ਐੱਸਆਰ
(Release ID: 2130924)
Read this release in:
Bengali-TR
,
Odia
,
Malayalam
,
Khasi
,
English
,
Urdu
,
Marathi
,
Hindi
,
Nepali
,
Manipuri
,
Bengali
,
Assamese
,
Gujarati
,
Tamil
,
Telugu
,
Kannada