ਪ੍ਰਧਾਨ ਮੰਤਰੀ ਦਫਤਰ

ਲਖਪਤੀ ਦੀਦੀ ਪ੍ਰੋਗਰਾਮ ਨੇ ਮਹਿਲਾਵਾਂ ਦਾ ਅਕਾਦਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਸ਼ਕਤੀਕਰਣ ਸੁਨਿਸ਼ਚਿਤ ਕੀਤਾ ਹੈ: ਪ੍ਰਧਾਨ ਮੰਤਰੀ

Posted On: 29 AUG 2024 3:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਤੱਥ ਦਾ ਨੋਟਿਸ ਲਿਆ ਹੈ ਕਿ ਲਖਪਤੀ ਦੀਦੀਆਂ ਸਵੈ ਸਹਾਇਤਾ ਸਮੂਹਾਂ ਦੇ ਮਾਧਿਅਮ ਨਾਲ ਰਾਸ਼ਟਰ ਨਿਰਮਾਣ ਵਿੱਚ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਤੋਂ ਮਹਿਲਾ ਭਲਾਈ ਦੇ ਲਈ ਬੇਮਿਸਾਲ ਕਾਰਜ ਕੀਤਾ ਜਾ ਰਿਹਾ ਹੈ, ਤਾਕਿ ਦੇਸ਼ ਦੀਆਂ ਮਹਿਲਾਵਾਂ ਅੱਗੇ ਵਧ ਸਕਣ, ਸਮ੍ਰਿੱਧ ਬਣ ਸਕਣ ਅਤੇ ਪ੍ਰਗਤੀ ਦੇ ਨਵੇਂ ਆਯਾਮ ਸਥਾਪਿਤ ਕਰ ਸਕਣ। 

ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਐਕਸ (X) ‘ਤੇ ਲਿਖੀ ਗਈ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ:

“ਕੇਂਦਰੀ ਮੰਤਰੀ ਸ਼੍ਰੀ @ChouhanShivraj ਜੀ ਲਿਖਦੇ ਹਨ ਕਿ ਲਖਪਤੀ ਦੀਦੀਆਂ ਸਵੈ-ਸਹਾਇਤਾ ਸਮੂਹ ਦੇ ਮਾਧਿਅਮ ਨਾਲ ਰਾਸ਼ਟਰ ਨਿਰਮਾਣ ਵਿੱਚ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰ ਰਹੀਆਂ ਹਨ। ਦੇਸ਼ ਵਿੱਚ ਮਹਿਲਾਵਾਂ ਅੱਗੇ ਵਧਣ, ਸਮ੍ਰਿੱਧ ਅਤੇ ਸੰਪੰਨ ਬਣਨ ਅਤੇ ਪ੍ਰਗਤੀ ਦੇ ਨਵੇਂ ਆਯਾਮ ਸਥਾਪਿਤ ਕਰਨ, ਇਸ ਦੇ ਲਈ ਪਿਛਲੇ 10 ਵਰ੍ਹਿਆਂ ਤੋਂ ਮਹਿਲਾ ਭਲਾਈ ਦੇ ਬੇਮਿਸਾਲ ਕਾਰਜ ਕੀਤੇ ਜਾ ਰਹੇ ਹਨ। ਮਹਿਲਾਵਾਂ ਦੇ ਅਕਾਦਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਸ਼ਕਤੀਕਰਣ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ”

************

ਐੱਮਜੇਪੀਐੱਸ/ਟੀਐੱਸ



(Release ID: 2050156) Visitor Counter : 6