ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਨਿਰਮਾਣ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦਾ ਨਿਰਮਾਣ ਬਿਹਤਰ ਸ਼ਾਸਨ ਅਤੇ ਸਮ੍ਰਿੱਧੀ ਦੀ ਦਿਸ਼ਾ ਵਿੱਚ ਇੱਕ ਕਦਮ ਹੈ: ਪ੍ਰਧਾਨ ਮੰਤਰੀ

प्रविष्टि तिथि: 26 AUG 2024 12:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਨਿਰਮਾਣ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਾਂਸਕਰ, ਦ੍ਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ਦੇ ਨਵੇਂ ਜ਼ਿਲ੍ਹਿਆਂ ‘ਤੇ ਹੁਣ ਅਧਿਕ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਨਾਲ ਸੇਵਾਵਾਂ ਅਤੇ ਅਵਸਰਾਂ ਨੂੰ ਲੋਕਾਂ ਦੇ ਹੋਰ ਵੀ ਕਰੀਬ ਲਿਆਇਆ ਜਾ ਸਕੇਗਾ।

ਪ੍ਰਧਾਨ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੇ ਐਕਸ (X) ‘ਤੇ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ:

“ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦਾ ਨਿਰਮਾਣ ਬਿਹਤਰ ਸ਼ਾਸਨ ਅਤੇ ਸਮ੍ਰਿੱਧੀ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਜ਼ਾਂਸਕਰ, ਦ੍ਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ‘ਤੇ ਹੁਣ ਅਧਿਕ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਨਾਲ ਸੇਵਾਵਾਂ ਅਤੇ ਅਵਸਰਾਂ ਨੂੰ ਲੋਕਾਂ ਦੇ ਹੋਰ ਵੀ ਕਰੀਬ ਲਿਆਇਆ ਜਾ ਸਕੇਗਾ। ਉੱਥੇ ਦੇ ਲੋਕਾਂ ਨੂੰ ਵਧਾਈ।”

************

ਐੱਮਜੇਪੀਐੱਸ/ਟੀਐੱਸ


(रिलीज़ आईडी: 2048919) आगंतुक पटल : 81
इस विज्ञप्ति को इन भाषाओं में पढ़ें: Telugu , English , Urdu , Marathi , हिन्दी , Hindi_MP , Manipuri , Bengali , Assamese , Gujarati , Odia , Tamil , Kannada , Malayalam