ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2024 ਪੈਰਿਸ ਪੈਰਾਲਿੰਪਿਕਸ ਵਿੱਚ ਦੂਸਰਾ ਮੈਡਲ ਜਿੱਤਣ ‘ਤੇ ਐਥਲੀਟ ਪ੍ਰੀਤੀ ਪਾਲ ਨੂੰ ਵਧਾਈਆਂ ਦਿੱਤੀਆਂ
प्रविष्टि तिथि:
02 SEP 2024 12:01AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਪੈਰਾਲਿੰਪਿਕਸ 2024 ਵਿੱਚ ਦੂਸਰਾ ਮੈਡਲ ਜਿੱਤਣ ‘ਤੇ ਟ੍ਰੈਕ ਐਂਡ ਫੀਲਡ ਐਥਲੀਟ ਪ੍ਰੀਤੀ ਪਾਲ ਨੂੰ ਵਧਾਈਆਂ ਦਿੱਤੀਆਂ।
23 ਵਰ੍ਹਿਆਂ ਦੀ ਖਿਡਾਰਨ ਪ੍ਰੀਤੀ ਪਾਲ ਨੇ ਮਹਿਲਾਵਾਂ ਦੇ 200 ਮੀਟਰ ਟੀ35 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਅਤੇ ਪੈਰਾਲਿੰਪਿਕਸ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਟ੍ਰੈਕ ਐਂਡ ਫੀਲਡ ਐਥਲੀਟ ਬਣ ਗਈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪ੍ਰੀਤੀ ਪਾਲ ਦੀ ਇਹ ਇਤਿਹਾਸਿਕ ਉਪਲਬਧੀ ਹੈ, ਪੈਰਾਲਿੰਪਿਕਸ 2024 (#Paralympics2024) ਦੇ ਇਸੇ ਸੰਸਕਰਣ ਵਿੱਚ ਮਹਿਲਾਵਾਂ ਦੇ 200 ਮੀਟਰ ਟੀ35 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਉਨ੍ਹਾਂ ਨੇ ਦੂਸਰਾ ਮੈਡਲ ਆਪਣੇ ਨਾਮ ਕਰ ਲਿਆ! ਉਹ ਭਾਰਤ ਦੇ ਲੋਕਾਂ ਦੇ ਲਈ ਇੱਕ ਪ੍ਰੇਰਣਾਸਰੋਤ ਹਨ। ਉਨ੍ਹਾਂ ਦਾ ਸਮਰਪਣ ਵਾਸਤਵ ਵਿੱਚ ਸ਼ਲਾਘਾਯੋਗ ਹੈ। #Cheer4Bharat"
***
ਐੱਮਜੇਪੀਐੱਸ/ਆਰਟੀ
(रिलीज़ आईडी: 2050839)
आगंतुक पटल : 85
इस विज्ञप्ति को इन भाषाओं में पढ़ें:
Telugu
,
Urdu
,
English
,
Manipuri
,
Gujarati
,
Tamil
,
Kannada
,
Assamese
,
Odia
,
हिन्दी
,
Marathi
,
Bengali
,
Bengali-TR
,
Malayalam