ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਪ੍ਰਥਮ ਰਾਸ਼ਟਰੀ ਪੁਲਾੜ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ

Posted On: 23 AUG 2024 1:31PM by PIB Chandigarh

ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਅਗਸਤ, 2024) ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਪ੍ਰਥਮ ਰਾਸ਼ਟਰੀ ਪੁਲਾੜ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। 23 ਅਗਸਤ, 2023 ਨੂੰ ਚੰਦਰਮਾ ਦੀ ਸਤਹ ‘ਤੇ ‘ਵਿਕ੍ਰਮ’ ਲੈਂਡਰ ਦੇ ਸਫਲਤਾਪੂਰਵਕ ਉਤਰਨ ਦੀ ਯਾਦ ਵਿੱਚ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾ ਰਿਹਾ ਹੈ। ਇਸ ਅਵਸਰ ‘ਤੇ ਰਾਸ਼ਟਰਪਤੀ ਨੇ ‘ਰੌਬੌਟਿਕਸ ਚੈਲੇਂਜ’ ਅਤੇ ‘ਭਾਰਤੀ ਪੁਲਾੜ ਹੈਕਾਥੌਨ’ ਦੇ ਵਿਜੇਤਾਵਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਸਰੋ ਨੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਸ਼ਾਨਦਾਰ ਯਾਤਰਾ ਕੀਤੀ ਹੈ। ਇਸਰੋ ਨੇ ਪੁਲਾੜ ਖੇਤਰ ਵਿੱਚ ਜ਼ਿਕਰਯੋਗ ਉਪਲਬੱਧੀਆਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਇਸਰੋ ਨੇ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਵੀ ਆਪਣਾ ਅਮੁੱਲ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਸਮਰਪਿਤ ਵਿਗਿਆਨਿਕਾਂ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਨਿਊਨਤਮ ਸੰਸਾਧਨਾਂ ਦਾ ਉਪਯੋਗ ਕਰਕੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਦੁਨੀਆ ਦੇ ਸਰਵਸ਼੍ਰੇਸ਼ਠ ਪੁਲਾੜ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਹੈ। ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਡਾ ਦੇਸ਼ ਪੁਲਾੜ ਵਿਗਿਆਨ ਵਿੱਚ ਨਿਰੰਤਰ ਪ੍ਰਗਤੀ ਕਰੇਗਾ ਅਤੇ ਅਸੀਂ ਉਤਕ੍ਰਿਸ਼ਟਤਾ ਦੇ ਨਵੇਂ ਕੀਤ੍ਰਿਮਾਨ ਸਥਾਪਿਤ ਕਰਦੇ ਰਹਾਂਗੇ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਪੁਲਾੜ ਖੇਤਰ ਦੀ ਪ੍ਰਗਤੀ ਅਸਾਧਾਰਣ ਹੈ। ਚਾਹੇ ਸੀਮਿਤ ਸੰਸਾਧਨਾਂ ਦੇ ਨਾਲ ਸਫਲਤਾਪੂਰਵਕ ਪੂਰਾ ਕੀਤਾ ਗਿਆ ਮੰਗਲ ਮਿਸ਼ਨ ਹੋਵੇ ਜਾਂ ਇਕੱਠੇ ਸੌ ਤੋਂ ਅਧਿਕ ਉਪਗ੍ਰਿਹਂ ਦਾ ਸਫਲ ਲਾਂਚਿੰਗ, ਅਸੀਂ ਇਸ ਖੇਤਰ ਵਿੱਚ ਕਈ ਪ੍ਰਭਾਵਸ਼ਾਲੀ ਉਪਲਬੱਧੀਆਂ ਹਾਸਲ ਕੀਤੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਪੁਲਾੜ ਖੋਜ ਨੇ ਮਾਨਵ ਸਮਰੱਥਾਵਾਂ ਨੂੰ ਵਧਾਇਆ ਹੈ ਅਤੇ ਸਾਡੀ ਕਲਪਨਾ ਨੂੰ ਸਾਕਾਰ ਕੀਤਾ ਹੈ ਲੇਕਿਨ ਪੁਲਾੜ ਰਿਸਰਚ ਇੱਕ ਚੁਣੌਤੀਪੂਰਣ ਕਾਰਜ ਹੈ। ਪੁਲਾੜ ਰਿਸਰਚ ਦੇ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕੀਤੇ ਗਏ ਸੋਧ ਨਾਲ ਵਿਗਿਆਨ ਦੇ ਵਿਕਾਸ ਵਿੱਚ ਤੇਜ਼ੀ ਆਉਂਦੀ ਹੈ ਅਤੇ ਮਾਨਵ ਜੀਵਨ ਵਿੱਚ ਸੁਧਾਰ ਹੁੰਦਾ ਹੈ। ਪੁਲਾੜ ਖੇਤਰ ਵਿੱਚ ਵਿਕਾਸ ਨਾਲ ਸਿਹਤ ਅਤੇ ਮੈਡੀਕਲ, ਟ੍ਰਾਂਸਪੋਰਟੇਸ਼ਨ, ਸੁਰੱਖਿਆ, ਊਰਜਾ, ਵਾਤਾਵਰਣ ਅਤੇ ਸੂਚਨਾ ਟੈਕਨੋਲੋਜੀ ਸਹਿਤ ਕਈ ਖੇਤਰਾਂ ਨੂੰ ਲਾਭ ਮਿਲਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪੁਲਾੜ ਖੇਤਰ ਨੂੰ ਨਿਜੀ ਖੇਤਰ ਦੇ ਲਈ ਖੋਲ੍ਹੇ ਜਾਣ ਨਾਲ ਸਟਾਰਟ-ਅਪ ਦੀ ਸੰਖਿਆ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਨਾਲ ਨਾ ਕੇਵਲ ਪੁਲਾੜ ਰਿਸਰਚ ਵਿੱਚ ਪ੍ਰਗਤੀ ਹੋਈ ਹੈ, ਬਲਕਿ ਸਾਡੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਿਖਾਰਨ ਦੇ ਨਵੇਂ ਅਵਸਰ ਵੀ ਮਿਲੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸਨੰਤਾ ਹੋਈ ਕਿ ਕੁਝ ਮਹੀਨੇ ਪਹਿਲੇ ਹੀ ਇੱਕ ਭਾਰਤੀ ਕੰਪਨੀ ਨੇ ਸਿੰਗਲ-ਪੀਸ 3ਡੀ ਪ੍ਰਿੰਟੇਡ ਸੈਸੀ-ਕ੍ਰਾਇਓਜੇਨਿਕ ਇੰਜਨ ਨਾਲ ਚਲਣ ਵਾਲੇ ਰਾਕੇਟ ਨੂੰ ਸਫਲਤਪੂਰਵਕ ਲਾਂਚ ਕੀਤਾ, ਜੋ ਇਸ ਤਰ੍ਹਾਂ ਦੀ ਪਹਿਲੀ ਉਪਲੱਬਧੀ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਨ ਦੇ ਲਈ ਤਿਆਰ ਰਹਿਣਾ ਹੋਵੇਗਾ। ਪੁਲਾੜ ਵਿੱਚ ਕਚਰਾ ਪੁਲਾੜ ਮਿਸ਼ਨਾਂ ਦੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ‘ਸੁਰੱਖਿਅਤ ਅਤੇ ਟਿਕਾਊ ਸੰਚਾਲਨ ਪ੍ਰਬੰਧਨ ਦੇ ਲਈ ਇਸਰੋ ਪ੍ਰਣਾਲੀ, ਸੁਵਿਧਾ ਦੀ ਸਰਾਹਨਾ ਕੀਤੀ, ਜਿਸ ਦਾ ਸੰਚਾਲਨ ਪੁਲਾੜ ਰਿਸਰਚ ਗਤੀਵਿਧੀਆਂ ਦੀ ਨਿਰੰਤਰ ਪ੍ਰਗਤੀ ਸੁਨਿਸ਼ਚਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਅਤਿਅੰਤ ਪ੍ਰਸਨੰਤਾ ਹੋਈ ਕਿ ਭਾਰਤ ਸਾਲ 2030 ਤੱਕ ਆਪਣੇ ਸਾਰੇ ਪੁਲਾੜ ਮਿਸ਼ਨਾਂ ਨੂੰ ਕਚਰਾ-ਮੁਕਤ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕ੍ਰਿਪਾ ਇੱਥੇ ਕਲਿਕ ਕਰੇ -

 

***

ਐੱਮਜੀਪੀਐੱਸ/ਐੱਸਆਰ



(Release ID: 2048467) Visitor Counter : 6