ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ


ਦੋਨੋਂ ਨੇਤਾਵਾਂ ਨੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੁਹਰਾਈ

ਦੋਨੋਂ ਨੇਤਾਵਾਂ ਨੇ ਪ੍ਰਧਾਨ ਮੰਤਰੀ ਸਿਤਸੋਟਾਕਿਸ (Mitsotakis) ਦੀ ਭਾਰਤ ਯਾਤਰਾ ਦੇ ਬਾਅਦ ਦੁਵੱਲੇ ਵਪਾਰ, ਰੱਖਿਆ, ਸ਼ਿਪਿੰਗ ਅਤੇ ਕਨੈਕਟੀਵਿਟੀ ਦੇ ਖੇਤਰ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ

ਦੋਨੋਂ ਨੇਤਾਵਾਂ ਨੇ ਆਈਐੱਮਈਈਸੀ ਸਹਿਤ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ

Posted On: 02 NOV 2024 8:22AM by PIB Chandigarh

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੂੰ ਗ੍ਰੀਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਾਈਰਿਯਾਕੋਸ ਮਿਤਸੋਟਾਕਿਸ (Kyriakos Mitsotakis) ਦੇ ਵੱਲੋਂ ਇੱਕ ਟੈਲੀਫੋਨ ਕਾਲ ਪ੍ਰਾਪਤ ਹੋਈ।

ਪ੍ਰਧਾਨ ਮੰਤਰੀ ਮਿਤਸੋਟਾਕਿਸ ਨੇ ਭਾਰਤ ਦੀਆਂ ਸਧਾਰਣ ਚੋਣਾਂ (general elections) ਵਿੱਚ ਦੁਬਾਰਾ ਚੁਣੇ ਜਾਣ ‘ਤੇ ਪ੍ਰਧਾਨ ਮੰਤਰੀ ਨੂੰ ਹਾਰਦਿਕ ਵਧਾਈ ਦਿੱਤੀ।

ਦੋਨੋਂ ਨੇਤਾਵਾਂ ਨੇ ਹਾਲ ਦੇ ਉੱਚ ਪੱਧਰੀ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਦੁਵੱਲੇ ਸਬੰਧਾਂ ਵਿੱਚ ਆਈ ਗਤੀ ਦੀ ਸਰਾਹਨਾ ਕੀਤੀ ਅਤੇ ਭਾਰਤ-ਗ੍ਰੀਸ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਪ੍ਰਤੀ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਦੁਹਰਾਈ।

ਦੋਨੋਂ ਨੇਤਾਵਾਂ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਮਿਤਸੋਟਾਕਿਸ ਦੀ ਭਾਰਤ ਦੀ ਯਾਤਰਾ ਦੇ ਬਾਅਦ ਵਪਾਰ, ਰੱਖਿਆ, ਸ਼ਿਪਿੰਗ ਅਤੇ ਕਨੈਕਟੀਵਿਟੀ ਸਹਿਤ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ।

 

ਦੋਨੋਂ ਨੇਤਾਵਾਂ ਨੇ ਆਈਐੱਮਈਈਸੀ ਅਤੇ ਪੱਛਮ ਏਸ਼ੀਆ ਦੇ ਘਟਨਾਕ੍ਰਮਾਂ ਸਹਿਤ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਦੋਨੋਂ ਨੇਤਾ ਇੱਕ-ਦੂਸਰੇ ਦੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤ ਹੋਏ।

***

ਐੱਮਜੇਪੀਐੱਸ


(Release ID: 2070297) Visitor Counter : 25