ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 20-21 ਜੂਨ ਨੂੰ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਜੰਮੂ ਅਤੇ ਕਸ਼ਮੀਰ ਵਿੱਚ 1,500 ਕਰੋੜ ਰੁਪਏ ਤੋਂ ਅਧਿਕ ਮੁੱਲ ਦੇ 84 ਪ੍ਰਮੁੱਖ ਵਿਕਾਸ (Major Developmental) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ 1800 ਕਰੋੜ ਰੁਪਏ ਦੀ ਲਾਗਤ ਵਾਲਾ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਸੁਧਾਰ (JKCIP-ਜੇਕੇਸੀਆਈਪੀ) ਪ੍ਰੋਜੈਕਟ ਲਾਂਚ ਕਰਨਗੇ

ਪ੍ਰਧਾਨ ਮੰਤਰੀ ਸ੍ਰੀਨਗਰ ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ

“ਯੋਗ ਫੌਰ ਸੈਲਫ ਐਂਡ ਸੋਸਾਇਟੀ” (“Yoga for Self and Society”) 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਹੈ

Posted On: 19 JUN 2024 4:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 20 ਅਤੇ 21 ਜੂਨ, 2024 ਨੂੰ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 20 ਜੂਨ ਦੀ ਸ਼ਾਮ ਨੂੰ ਲਗਭਗ 6 ਵਜੇ ਸ੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC-ਐੱਸਕੇਆਈਸੀਸੀ) ਵਿੱਚ ‘ਇੰਪਾਵਰਿੰਗ ਯੂਥ, ਟ੍ਰਾਂਸਫਾਰਮਿੰਗ ਜੇਐਂਡਕੇ’ (‘ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ’) ਵਿਸ਼ੇ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਸੁਧਾਰ ਪ੍ਰੋਜੈਕਟ (JKCIP-ਜੇਕੇਸੀਆਈਪੀ) ਭੀ ਲਾਂਚ ਕਰਨਗੇ।

 

21 ਜੂਨ ਨੂੰ ਸਵੇਰੇ ਲਗਭਗ 6.30 ਵਜੇ ਪ੍ਰਧਾਨ ਮੰਤਰੀ ਸ੍ਰੀਨਗਰ ਦੇ ਐੱਸਕੇਆਈਸੀਸੀ (SKICC) ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਉਸ ਦੇ ਬਾਅਦ ਸੀਵਾਈਪੀ ਯੋਗ ਸੈਸ਼ਨ (CYP Yoga session) ਵਿੱਚ ਹਿੱਸਾ ਲੈਣਗੇ।

ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ

“ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ” (“Empowering Youth, Transforming J&K”) ਸਮਾਗਮ ਇਸ ਖੇਤਰ ਦੇ ਲਈ ਇੱਕ ਮਹੱਤਵਪੂਰਨ ਪਲ ਹੈ, ਜੋ ਪ੍ਰਗਤੀ ਨੂੰ ਦਰਸਾਉਂਦਾ ਹੈ ਅਤੇ ਉਪਲਬਧੀਆਂ ਹਾਸਲ ਕਰਨ ਵਾਲੇ ਨੌਜਵਾਨਾਂ (ਯੰਗ ਅਚੀਵਰਸ-Young Achievers) ਨੂੰ ਪ੍ਰੇਰਿਤ ਕਰਦਾ ਹੈ। ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਸਟਾਲਾਂ ਦਾ ਨਿਰੀਖਣ ਕਰਨਗੇ ਅਤੇ ਜੰਮੂ-ਕਸ਼ਮੀਰ ਦੇ ਯੰਗ ਅਚੀਵਰਸ (Young Achievers) ਨਾਲ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ 1,500 ਕਰੋੜ ਰੁਪਏ ਤੋਂ ਅਧਿਕ ਮੁੱਲ ਦੇ 84 ਪ੍ਰਮੁੱਖ ਵਿਕਾਸ (Major developmental) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਦਘਾਟਨ ਵਿੱਚ ਰੋਡ ਇਨਫ੍ਰਾਸਟ੍ਰਕਚਰ, ਵਾਟਰ ਸਪਲਾਈ ਸਕੀਮਾਂ ਅਤੇ ਉਚੇਰੀ ਸਿੱਖਿਆ ਵਿੱਚ ਇਨਫ੍ਰਾਸਟ੍ਰਕਚਰ ਆਦਿ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹਨ। ਇਸ ਦੇ ਨਾਲ-ਨਾਲ, ਪ੍ਰਧਾਨ ਮੰਤਰੀ ਚੇਨਾਨੀ-ਪਟਨੀਟੌਪ-ਨਾਸ਼ਰੀ ਸੈਕਸ਼ਨ (Chenani-Patnitop-Nashri Section) ਦੇ ਸੁਧਾਰ, ਉਦਯੋਗਿਕ ਸੰਪਦਾਵਾਂ (Industrial Estates) ਦੇ ਵਿਕਾਸ ਅਤੇ 06 ਸਰਕਾਰੀ ਡਿਗਰੀ ਕਾਲਜਾਂ ਦੇ ਨਿਰਮਾਣ ਜਿਹੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ 1,800 ਕਰੋੜ ਰੁਪਏ ਦੀ ਲਾਗਤ ਵਾਲੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਸੁਧਾਰ (JKCIP-ਜੇਕੇਸੀਆਈਪੀ) ਪ੍ਰੋਜੈਕਟ ਦੀ ਭੀ ਸ਼ੁਰੂਆਤ ਕਰਨਗੇ। ਇਹ ਪ੍ਰੋਜੈਕਟ ਜੰਮੂ-ਕਸ਼ਮੀਰ ਦੇ 20 ਜ਼ਿਲ੍ਹਿਆਂ ਦੇ 90 ਬਲਾਕਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ 15 ਲੱਖ ਲਾਭਾਰਥੀਆਂ ਨੂੰ ਕਵਰ ਕਰਦੇ ਹੋਏ ਤਿੰਨ ਲੱਖ ਪਰਿਵਾਰਾਂ ਤੱਕ ਪ੍ਰੋਜੈਕਟ ਦੀ ਪਹੁੰਚ ਹੋਵੇਗੀ।

ਪ੍ਰਧਾਨ ਮੰਤਰੀ ਸਰਕਾਰੀ ਸੇਵਾ ਵਿੱਚ ਨਿਯੁਕਤ 2000 ਤੋਂ ਅਧਿਕ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਭੀ ਵੰਡਣਗੇ। ਇਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ  ਅਤੇ ਲਾਂਚ ਨਾਲ ਨੌਜਵਾਨਾਂ ਨੂੰ ਸਸ਼ਕਤ ਬਣਾਇਆ ਜਾਵੇਗਾ ਅਤੇ ਜੰਮੂ-ਕਸ਼ਮੀਰ ਵਿੱਚ ਇਨਫ੍ਰਾਸਟ੍ਰਕਚਰ ਨੂੰ ਅੱਪਗ੍ਰੇਡ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਯੋਗ ਦਿਵਸ

21 ਜੂਨ 2024 ਨੂੰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ੍ਰੀਨਗਰ ਦੇ ਐੱਸਕੇਆਈਸੀਸੀ (SKICC, Srinagar) ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ (International Yoga Day Celebrations ) ਦੀ ਅਗਵਾਈ ਕਰਨਗੇ। ਇਸ ਵਰ੍ਹੇ ਦਾ ਆਯੋਜਨ ਯੁਵਾ ਮਨ ਅਤੇ ਤਨ ‘ਤੇ ਯੋਗ ਦੇ ਗਹਿਰੇ ਪ੍ਰਭਾਵ ਨੂੰ ਰੇਖਾਂਕਿਤ ਕਰਦਾ ਹੈ। ਇਸ ਸਮਾਰੋਹ ਦਾ ਉਦੇਸ਼ ਯੋਗ ਦੇ ਅਭਿਆਸ ਵਿੱਚ ਹਜ਼ਾਰਾਂ ਲੋਕਾਂ ਨੂੰ ਇਕਜੁੱਟ ਕਰਨਾ, ਆਲਮੀ ਪੱਧਰ ‘ਤੇ ਸਿਹਤ ਅਤੇ ਤੰਦਰੁਸਤੀ ਨੂੰ ਹੁਲਾਰਾ ਦੇਣਾ ਹੈ।

ਪ੍ਰਧਾਨ ਮੰਤਰੀ ਨੇ 2015 ਤੋਂ ਦਿੱਲੀ ਵਿੱਚ ਕਰਤਵਯ ਪਥ (Kartavya Path in Delhi), ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਲਖਨਊ, ਮੈਸੂਰੂ ਸਹਿਤ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰਸ ਜਿਹੇ ਵਿਭਿੰਨ ਪ੍ਰਤਿਸ਼ਠਿਤ ਸਥਾਨਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹਾਂ ਦੀ ਅਗਵਾਈ ਕੀਤੀ ਹੈ।

ਇਸ ਵਰ੍ਹੇ ਦੇ ਥੀਮ “ਯੋਗ ਫੌਰ ਸੈਲਫ ਐਂਡ ਸੋਸਾਇਟੀ”( “Yoga for Self and Society”) ਹੈ। ਇਸ ਦੇ ਮਾਧਿਅਮ ਨਾਲ ਵਿਅਕਤੀਗਤ ਅਤੇ ਸਮਾਜਿਕ ਕਲਿਆਣ ਨੂੰ ਹੁਲਾਰਾ ਦੇਣ ਨੂੰ ਰੇਖਾਂਕਿਤ ਕੀਤਾ ਜਾਂਦਾ ਹੈ। ਇਹ ਸਮਾਗਮ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਭਾਗੀਦਾਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਯੋਗ ਦੇ ਪ੍ਰਸਾਰ ਨੂੰ ਪ੍ਰੋਤਸਾਹਿਤ ਕਰੇਗਾ।

***

ਡੀਐੱਸ/ਐੱਸਟੀ



(Release ID: 2027021) Visitor Counter : 12