ਪ੍ਰਧਾਨ ਮੰਤਰੀ ਦਫਤਰ
ਅੱਜ ਸਵੇਰੇ, ਵਰਲਡ ਵਾਈਲਡ ਲਾਈਫ ਡੇਅ 'ਤੇ ਮੈਂ ਏਸ਼ਿਆਈ ਸ਼ੇਰਾਂ ਦੇ ਘਰ ਗਿਰ (Gir) ਵਿੱਚ ਇੱਕ ਸਫਾਰੀ 'ਤੇ ਗਿਆ; ਗਿਰ ਆ ਕੇ ਮੈਨੂੰ ਉਨ੍ਹਾਂ ਕਾਰਜਾਂ ਦੀਆਂ ਵੀ ਯਾਦਾਂ ਤਾਜ਼ਾ ਹੋ ਗਈਆਂ ਜੋ ਮੇਰੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਸਮੇਂ ਅਸੀਂ ਸਮੂਹਿਕ ਤੌਰ ‘ਤੇ ਕੀਤੇ ਸਨ: ਪ੍ਰਧਾਨ ਮੰਤਰੀ
ਪਿਛਲੇ ਕਈ ਵਰ੍ਹਿਆਂ ਵਿੱਚ ਸਮੂਹਿਕ ਕੋਸ਼ਿਸ਼ਾਂ ਨਾਲ ਏਸ਼ਿਆਈ ਸ਼ੇਰਾਂ ਦੀ ਅਬਾਦੀ ਲਗਾਤਾਰ ਵਧ ਰਹੀ ਹੈ; ਏਸ਼ਿਆਈ ਸ਼ੇਰਾਂ ਦੇ ਆਵਾਸ ਨੂੰ ਸੁਰੱਖਿਅਤ ਕਰਨ ਵਿੱਚ ਕਬਾਇਲੀ ਭਾਈਚਾਰਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀਆਂ ਮਹਿਲਾਵਾਂ ਦੀ ਭੂਮਿਕਾ ਵੀ ਉੰਨੀ ਹੀ ਸ਼ਲਾਘਾਯੋਗ ਹੈ: ਪ੍ਰਧਾਨ ਮੰਤਰੀ
Posted On:
03 MAR 2025 12:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਏਸ਼ਿਆਈ ਸ਼ੇਰਾਂ ਦੇ ਆਵਾਸ ਦੇ ਰੂਪ ਵਿੱਚ ਪ੍ਰਸਿੱਧ ਗਿਰ ਵਿੱਚ ਸਫਾਰੀ ‘ਤੇ ਗਏ।
ਐਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:
"ਅੱਜ ਸਵੇਰੇ, #WorldWildlifeDay 'ਤੇ, ਮੈਂ ਗਿਰ ਵਿੱਚ ਸਫਾਰੀ 'ਤੇ ਗਿਆ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਗਿਰ ਏਸ਼ਿਆਈ ਸ਼ੇਰ ਦਾ ਘਰ ਹੈ। ਗਿਰ ਆ ਕੇ ਮੈਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੇਰੇ ਕਾਰਜਕਾਲ ਦੌਰਾਨ ਕੀਤੇ ਗਏ ਸਮੂਹਿਕ ਕਾਰਜਾਂ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਪਿਛਲੇ ਕਈ ਵਰ੍ਹਿਆਂ ਤੋਂ, ਸਮੂਹਿਕ ਯਤਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਏਸ਼ਿਆਈ ਸ਼ੇਰਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਏਸ਼ਿਆਈ ਸ਼ੇਰਾਂ ਦੇ ਆਵਾਸ ਨੂੰ ਸੁਰੱਖਿਅਤ ਰੱਖਣ ਵਿੱਚ ਕਬਾਇਲੀ ਭਾਈਚਾਰਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀਆਂ ਮਹਿਲਾਵਾਂ ਦੀ ਭੂਮਿਕਾ ਵੀ ਉੰਨੀ ਹੀ ਸ਼ਲਾਘਾਯੋਗ ਹੈ।"
"ਇੱਥੇ ਗਿਰ ਦੀਆਂ ਕੁਝ ਹੋਰ ਝਲਕੀਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਭਵਿੱਖ ਵਿੱਚ ਗਿਰ ਆਉਣ ਅਤੇ ਘੁੰਮਣ ਦੀ ਤਾਕੀਦ ਕਰਦਾ ਹਾਂ।"
"ਗਿਰ ਵਿੱਚ ਸ਼ੇਰ ਅਤੇ ਸ਼ੇਰਨੀਆਂ! ਅੱਜ ਸਵੇਰੇ ਮੈਂ ਕੁਝ ਫੋਟੋਗ੍ਰਾਫੀ ਕਰਨ ਦੀ ਕੋਸ਼ਿਸ਼ ਕੀਤੀ।"
*********
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2107750)
Visitor Counter : 15
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam