ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤੀ ਪੈਰਾਲਿੰਪਿਕ ਦਲ ਦੁਆਰਾ ਹੁਣ ਤੱਕ ਦੇ ਸਭ ਤੋਂ ਅਧਿਕ ਮੈਡਲ ਜਿੱਤਣ ਦਾ ਰਿਕਾਰਡ ਕਾਇਮ ਕਰਨ ‘ਤੇ ਪ੍ਰਧਾਨ ਮੰਤਰੀ ਨੇ ਬਹੁਤ ਮਾਣ ਅਤੇ ਪ੍ਰਸੰਨਤਾ ਵਿਅਕਤ ਕੀਤੀ

Posted On: 04 SEP 2024 4:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੈਰਾਲਿੰਪਿਕ ਦਲ ਦੁਆਰਾ ਸਾਡੇ ਦੇਸ਼ ਦੇ ਲਈ ਪੈਰਾਲਿੰਪਿਕਸ ਵਿੱਚ ਹੁਣ ਤੱਕ ਦੇ ਸਭ ਤੋਂ ਅਧਿਕ ਮੈਡਲ ਜਿੱਤਣ ਦਾ ਰਿਕਾਰਡ ਕਾਇਮ ਕਰਨ ‘ਤੇ ਬਹੁਤ ਮਾਣ ਅਤੇ ਪ੍ਰਸੰਨਤਾ ਵਿਅਕਤ ਕੀਤੀ ਹੈ  ਸ਼੍ਰੀ ਮੋਦੀ ਨੇ ਖਿਡਾਰੀਆਂ  ਦੇ ਸਮਰਪਣ ਅਤੇ ਜਨੂਨ ਦੀ ਪ੍ਰਸ਼ੰਸਾ ਕੀਤੀ ਅਤੇ ਹਰੇਕ ਖਿਡਾਰੀ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਉਪਲਬਧੀਆਂ ਲਈ ਵਧਾਈਆਂ ਦਿੱਤੀਆਂ

 ਇੱਕ ਐਕਸ(X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਭਾਰਤ ਨੂੰ ਮਾਣ ਅਤੇ ਖੁਸ਼ੀ ਹੈ

ਸਾਡੇ ਅਸਾਧਾਰਣ ਪੈਰਾਲਿੰਪਿਕ ਦਲ ਨੇ ਕਿਸੇ ਪੈਰਾਲਿੰਪਿਕਸ ਵਿੱਚ ਸਾਡੇ ਦੇਸ਼ ਦੇ ਲਈ ਹੁਣ ਤੱਕ ਦੇ ਸਭ ਤੋਂ ਅਧਿਕ  ਮੈਡਲ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ  ਇਹ ਸਾਡੇ ਖਿਡਾਰੀਆਂ  ਦੇ ਸਮਰਪਣ,  ਜਨੂਨ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ  ਹਰੇਕ ਖਿਡਾਰੀ ਨੂੰ ਵਧਾਈਆਂ

#Cheer4Bharat”

 

***

ਐੱਮਜੇਪੀਐੱਸ/ਐੱਸਟੀ


(Release ID: 2052038)