ਪ੍ਰਧਾਨ ਮੰਤਰੀ ਦਫਤਰ

ਜਪਾਨ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 19 AUG 2024 9:53PM by PIB Chandigarh

ਜਪਾਨ  ਦੇ ਵਿਦੇਸ਼ ਮਾਮਲੇ ਮੰਤਰੀ ਮਿਸ ਕਾਮਿਕਾਵਾ ਯੋਕੋ (Ms. Kamikawa Yoko) ਅਤੇ ਰੱਖਿਆ ਮੰਤਰੀ ਮਿਸਟਰ ਕਿਹਾਰਾ ਮਿਨੋਰੂ (Mr. Kihara Minoru) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਤੀਸਰੀ ਭਾਰਤ-ਜਪਾਨ 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਦੋਵਾਂ ਨੇਤਾਵਾਂ ਦਾ ਭਾਰਤ ਵਿੱਚ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਮੁਲਾਕਾਤ ਦੌਰਾਨ ਭਾਰਤ-ਜਪਾਨ ਰੱਖਿਆ ਅਤੇ ਸੁਰੱਖਿਆ ਸਬੰਧਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। 

ਸ਼੍ਰੀ ਮੋਦੀ ਨੇ ਐਕਸ (x)  'ਤੇ ਇੱਕ ਪੋਸਟ ਵਿੱਚ ਲਿਖਿਆ:

“ਤੀਸਰੀ ਭਾਰਤ-ਜਪਾਨ  2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਜਪਾਨ  ਦੇ ਵਿਦੇਸ਼ ਮੰਤਰੀ @Kamikawa Yoko ਅਤੇ ਰੱਖਿਆ ਮੰਤਰੀ @kihara_minoru ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਭਾਰਤ-ਜਪਾਨ  ਰੱਖਿਆ ਅਤੇ ਸੁਰੱਖਿਆ ਸਬੰਧਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਹਿੰਦ-ਪ੍ਰਸ਼ਾਂਤ ਅਤੇ ਇਸ ਤੋਂ ਬਾਹਰ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ-ਜਪਾਨ  ਸਾਂਝੇਦਾਰੀ ਦੀ ਭੂਮਿਕਾ ਦੀ ਪੁਸ਼ਟੀ ਕੀਤੀ।

********

ਐੱਮਜੇਪੀਐੱਸ/ਐੱਸਆਰ



(Release ID: 2047205) Visitor Counter : 10