ਪ੍ਰਧਾਨ ਮੰਤਰੀ ਦਫਤਰ

ਨੇਪਾਲ ਦੇ ਵਿਦੇਸ਼ ਮਾਮਲੇ ਮੰਤਰੀ, ਮਹਾਮਹਿਮ ਡਾ. ਆਰਜ਼ੂ ਰਾਣਾ ਦੇਓਬਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 19 AUG 2024 9:48PM by PIB Chandigarh

ਨੇਪਾਲ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਆਰਜ਼ੂ ਰਾਣਾ ਦੇਓਬਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਭਾਰਤ ਵਿੱਚ ਡਾਕਟਰ ਦੇਓਬਾ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਅਤੇ ਨੇਪਾਲ ਦਰਮਿਆਨ ਵਿਕਾਸ ਸਾਂਝੇਦਾਰੀ ਵਿੱਚ ਨਿਰੰਤਰ ਗਤੀ ਦੀ ਉਮੀਦ ਰੱਖਦੇ ਹਨ। 

ਸ਼੍ਰੀ ਮੋਦੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ:

“ਨੇਪਾਲ ਦੇ ਵਿਦੇਸ਼ ਮੰਤਰੀ @Arzuranadeuba ਦਾ ਸੁਆਗਤ ਕਰਕੇ ਖੁਸ਼ੀ ਹੋਈ। ਭਾਰਤ ਅਤੇ ਨੇਪਾਲ ਸਭਿਅਤਾ ਦੇ ਨਜ਼ਦੀਕੀ ਸਬੰਧ ਅਤੇ ਇੱਕ ਪ੍ਰਗਤੀਸ਼ੀਲ ਅਤੇ ਬਹੁਪੱਖੀ ਭਾਈਵਾਲੀ ਸਾਂਝੇ ਕਰਦੇ ਹਨ। ਸਾਡੀ ਵਿਕਾਸ ਭਾਈਵਾਲੀ ਵਿੱਚ ਨਿਰੰਤਰ ਗਤੀ ਦੀ ਉਮੀਦ ਹੈ। ”

 

*************

 

ਐੱਮਜੇਪੀਐੱਸ/ਐੱਸਆਰ



(Release ID: 2047499) Visitor Counter : 5