ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ (MUDRA Yojana) ਦੀ 10ਵੀਂ ਵਰ੍ਹੇਗੰਢ ‘ਤੇ ਇਸ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਸ਼ਲਾਘਾ ਕੀਤੀ

Posted On: 08 APR 2025 9:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri MUDRA Yojana) (ਪੀਐੱਮਐੱਮਵਾਈ-PMMY) ਦੇ ਲਾਭਾਰਥੀਆਂ ਨੂੰ ਆਪਣੀਆਂ ਹਾਰਦਿਕ ਵਧਾਈਆਂ ਦਿੱਤੀਆਂ, ਜਦੋਂ ਰਾਸ਼ਟਰ ਮੁਦਰਾ ਯੋਜਨਾ ਦੇ 10 ਵਰ੍ਹੇ ਪੂਰੇ ਹੋਣ (#10YearsOfMUDRA) ਦਾ ਉਤਸਵ ਮਨਾ ਰਿਹਾ ਹੈ।

 

ਸੁਪਨਿਆਂ ਨੂੰ ਸਸ਼ਕਤ ਬਣਾਉਣ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਇੱਕ ਦਹਾਕੇ ਦਾ ਉਤਸਵ ਮਨਾਉਂਦੇ ਹੋਏ,  ਪ੍ਰਧਾਨ ਮੰਤਰੀ ਨੇ ਵੰਚਿਤ ਭਾਈਚਾਰਿਆਂ ਦੇ ਉਥਾਨ ਅਤੇ ਪੂਰੇ ਭਾਰਤ ਵਿੱਚ ਉੱਦਮਤਾ ਨੂੰ ਹੁਲਾਰਾ ਦੇਣ ਵਿੱਚ ਮੁਦਰਾ ਯੋਜਨਾ (MUDRA scheme) ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ਥ੍ਰੈਡਸ ਵਿੱਚ ਕਿਹਾ;

 “ਅੱਜਜਦੋਂ ਅਸੀਂ ਮੁਦਰਾ ਯੋਜਨਾ ਦੇ 10 ਵਰ੍ਹੇ ਪੂਰਨ ਹੋਣ (#10YearsOfMUDRA) ‘ਤੇ ਕੰਮ ਕਰ ਰਹੇ ਹਾਂ, ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦੇ ਜੀਵਨ ਵਿੱਚ ਇਸ ਯੋਜਨਾ ਦੇ ਕਾਰਨ ਪਰਿਵਰਤਨ ਆਇਆ ਹੈ। ਇਸ ਦਹਾਕੇ ਵਿੱਚ, ਮੁਦਰਾ ਯੋਜਨਾ (Mudra Yojana) ਨੇ ਕਈ ਸੁਪਨਿਆਂ ਨੂੰ ਯਥਾਰਥ ਵਿੱਚ ਬਦਲਿਆ ਹੈ, ਜਿਨ੍ਹਾਂ ਦੀ ਪਹਿਲੇ ਵਿੱਤੀ ਸਹਾਇਤਾ ਦੇ ਜ਼ਰੀਏ ਅੱਗੇ ਵਧਣ ਵਿੱਚ ਉਪੇਖਿਆ ਕੀਤੀ ਜਾਂਦੀ ਸੀ, ਅਜਿਹੇ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਜ਼ਰੀਏ ਸਸ਼ਕਤ ਬਣਾਇਆ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਦੇ ਲੋਕਾਂ ਦੇ ਲਈ ਕੁਝ ਭੀ ਅਸੰਭਵ ਨਹੀਂ ਹੈ!”


ਇਹ ਵਿਸ਼ੇਸ਼ ਤੌਰ ‘ਤੇ ਉਤਸ਼ਾਹਜਨਕ ਹੈ ਕਿ ਮੁਦਰਾ ਲਾਭਾਰਥੀਆਂ (Mudra beneficiaries) ਵਿੱਚੋਂ ਅੱਧੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗ ਭਾਈਚਾਰਿਆਂ (SC, ST and OBC Communities) ਤੋਂ ਹਨ, ਅਤੇ 70% ਤੋਂ ਅਧਿਕ ਲਾਭਾਰਥੀ ਮਹਿਲਾਵਾਂ ਹਨਹਰੇਕ ਮੁਦਰਾ  ਲੋਨ (Mudra loan) ਆਪਣੇ ਨਾਲ ਸਨਮਾਨ, ਆਤਮ-ਸਨਮਾਨ ਅਤੇ ਅਵਸਰ ਲੈ ਕੇ ਆਉਂਦਾ ਹੈ। ਵਿੱਤੀ ਸਮਾਵੇਸ਼ਨ ਦੇ ਇਲਾਵਾ, ਇਸ ਯੋਜਨਾ ਨੇ ਸਮਾਜਿਕ ਸਮਾਵੇਸ਼ਨ ਅਤੇ ਆਰਥਿਕ ਸੁਤੰਤਰਤਾ ਭੀ ਸੁਨਿਸ਼ਚਿਤ ਕੀਤੀ ਹੈ।


ਆਉਣ ਵਾਲੇ ਸਮੇਂ ਵਿੱਚ, ਸਾਡੀ ਸਰਕਾਰ ਇੱਕ ਮਜ਼ਬੂਤ ਈਕੋਸਿਸਟਮ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖੇਗੀ, ਜਿੱਥੇ ਹਰ ਖ਼ਾਹਿਸ਼ੀ ਉੱਦਮੀ ਦੀ ਰਿਣ ਤੱਕ ਪਹੁੰਚ ਹੋਵੇ, ਜਿਸ ਨਾਲ ਉਸ ਨੂੰ ਆਤਮਵਿਸ਼ਵਾਸ ਅਤੇ ਅੱਗੇ ਵਧਣ ਦਾ ਅਵਸਰ ਮਿਲੇ।


*****


 

ਐੱਮਜੇਪੀਐੱਸ/ਐੱਸਟੀ


(Release ID: 2120116) Visitor Counter : 24