ਸਿੱਖਿਆ ਮੰਤਰਾਲਾ
ਐੱਮ.ਸੀ.ਮੈਰੀ ਕੌਮ, ਅਵਨੀ ਲੇਖਰਾ ਅਤੇ ਸੁਹਾਸ ਯਤਿਰਾਜ ਨੇ ਪਰੀਕਸ਼ਾ ਪੇ ਚਰਚਾ 2025 ਦੇ ਸੱਤਵੇਂ ਐਪੀਸੋਡ ਵਿੱਚ ਹਿੱਸਾ ਲਿਆ
Posted On:
17 FEB 2025 3:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰੀਕਸ਼ਾ ਪੇ ਚਰਚਾ 2025 ਦੇ ਉਦਘਾਟਨ ਐਪੀਸੋਡ ਵਿੱਚ ਸ਼ੁਰੂ ਕੀਤੀਆਂ ਗਈਆਂ ਵਿਵਹਾਰਕ ਚਰਚਾਵਾਂ ਨੂੰ ਜਾਰੀ ਰੱਖਦੇ ਹੋਏ, ਅੱਜ ਪ੍ਰਸਾਰਿਤ ਸੱਤਵੇਂ ਐਪੀਸੋਡ ਵਿੱਚ ਪ੍ਰਤਿਸ਼ਠਿਤ ਖਿਡਾਰੀ ਐੱਮਸੀ ਮੈਰੀ ਕੌਮ, ਅਵਨੀ ਲੇਖਰਾ ਅਤੇ ਸੁਹਾਸ ਯਤਿਰਾਜ ਇਸ ਦਾ ਹਿੱਸਾ ਬਣੇ., ਉਨ੍ਹਾਂ ਨੇ ਅਨੁਸ਼ਾਸਨ ਦੇ ਜ਼ਰੀਏ ਟੀਚਾ ਨਿਰਧਾਰਣ, ਲਚਕੀਲੇਪਣ ਅਤੇ ਤਣਾਅ ਪ੍ਰਬੰਧਨ ਦੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਆਪਣੇ ਜੀਵਨ ਨਾਲ ਜੁੜੇ ਕਿੱਸੇ ਵੀ ਸਾਂਝਾ ਕੀਤੇ ਅਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਖੇਡਾਂ ਤੋਂ ਕੀ ਸਿਖਿਆ ਹੈ।
ਮੈਰੀ ਕੌਮ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਪਹਿਲਾਂ ਤੋਂ ਚਲੀ ਆ ਰਹੀ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਕਿ ਮੁੱਕੇਬਾਜੀ ਮਹਿਲਾਵਾਂ ਦੀ ਖੇਡ ਨਹੀਂ ਹੈ, ਉਨ੍ਹਾਂ ਨੇ ਨਾ ਸਿਰਫ਼ ਆਪਣੇ ਲਈ ਸਗੋਂ ਪੂਰੇ ਦੇਸ਼ ਦੀਆਂ ਮਹਿਲਾਵਾਂ ਦੇ ਲਈ ਸਮਾਜਿਕ ਧਾਰਨਾਵਾਂ ਨੂੰ ਚੁਣੌਤੀ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਲਾਹ, “ਖੁਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ” ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇੱਕ ਬੇਟੀ, ਪਤਨੀ ਅਤੇ ਮਾਂ ਦੇ ਰੂਪ ਵਿੱਚ ਆਪਣੇ 20 ਸਾਲ ਦੇ ਸਫ਼ਰ ਬਾਰੇ ਦੱਸਿਆ। ਉਨ੍ਹਾਂ ਨੇ ਸਖ਼ਤ ਮਿਹਨਤ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਮਰਪਣ ਅਤੇ ਦ੍ਰਿੜ੍ਹਤਾ ਹੀ ਸਫ਼ਲਤਾ ਦੇ ਚਾਲਕ ਹਨ।

ਸੁਹਾਸ ਯਤਿਰਾਜ ਨੇ ਵਿਦਿਆਰਥੀਆਂ ਨੂੰ ਡਰ ਜਿਹੀਆਂ ਨਕਾਰਾਤਮਕ ਭਾਵਨਾਵਾਂ ‘ਤੇ ਕਾਬੂ ਪਾਉਣ ਲਈ ਮਨ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਡਰ ਨੂੰ ਸਫ਼ਲਤਾ ਦੇ ਲਈ ਇੱਕ ਵੱਡੀ ਰੁਕਾਵਟ ਦੇ ਰੂਪ ਵਿੱਚ ਪਹਿਚਾਣਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡਰ ‘ਤੇ ਕਾਬੂ ਪਾਉਣਾ ਸੁਭਾਵਿਕ ਤੌਰ ‘ਤੇ ਪ੍ਰਦਰਸ਼ਨ ਕਰਨ ਅਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦਾ ਇੱਕਮਾਤਰ ਤਰੀਕਾ ਹੈ। ਸੂਰਜ ਦੀ ਤਰ੍ਹਾਂ ਚਮਕਣ ਲਈ, ਸੂਰਜ ਦੀ ਤਰ੍ਹਾਂ ਜਲਣ ਲਈ ਤਿਆਰ ਰਹਿਣਾ ਚਾਹੀਦਾ ਹੈ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੁਣੌਤੀਆਂ ਨੂੰ ਦ੍ਰਿੜ੍ਹਤਾ ਅਤੇ ਦ੍ਰਿੜ੍ਹ ਸੰਕਲਪ ਨਾਲ ਸਵੀਕਾਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਊਰਜਾ ਲਈ ਸੰਗੀਤ ਥੈਰੇਪੀ ਨਾਲ ਵੀ ਜਾਣੂ ਕਰਵਾਇਆ ਅਤੇ ਵਿਚਾਰਸ਼ੀਲ ਸੋਚ ਦੇ ਮਹੱਤਵ ‘ਤੇ ਚਾਨਣਾ ਪਾਇਆ, ਕਿਉਂਕਿ ਵਿਚਾਰ ਹੀ ਕਿਸੇ ਦੀ ਕਿਸਮਤ ਨੂੰ ਆਕਾਰ ਦਿੰਦੇ ਹਨ।
ਅਵਨੀ ਲੇਖਰਾ ਨੇ ਕੌਸ਼ਲ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਹ ਸਮਝਾਇਆ ਕਿ ਕਿਵੇਂ ਸਹੀ ਕੌਸ਼ਲ ਹਾਸਲ ਕਰਨ ਨਾਲ ਆਤਮਵਿਸ਼ਵਾਸ ਵਧਦਾ ਹੈ ਅਤੇ ਡਰ ਘੱਟ ਹੁੰਦਾ ਹੈ। ਖੇਡਾਂ ਤੋਂ ਸਮਾਨਤਾਵਾਂ ਦੱਸਦੇ ਹੋਏ, ਉਨ੍ਹਾਂ ਨੇ ਪੜ੍ਹਾਈ ਵਿੱਚ ਆਰਾਮ ਅਤੇ ਰਿਕਵਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਵਧੀਆ ਪ੍ਰਦਰਸ਼ਨ ਦੇ ਲਈ ਪ੍ਰੀਖਿਆਵਾਂ ਤੋਂ ਪਹਿਲਾਂ ਉਚਿਤ ਨੀਂਦ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਆਤਮਵਿਸ਼ਵਾਸ ਵਧਾਉਣ ਲਈ ਇੱਕ ਗਤੀਵਿਧੀ ਦੇ ਜ਼ਰੀਏ ਵਿਦਿਆਰਥੀਆਂ ਦਾ ਮਾਰਗਦਰਸ਼ਨ ਵੀ ਕੀਤਾ।
ਸੈਸ਼ਨ ਦੇ ਦੌਰਾਨ, ਵਿਦਿਆਰਥੀਆਂ ਨੇ ਮਾਤਾ-ਪਿਤਾ ਨੂੰ ਕਰੀਅਰ ਵਿਕਲਪਾਂ ਬਾਰੇ ਸਮਝਾਉਣ, ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸਾਹਸ ਵਿਕਸਿਤ ਕਰਨ ਅਤੇ ਧਿਆਨ ਕੇਂਦ੍ਰਿਤ ਰੱਖਣ ਜਿਹੇ ਵਿਸ਼ਿਆਂ ‘ਤੇ ਸੁਆਲ ਪੁੱਛੇ। ਦੁਬਈ ਅਤੇ ਕਤਰ ਦੇ ਵਿਦਿਆਰਥੀਆਂ ਨੇ ਵੀ ਇਸ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਆਪਣੇ ਸੁਆਲ ਪੁੱਛੇ।
ਸਾਰੇ ਮਹਿਮਾਨਾਂ ਨੇ ਇੱਕਮਤ ਹੋ ਕੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਖ਼ਤ ਮਿਹਨਤ ਦੀ ਸਫ਼ਲਤਾ ਦੀ ਕੁੰਜੀ ਹੈ ਅਤੇ ਸ਼ੌਰਟਕਟ ਤੋਂ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ।
ਵਿਆਪਕ ਵਿਕਾਸ ਯਕੀਨੀ ਬਣਾਉਣ ਦੇ ਲਈ, ਵਿਭਿੰਨ ਖੇਤਰਾਂ ਦੀਆਂ ਪ੍ਰਤਿਸ਼ਠਿਤ ਹਸਤੀਆਂ-ਜਿਨ੍ਹਾਂ ਵਿੱਚ ਖੇਡ ਜਗਤ ਦੇ ਦਿੱਗਜ਼, ਤਕਨੀਕੀ ਮਾਹਿਰ, ਪ੍ਰਤੀਯੋਗੀ ਪ੍ਰੀਖਿਆਵਾਂ ਦੇ ਟੌਪਰ, ਮਨੋਰੰਜਨ ਉਦਯੋਗ ਦੇ ਪੇਸ਼ੇਵਰ ਅਤੇ ਅਧਿਆਤਮਿਕ ਨੇਤਾ ਸ਼ਾਮਲ ਹਨ-ਵਿਦਿਆਰਥੀਆਂ ਨੂੰ ਟੈਕਸਬੁੱਕਸ ਤੋਂ ਪਰ੍ਹੇ ਅੰਤਰਦ੍ਰਿਸ਼ਟੀ ਨਾਲ ਸਮ੍ਰਿੱਧ ਕਰ ਰਹੇ ਹਨ। ਪਹਿਲਾਂ ਪ੍ਰਸਾਰਿਤ ਹੋਏ ਤਿੰਨ ਐਪੀਸੋਡ ਦੇ ਹਰੇਕ ਸੈਸ਼ਨ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਨਿਜੀ ਤੌਰ ‘ਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਜ਼ਰੂਰੀ ਉਪਕਰਣ ਅਤੇ ਰਣਨੀਤੀਆਂ ਪ੍ਰਦਾਨ ਕੀਤੀਆਂ। ਪ੍ਰੋਗਰਾਮ ਦੇ ਬਾਅਦ ਵਿਦਿਆਰਥੀਆਂ ਨੇ ਸੈਸ਼ਨ ਨਾਲ ਜੁੜੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।
ਆਪਣੇ ਨਵੇਂ ਅਤੇ ਇੰਟਰਐਕਟਿਵ ਫਾਰਮੈਟ ਵਿੱਚ ਪਰੀਕਸ਼ਾ ਪੇ ਚਰਚਾ (ਪੀਪੀਸੀ) 2025 ਦੇ ਅੱਠਵੇਂ ਸੰਸਕਰਣ ਨੂੰ ਪੂਰੇ ਦੇਸ਼ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਤੋਂ ਵਿਆਪਕ ਸ਼ਲਾਘਾ ਮਿਲ ਰਹੀ ਹੈ। ਟ੍ਰੈਡੀਸ਼ਨਲ ਟਾਊਨ ਹਾਲ ਫਾਰਮੈਟ ਤੋਂ ਹਟ ਕੇ, ਇਸ ਵਰ੍ਹੇ ਦੇ ਸੰਸਕਰਣ ਦੀ ਸ਼ੁਰੂਆਤ 10 ਫਰਵਰੀ 2025 ਨੂੰ ਨਵੀਂ ਦਿੱਲੀ ਦੀ ਸੁੰਦਰ ਨਰਸਰੀ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਉਪਸਥਿਤੀ ਵਾਲੇ ਇੱਕ ਆਕਰਸ਼ਕ ਸੈਸ਼ਨ ਦੇ ਨਾਲ ਹੋਈ।
ਪ੍ਰਧਾਨ ਮੰਤਰੀ ਨੇ "ਪਰੀਕਸ਼ਾ ਪੇ ਚਰਚਾ - 2025" ਦੇ ਉਦਘਾਟਨੀ ਐਪੀਸੋਡ ਵਿੱਚ, ਦੇਸ਼ ਭਰ ਦੇ 36 ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜਿਸ ਵਿੱਚ ਪੋਸ਼ਣ ਅਤੇ ਸਿਹਤ, ਦਬਾਅ ‘ਤੇ ਕਾਬੂ ਪਾਉਣਾ, ਆਪਣੇ ਆਪ ਨੂੰ ਚੁਣੌਤੀ ਦੇਣਾ, ਲੀਡਰਸ਼ਿਪ ਦੀ ਕਲਾ, ਕਿਤਾਬਾਂ ਤੋਂ ਪਰ੍ਹੇ - 360 ਡਿਗਰੀ ਵਿਕਾਸ, ਸਕਾਰਾਤਮਕਤਾ ਲੱਭਣਾ ਆਦਿ ਵਰਗੇ ਵਿਵਹਾਰਕ ਵਿਸ਼ਿਆਂ 'ਤੇ ਚਰਚਾ ਸ਼ਾਮਲ ਸੀ। ਪ੍ਰਧਾਨ ਮੰਤਰੀ ਦੇ ਕੀਮਤੀ ਮਾਰਗਦਰਸ਼ਨ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਨਾਲ ਅਕਾਦਮਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਵਹਾਰਕ ਰਣਨੀਤੀਆਂ ਪ੍ਰਦਾਨ ਕੀਤੀਆਂ, ਨਾਲ ਹੀ ਵਿਕਾਸ ਦੀ ਮਾਨਸਿਕਤਾ ਅਤੇ ਸੰਪੂਰਨ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ।
ਪਰੀਕਸ਼ਾ ਪੇ ਚਰਚਾ 2025 ਆਪਣੇ ਹਰ ਐਪੀਸੋਡ ਦੇ ਨਾਲ ਵਿਦਿਆਰਥੀਆਂ ਦੇ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ, ਇਹ ਪ੍ਰੇਰਣਾ ਵਿਦਿਆਰਥੀਆਂ ਨੂੰ ਸਕਾਰਾਤਮਕ ਮਾਨਸਿਕਤਾ ਦੇ ਨਾਲ ਸਿੱਖਿਆ ਅਤੇ ਜੀਵਨ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਤਮਵਿਸ਼ਵਾਸ ਅਤੇ ਲਕਚੀਲਾਪਣ ਪ੍ਰਦਾਨ ਕਰਦੀ ਹੈ।
ਪਹਿਲਾ ਐਪੀਸੋਡ ਦੇਖਣ ਦੇ ਲਈ ਲਿੰਕ : https://www.youtube.com/watch?v=G5UhdwmEEls
ਦੂਸਰਾ ਐਪੀਸੋਡ ਦੇਖਣ ਦੇ ਲਈ ਲਿੰਕ: https://www.youtube.com/watch?v=DrW4c_ttmew
ਤੀਸਰਾ ਐਪੀਸੋਡ ਦੇਖਣ ਦੇ ਲਈ ਲਿੰਕ :https://www.youtube.com/watch?v=wgMzmDYShXw
ਚੌਥਾ ਐਪੀਸੋਡ ਦੇਖਣ ਦੇ ਲਈ ਲਿੰਕ: https://www.youtube.com/watch?v=3CfR4-5v5mk
ਪੰਜਵਾਂ ਐਪੀਸੋਡ ਦੇਖਣ ਦੇ ਲਈ ਲਿੰਕ : https://www.youtube.com/watch?v=3GD_SrxsAx8
ਛੇਵਾਂ ਐਪੀਸੋਡ ਦੇਖਣ ਦੇ ਲਈ ਲਿੰਕ : https://www.youtube.com/watch?v=uhI6UbZJgEQ
ਸੱਤਵਾਂ ਐਪੀਸੋਡ ਦੇਖਣ ਦੇ ਲਈ ਲਿੰਕ: https://www.youtube.com/watch?v=y9Zg7B_o8So
*****
ਐੱਮਵੀ/ਏਕੇ
(Release ID: 2104373)
Visitor Counter : 13
Read this release in:
Khasi
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam