ਵਿੱਤ ਮੰਤਰਾਲਾ
azadi ka amrit mahotsav

ਵਿੱਤ ਵਰ੍ਹੇ 2023-24 ਵਿੱਚ ਪੇਟੈਂਟਸ ਦੀ ਸੰਖਿਆ ਇੱਕ ਲੱਖ ਤੋਂ ਵੱਧ ਹੋਈ


ਵਿੱਤ ਵਰ੍ਹੇ 2023-24 ਵਿੱਚ ਮਾਨਤਾ ਪ੍ਰਾਪਤ ਸਟਾਰਟਅੱਪਸ ਨੇ 1.25 ਲੱਖ ਦਾ ਅੰਕੜਾ ਪਾਰ ਕੀਤਾ

45 ਫੀਸਦੀ ਸਟਾਰਟਅੱਪਸ ਦੂਸਰੀ ਅਤੇ ਤੀਸਰੀ ਸ਼੍ਰੇਣੀ ਦੇ ਸ਼ਹਿਰਾਂ ਤੋਂ ਸਰਵੇਖਣ ਮੁਤਾਬਕ ਭਾਰਤੀ ਉਦਯੋਗ ਵਿੱਚ ਵਿਗਿਆਨਿਕ ਖੋਜ ਦੇ ਮਾਰਗਦਰਸ਼ਨ ਲਈ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ) ਦਾ ਗਠਨ

Posted On: 22 JUL 2024 2:33PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ‘ਆਰਥਿਕ ਸਰਵੇਖਣ 2023-24’ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਪੇਟੈਂਟਸ ਅਤੇ ਸਟਾਰਟਅੱਪਸ ਵਿੱਚ ਤੇਜ਼ ਵਾਧੇ ਤੋਂ ਪਤਾ ਲਗਦਾ ਹੈ ਕਿ ਨਾਲੇਜ਼ ਅਤੇ ਇਨੋਵੇਸ਼ਨ ਨੇ ਦੇਸ਼ ਦੀ ਅਰਥਵਿਵਸਥਾ ਵਿੱਚ ਵਾਧੇ ਵਿੱਚ ਸਹਿਯੋਗ ਕੀਤਾ ਹੈ। ਆਰਥਿਕ ਸਰਵੇਖਣ ਮੁਤਾਬਕ ਇਹ ਹੌਲੀਸਟਿਕ ਇਨੋਵੇਸ਼ਨ ਨਾਲ ਸੰਚਾਲਿਤ ਇੰਡਸਟਰੀਅਲ ਈਕੋਸਿਸਟਮ ਦੀ ਉਦਾਹਰਣ ਹੈ।

ਸਰਵੇਖਣ ਮੁਤਾਬਕ ਹਾਲ ਦੇ ਵਰ੍ਹਿਆਂ ਵਿੱਚ ਦੇਸ਼ ਵਿੱਚ ਉਦਯੋਗਿਕ ਖੋਜ ਅਤੇ ਵਿਕਾਸ ਵਿੱਚ ਵਾਧੇ ਨਾਲ ਭਾਰਤ ਦੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਲਗਾਤਾਰ ਸੁਧਾਰ ਹੋਇਆ ਹੈ। ਇੰਡੈਕਸ ਦੇ ਘਰੇਲੂ ਮਾਰਕਿਟ ਸਕੇਲ ਦੇ ਮੁਤਾਬਕ ਵਿਸ਼ਵ ਪੱਧਰ ‘ਤੇ ਭਾਰਤ ਪਹਿਲੇ ਰੈਂਕ ‘ਤੇ ਹੈ। ਸਰਵੇਖਣ ਮੁਤਾਬਕ ਸਾਲ 2014-15 ਵਿੱਚ 5978 ਮਨਜ਼ੂਰਸ਼ੁਦਾ ਪੇਟੈਂਟਸ ਦੀ ਸੰਖਿਆ ਵਿੱਚ ਸਾਲ 2023-24 ਵਿੱਚ 17 ਗੁਣਾ ਦੇ ਵਾਧੇ ਨਾਲ ਮਨਜ਼ੂਰ ਪੇਟੈਂਟਸ ਦੀ ਸੰਖਿਆ 1,03,057 ਹੋ ਗਈ। ਸਰਵੇ ਮੁਤਾਬਕ ਰਜਿਸਟਰਡ ਡਿਜ਼ਾਈਨ ਦੀ ਸੰਖਿਆ 2014-15 ਵਿੱਚ 7,147 ਤੋਂ ਸਾਲ 2023-24 ਵਿੱਚ 30,672 ਹੋ ਗਈ। ਇਸ ਅਨੁਸਾਰ ਸਰਕਾਰ ਦਾ ਟੀਚਾ ਸਾਲ 2023-28 ਦੌਰਾਨ 50 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ) ਦਾ ਗਠਨ ਕਰਨਾ ਹੈ। ਇਸ ਨਾਲ ਭਾਰਤੀ ਉਦਯੋਗ ਵਿੱਚ ਵਿਗਿਆਨਿਕ ਖੋਜ ਲਈ ਉੱਚ ਪੱਧਰੀ ਰਣਨੀਤਕ ਮਾਰਗਦਰਸ਼ਨ ਉਪਲਬਧ ਕਰਵਾਏਗਾ।

 

ਸਰਵੇਖਣ ਵਿੱਚ ਭਾਰਤ ਵਿੱਚ ਵਾਈਬ੍ਰੈਂਟ ਸਟਾਰਟਅੱਪ ਈਕੋਸਿਸਟਮ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਸ ਦੇ ਮੁਤਾਬਕ ਸਾਲ 2016 ਵਿੱਚ ਡੀਪੀਆਈਆਈਟੀ ਦੁਆਰਾ ਮਾਨਤਾ ਪ੍ਰਾਪਤ ਸਟਾਰਟਅੱਪਸ ਦੀ ਸੰਖਿਆ ਲਗਭਗ 300 ਤੋਂ ਮਾਰਚ 2024 ਦੇ ਅੰਤ ਤੱਕ ਵਧ ਕੇ 1.25 ਲੱਖ ਤੋਂ ਵਧ ਹੋ ਗਈ। ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚੋਂ 45 ਫੀਸਦੀ ਤੋਂ ਦੂਸਰੀ ਅਤੇ ਤੀਸਰੀ ਸ਼੍ਰੇਣੀ ਦੇ ਸ਼ਹਿਰਾਂ ਤੋਂ ਉਭਰੇ ਹਨ। ਸਰਵੇਖਣ ਮੁਤਾਬਕ 13 ਹਜ਼ਾਰ ਤੋਂ ਵਧ ਸਟਾਰਟਅੱਪਸ ਆਰਟੀਫੀਸ਼ਿਅਲ ਇੰਟੈਲੀਜੈਂਸ, ਇੰਟਰਨੈੱਟ ਆਫ ਥਿੰਗਸ, ਰੋਬੋਟਿਕਸ ਅਤੇ ਨੈਨੋ ਟੈਕਨੋਲੋਜੀ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਆਰਥਿਕ ਸਰਵੇਖਣ ਮੁਤਾਬਕ ਇੰਡੀਅਨ ਸਟਾਰਟਅੱਪਸ ਦੇਸ਼ ਵਿੱਚ ਇਨੋਵੇਸ਼ਨ, ਸੱਭਿਆਚਾਰ ਨੂੰ ਪ੍ਰੋਤਸਾਹਨ ਦੇ ਰਹੇ ਹਨ ਅਤੇ ਇਨ੍ਹਾਂ ਸਟਾਰਟਅੱਪਸ ਨੇ ਸਾਲ 2016 ਤੋਂ ਮਾਰਚ 2024 ਤੱਕ 12 ਹਜ਼ਾਰ ਤੋਂ ਵੱਧ ਪੇਟੈਂਟ ਐਪਲੀਕੇਸ਼ਨਾਂ ਵਿੱਚ ਵਿੱਤ ਵਰ੍ਹੇ 2024 ਦੇ ਅੰਤ ਤੱਕ 135 ਤੋਂ ਵੱਧ ਅਲਟਰਨੇਟਿਵ ਇਨਵੈਸਟਮੈਂਟ ਫੰਡਸ ਨੇ ਸਟਾਰਟਅੱਪ ਵਿੱਚ ਵਿੱਤ ਵਰ੍ਹੇ 2024 ਦੇ ਅੰਤ ਤੱਕ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਭਾਰਤ ਸਟਾਰਟਅੱਪਸ ਨਾਲੇਜ਼ ਐਕਸੈੱਸ ਰਜਿਸਟਰੀ ਦਾ ਉਦੇਸ਼ ਸਟਾਰਟਅੱਪ ਈਕੋਸਿਸਟਮ ਵਿੱਚ ਵੱਖ-ਵੱਖ ਸਟੇਕਹੋਲਡਰਸ ਨੂੰ ਇੱਕ ਸਾਥ ਲਿਆਉਣਾ ਹੈ।


*****


ਐੱਨਬੀ/ਕੇਪੀਐੱਸ/ਐੱਮ/ਪੀਡੀ


(Release ID: 2036303) Visitor Counter : 70