ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਮੇਕ ਇਨ ਇੰਡੀਆ' ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਨੋਵੇਟਰਸ ਅਤੇ ਵੈਲਥ ਕ੍ਰੀਏਟਰਸ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਇਸ ਸਕੀਮ ਦੀ ਭਾਵਨਾ ਨੂੰ ਬਲ ਦਿੱਤਾ ਹੈ
Posted On:
25 SEP 2024 7:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਮੇਕ ਇਨ ਇੰਡੀਆ' ਬਾਰੇ ਆਪਣੇ ਵਿਚਾਰ ਲਿਖੇ ਅਤੇ ਮੇਕ ਇਨ ਇੰਡੀਆ ਦੀ ਭਾਵਨਾ ਨੂੰ ਬਲ ਦੇਣ ਵਾਲੇ ਇਨੋਵੇਟਰਸ ਅਤੇ ਵੈਲਥ ਕ੍ਰੀਏਟਰਸ ਨੂੰ ਸਲਾਮ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਨੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਸਾਡੀ ਯੁਵਾ ਸ਼ਕਤੀ ਨੂੰ ਵੱਡੇ ਸੁਪਨੇ ਦੇਖਣ ਲਈ ਖੰਭ ਦਿੱਤੇ ਹਨ।
ਮੇਕ ਇਨ ਇੰਡੀਆ ਬਾਰੇ ਪ੍ਰਧਾਨ ਮੰਤਰੀ ਦੇ ਵਿਚਾਰ ਲਿੰਕਡਇਨ 'ਤੇ ਪੜ੍ਹੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ;
“ਹਰ ਇੱਕ ਇਨੋਵੇਟਰ ਅਤੇ ਵੈਲਥ ਕ੍ਰੀਏਟਰ ਨੂੰ ਸਲਾਮ ਜਿਸ ਨੇ @makeinindia ਦੀ ਭਾਵਨਾ ਨੂੰ ਸ਼ਕਤੀ ਦਿੱਤੀ ਹੈ। ਇਸ ਪਹਿਲ ਨੇ ਵਿਕਾਸ ਨੂੰ ਅੱਗੇ ਵਧਾਇਆ ਹੈ ਅਤੇ ਸਾਡੀ ਯੁਵਾ ਸ਼ਕਤੀ ਨੂੰ ਵੱਡੇ ਸੁਪਨੇ ਦੇਖਣ ਲਈ ਖੰਭ ਦਿੱਤੇ ਹਨ! @LinkedIn 'ਤੇ ਕੁਝ ਵਿਚਾਰ ਲਿਖੇ ਹਨ।https://www.linkedin.com/pulse/10-years-make-india-narendra-modi-sb2if? #10YearsOfMakeInIndia"
******
ਐੱਮਜੇਪੀਐੱਸ/ਐੱਸਟੀ
(Release ID: 2059437)
Read this release in:
Odia
,
Tamil
,
Telugu
,
Manipuri
,
English
,
Urdu
,
Marathi
,
Hindi
,
Assamese
,
Gujarati
,
Kannada
,
Malayalam