ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ, ਰਾਸ਼ਟਰੀ ਯੁਵਾ ਦਿਵਸ ਦੇ ਅਵਸਰ ‘ਤੇ 12 ਜਨਵਰੀ ਨੂੰ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025 ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ 30 ਲੱਖ ਤੋਂ ਵੱਧ ਪ੍ਰਤੀਭਾਗੀਆਂ ਵਿੱਚੋਂ ਯੋਗਤਾ ਦੇ ਅਧਾਰ ‘ਤੇ, ਬਹੁ-ਪੱਧਰੀ ਚੋਣ ਪ੍ਰਕਿਰਿਆ ਦੁਆਰਾ ਚੁਣੇ ਗਏ 3000 ਯੁਵਾ ਨੇਤਾਵਾਂ ਨਾਲ ਗੱਲਬਾਤ ਕਰਨਗੇ

ਯੁਵਾ ਨੇਤਾ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ਕਾਰੀਆਂ ਦੇਣਗੇ, ਜਿਸ ਵਿੱਚ ਭਾਰਤ ਦੀਆਂ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਵਿਚਾਰਾਂ ਅਤੇ ਸਮਾਧਾਨਾਂ ਨੂੰ ਦਰਸਾਇਆ ਜਾਵੇਗਾ

ਇੱਕ ਅਨੋਖੀ ਪਹਿਲ ਦੇ ਤਹਿਤ, ਯੁਵਾ ਦੁਪਹਿਰ ਦੇ ਭੋਜਣ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਸਿੱਧੇ ਆਪਣੇ ਵਿਚਾਰ, ਤਜ਼ਰਬੇ ਅਤੇ ਮਹੱਤਵਅਕਾਂਖਿਆਵਾਂ ਸਾਂਝਾ ਕਰ ਸਕਣਗੇ

Posted On: 10 JAN 2025 9:21PM by PIB Chandigarh

ਸਵਾਮੀ ਵਿਵੇਕਾਨੰਦ ਦੀ  ਜਯੰਤੀ ਦੇ ਮੌਕੇ ਰਾਸ਼ਟਰੀ ਯੁਵਾ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ ਨੂੰ ਸਵੇਰੇ ਲਗਭਗ 10 ਵਜੇ, ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025 ਵਿੱਚ ਹਿੱਸਾ ਲੈਣਗੇ। ਉਹ ਪੂਰੇ ਭਾਰਤ ਦੇ 3000 ਗਤੀਸ਼ੀਲ ਯੁਵਾ ਨੇਤਾਵਾਂ ਦੇ ਨਾਲ ਗੱਲਬਾਤ ਕਰਨਗੇ। ਉਹ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ।

ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਦਾ ਉਦੇਸ਼ ਰਸਮੀ ਤੌਰ ‘ਤੇ ਰਾਸ਼ਟਰੀ ਯੁਵਾ ਮਹੋਤਸਵ ਆਯੋਜਿਤ ਕਰਨ ਦੀ 25 ਵਰ੍ਹੇ ਪੁਰਾਣੀ ਪਰੰਪਰਾ ਨੂੰ ਤੋੜਣਾ ਹੈ।  ਇਹ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਸੱਦੇ ਦੇ ਅਨੁਰੂਪ ਹੈ, ਜਿਸ ਵਿੱਚ ਬਿਨਾ ਕਿਸੇ ਰਾਜਨੀਤਿਕ ਸਬੰਧਾਂ ਦੇ 1 ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਲਈ ਆਪਣੇ ਵਿਚਾਰਾਂ ਦੀ ਵਾਸਤਵਿਕਤਾ ਵਿੱਚ ਬਦਲਣ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਨਾ ਹੈ। ਇਸ ਦੇ ਅਨੁਰੂਪ, ਇਸ ਰਾਸ਼ਟਰੀ ਯੁਵਾ ਦਿਵਸ ‘ਤੇ, ਪ੍ਰਧਾਨ ਮੰਤਰੀ ਦੇਸ਼ ਦੇ ਭਵਿੱਖ ਦੇ ਨੇਤਾਵਾਂ ਨੂੰ ਪ੍ਰੇਰਿਤ, ਪ੍ਰੋਤਸਾਹਿਤ ਕਰਨ ਅਤੇ ਸਸ਼ਕਤ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਕਈ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਇਨੋਵੇਟਿਵ ਯੰਗ ਲੀਡਰਸ ਪ੍ਰਧਾਨ ਮੰਤਰੀ ਦੇ ਸਾਹਮਣੇ ਭਾਰਤ ਦੇ ਵਿਕਾਸ ਲਈ ਮਹੱਤਵਪੂਰਨ ਦਸ ਵਿਸ਼ਾਗਤ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਦਸ ਪਾਵਰ ਪੁਆਇੰਟਸ ਪੇਸ਼ਕਾਰੀਆਂ ਦੇਣਗੇ। ਇਹ ਪੇਸ਼ਕਾਰੀਆਂ ਭਾਰਤ ਦੀਆਂ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਯੁਵਾ ਨੇਤਾਵਾਂ ਦੁਆਰਾ ਪ੍ਰਸਤਾਵਿਤ ਇਨੋਵੇਟਿਵ ਆਈਡੀਆਜ਼ ਅਤੇ ਸਮਾਧਾਨਾਂ ਨੂੰ ਦਰਸਾਉਂਦੀਆਂ ਹਨ। ਇਹ ਪੇਸ਼ਕਾਰੀਆਂ ਭਾਰਤ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਨਾਲ ਨਜਿੱਠਣ ਲਈ ਯੁਵਾ ਨੇਤਾਵਾਂ ਦੁਆਰਾ ਪ੍ਰਸਤਾਵਿਤ ਨਵੇਂ ਵਿਚਾਰਾਂ ਅਤੇ ਸਮਾਧਾਨਾਂ ਨੂੰ ਦਰਸਾਉਂਦੀਆਂ ਹਨ। 

ਪ੍ਰਧਾਨ ਮੰਤਰੀ ਦਸ ਵਿਸ਼ਿਆਂ ‘ਤੇ ਪ੍ਰਤੀਭਾਗੀਆਂ ਦੁਆਰਾ ਲਿਖੇ ਗਏ ਸਰਵਸ਼੍ਰੇਸ਼ਠ ਲੇਖਾਂ ਦਾ ਸੰਗ੍ਰਹਿ ਵੀ ਜਾਰੀ ਕਰਨਗੇ। ਇਨ੍ਹਾਂ ਵਿਸ਼ਿਆਂ ਵਿੱਚ ਟੈਕਨੋਲੋਜੀ, ਸਥਿਰਤਾ, ਮਹਿਲਾ ਸਸ਼ਕਤੀਕਰਣ, ਮੈਨੂਫੈਕਚਰਿੰਗ ਅਤੇ ਖੇਤੀਬਾੜੀ ਜਿਹੇ ਵੱਖ-ਵੱਖ ਖੇਤਰ ਸ਼ਾਮਲ ਹਨ। 

ਇੱਕ ਅਨੋਖੇ ਹਾਲਾਤ ਵਿੱਚ, ਪ੍ਰਧਾਨ ਮੰਤਰੀ ਯੁਵਾ ਨੇਤਾਵਾਂ ਨਾਲ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਾਲ ਆਪਣੇ ਵਿਚਾਰ, ਤਜ਼ਰਬੇ ਅਤੇ ਇੱਛਾਵਾਂ ਸਿੱਧੇ ਸਾਂਝਾ ਕਰਨ ਦਾ ਅਵਸਰ ਮਿਲੇਗਾ। ਇਹ ਨਿਜੀ ਗੱਲਬਾਤ ਸ਼ਾਸਨ ਅਤੇ ਯੁਵਾ ਅਕਾਂਖਿਆਵਾਂ ਦਰਮਿਆਨ ਪਾੜੇ ਨੂੰ ਖਤਮ ਕਰੇਗੀ, ਜਿਸ ਨਾਲ ਪ੍ਰਤੀਭਾਗੀਆਂ ਦਰਮਿਆਨ ਮਾਲਕੀ ਅਤੇ ਜ਼ਿੰਮੇਦਾਰੀ ਦੀ ਗਹਿਰੀ ਭਾਵਨਾ ਪੈਦਾ ਹੋਵੇਗੀ।

11 ਜਨਵਰੀ ਤੋਂ ਸ਼ੁਰੂ ਹੋ ਰਹੇ ਇਸ ਸੰਵਾਦ ਦੌਰਾਨ ਯੁਵਾ ਨੇਤਾ ਪ੍ਰਤੀਯੋਗਿਤਾਵਾਂ ਗਤੀਵਿਧੀਆਂ ਅਤੇ ਸੱਭਿਆਚਾਰਕ ਅਤੇ ਵਿਸ਼ਾਗਤ ਪੇਸ਼ਕਾਰੀਆਂ ਵੀ ਸ਼ਾਮਲ ਹੋਣਗੀਆਂ। ਇਸ ਵਿੱਚ ਸਲਾਹਕਾਰਾਂ ਅਤੇ ਡੋਮੇਨ ਮਾਹਿਰਾਂ ਦੀ ਅਗਵਾਈ ਵਿੱਚ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਵੀ ਸ਼ਾਮਲ ਹੋਵੇਗਾ। ਇਸ ਵਿੱਚ ਭਾਰਤ ਦੀ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੱਭਿਆਚਾਰਕ ਪ੍ਰਦਰਸ਼ਨ ਵੀ ਹੋਣਗੇ ਜੋ ਇਸ ਦੀ ਆਧੁਨਿਕ ਤਰੱਕੀ ਦਾ  ਪ੍ਰਤੀਕ ਹੋਣਗੇ।

ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਵਿੱਚ ਹਿੱਸਾ ਲੈਣ ਲਈ 3000 ਗਤੀਸ਼ੀਲ ਅਤੇ ਪ੍ਰੇਰਿਤ ਨੌਜਵਾਨਾਂ ਦੀ ਚੋਣ ਵਿਕਸਿਤ ਭਾਰਤ ਚੈਲੇਂਜ ਦੇ ਜ਼ਰੀਏ ਕੀਤੀ ਗਈ ਹੈ, ਜੋ ਪੂਰੇ ਦੇਸ਼ ਤੋਂ ਸਭ ਤੋਂ ਵੱਧ ਉਤਸ਼ਾਹੀ ਅਤੇ ਗਤੀਸ਼ੀਲ ਯੁਵਾ ਆਵਾਜ਼ਾਂ ਨੂੰ ਪਹਿਚਾਣਨ ਅਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸਾਵਧਾਨੀਪੂਰਵਕ ਤਿਆਰ ਕੀਤਾ ਗਿਆ, ਯੋਗਤਾ-ਅਧਾਰਿਤ ਬਹੁ-ਪੱਧਰੀ ਚੋਣ ਪ੍ਰਕਿਰਿਆ ਹੈ। ਇਸ ਵਿੱਚ 15 ਤੋਂ 29 ਵਰ੍ਹਿਆਂ ਦੇ ਪ੍ਰਤੀਭਾਗੀਆਂ ਦੇ ਤਿੰਨ ਪੜਾਅ ਸ਼ਾਮਲ ਸਨ। ਪਹਿਲਾ ਪੜਾਅ, ਵਿਕਸਿਤ ਭਾਰਤ ਕੁਇਜ਼, ਸਾਰੇ ਰਾਜਾਂ ਦੇ ਨੌਜਵਾਨਾਂ ਦੇ ਹਿੱਸਾ ਲੈਣ ਲਈ 12 ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਗਿਆ ਸੀ, ਅਤੇ ਇਸ ਵਿੱਚ ਲਗਭਗ 30 ਲੱਖ ਨੌਜਵਾਨਾਂ ਨੇ ਹਿੱਸਾ ਲਿਆ। ਕੁਇਜ਼ ਵਿੱਚ ਹਿੱਸਾ ਲੈਣ ਵਾਲੇ ਯੋਗ ਪ੍ਰਤੀਭਾਗੀ ਦੂਸਰੇ ਪੜਾਅ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਸ ਮਹੱਤਵਪੂਰਨ ਵਿਸ਼ਿਆਂ ‘ਤੇ ਆਪਣੇ ਵਿਚਾਰ ਵਿਅਕਤ ਕੀਤੇ, ਜਿਸ ਵਿੱਚ 2 ਲੱਖ ਤੋਂ ਵੱਧ ਲੇਖ ਪੇਸ਼ ਕੀਤੇ ਗਏ। ਤੀਸਰੇ ਪੜਾਅ, ਸਟੇਟ ਰਾਉਂਡ ਵਿੱਚ ਹਰੇਕ ਵਿਸ਼ੇ ਦੇ 25 ਉਮੀਦਵਾਰ ਸਖ਼ਤ ਨਿਜੀ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਲਈ ਅੱਗੇ ਵਧੇ। ਹਰੇਕ ਰਾਜ ਨੇ ਹਰ ਟ੍ਰੈਕ ਤੋਂ ਆਪਣੇ ਟੌਪ ਤਿੰਨ ਪ੍ਰਤੀਭਾਗੀਆਂ ਦੀ ਪਹਿਚਾਣ ਕੀਤੀ, ਜਿਸ ਨਾਲ ਦਿੱਲੀ ਵਿੱਚ ਰਾਸ਼ਟਰੀ ਪ੍ਰੋਗਰਾਮ ਲਈ ਗਤੀਸ਼ੀਲ ਟੀਮਾਂ ਬਣੀਆਂ।

 ਸਟੇਟ ਚੈਂਪੀਅਨਸ਼ਿਪ ਦੀਆਂ ਟੌਪ 500 ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਕਸਿਤ ਭਾਰਤ ਚੈਲੇਂਜ ਟ੍ਰੈਕ ਤੋਂ 1500 ਪ੍ਰਤੀਭਾਗੀ, ਰਾਜ ਪੱਧਰੀ ਯੁਵਾ ਮਹੋਤਸਵਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਾਇੰਸ ਅਤੇ ਟੈਕਨੋਲੋਜੀ ਵਿੱਚ ਇਨੋਵੇਸ਼ਨ ਅਤੇ ‘ਤੇ ਪ੍ਰਦਰਸ਼ਨੀਆਂ ਜ਼ਰੀਏ ਚੁਣੇ ਗਏ ਟ੍ਰੈਡੀਸ਼ਨਲ ਟ੍ਰੈਕਸ ਤੋਂ 1000 ਪ੍ਰਤੀਭਾਗੀ; ਅਤੇ ਵੱਖ ਵੱਖ ਖੇਤਰਾਂ ਵਿੱਚ ਆਪਣੇ ਬੇਮਿਸਾਲ ਯੋਗਦਾਨ ਲਈ ਬੁਲਾਏ ਗਏ 500 ਪਥਪਕਰਸ ਇਸ ਸੰਵਾਦ ਵਿੱਚ ਹਿੱਸਾ ਲੈਣਗੇ।

************

ਐੱਮਜੇਪੈੱਸ


(Release ID: 2092190) Visitor Counter : 26