ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੋਪ ਫਰਾਂਸਿਸ ਦੇ ਦੇਹਾਂਤ 'ਤੇ ਸੋਗ ਵਿਅਕਤ ਕੀਤਾ
Posted On:
21 APR 2025 2:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਪ ਫਰਾਂਸਿਸ ਦੇ ਦੇਹਾਂਤ 'ਤੇ ਦੁੱਖ ਵਿਅਕਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਦਇਆ, ਨਿਮਰਤਾ ਅਤੇ ਅਧਿਆਤਮਿਕ ਸਾਹਸ ਦਾ ਪ੍ਰਤੀਕ ਦੱਸਿਆ ।
ਉਨ੍ਹਾਂ ਨੇ ਐਕਸ(X) 'ਤੇ ਇੱਕ ਪੋਸਟ ਵਿੱਚ ਲਿਖਿਆ :
"ਪੋਪ ਫਰਾਂਸਿਸ ਦੇ ਦੇਹਾਂਤ 'ਤੇ ਬਹੁਤ ਦੁੱਖੀ ਹਾਂ। ਦੁੱਖ ਅਤੇ ਸਮਰਣ ਦੀ ਇਸ ਘੜੀ ਵਿੱਚ, ਮੈਂ ਗਲੋਬਲ ਕੈਥੋਲਿਕ ਕਮਿਊਨਿਟੀ ਦੇ ਪ੍ਰਤੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਦਾ ਹਾਂ। ਪੋਪ ਫਰਾਂਸਿਸ ਨੂੰ ਦੁਨੀਆ ਭਰ ਦੇ ਲੱਖਾਂ ਲੋਕ ਦਇਆ, ਨਿਮਰਤਾ ਅਤੇ ਅਧਿਆਤਮਿਕ ਸਾਹਸ ਦੇ ਪ੍ਰਤੀਕ ਵਜੋਂ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਪ੍ਰਭੂ ਯਿਸ਼ੂ ਮਸੀਹ ਦੇ ਆਦਰਸ਼ਾਂ ਨੂੰ ਸਾਕਾਰ ਕਰਨ ਲਈ ਖ਼ੁਦ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਗਰੀਬਾਂ ਅਤੇ ਪਛੜੇ ਲੋਕਾਂ ਦੀ ਲਗਨ ਨਾਲ ਸੇਵਾ ਕੀਤੀ। ਜੋ ਲੋਕ ਪੀੜ੍ਹਤ ਸਨ, ਉਨ੍ਹਾਂ ਦੇ ਲਈ ਉਨ੍ਹਾਂ ਨੇ ਆਸ਼ਾ ਦੀ ਭਾਵਨਾ ਜਗਾਈ"
ਮੈਂ ਉਨ੍ਹਾਂ ਦੇ ਨਾਲ ਹੋਈਆਂ ਮੁਲਾਕਾਤਾਂ ਨੂੰ ਯਾਦ ਕਰਦਾ ਹਾਂ ਅਤੇ ਸਮਾਵੇਸ਼ੀ ਅਤੇ ਸਰਵਪੱਖੀ ਵਿਕਾਸ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਤੋਂ ਬਹੁਤ ਪ੍ਰੇਰਿਤ ਹੋਇਆ ਹਾਂ। ਭਾਰਤ ਦੇ ਲੋਕਾਂ ਦੇ ਪ੍ਰਤੀ ਉਨ੍ਹਾਂ ਦਾ ਸਨੇਹ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।”
***
ਐੱਮਜੇਪੀਐੱਸ/ਐੱਸਆਰ/ਏਕੇ
(Release ID: 2123180)
Visitor Counter : 7
Read this release in:
English
,
Urdu
,
Hindi
,
Marathi
,
Nepali
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam