ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਿਕਸ ਵਰਸੇਲਸ ਮਿਊਜ਼ੀਅਮ, 2024 ਦੇ ਲਈ ਵਰਲਡ ਸਿਲੈਕਸ਼ਨ ਵਿੱਚ ਸਮ੍ਰਿਤੀਵਨ ਨੂੰ ਸ਼ਾਮਲ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ
प्रविष्टि तिथि:
15 JUN 2024 6:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਿਕਸ ਵਰਸੇਲਸ ਮਿਊਜ਼ੀਅਮ, 2024 ਦੇ ਲਈ ਵਰਲਡ ਸਿਲੈਕਸ਼ਨ ਵਿੱਚ ਕੱਛ ਸਥਿਤ ਸਮ੍ਰਿਤੀਵਨ ਨੂੰ ਸ਼ਾਮਲ ਕੀਤੇ ਜਾਣ ਦੀ ਸਰਾਹਨਾ ਕੀਤੀ। ਕੱਛ ਸਥਿਤ ਸਮ੍ਰਿਤੀਵਨ 2001 ਵਿੱਚ ਕੱਛ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ।
ਪ੍ਰਿਕਸ ਵਰਸੇਲਸ ਮਿਊਜ਼ੀਅਮ ਦੇ ਇੱਕ ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕੱਛ ਸਥਿਤ ਸਮ੍ਰਿਤੀਵਨ ਉਨ੍ਹਾਂ ਲੋਕਾਂ ਦੇ ਪ੍ਰਤੀ ਇੱਕ ਸ਼ਰਧਾਂਜਲੀ ਹੈ, ਜਿਨ੍ਹਾਂ ਨੂੰ ਅਸੀਂ 2001 ਦੇ ਦੁਖਦ ਭੂਚਾਲ ਵਿੱਚ ਗੁਆ ਦਿੱਤਾ ਸੀ। ਇਹ ਮਨੁੱਖੀ ਸਹਿਣਸ਼ੀਲਤਾ ਅਤੇ ਸਾਹਸ ਦੀ ਵੀ ਯਾਦ ਦਿਵਾਉਂਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸੰਗ੍ਰਹਾਲਯ ਨੂੰ ਪ੍ਰਿਕਸ ਵਰਸੇਲਸ ਮਿਊਜ਼ੀਅਮ, 2024 ਦੇ ਲਈ ਵਰਲਡ ਸਿਲੈਕਸ਼ਨ ਵਿੱਚ ਜਗ੍ਹਾ ਮਿਲੀ ਹੈ।”
***************
ਡੀਐੱਸ
(रिलीज़ आईडी: 2025711)
आगंतुक पटल : 88
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Hindi_MP
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada