ਪ੍ਰਧਾਨ ਮੰਤਰੀ ਦਫਤਰ
ਸਮੂਹਿਕ ਪ੍ਰਯਾਸਾਂ ਦੇ ਕਾਰਨ ਸਮੇਂ ਦੇ ਨਾਲ ਭਾਰਤ ਵਿੱਚ ਟਾਈਗਰਾਂ ਦੀ ਆਬਾਦੀ ਵਧ ਰਹੀ ਹੈ: ਪ੍ਰਧਾਨ ਮੰਤਰੀ
प्रविष्टि तिथि:
03 DEC 2024 7:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਾਈਗਰਾਂ ਦੀ ਸੰਭਾਲ਼ ਦੀ ਦਿਸ਼ਾ ਵਿੱਚ ਸਮੂਹਿਕ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਅੱਜ ਕਿਹਾ ਕਿ ਸਮੇਂ ਦੇ ਨਾਲ ਭਾਰਤ ਵਿੱਚ ਟਾਈਗਰਾਂ ਦੀ ਸੰਖਿਆ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ 57ਵੇਂ ਟਾਈਗਰ ਰਿਜ਼ਰਵ ਨੂੰ ਸ਼ਾਮਲ ਕਰਨਾ ਕੁਦਰਤ ਦੀ ਸੰਭਾਲ਼ ਦੇ ਪ੍ਰਤੀ ਸਾਡੇ ਸਦੀਆਂ ਪੁਰਾਣੇ ਲੋਕਾਚਾਰ ਦੇ ਅਨੁਰੂਪ ਹੈ।
ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਦੀ ਐਕਸ (X)‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ:
ਕੁਦਰਤ ਪ੍ਰੇਮੀਆਂ ਲਈ ਇਹ ਇੱਕ ਚੰਗੀ ਖਬਰ ਹੈ, ਜੋ ਕੁਦਰਤ ਦੀ ਦੇਖਭਾਲ ਕਰਨ ਲਈ ਸਾਡੀ ਸਦੀਆਂ ਪੁਰਾਣੀ ਪਰੰਪਰਾ ਦੇ ਅਨੁਰੂਪ ਹੈ। ਸਮੂਹਿਕ ਪ੍ਰਯਾਸਾਂ ਦੀ ਬਦੌਲਤ ਭਾਰਤ ਵਿੱਚ ਟਾਈਗਰਾਂ ਦੀ ਆਬਾਦੀ ਸਮੇਂ ਦੇ ਨਾਲ ਵਧ ਰਹੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਪ੍ਰਵਿਰਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ।”
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2080559)
आगंतुक पटल : 48
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam