ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ, 2024 (Antarashtriya Yoga Diwas Media Samman 2024) ਦੇ ਲਈ ਐਂਟਰੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 15 ਜੁਲਾਈ, 2024 ਤੱਕ ਵਧਾ ਦਿੱਤੀ ਹੈ

प्रविष्टि तिथि: 10 JUL 2024 10:52AM by PIB Chandigarh

 

ਅੰਤਰਰਾਸ਼ਟਰੀ ਯੋਗ ਦਿਵਸ, 2024 ਦੇ ਪ੍ਰਚਾਰ-ਪ੍ਰਸਾਰ ਵਿੱਚ ਮੀਡੀਆ ਦੀ ਸਕਾਰਤਮਕ ਭੂਮਿਕਾ ਅਤੇ ਜ਼ਿੰਮੇਦਾਰੀ ਨੂੰ ਸਵੀਕਾਰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ, 2024 (AYDMS 2024) ਦੇ ਤੀਸਰੇ ਐਡੀਸ਼ਨ ਲਈ ਐਂਟਰੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 15 ਜੁਲਾਈ, 2024 (ਸੋਮਵਾਰ) ਤੱਕ ਵਧਾ ਦਿੱਤੀ ਹੈ।

 

ਮੀਡੀਆ ਹਾਊਸ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ (AYDMS) ਦੇ ਤੀਸਰੇ ਐਡੀਸ਼ਨ -2024 ਦੇ ਲਈ  ਆਪਣੀਆਂ ਐਂਟਰੀਆਂ ਅਤੇ ਵਿਸ਼ਾ ਵਸਤੂ 15 ਜੁਲਾਈ, 2024 ਤੱਕ aydms2024.mib[at]gmail[dot]com.‘ਤੇ ਭੇਜ ਸਕਦੇ ਹਨ। ਹਿੱਸਾ ਲੈਣ ਦੇ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (https://mib.gov.in/ਅਤੇ ਪੱਤਰ ਸੂਚਨਾ ਦਫਤਰ (https://pib.gov.in) ਦੀ ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।

*****

ਪਰਗਿਆ ਪਾਲੀਵਾਲ/ਸੌਰਭ ਸਿੰਘ


(रिलीज़ आईडी: 2032416) आगंतुक पटल : 112
इस विज्ञप्ति को इन भाषाओं में पढ़ें: Telugu , English , Urdu , Marathi , हिन्दी , Hindi_MP , Bengali , Manipuri , Assamese , Gujarati , Odia , Tamil , Kannada , Malayalam