ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰੀਖਿਆ ਦੇ ਸਮੇਂ ਸਕਾਰਾਤਮਕਤਾ ਐਗਜ਼ਾਮ ਵਾਰਿਅਰਸ ਦੇ ਸਭ ਤੋਂ ਵੱਡੇ ਸਹਿਯੋਗੀਆਂ ਵਿੱਚੋਂ ਇੱਕ ਹੈ: ਪ੍ਰਧਾਨ ਮੰਤਰੀ

Posted On: 15 FEB 2025 5:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਵਿਦਿਆਰਥੀਆਂ ਦੇ ਮਹੱਤਵਪੂਰਨ ਸਹਿਯੋਗੀ ਵਜੋਂ ਸਕਾਰਾਤਮਕਤਾ  ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਸਾਰਿਆਂ ਨੂੰ ਕੱਲ੍ਹ ਦਾ 'ਪਰੀਖਿਆ ਪੇ ਚਰਚਾ' ਐਪੀਸੋਡ ਦੇਖਣ ਦੀ ਤਾਕੀਦ ਕੀਤੀ ਹੈ।

 

ਸ਼੍ਰੀ ਮੋਦੀ ਨੇ MyGovIndia ਦੁਆਰਾ X 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:

“#ExamWarriors ਲਈ, ਪ੍ਰੀਖਿਆ ਦੇ ਸਮੇਂ ਸਕਾਰਾਤਮਕਤਾ ਸਭ ਤੋਂ ਵੱਡੇ ਸਹਿਯੋਗੀਆਂ ਵਿੱਚੋਂ ਇੱਕ ਹੈ। ਕੱਲ੍ਹ ਦੇ 'ਪਰੀਕਸ਼ਾ ਪੇ ਚਰਚਾ' ਐਪੀਸੋਡ ਵਿੱਚ ਇਸ ਵਿਸ਼ੇ 'ਤੇ ਚਰਚਾ ਕੀਤੀ ਜਾਵੇਗੀ ਅਤੇ ਸਾਡੇ ਨਾਲ @VikrantMassey ਅਤੇ @bhumipednekar ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਨਗੇ। 

 

*****

ਐੱਮਜੇਪੀਐੱਸ/ਐੱਸਟੀ


(Release ID: 2103719) Visitor Counter : 16