ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਗਣਤੰਤਰ ਦਿਵਸ 2025 ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਬੋਧਨ

Posted On: 25 JAN 2025 7:17PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

ਨਮਸਕਾਰ !

ਇਸ ਇਤਿਹਾਸਿਕ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ, ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈ ਦਿੰਦੀ ਹਾਂ ਅੱਜ ਤੋਂ 75 ਸਾਲ ਪਹਿਲਾਂ, 26 ਜਨਵਰੀ ਨੂੰ, ਭਾਰਤੀ ਗਣਰਾਜ ਦਾ ਮੂਲ ਗ੍ਰੰਥ (founding document) ਯਾਨੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ

ਲਗਭਗ ਤਿੰਨ ਸਾਲਾਂ ਦੀ ਵਿਚਾਰ-ਵਟਾਂਦਰੇ ਤੋਂ ਬਾਅਦ, ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਇਸ ਮੌਕੇ ਦੀ ਯਾਦ ਵਿੱਚ 26 ਨਵੰਬਰ ਦਾ ਦਿਨ, 2015 ਤੋਂ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ

ਗਣਤੰਤਰ ਦਿਵਸ ਦਾ ਜਸ਼ਨ ਸਾਰੇ ਦੇਸ਼ਵਾਸੀਆਂ ਲਈ ਸਮੂਹਿਕ ਖੁਸ਼ੀ ਅਤੇ ਮਾਣ ਦਾ ਵਿਸ਼ਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਕੌਮ ਦੇ ਇਤਿਹਾਸ ਵਿੱਚ ਪੰਝੱਤਰ ਸਾਲਾਂ ਦਾ ਸਮਾਂ ਅੱਖ ਝਪਕਣ ਵਾਂਗ ਹੁੰਦਾ ਹੈ ਪਰ ਮੇਰੇ ਖਿਆਲ ਵਿੱਚ ਭਾਰਤ ਦੇ ਪਿਛਲੇ ਪਚੱਤਰ ਸਾਲਾਂ ਦੇ ਸੰਦਰਭ ਵਿੱਚ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਇਹ ਉਹ ਦੌਰ ਹੈ ਜਿਸ ਵਿੱਚ ਭਾਰਤ ਦੀ ਲੰਬੀ ਨੀਂਦ ਸੁੱਤੀ ਹੋਈ ਆਤਮਾ ਮੁੜ ਜਾਗ ਪਈ ਹੈ ਅਤੇ ਸਾਡਾ ਦੇਸ਼ ਵਿਸ਼ਵ ਭਾਈਚਾਰੇ ਵਿੱਚ ਆਪਣਾ ਸਹੀ ਸਥਾਨ ਹਾਸਲ ਕਰਨ ਲਈ ਅੱਗੇ ਵਧਿਆ ਹੈ ਦੁਨੀਆ ਦੀਆਂ ਸਭ ਤੋਂ ਪੁਰਾਤਨ ਸੱਭਿਅਤਾਵਾਂ ਵਿੱਚ ਸ਼ਾਮਲ ਭਾਰਤ, ਨੂੰ ਗਿਆਨ ਅਤੇ ਬੁੱਧੀ ਦਾ ਮੂਲ ਮੰਨਿਆ ਜਾਂਦਾ ਸੀ ਪਰ, ਭਾਰਤ ਨੂੰ ਇੱਕ ਕਾਲ਼ੇ ਦੌਰ ਵਿੱਚੋਂ ਗੁਜਰਨਾ ਪਿਆ ਬਸਤੀਵਾਦੀ ਸ਼ਾਸਨ ਦੇ ਅਧੀਨ, ਅਣਮਨੁੱਖੀ ਸ਼ੋਸ਼ਣ ਕਾਰਨ ਦੇਸ਼ ਵਿੱਚ ਅਤਿ ਗ਼ਰੀਬੀ ਦਾ ਬੋਲਬਾਲਾ ਸੀ

ਅੱਜ ਦੇ ਦਿਨ, ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਬਹਾਦਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਮਾਤਭੂਮੀ ਨੂੰ ਵਿਦੇਸ਼ੀ ਹਕੂਮਤ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਲੋਕ ਉਨ੍ਹਾਂ ਵਿੱਚੋਂ ਕੁਝ ਆਜ਼ਾਦੀ ਘੁਲਾਟੀਆਂ ਬਾਰੇ ਜਾਣਦੇ ਨੇ, ਪਰ ਉਹ ਉਨ੍ਹਾਂ ਵਿੱਚੋਂ ਬਹੁਤਿਆਂ ਬਾਰੇ ਨਹੀਂ ਜਾਣਦੇ ਇਸ ਸਾਲ, ਅਸੀਂ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਮਨਾ ਰਹੇ ਹਾਂ ਉਹ ਉਨ੍ਹਾਂ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਭੂਮਿਕਾ ਨੂੰ ਹੁਣ ਰਾਸ਼ਟਰੀ ਇਤਿਹਾਸ ਦੇ ਸੰਦਰਭ ਵਿੱਚ ਉਚਿਤ ਮਹੱਤਵ ਦਿੱਤਾ ਜਾ ਰਿਹਾ ਹੈ

ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ, ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ਾਂ ਨੇ ਇੱਕ ਸੰਗਠਿਤ ਦੇਸ਼-ਵਿਆਪੀ ਲਹਿਰ ਦਾ ਰੂਪ ਧਾਰ ਲਿਆ ਦੇਸ਼ ਦੀ ਖੁਸ਼ਕਿਸਮਤੀ ਸੀ ਕਿ ਮਹਾਤਮਾ ਗਾਂਧੀ, ਰਬਿੰਦਰਰਨਾਥ ਟੈਗੋਰ ਅਤੇ ਬਾਬਾ ਸਾਹਿਬ ਅੰਬੇਡਕਰ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਸਾਡੇ ਦੇਸ਼ ਦੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਨੂੰ ਮੁੜ-ਸੁਰਜੀਤ ਕੀਤਾ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ ਕੇਵਲ ਸਿਧਾਂਤਕ ਧਾਰਨਾਵਾਂ ਨਹੀਂ ਹਨ ਜਿੰਨਾ ਅਸੀਂ ਆਧੁਨਿਕ ਯੁੱਗ ਵਿੱਚ ਜਾਣਿਆ ਹੈ ਇਹ ਜੀਵਨ ਮੁੱਲ ਹੀ ਹਮੇਸ਼ਾ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਦਾ ਹਿੱਸਾ ਰਹੇ ਹਨ ਜਿਹੜੇ ਆਲੋਚਕ ਨਵੇਂ ਆਜ਼ਾਦ ਭਾਰਤ ਦੇ ਸੰਵਿਧਾਨ ਅਤੇ ਗਣਰਾਜ ਦੇ ਭਵਿੱਖ ਬਾਰੇ ਸ਼ੰਕੇ ਪ੍ਰਗਟ ਕਰਦੇ ਸਨ ਉਨ੍ਹਾਂ ਨੂੰ ਇਨ੍ਹਾਂ ਹੀ ਜੀਵਨ ਮੁੱਲਾਂ ਦੇ ਅਧਾਰ ਤੇ ਪੂਰੀ ਤਰ੍ਹਾਂ ਗ਼ਲਤ ਸਿੱਧ ਕੀਤਾ ਜਾ ਸਕਿਆ

ਭਾਰਤ ਦੀਆਂ ਗਣਤੰਤਰੀ ਕਦਰਾਂ-ਕੀਮਤਾਂ ਸਾਡੀ ਸੰਵਿਧਾਨ ਸਭਾ ਦੀ ਬਣਤਰ ਵਿੱਚ ਵੀ ਝਲਕਦੀਆਂ ਹਨ ਉਸ ਸਭਾ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਅਤੇ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਕੀਤੀ ਗਈ ਸੀ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੰਵਿਧਾਨ ਸਭਾ ਵਿੱਚ ਸਰੋਜਿਨੀ ਨਾਇਡੂ, ਰਾਜਕੁਮਾਰੀ ਅੰਮ੍ਰਿਤ ਕੌਰ, ਸੁਚੇਤਾ ਕ੍ਰਿਪਲਾਨੀ, ਹੰਸਾਬੇਨ ਮਹਿਤਾ ਅਤੇ ਮਾਲਤੀ ਚੌਧਰੀ ਵਰਗੀਆਂ 15 ਅਸਾਧਾਰਣ ਔਰਤਾਂ ਵੀ ਸ਼ਾਮਲ ਸਨ ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਔਰਤਾਂ ਦੀ ਬਰਾਬਰੀ ਨੂੰ ਇੱਕ ਦੂਰ ਦਾ ਸੁਪਨਾ ਮੰਨਿਆ ਜਾਂਦਾ ਸੀ, ਤਾਂ ਉਸ ਵੇਲੇ ਭਾਰਤ ਵਿੱਚ, ਔਰਤਾਂ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੀਆਂ ਸਨ

ਸਾਡਾ ਸੰਵਿਧਾਨ ਇੱਕ ਜੀਵਤ ਦਸਤਾਵੇਜ਼ ਬਣ ਸਕਿਆ ਹੈ ਕਿਉਂਕਿ ਨਾਗਰਿਕਾਂ ਦੀ ਨਿਸ਼ਠਾ, ਸਦੀਆਂ ਤੋਂ, ਸਾਡੇ ਜੀਵਨ ਪ੍ਰਤੀ ਨੈਤਿਕ ਦ੍ਰਿਸ਼ਟੀਕੋਣ ਦਾ ਇੱਕ ਮੁੱਖ ਤੱਤ ਰਿਹਾ ਹੈ ਸਾਡਾ ਸੰਵਿਧਾਨ ਭਾਰਤੀ ਵਜੋਂ ਸਾਡੀ ਸਮੂਹਿਕ ਪਛਾਣ ਦਾ ਮੂਲ ਅਧਾਰ ਹੈ, ਜੋ ਸਾਨੂੰ ਇੱਕ ਪਰਿਵਾਰ ਵਾਂਗ ਜੋੜਦਾ ਹੈ ਪਿਛਲੇ 75 ਸਾਲਾਂ ਤੋਂ ਸੰਵਿਧਾਨ ਨੇ ਸਾਡੀ ਤਰੱਕੀ ਦਾ ਰਾਹ ਪੱਧਰਾ ਕੀਤਾ ਹੈ ਅੱਜ ਅਸੀਂ ਸੰਵਿਧਾਨ ਸਭਾ ਦੀ ਡ੍ਰਾਫਟ ਕਮੇਟੀ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਡਕਰ, ਸਭਾ ਦੇ ਹੋਰ ਮਾਣਯੋਗ ਮੈਂਬਰਾਂ, ਸੰਵਿਧਾਨ ਦੇ ਨਿਰਮਾਣ ਨਾਲ ਜੁੜੇ ਵੱਖ-ਵੱਖ ਅਧਿਕਾਰੀਆਂ ਅਤੇ ਹੋਰ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਸਾਨੂੰ  ਵਿਲੱਖਣ ਗ੍ਰੰਥ (wonderful document) ਪ੍ਰਾਪਤ ਹੋਇਆ

ਪਿਆਰੇ ਦੇਸ਼ਵਾਸੀਓ,

ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਦੇ ਇਹ 75 ਸਾਲ ਸਾਡੇ ਨੌਜਵਾਨ ਗਣਰਾਜ ਦੀ ਸਰਬਪੱਖੀ ਤਰੱਕੀ ਦੇ ਗਵਾਹ ਹਨ ਆਜ਼ਾਦੀ ਵੇਲੇ ਵੀ ਤੇ ਬਾਅਦ ਵਿੱਚ ਵੀ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਅੱਤ ਦੀ ਗ਼ਰੀਬੀ ਅਤੇ ਭੁੱਖਮਰੀ ਦੀ ਸਥਿਤੀ ਸੀ ਪਰ, ਸਾਡਾ ਆਤਮਵਿਸ਼ਵਾਸ ਕਦੇ ਨਹੀਂ ਡੋਲਿਆ ਅਸੀਂ ਅਜਿਹੇ ਹਾਲਾਤ ਬਣਾਉਣ ਦਾ ਸੰਕਲਪ ਲਿਆ ਹੈ ਜਿਸ ਵਿੱਚ ਹਰ ਕਿਸੇ ਨੂੰ ਵਿਕਾਸ ਕਰਨ ਦਾ ਮੌਕਾ ਮਿਲ ਸਕੇ ਸਾਡੇ ਕਿਸਾਨ ਭੈਣ-ਭਰਾਵਾਂ ਨੇ ਸਖ਼ਤ ਮਿਹਨਤ ਕਰਕੇ ਸਾਡੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਇਆ ਸਾਡੇ ਮਜ਼ਦੂਰ ਭਰਾਵਾਂ ਅਤੇ ਭੈਣਾਂ ਨੇ ਸਾਡੇ ਬੁਨਿਆਦੀ ਢਾਂਚੇ ਅਤੇ ਨਿਰਮਾਣ ਖੇਤਰ ਵਿੱਚ ਅਣਥੱਕ ਮਿਹਨਤ ਕਰਕੇ ਉਸ ਦਾ ਰੂਪਾਂਤਰ ਕਰ ਦਿੱਤਾ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਲ 'ਤੇ ਅੱਜ ਭਾਰਤੀ ਅਰਥਵਿਵਸਥਾ ਦੁਨੀਆ ਦੇ ਆਰਥਿਕ ਦ੍ਰਿਸ਼ ਨੂੰ ਪ੍ਰਭਾਵਿਤ ਕਰ ਰਹੀ ਹੈ ਅੱਜ ਦਾ ਭਾਰਤ ਅੰਤਰਰਾਸ਼ਟਰੀ ਮੰਚਾਂ 'ਤੇ ਲੀਡਰਸ਼ਿਪ ਦੀ ਸਥਿਤੀ ਹਾਸਲ ਕਰ ਰਿਹਾ ਹੈ ਇਹ ਵਿਆਪਕ ਤਬਦੀਲੀ ਸੰਵਿਧਾਨ ਵਿੱਚ ਨਿਰਧਾਰਿਤ ਢਾਂਚੇ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ ਸੀ

ਹਾਲ ਹੀ ਦੇ ਸਾਲਾਂ ਵਿੱਚ, ਆਰਥਿਕ ਵਿਕਾਸ ਦੀ ਦਰ ਲਗਾਤਾਰ ਉੱਚੀ ਰਹੀ ਹੈ, ਜਿਸ ਨੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਆਇਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਦਲੇਰ ਅਤੇ ਦੂਰਅੰਦੇਸ਼ੀ ਆਰਥਿਕ ਸੁਧਾਰਾਂ ਦੇ ਬਲ 'ਤੇ, ਤਰੱਕੀ ਦੀ ਇਹ ਰਫ਼ਤਾਰ ਆਉਣ ਵਾਲੇ ਸਾਲਾਂ ਵਿੱਚ ਜਾਰੀ ਰਹੇਗੀ ਸਮਾਵੇਸ਼ੀ ਵਿਕਾਸ ਸਾਡੀ ਤਰੱਕੀ ਦੀ ਨੀਂਹ ਹੈ, ਜਿਸ ਨਾਲ ਵਿਕਾਸ ਦਾ ਲਾਭ ਵਿਆਪਕ ਪੱਧਰ 'ਤੇ ਵੱਧ ਤੋਂ ਵੱਧ ਦੇਸ਼ਵਾਸੀਆਂ ਤੱਕ ਪਹੁੰਚਦਾ ਹੈ

ਸਰਕਾਰ ਦੁਆਰਾ ਵਿੱਤੀ ਸਮਾਵੇਸ਼ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾ ਰਹੀ ਹੈ, ਇਸ ਲਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਮੁਦਰਾ ਯੋਜਨਾ, ਸਟੈਂਡ-ਅੱਪ ਇੰਡੀਆ ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਵਿੱਤੀ ਸਹਾਇਤਾ ਯੋਜਨਾਵਾਂ ਦਾ ਵਿਸਤਾਰ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ

ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਤਬਦੀਲੀ ਹੈ ਕਿ ਸਰਕਾਰ ਨੇ ਲੋਕ ਭਲਾਈ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ, ਜਿਸ ਅਨੁਸਾਰ ਮਕਾਨ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਨੂੰ ਅਧਿਕਾਰ ਮੰਨਿਆ ਗਿਆ ਹੈ ਵਾਂਝੇ ਵਰਗਾਂ, ਖਾਸ ਕਰਕੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪਿਛੜੀਆਂ ਸ਼੍ਰੇਣੀਆਂ ਦੀ ਮਦਦ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਪ੍ਰੀ-ਮੈਟ੍ਰਿਕ ਅਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ, ਰਾਸ਼ਟਰੀ ਫੈਲੋਸ਼ਿਪ, ਵਿਦੇਸ਼ੀ ਸਕਾਲਰਸ਼ਿਪ, ਹੋਸਟਲ ਅਤੇ ਕੋਚਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਯ ਯੋਜਨਾ (Pradhan Mantri Anusuchit Jaati Abhyuday Yojana) ਦੇ ਜ਼ਰੀਏ, ਰੋਜ਼ਗਾਰ ਅਤੇ ਆਮਦਨ ਦੇ ਮੌਕੇ ਪੈਦਾ ਕਰਕੇ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗ਼ਰੀਬੀ ਨੂੰ ਤੇਜ਼ੀ ਨਾਲ ਘਟਾਇਆ ਜਾ ਰਿਹਾ ਹੈ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਸ ਵਿੱਚ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ (Dharti Aaba Janjatiya Gram Utkarsh Abhiyan) ਅਤੇ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ - ਪੀ.ਐੱਮ.ਜਨਮਨ (Pradhan Mantri Janjati Adivasi Nyaya Maha Abhiyan (PM-JANMAN)) ਸ਼ਾਮਲ ਹਨ ਆਦਿਵਾਸੀ ਖਾਨਾਬਦੋਸ਼ ਅਤੇ ਅਰਧ ਖਾਨਾਬਦੋਸ਼ ਭਾਈਚਾਰਿਆਂ ਲਈ ' ਵਿਕਾਸ ਅਤੇ ਭਲਾਈ ਬੋਰਡ' ਦਾ ਗਠਨ ਕੀਤਾ ਗਿਆ ਹੈ

ਪਿਛਲੇ ਇੱਕ ਦਹਾਕੇ ਵਿੱਚ, ਭੌਤਿਕ ਬੁਨਿਆਦੀ ਢਾਂਚਾ ਜਿਸ ਵਿੱਚ ਸੜਕਾਂ ਅਤੇ ਰੇਲ ਮਾਰਗ, ਬੰਦਰਗਾਹਾਂ ਅਤੇ ਲੌਜਿਸਟਿਕ ਹੱਬ ਸਮੇਤ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ ਇਸ ਨਾਲ ਇੱਕ ਅਜਿਹੀ ਮਜ਼ਬੂਤ ਬੁਨਿਆਦ ਵਿਕਸਿਤ ਹੋ ਗਈ ਹੈ ਜੋ ਆਉਣ ਵਾਲੇ ਦਹਾਕਿਆਂ ਵਿੱਚ ਵਿਕਾਸ ਦਾ ਸਮਰਥਨ ਕਰੇਗੀ

ਸਰਕਾਰ ਨੇ ਵਿੱਤ ਦੇ ਖੇਤਰ ਵਿੱਚ ਜਿਸ ਤਰ੍ਹਾਂ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ, ਉਹ ਇੱਕ ਉਦਾਹਰਣ ਹੈ ਵੱਖ-ਵੱਖ ਡਿਜੀਟਲ ਭੁਗਤਾਨ ਵਿਕਲਪਾਂ ਦੇ ਨਾਲ ਸਿੱਧੇ ਲਾਭ ਟ੍ਰਾਂਸਫਰ ਦੀ ਪ੍ਰਣਾਲੀ ਨੇ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ formal ਸਿਸਟਮ ਵਿੱਚ ਸ਼ਾਮਲ ਕੀਤਾ ਜਾ ਸਕਿਆ ਹੈ ਇਸ ਕਾਰਨ ਸਿਸਟਮ ਵਿੱਚ ਬੇਮਿਸਾਲ ਪਾਰਦਰਸ਼ਤਾ ਵੀ ਆਈ ਹੈ ਇਸ ਪ੍ਰਕਿਰਿਆ ਵਿੱਚ, ਕੁਝ ਸਾਲਾਂ ਵਿੱਚ ਅਸੀਂ ਇੱਕ ਅਜਿਹਾ ਮਜ਼ਬੂਤ digital public infrastructure ਵਿਕਸਿਤ ਕਰ ਲਿਆ ਹੈ ਜੋ ਦੁਨੀਆ ਦੇ ਸਭ ਤੋਂ ਵਧੀਆ ਢਾਂਚਿਆਂ ਵਿੱਚੋਂ ਇੱਕ ਹੈ

Insolvency and Bankruptcy code ਵਰਗੇ ਦਲੇਰ ਉਪਾਵਾਂ ਦੇ ਨਤੀਜੇ ਵਜੋਂ, ਬੈਂਕਿੰਗ ਪ੍ਰਣਾਲੀ ਹੁਣ ਚੰਗੀ ਸਥਿਤੀ ਵਿੱਚ ਗਈ ਹੈ ਇਸ ਨਾਲ Scheduled Commercial ਬੈਂਕਾਂ ਦੀ Non-Performing Assets ਵਿੱਚ ਮਹੱਤਵਪੂਰਨ ਕਮੀ ਆਈ ਹੈ

ਪਿਆਰੇ ਦੇਸ਼ਵਾਸੀਓ,

ਅਸੀਂ ਸਾਲ 1947 ਵਿੱਚ ਆਜ਼ਾਦੀ ਪ੍ਰਾਪਤ ਕਰ ਲਈ ਸੀ, ਪਰ ਬਸਤੀਵਾਦੀ ਮਾਨਸਿਕਤਾ ਦੇ ਬਹੁਤ ਸਾਰੇ ਅਵਸ਼ੇਸ਼ ਲੰਬੇ ਸਮੇਂ ਤੱਕ ਮੌਜੂਦ ਰਹੇ ਅਜੋਕੇ ਸਮੇਂ ਵਿੱਚ, ਅਸੀਂ ਉਸ ਮਾਨਸਿਕਤਾ ਨੂੰ ਬਦਲਣ ਲਈ ਠੋਸ ਯਤਨ ਦੇਖ ਰਹੇ ਹਾਂ ਅਜਿਹੇ ਯਤਨਾਂ ਵਿੱਚ -  Indian Penal Code, Criminal Procedure Code, ਅਤੇ Indian Evidence Act ਦੀ ਜਗ੍ਹਾ ਭਾਰਤੀਯ   ਨਯਾਯ ਸੰਹਿਤਾ, ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ ਅਤੇ  ਭਾਰਤੀਯ ਸਾਕਸ਼ਯ ਅਧਿਨਿਯਮ (Bharatiya Nyaya Sanhita, the Bharatiya Nagarik Suraksha Sanhita and the Bharatiya Sakshya Adhiniyam) ਨੂੰ ਲਾਗੂ ਕਰਨ ਦਾ ਫ਼ੈਸਲਾ ਪਰਮੁੱਖ ਤੌਰ ਤੇ ਜ਼ਿਕਰਯੋਗ ਹੈ ਨਿਆਂ ਸ਼ਾਸਤਰ ਦੀਆਂ ਭਾਰਤੀ ਪਰੰਪਰਾਵਾਂ 'ਤੇ ਅਧਾਰਿਤ ਇਨ੍ਹਾਂ ਨਵੇਂ ਐਕਟਾਂ ਨਾਲ ਅਪਰਾਧਿਕ ਨਿਆਂ ਪ੍ਰਣਾਲੀ ਦੇ ਕੇਂਦਰ ਵਿੱਚ ਸਜ਼ਾ ਦੀ ਬਜਾਏ ਨਿਆਂ ਪ੍ਰਦਾਨ ਕਰਨ ਦੀ ਭਾਵਨਾ ਰੱਖੀ ਗਈ ਹੈ ਇਸ ਤੋਂ ਇਲਾਵਾ, ਇਨ੍ਹਾਂ ਨਵੇਂ ਕਾਨੂੰਨਾਂ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ

ਇੰਨੇ ਵੱਡੇ ਪੱਧਰ ਤੇ ਸੁਧਾਰ ਲਈ ਦਲੇਰ ਦੂਰਦ੍ਰਿਸ਼ਟੀ ਦੀ ਲੋੜ ਹੁੰਦੀ ਹੈ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਸੰਸਦ ਵਿੱਚ ਪੇਸ਼ ਕੀਤਾ ਗਿਆ ਬਿਲ ਇੱਕ ਅਜਿਹਾ ਹੀ ਉਪਰਾਲਾ ਹੈ ਜਿਸ ਰਾਹੀਂ ਸੁਸ਼ਾਸਨ ਨੂੰ ਨਵੇਂ ਆਯਾਮ ਦਿੱਤੇ ਜਾ ਸਕਦੇ ਹਨ। 'ਇੱਕ ਰਾਸ਼ਟਰ ਇੱਕ ਚੋਣ' ਦੀ ਪ੍ਰਣਾਲੀ ਸ਼ਾਸਨ ਵਿੱਚ ਨਿਰੰਤਰਤਾ ਨੂੰ ਵਧਾ ਸਕਦੀ ਹੈ, ਨੀਤੀ-ਨਿਰਮਾਣ ਨਾਲ ਜੁੜੀ ਜੜਤਾ ਨੂੰ ਖ਼ਤਮ ਕਰ ਸਕਦੀ ਹੈ,ਸਾਧਨਾਂ ਦੇ ਬਰਬਾਦ ਹੋਣ ਦੀ ਸੰਭਾਵਨਾ ਨੂੰ ਘਟਾ ਸਕਦੀ ਹੈ ਅਤੇ ਵਿੱਤੀ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ ਇਨ੍ਹਾਂ ਤੋਂ ਇਲਾਵਾ ਲੋਕ ਹਿਤ ਵਿੱਚ ਅਨੇਕਾਂ ਹੋਰ ਵੀ ਕਈ ਲਾਭ ਹੋ ਸਕਦੇ ਹਨ

ਸਾਡੇ ਸੱਭਿਆਚਾਰਕ ਵਿਰਸੇ ਨਾਲ ਸਾਡਾ ਸਬੰਧ ਹੋਰ ਜ਼ਿਆਦਾ ਡੂੰਘਾ ਹੋਇਆ ਹੈ ਇਸ ਸਮੇਂ ਆਯੋਜਿਤ ਕੀਤੇ ਜਾ ਰਹੇ ਪ੍ਰਯਾਗਰਾਜ ਮਹਾਕੁੰਭ ਨੂੰ ਉਸ ਅਮੀਰ ਵਿਰਸੇ ਦੇ ਪ੍ਰਭਾਵਸ਼ਾਲੀ ਪ੍ਰਗਟਾਵੇ ਵਜੋਂ ਦੇਖਿਆ ਜਾ ਸਕਦਾ ਹੈ ਸਾਡੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਵਿੱਚ ਨਵੀਂ ਊਰਜਾ ਭਰਨ ਲਈ ਸੱਭਿਆਚਾਰ ਦੇ ਖੇਤਰ ਵਿੱਚ ਬਹੁਤ ਸਾਰੇ ਉਤਸ਼ਾਹਜਨਕ ਯਤਨ ਕੀਤੇ ਜਾ ਰਹੇ ਹਨ

ਭਾਰਤ ਦੀ ਧਰਤੀ ਨੂੰ ਬਹੁਤ ਵੱਡੀ ਭਾਸ਼ਾਈ ਵਿਭਿੰਨਤਾ ਦੀ ਬਖਸ਼ਿਸ਼ ਹੈ ਇਸ ਅਮੀਰੀ ਨੂੰ ਬਰਕਰਾਰ ਰੱਖਣ ਅਤੇ ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ ਅਸਾਮੀ, ਬੰਗਾਲੀ, ਮਰਾਠੀ, ਪਾਲੀ ਅਤੇ ਪ੍ਰਾਕ੍ਰਿਤ ਨੂੰ ਸ਼ਾਸਤਰੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਹੈ ਤਾਮਿਲ, ਸੰਸਕ੍ਰਿਤ, ਤੇਲਗੂ, ਕੰਨੜ, ਮਲਿਆਲਮ ਅਤੇ ਉੜੀਆ ਭਾਸ਼ਾਵਾਂ ਪਹਿਲਾਂ ਹੀ ਇਸ ਸ਼੍ਰੇਣੀ ਵਿੱਚ ਸ਼ਾਮਲ ਹਨ ਸਰਕਾਰ ਹੁਣ ਇਨ੍ਹਾਂ 11 ਸ਼ਾਸਤਰੀ ਭਾਸ਼ਾਵਾਂ ਵਿੱਚ ਖੋਜ ਕਾਰਜਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ

ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਵਡਨਗਰ ਵਿੱਚ, ਭਾਰਤ ਦੇ ਪਹਿਲੇ Archaeological Experiential Museum ਦਾ ਕੰਮ ਪੂਰਾ ਹੋਣ ਦੇ ਨੇੜੇ ਹੈ ਇਹ ਅਜਾਇਬ ਘਰ ਇੱਕ ਪੁਰਾਤੱਤਵ ਸਥਾਨ ਨਾਲ ਜੁੜਿਆ ਹੋਇਆ ਹੈ ਇਸ ਸਥਾਨ 'ਤੇ, ਲਗਭਗ 800 ਸਾਲ ਈਸਾ ਪੂਰਵ ਦੇ ਸਮੇਂ ਦੇ ਮਨੁੱਖੀ ਨਿਵਾਸ ਦੇ ਸਬੂਤ ਹਨ ਇਸ ਅਜਾਇਬ ਘਰ ਵਿੱਚ ਵੱਖ-ਵੱਖ ਯੁਗਾਂ ਦੀਆਂ ਵੱਖ-ਵੱਖ ਕਿਸਮਾਂ ਦੀ ਕਲਾ, ਸ਼ਿਲਪਕਾਰੀ ਅਤੇ ਸੱਭਿਆਚਾਰਕ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਵੇਗੀ

ਪਿਆਰੇ ਦੇਸ਼ਵਾਸੀਓ,

ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਕੱਲ ਦੇ ਭਾਰਤ ਦਾ ਨਿਰਮਾਣ ਕਰੇਗੀ ਸਾਡੀ ਨੌਜਵਾਨ ਪੀੜ੍ਹੀ ਦੀ ਪ੍ਰਤਿਭਾ ਸਿੱਖਿਆ ਨਾਲ ਹੀ ਖਿੜਦੀ ਹੈ ਇਸ ਲਈ, ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਵਧਾਇਆ ਹੈ ਅਤੇ ਸਿੱਖਿਆ ਨਾਲ ਸਬੰਧਿਤ ਹਰ ਮਿਆਰ ਨੂੰ ਸੁਧਾਰਨ ਲਈ ਸਮੁੱਚੇ ਯਤਨ ਕੀਤੇ ਹਨ ਹੁਣ ਤੱਕ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ ਪਿਛਲੇ ਦਹਾਕੇ ਵਿੱਚ, ਸਿੱਖਿਆ ਦੀ ਗੁਣਵੱਤਾ, ਭੌਤਿਕ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਡਿਜੀਟਲ ਸਮਾਵੇਸ਼ ਦੇ ਮਾਪਾਂ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ ਸਿੱਖਿਆ ਦੇ ਵੱਖ-ਵੱਖ ਪੱਧਰਾਂ 'ਤੇ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਅੱਗੇ ਵਧਾਇਆ ਜਾ ਰਿਹਾ ਹੈ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਉਮੀਦ ਅਨੁਸਾਰ ਮਹੱਤਵਪੂਰਨ ਸੁਧਾਰ ਹੋਇਆ ਹੈ ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਇਸ ਬਦਲਾਅ ਵਿੱਚ ਮਹਿਲਾ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਿਛਲੇ ਦਹਾਕੇ ਦੌਰਾਨ ਨਿਯੁਕਤ ਅਧਿਆਪਕਾਂ ਵਿੱਚ ਔਰਤਾਂ ਦੀ ਹਿੱਸੇਦਾਰੀ 60 ਫੀਸਦੀ ਤੋਂ ਵੱਧ ਹੋ ਗਈ ਹੈ

ਕਿੱਤਾਮੁਖੀ ਸਿੱਖਿਆ ਅਤੇ ਹੁਨਰ ਵਿਕਾਸ ਦਾ ਪਸਾਰ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨਾ ਇੱਕ ਸਵਾਗਤਯੋਗ ਪ੍ਰਾਪਤੀ ਹੈ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਹੁਣ ਸਾਡੇ ਨੌਜਵਾਨਾਂ ਨੂੰ ਕਾਰਪੋਰੇਟ ਸੈਕਟਰ ਵਿੱਚ ਯੋਜਨਾਬੱਧ ਤਰੀਕੇ ਨਾਲ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ

ਸਕੂਲ ਪੱਧਰੀ ਸਿੱਖਿਆ ਦੇ ਅਧਾਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ, ਸਾਡੇ ਦੇਸ਼ ਵਿੱਚ ਸਿੱਖਣ ਦੀਆਂ ਵੱਖ-ਵੱਖ ਸ਼ਾਖਾਵਾਂ, ਖਾਸ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਾ ਰਹੀਆਂ ਹਨ। Intellectual property filings ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਛੇਵੇਂ ਸਥਾਨ 'ਤੇ ਹੈ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ ਵਿੱਚ ਲਗਾਤਾਰ ਸੁਧਾਰ ਹੋਇਆ ਹੈ ਸਾਲ 2020 ਵਿੱਚ ਭਾਰਤ, 48ਵੇਂ ਸਥਾਨ 'ਤੇ ਸੀ ਸਥਿਤੀ ਵਿੱਚ ਸੁਧਾਰ ਕਰਦੇ ਹੋਏ ਸਾਲ 2024 ਵਿੱਚ ਭਾਰਤ 39 ਵੇਂ ਸਥਾਨ 'ਤੇ ਗਿਆ ਹੈ

ਵਧਦੇ ਆਤਮਵਿਸ਼ਵਾਸ ਦੇ ਨਾਲ, ਅਸੀਂ ਕਈ ਪਹਿਲਾਂ ਰਾਹੀਂ ਅਤਿ-ਆਧੁਨਿਕ ਖੋਜ ਵਿੱਚ ਆਪਣੀ ਭਾਗੀਦਾਰੀ ਵਧਾ ਰਹੇ ਹਾਂ ਨੈਸ਼ਨਲ ਕੁਆਂਟਮ ਮਿਸ਼ਨ ਦਾ ਉਦੇਸ਼ ਟੈਕਨੋਲੋਜੀ ਦੇ ਇਸ ਨਵੇਂ ਖੇਤਰ ਵਿੱਚ ਇੱਕ ਜੀਵੰਤ ਅਤੇ ਨਵੀਨ ਈਕੋ-ਸਿਸਟਮ ਨੂੰ ਵਿਕਸਿਤ ਕਰਨਾ ਹੈ ਇੱਕ ਹੋਰ ਮਹੱਤਵਪੂਰਨ ਪਹਿਲ National Mission on Interdisciplinary Cyber Physical System ਨਾਲ ਸਬੰਧਿਤ ਹੈ ਇਸ ਦੇ ਤਹਿਤ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰੋਬੋਟਿਕਸ ਅਤੇ ਸਾਈਬਰ ਸੁਰੱਖਿਆ ਵਰਗੀਆਂ ਕਈ ਆਧੁਨਿਕ ਟੈਕਨੋਲੋਜੀਆਂ 'ਤੇ ਕੰਮ ਕਰਨ ਦੀ ਯੋਜਨਾ ਹੈ ਇਨ੍ਹਾਂ ਟੈਕਨੋਲੋਜੀਆਂ ਨੂੰ ਕੁਝ ਸਮਾਂ ਪਹਿਲਾਂ ਤੱਕ futuristic ਮੰਨਿਆ ਜਾਂਦਾ ਸੀ ਪਰ ਹੁਣ ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਰਹੀਆਂ ਹਨ

ਜੀਨੋਮ ਇੰਡੀਆ ਪ੍ਰੋਜੈਕਟ ਨਾ ਸਿਰਫ਼ ਕੁਦਰਤ ਦੇ ਭੇਦ ਖੋਜਣ ਲਈ ਇੱਕ ਦਿਲਚਸਪ ਮੁਹਿੰਮ ਹੈ, ਇਹ ਭਾਰਤੀ ਵਿਗਿਆਨ ਦੇ ਇਤਿਹਾਸ ਦਾ ਇੱਕ ਨਿਰਣਾਇਕ ਅਧਿਆਏ ਵੀ ਹੈ ਇਸ ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਇਸ ਮਹੀਨੇ ਖੋਜ ਲਈ 10 ਹਜ਼ਾਰ ਭਾਰਤੀਆਂ ਦੀ ਜੀਨੋਮ ਸੀਕੁਏਂਸਿੰਗ ਉਪਲਬਧ ਕਰਵਾਈ ਗਈ ਹੈ ਇਹ ਪ੍ਰੋਜੈਕਟ, ਜੋ ਗਿਆਨ ਦੇ ਨਵੇਂ ਆਯਾਮ ਖੋਲ੍ਹੇਗਾ, ਬਾਇਓ-ਟੈਕਨੋਲੋਜੀ ਖੋਜ ਵਿੱਚ ਨਵੇਂ ਰਾਹ ਤਿਆਰ ਕਰੇਗਾ ਅਤੇ ਜਨਤਕ ਸਿਹਤ ਸੇਵਾ ਪ੍ਰਣਾਲੀ ਨੂੰ ਵੀ ਮਜ਼ਬੂਤ ਕਰੇਗਾ

ਭਾਰਤੀ ਪੁਲਾੜ ਖੋਜ ਸੰਸਥਾ ਨੇ ਹਾਲ ਹੀ ਦੇ ਸਾਲਾਂ ਵਿੱਚ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਇਸ ਮਹੀਨੇ, ਇਸਰੋ ਨੇ ਆਪਣੇ ਸਫ਼ਲ ਸਪੇਸ ਡੌਕਿੰਗ experiment  ਨਾਲ ਇੱਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ ਭਾਰਤ ਹੁਣ ਇਹ ਸਮਰੱਥਾ ਰੱਖਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ

ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡਾ ਵੱਧ ਰਿਹਾ ਆਤਮਵਿਸ਼ਵਾਸ ਖੇਡਾਂ ਦੇ ਖੇਤਰ ਵਿੱਚ ਵੀ ਦਿਖਾਈ ਦੇ ਰਿਹਾ ਹੈ ਸਾਡੇ ਖਿਡਾਰੀਆਂ ਨੇ ਸਫ਼ਲਤਾ ਦਾ ਇਤਿਹਾਸ ਰਚਿਆਹੈ ਪਿਛਲੇ ਸਾਲ ਸਾਡੇ ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਪੈਰਾਲਿੰਪਿਕ ਖੇਡਾਂ ਵਿੱਚ, ਅਸੀਂ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਹੈ, ਜਿਸ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਹੈ ਸਾਡੇ ਖਿਡਾਰੀਆਂ ਨੇ FIDE ਸ਼ਤਰੰਜ ਓਲੰਪੀਆਡ ਵਿੱਚ ਆਪਣੇ ਪ੍ਰਦਰਸ਼ਨ ਨਾਲ ਵਿਸ਼ਵ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਅਤੇ ਪੁਰਸ਼ ਅਤੇ ਮਹਿਲਾ ਦੋਵਾਂ ਤਰ੍ਹਾਂ ਦੇ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ ਸਾਲ 2024 ਵਿੱਚ, ਡੀ. ਗੁਕੇਸ਼ ਨੇ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣ ਕੇ ਇਤਿਹਾਸ ਰਚਿਆ

ਦੇਸ਼ ਭਰ ' ਜ਼ਮੀਨੀ ਪੱਧਰ 'ਤੇ ਸਿਖਲਾਈ ਸਹੂਲਤਾਂ ' ਕਾਫੀ ਸੁਧਾਰ ਹੋਇਆ ਹੈ ਅਤੇ ਇਸ ਦੇ ਬਲ ਬੂਤੇ ਤੇ ਸਾਡੇ ਖਿਡਾਰੀਆਂ ਨੇ ਜਿੱਤ ਦਰਜ ਕਰਕੇ ਸਾਡਾ ਮਾਣ ਵਧਾਇਆ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਹੋਰ ਵੀ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ

ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ-ਭਰਾਵਾਂ ਨੇ ਸਾਡੇ ਸੱਭਿਆਚਾਰ ਅਤੇ ਸੱਭਿਅਤਾ ਦੇ ਸਭ ਤੋਂ ਉੱਜਵਲ ਪਹਿਲੂਆਂ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾਇਆ ਹੈ ਅਤੇ ਕਈ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਕਰਕੇ ਸਾਡਾ ਮਾਣ ਵੀ ਵਧਾਇਆ ਹੈ ਉਨ੍ਹਾਂ ਨੇ ਹਮੇਸ਼ਾ ਆਪਣੇ ਆਪ ਨੂੰ ਭਾਰਤ ਦੀ ਸ਼ਾਨ ਗਾਥਾ ਨਾਲ ਜੋੜੀ ਰੱਖਿਆ ਹੈ ਜਿਵੇਂ ਕਿ ਮੈਂ ਇਸ ਮਹੀਨੇ, ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ 'ਤੇ ਕਿਹਾ ਸੀ ਕਿ, ਮੈਨੂੰ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦੀ ਸਰਗਰਮ ਅਤੇ ਉਤਸ਼ਾਹੀ ਭਾਗੀਦਾਰੀ ਵਿੱਚ ਪੂਰਾ ਵਿਸ਼ਵਾਸ ਹੈ

ਪਿਆਰੇ ਦੇਸ਼ਵਾਸੀਓ,

ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਅਤੇ ਕਮਾਲ ਦੀ ਤਰੱਕੀ ਦੇ ਬਲ 'ਤੇ ਅਸੀਂ ਸਿਰ ਉੱਚਾ ਕਰਕੇ ਭਵਿੱਖ ਵੱਲ ਵਧ ਰਹੇ ਹਾਂ ਸਾਡੇ ਨੌਜਵਾਨ, ਖਾਸ ਕਰਕੇ ਸਾਡੀਆਂ ਧੀਆਂ, ਦੇਸ਼ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਨਗੀਆਂ ਜਦੋਂ ਅਸੀਂ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾ ਰਹੇ ਹੋਵਾਂਗੇ, ਉਸ ਵੇਲੇ ਦੇ ਭਾਰਤ ਦਾ ਉੱਜਵਲ ਭਵਿੱਖ ਸਾਡੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਆਕਾਰ ਲੈ ਰਿਹਾ ਹੈ ਅਤੇ ਜਦੋਂ ਅੱਜ ਦੇ ਬੱਚੇ 26 ਜਨਵਰੀ 2050 ਨੂੰ ਕੌਮੀ ਝੰਡੇ ਨੂੰ ਸਲਾਮੀ ਦੇਣਗੇ ਤਾਂ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਰਹੇ ਹੋਣਗੇ ਕਿ ਸਾਡੇ ਦੇਸ਼ ਦੀ ਸ਼ਾਨ ਦੀ ਯਾਤਰਾ ਸਾਡੇ ਅਦੁੱਤੀ ਸੰਵਿਧਾਨ ਤੋਂ ਪ੍ਰਾਪਤ ਮਾਰਗਦਰਸ਼ਨ ਤੋਂ ਬਿਨਾ ਸੰਭਵ ਨਹੀਂ ਸੀ

ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਸ਼ਵ ਪੱਧਰ 'ਤੇ ਆਜ਼ਾਦ ਭਾਰਤ ਦੇ ਆਦਰਸ਼ਾਂ ਨੂੰ ਮਹਿਸੂਸ ਕਰਨਗੀਆਂ ਮੈਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸੰਦੇਸ਼ ਦਾ ਜ਼ਿਕਰ ਕਰਨਾ ਚਾਹਾਂਗੀ ਬਾਪੂ ਨੇ ਕਿਹਾ ਸੀ:

ਜੇ ਸਵਰਾਜ ਦਾ ਮਤਲਬ ਸਾਨੂੰ ਸੱਭਿਅ ਬਣਾਉਣਾ ਅਤੇ ਸਾਡੀ ਸੱਭਿਅਤਾ ਨੂੰ ਸ਼ੁੱਧ ਅਤੇ ਸਥਾਈ ਬਣਾਉਣਾ ਨਹੀਂ ਹੈ, ਤਾਂ ਇਸ ਦਾ ਕੋਈ ਮੁੱਲ ਨਹੀਂ ਹੈ ਸਾਡੀ ਸੱਭਿਅਤਾ ਦਾ ਸਾਰ ਇਹ ਹੈ ਕਿ ਸਾਡੇ ਸਾਰੇ ਮਾਮਲਿਆਂ ਵਿੱਚ, ਚਾਹੇ ਉਹ ਸਿਆਸੀ ਹੋਣ ਜਾਂ ਨਿਜੀ, ਨੈਤਿਕਤਾ ਨੂੰ ਪ੍ਰਮੁੱਖਤਾ ਦਿੱਤੀ ਜਾਵੇ।”

ਆਓ, ਅੱਜ ਦੇ ਦਿਨ ਅਸੀਂ ਗਾਂਧੀ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏਸੱਚ ਅਤੇ ਅਹਿੰਸਾ ਦੇ ਉਨ੍ਹਾਂ ਦੇ ਆਦਰਸ਼ ਵਿਸ਼ਵ ਭਾਈਚਾਰੇ ਲਈ ਪ੍ਰਾਸੰਗਿਕ ਬਣੇ ਰਹਿਣਗੇ ਉਨ੍ਹਾਂ ਨੇ ਸਾਨੂੰ ਇਹ ਵੀ ਸਿਖਾਇਆ ਸੀ ਕਿ ਅਧਿਕਾਰ ਅਤੇ ਕਰਤੱਵ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਸੱਚ ਤਾਂ ਇਹ ਹੈ ਕਿ ਫ਼ਰਜ਼ ਹੀ ਅਧਿਕਾਰਾਂ ਦਾ ਅਸਲ ਸੋਮਾ ਹੈ ਆਓ ਆਪਾਂ ਸਾਰਿਆਂ ਲਈ ਹਮਦਰਦੀ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਵੀ ਯਾਦ ਕਰੀਏ ਉਹ ਕਹਿੰਦੇ ਸਨ ਕਿ ਸਾਨੂੰ ਸਿਰਫ਼ ਮਨੁੱਖਾਂ ਪ੍ਰਤੀ ਹੀ ਨਹੀਂ ਸਗੋਂ ਆਪਣੇ ਆਲ਼ੇ-ਦੁਆਲ਼ੇ ਦੇ ਪਸ਼ੂ, ਪੰਛੀਆਂ, ਰੁੱਖਾਂ, ਪੌਦਿਆਂ, ਦਰਿਆਵਾਂ ਅਤੇ ਪਹਾੜਾਂ ਪ੍ਰਤੀ ਵੀ ਹਮਦਰਦੀ ਰੱਖਣੀ ਚਾਹੀਦੀ ਹੈ

ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਜਲਵਾਯੂ ਪਰਿਵਰਤਨ ਦੇ ਵਿਸ਼ਵ ਸੰਕਟ ਦਾ ਸਾਹਮਣਾ ਕਰਨ ਦੇ ਯਤਨਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਈਏ ਇਸ ਸੰਦਰਭ ਵਿੱਚ ਦੋ ਮਿਸਾਲੀ ਉਪਰਾਲੇ ਕੀਤੇ ਗਏ ਹਨ ਵਿਸ਼ਵ ਪੱਧਰ 'ਤੇ, ਭਾਰਤ  Mission Lifestyle for Environment ਨਾਮਕ ਇੱਕ ਜਨ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ ਇਸ ਦਾ ਉਦੇਸ਼ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਸੁਧਾਰ ਲਈ ਵਧੇਰੇ ਸਰਗਰਮ ਹੋਣ ਲਈ ਪ੍ਰੇਰਿਤ ਕਰਨਾ ਹੈ ਪਿਛਲੇ ਸਾਲ, ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ, ਅਸੀਂ ਆਪਣੀ ਮਾਂ ਸ਼ਕਤੀ ਦੇ ਨਾਲ-ਨਾਲ ਜੀਵਨ ਦੇਣ ਵਾਲੀ ਕੁਦਰਤ ਦੀ ਪੋਸ਼ਕ ਸ਼ਕਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ 'ਏਕ ਪੇੜ ਮਾਂ ਕੇ ਨਾਮ' ('Ek Ped Maa Ke Naam') ਦੇ ਸੰਦੇਸ਼ ਨਾਲ ਇੱਕ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੁਹਿੰਮ ਦਾ 80 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥੀ ਸੀਮਾ ਤੋਂ ਪਹਿਲਾਂ ਹਾਸਲ ਕਰ ਲਿਆ ਗਿਆ ਸੀ ਵਿਸ਼ਵ ਭਾਈਚਾਰਾ ਅਜਿਹੇ ਨਿਵੇਕਲੇ ਯਤਨਾਂ ਤੋਂ ਸਿਖਿਆ ਲੈ ਸਕਦਾ ਹੈ ਲੋਕ ਅਜਿਹੇ ਯਤਨਾਂ ਨੂੰ ਆਪਣੇ ਅੰਦੋਲਨ ਵਜੋਂ ਅਪਣਾ ਸਕਦੇ ਹਨ

ਪਿਆਰੇ ਦੇਸ਼ਵਾਸੀਓ,

ਮੈਂ, ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੀ ਹਾਂ ਮੈਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਸੈਨਿਕਾਂ ਦੇ ਨਾਲ-ਨਾਲ ਪੁਲਿਸ ਅਤੇ ਅਰਧਸੈਨਿਕ ਬਲਾਂ ਨੂੰ ਵੀ ਵਧਾਈ ਦਿੰਦੀ ਹਾਂ ਜੋ ਸਰਹੱਦਾਂ ਦੇ ਅੰਦਰ ਦੇਸ਼ ਦੀ ਸੁਰੱਖਿਆ ਕਰਦੇ ਹਨ ਨਿਆਂਪਾਲਿਕਾ, ਸਿਵਲ ਸੇਵਾਵਾਂ ਅਤੇ ਵਿਦੇਸ਼ਾਂ ਵਿੱਚ ਸਾਡੇ ਮਿਸ਼ਨਾਂ ਦੇ ਮੈਂਬਰਾਂ ਨੂੰ ਵੀ ਮੇਰੀਆਂ ਵਧਾਈਆਂ! ਮੇਰੀ ਸ਼ੁਭਕਾਮਨਾ ਹੈ ਕਿ ਤੁਸੀਂ ਸਾਰੇ ਆਪਣੇ ਯਤਨਾਂ  ਵਿੱਚ ਸਫ਼ਲਤਾ ਹਾਸਲ ਕਰੋ।

ਧੰਨਵਾਦ !

ਜੈ ਹਿੰਦ!

 ਜੈ ਭਾਰਤ!

 

*********

 

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2096299) Visitor Counter : 48