ਗ੍ਰਹਿ ਮੰਤਰਾਲਾ
ਹਿੰਦੀ ਦਿਵਸ 2024 ‘ਤੇ ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਸੰਦੇਸ਼
Posted On:
14 SEP 2024 9:15AM by PIB Chandigarh
ਪਿਆਰੇ ਦੇਸ਼ਵਾਸੀਓ
ਤੁਹਾਨੂੰ ਸਭ ਨੂੰ ਹਿੰਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਸ ਵਰ੍ਹੇ ਦਾ ਇਹ ਸ਼ੁਭ ਦਿਨ ਸਾਡੇ ਸਭ ਦੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ 14 ਸਤੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਹਿੰਦੀ ਨੂੰ ਸੰਘ ਦੀ ਰਾਜਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਇਸ ਦਾ 75ਵਾਂ ਸਾਲ ਪੂਰਾ ਹੋ ਰਿਹਾ ਹੈ ਅਤੇ ਇੱਕ ਪ੍ਰਕਾਰ ਨਾਲ ਅਸੀਂ ਇਸ ਵਰ੍ਹੇ ਰਾਜਭਾਸ਼ਾ ਡਾਇਮੰਡ ਜੁਬਲੀ ਮਨਾਉਣ ਜਾ ਰਹੇ ਹਾਂ। ਇਹ 75 ਸਾਲ ਦੀ ਯਾਤਰਾ ਹਿੰਦੀ ਦੇ ਲਈ, ਰਾਜਭਾਸ਼ਾ ਦੇ ਲਈ ਤੇ ਸਾਡੇ ਸਾਰੇ ਰਾਜਾਂ ਦੀਆਂ ਭਾਸ਼ਾਵਾਂ ਦੇ ਲਈ ਬਹੁਤ ਮਹੱਤਵਪੂਰਨ ਰਹੀ ਹੈ। ਹਿੰਦੀ ਨੇ ਕਈ ਉਤਾਅ-ਚੜ੍ਹਾਅ ਦੇਖੇ ਹਨ, ਪਰੰਤੂ ਅੱਜ ਮੈਂ ਇਸ ਮੁਕਾਮ ‘ਤੇ ਖੜ੍ਹੇ ਰਹਿ ਕੇ ਨਿਸ਼ਚਿਤ ਰੂਪ ਨਾਲ ਇਹ ਕਹਿ ਸਕਦਾ ਹਾਂ ਕਿ ਹਿੰਦੀ ਦਾ ਕਿਸੇ ਵੀ ਸਥਾਨਕ ਭਾਸ਼ਾ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ।
ਹਿੰਦੀ ਇੱਕ ਪ੍ਰਕਾਰ ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸਖੀ ਹੈ, ਅਤੇ ਇੱਕ-ਦੂਸਰੇ ਦੇ ਪੂਰਕ ਹੈ। ਚਾਹੇ ਗੁਜਰਾਤੀ ਹੋਵੇ, ਮਰਾਠੀ ਹੋਵੇ, ਤੇਲੁਗੂ ਹੋਵੇ, ਮਲਿਆਲਮ ਹੋਵੇ, ਤਮਿਲ ਹੋਵੇ ਜਾਂ ਬਾਂਗਲਾ ਹੋਵੇ, ਹਰ ਭਾਸ਼ਾ ਹਿੰਦੀ ਨੂੰ ਮਜ਼ਬੂਤੀ ਦਿੰਦੀ ਹੈ ਅਤੇ ਹਿੰਦੀ ਹਰ ਭਾਸ਼ਾ ਨੂੰ ਮਜ਼ਬੂਤੀ ਦਿੰਦੀ ਹੈ। ਇਸ ਲਈ ਤੁਸੀਂ ਹਿੰਦੀ ਦੇ ਅੰਦੋਲਨ ਨੂੰ ਧਿਆਨ ਨਾਲ ਦੇਖੋਗੇ ਤਾਂ ਚਾਹੇ ਰਾਜਗੋਪਾਲਾਚਾਰੀ ਜੀ ਹੋਣ, ਮਹਾਤਮਾ ਗਾਂਧੀ ਹੋਣ, ਸਰਦਾਰ ਵੱਲਭਭਾਈ ਪਟੇਲ ਹੋਣ, ਲਾਲਾ ਲਾਜਪਤ ਰਾਏ ਹੋਣ, ਨੇਤਾਜੀ ਸੁਭਾਸ਼ ਚੰਦਰ ਬੋਸ ਹੋਣ ਜਾਂ ਫਿਰ ਆਚਾਰਿਆ ਕ੍ਰਿਪਲਾਨੀ ਹੋਣ, ਹਿੰਦੀ ਨੂੰ ਹੁਲਾਰਾ ਦੇਣ ਵਾਲਿਆਂ ਵਿੱਚ ਅਧਿਕਤਰ ਗ਼ੈਰ-ਹਿੰਦੀ ਭਾਸ਼ੀ ਖੇਤਰਾਂ ਤੋਂ ਆਉਂਦੇ ਸੀ।
ਹਿੰਦੀ ਨੂੰ ਰਾਜਭਾਸ਼ਾ ਬਣਾਉਣ ਦੇ ਲਈ ਸੰਵਿਧਾਨ ਸਭਾ ਵਿੱਚ ਜੋ ਸਮਿਤੀ ਬਣਾਈ ਗਈ, ਉਹ ਸਮਿਤੀ ਵੀ ਸ਼੍ਰੀ ਆਯੰਗਰ ਅਤੇ ਸ਼੍ਰੀ ਕੇ.ਐੱਸ. ਮੁਨਸ਼ੀ ਦੀ ਅਗਵਾਈ ਵਿੱਚ ਬਣਾਈ ਗਈ ਸੀ, ਜਿਸ ਨੇ ਹਿੰਦੀ ਨੂੰ ਰਾਜਭਾਸ਼ਾ ਦੇ ਰੂਪ ਵਿੱਚ ਮਾਨਤਾ ਦੇਣ ਅਤੇ ਹਿੰਦੀ ਅਤੇ ਸਾਡੀਆਂ ਬਾਕੀ ਸਾਰੀਆਂ ਭਾਸ਼ਾਵਾਂ ਨੂੰ ਤਾਕਤ ਦੇਣ ਦੀ ਇੱਕ ਰਿਪੋਰਟ ਸਾਡੀ ਸੰਵਿਧਾਨ ਸਭਾ ਦੇ ਸਾਹਮਣੇ ਰੱਖੀ ਸੀ। ਦੋਨੋ ਨੇਤਾ ਗ਼ੈਰ- ਹਿੰਦੀ ਭਾਸ਼ੀ ਖੇਤਰ ਤੋਂ ਆਉਂਦੇ ਸੀ।
ਪਿਛਲੇ 10 ਸਾਲ ਵਿੱਚ ਮੋਦੀ ਜੀ ਦੀ ਅਗਵਾਈ ਵਿੱਚ ਹਿੰਦੀ ਅਤੇ ਸਥਾਨਕ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਢੇਰ ਸਾਰੇ ਕੰਮ ਹੋਏ ਹਨ। ਮੋਦੀ ਜੀ ਨੇ ਅਨੇਕ ਅੰਤਰਰਾਸ਼ਟਰੀ ਮੰਚਾਂ ‘ਤੇ ਗੌਰਵ ਪੂਰਵਕ ਹਿੰਦੀ ਵਿੱਚ ਸੰਬੋਧਨ ਦੇ ਕੇ ਹਿੰਦੀ ਦੇ ਮਹੱਤਵ ਨੂੰ ਨਾ ਕੇਵਲ ਦੇਸ਼, ਬਲਕਿ ਸਮੁੱਚੇ ਵਿਸ਼ਵ ਦੇ ਸਾਹਮਣੇ ਰੱਖਣ ਦਾ ਕੰਮ ਕੀਤਾ ਹੈ ਅਤੇ ਸਾਡੇ ਦੇਸ਼ ਵਿੱਚ ਸਾਡੀਆਂ ਭਾਸ਼ਾਵਾਂ ਦੇ ਪ੍ਰਤੀ ਗੌਰਵ ਦੇ ਭਾਵ ਨੂੰ ਵਧਾਇਆ ਹੈ। ਇਨ੍ਹਾਂ 10 ਸਾਲਾਂ ਵਿੱਚ ਅਸੀਂ ਕਈ ਸਾਰੀਆਂ ਸਥਾਨਕ ਭਾਸ਼ਾਵਾਂ ਨੂੰ ਮਜ਼ਬੂਤੀ ਦੇਣ ਦੇ ਲਈ ਬਹੁਤ ਸਾਰੇ ਪ੍ਰਯਾਸ ਕੀਤੇ ਹਨ। ਨਵੀਂ ਸਿੱਖਿਆ ਨੀਤੀ ਵਿੱਚ ਸ਼੍ਰੀ ਮੋਦੀ ਜੀ ਨੇ ਪ੍ਰਾਇਮਰੀ ਸਿੱਖਿਆ ਮਾਤਭਾਸ਼ਾ ਵਿੱਚ ਦਿੱਤੇ ਜਾਣ ਨੂੰ ਇੱਕ ਮਹੱਤਵਪੂਰਨ ਸਥਾਨ ਦੇ ਕੇ ਸਾਡੀਆਂ ਸਾਰੀਆਂ ਭਾਸ਼ਾਵਾਂ ਅਤੇ ਹਿੰਦੀ ਨੂੰ ਇੱਕ ਨਵਾਂ ਜੀਵਨ ਦੇਣ ਦਾ ਕੰਮ ਕੀਤਾ ਹੈ।
ਅਸੀਂ ਇਨ੍ਹਾਂ 10 ਸਾਲਾਂ ਦੇ ਅੰਦਰ ‘ਕੰਠਸਥ’ ਟੂਲ ਬਣਾਇਆ। ਅਸੀਂ ਇਨ੍ਹਾਂ 10 ਸਾਲਾਂ ਦੇ ਅੰਦਰ ਸੰਸਦੀ ਰਾਜਭਾਸ਼ਾ ਸਮਿਤੀ ਦੇ ਚਾਰ ਪ੍ਰਤੀਵੇਦਨ ਜਮ੍ਹਾਂ ਕੀਤੇ ਅਤੇ ਹਿੰਦੀ ਨੂੰ ਸਰਕਾਰੀ ਕੰਮਕਾਜ ਵਿੱਚ ਪ੍ਰਮੁਖਤਾ ਨਾਲ ਪ੍ਰਸਥਾਪਿਤ ਕਰਨ ਦਾ ਕੰਮ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਰਾਜਭਾਸ਼ਾ ਵਿਭਾਗ ਹਿੰਦੀ ਨਾਲ ਅੱਠਵੀਂ ਅਨੁਸੂਚੀ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਦਾ ਵੀ ਇੱਕ ਪੋਰਟਲ ਲੈ ਕੇ ਆ ਰਿਹਾ ਹੈ, ਜਿਸ ਰਾਹੀਂ ਪੱਤਰ ਹੋਵੇ ਜਾ ਭਾਸ਼ਣ, ਉਨ੍ਹਾਂ ਦਾ ਅਨੁਵਾਦ ਬਹੁਤ ਘੱਟ ਸਮੇਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕਰਦੇ ਹੋਏ ਅਸੀਂ ਸਾਰੀਆਂ ਭਾਸ਼ਾਵਾਂ ਵਿੱਚ ਕਰ ਸਕਾਂਗੇ। ਮੈਂ ਮੰਨਦਾ ਹਾਂ ਕਿ ਇਸ ਨਾਲ ਵੀ ਹਿੰਦੀ ਨੂੰ ਅਤੇ ਸਥਾਨਕ ਭਾਸ਼ਾਵਾਂ ਨੂੰ ਬਹੁਤ ਮਜ਼ਬੂਤੀ ਮਿਲੇਗੀ।
ਮੈਂ ਅੱਜ ਫਿਰ ਤੋਂ ਆਪ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀਆਂ ਭਾਸ਼ਾਵਾਂ ਵਿਸ਼ਵ ਦੀਆਂ ਸਭ ਤੋਂ ਸਮ੍ਰਿੱਧ ਭਾਸ਼ਾਵਾਂ ਵਿੱਚ ਹਨ। ਹਿੰਦੀ ਹੀ ਹੈ, ਜੋ ਸਾਨੂੰ ਸਭ ਨੂੰ ਜੋੜਨ ਦਾ ਕੰਮ ਕਰਦੀ ਹੈ, ਸਾਡੀਆਂ ਸਾਰੀਆਂ ਭਾਸ਼ਾਵਾਂ ਨੂੰ ਜੋੜਨ ਦਾ ਕੰਮ ਕਰਦੀ ਹੈ। ਸੰਵਿਧਾਨ ਸਭਾ ਦੀ ਇੱਕ ਸਿਪਰਿਟ ਸੀ ਕਿ ਇੱਕ ਸਵਦੇਸ਼ੀ ਭਾਸ਼ਾ ਵਿੱਚ ਦੇਸ਼ ਦੇ ਸਾਰੇ ਨਾਗਰਿਕ ਇੱਕ-ਦੂਸਰੇ ਦੇ ਨਾਲ ਸੰਵਾਦ ਕਰਨ, ਚਾਹੇ ਉਹ ਹਿੰਦੀ ਹੋਵੇ, ਤਮਿਲ ਹੋਵੇ, ਤੇਲੁਗੂ ਹੋਣ ਜਾਂ ਗੁਜਰਾਤੀ ਹੋਵੇ। ਹਿੰਦੀ ਨੂੰ ਮਜ਼ਬੂਤ ਕਰਨ ਨਾਲ ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਇੱਕ ਪ੍ਰਕਾਰ ਨਾਲ ਲਚੀਲਾਪਣ ਵੀ ਆਏਗਾ, ਸਮ੍ਰਿੱਧੀ ਵੀ ਆਵੇਗੀ ਅਤੇ ਸਮਾਹਿਤਤਾ ਦੇ ਸੰਸਕਾਰ ਦੇ ਨਾਲ ਸਾਰੀਆਂ ਭਾਸ਼ਾਵਾਂ ਸਾਡੀ ਸੰਸਕ੍ਰਿਤੀ, ਇਤਿਹਾਸ, ਸਾਹਿਤ, ਵਿਆਕਰਣ ਅਤੇ ਸਾਡੇ ਬੱਚਿਆਂ ਦੇ ਸੰਸਕਾਰ ਨੂੰ ਵੀ ਅੱਗੇ ਵਧਾਏਗੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਹਿੰਦੀ ਦਿਵਸ ਦੇ ਦਿਨ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ, ਆਓ ਅਸੀਂ ਸੰਕਲਪ ਲਈਏ, ਹਿੰਦੀ ਨੂੰ ਮਜ਼ਬੂਤ ਕਰੀਏ, ਹਿੰਦੀ ਦੇ ਨਾਲ-ਨਾਲ ਸਾਡੀ ਸਥਾਨਕ ਭਾਸ਼ਾ ਨੂੰ ਵੀ ਮਜ਼ਬੂਤ ਕਰੀਏ ਅਤੇ ਰਾਜਭਾਸ਼ਾ ਵਿਭਾਗ ਦੇ ਕੰਮ ਦਾ ਸਮਰਥਨ ਕਰੀਏ, ਫਿਰ ਤੋਂ ਇੱਕ ਵਾਰ ਆਪ ਸਭ ਨੂੰ ਹਿੰਦੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਆਓ ਅਸੀਂ ਰਾਜਭਾਸ਼ਾ ਨੂੰ ਮਜ਼ਬੂਤ ਕਰੀਏ। ਵੰਦੇ ਮਾਤਰਮ।
************
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2055262)
Visitor Counter : 47
Read this release in:
Assamese
,
English
,
Urdu
,
Marathi
,
Hindi
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada