ਭਾਰਤ ਚੋਣ ਕਮਿਸ਼ਨ
azadi ka amrit mahotsav

ਲੋਕ ਸਭਾ ਚੋਣਾਂ 2024 ਦਾ ਭਲਕੇ 7ਵਾਂ ਅਤੇ ਆਖ਼ਰੀ ਪੜਾਅ


ਵਿਸ਼ਵ ਦੀ ਸਭ ਤੋਂ ਵੱਡੀ ਪੋਲਿੰਗ ਮੈਰਾਥਨ ਸਮਾਪਤ ਹੋਣ ਜਾ ਰਹੀ ਹੈ

ਓਡੀਸ਼ਾ ਦੇ 42 ਵਿਧਾਨ ਸਭਾ ਹਲਕਿਆਂ ਦੇ ਨਾਲ 57 ਲੋਕ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ

ਫੈਲਾਅ: 10.06 ਕਰੋੜ ਵੋਟਰ, 1.09 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ, 8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ

Posted On: 31 MAY 2024 1:30PM by PIB Chandigarh

ਭਾਰਤੀ ਚੋਣ ਕਮਿਸ਼ਨ ਭਲਕੇ ਲੋਕ ਸਭਾ ਚੋਣਾਂ ਦੇ ਪੜਾਅ-7 ਨੂੰ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਕਿ ਆਖ਼ਰੀ ਪੜਾਅ ਵੀ ਹੈ। ਬਿਹਾਰ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 57 ਲੋਕ ਸਭਾ ਹਲਕਿਆਂ ਵਿੱਚ ਪੋਲਿੰਗ ਹੋਵੇਗੀ। ਓਡੀਸ਼ਾ ਰਾਜ ਵਿਧਾਨ ਸਭਾ ਦੇ ਬਾਕੀ 42 ਵਿਧਾਨ ਸਭਾ ਹਲਕਿਆਂ ਲਈ ਵੀ ਨਾਲੋ-ਨਾਲ ਵੋਟਾਂ ਪੈਣਗੀਆਂ। ਇਹ ਪਿਛਲੇ ਮਹੀਨੇ ਦੀ 19 ਤਰੀਕ ਨੂੰ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਵੱਡੀ ਪੋਲਿੰਗ ਮੈਰਾਥਨ ਦੀ ਸ਼ਾਨਦਾਰ ਸਮਾਪਤੀ ਦੀ ਨਿਸ਼ਾਨਦੇਹੀ ਕਰੇਗੀ ਅਤੇ ਇਹ ਪਹਿਲਾਂ ਹੀ 6 ਪੜਾਵਾਂ ਅਤੇ 486 ਲੋਕ ਸਭਾ ਸੀਟਾਂ ਨੂੰ ਕਵਰ ਕਰ ਚੁੱਕੀ ਹੈ। 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 486 ਪੀਸੀ ਲਈ ਪੋਲਿੰਗ ਨਿਰਵਿਘਨ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਈ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਪੋਲਿੰਗ ਪਾਰਟੀਆਂ ਨੂੰ ਮਸ਼ੀਨਾਂ ਅਤੇ ਚੋਣ ਸਮੱਗਰੀ ਸਮੇਤ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪੋਲਿੰਗ ਸਟੇਸ਼ਨ ਵੋਟਰਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਛਾਂ, ਪੀਣ ਵਾਲੇ ਪਾਣੀ, ਰੈਂਪ ਅਤੇ ਪਖ਼ਾਨੇ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਨਾਲ ਤਿਆਰ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਪੋਲਿੰਗ ਇੱਕ ਆਰਾਮਦਾਇਕ ਅਤੇ ਸੁਰੱਖਿਅਤ ਮਾਹੌਲ ਵਿੱਚ ਹੋਵੇ। ਸਬੰਧਤ ਸੀਈਓਜ਼ ਅਤੇ ਰਾਜ ਮਸ਼ੀਨਰੀ ਨੂੰ ਜਿੱਥੇ ਵੀ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਉੱਥੇ ਗਰਮੀ ਦੇ ਮੌਸਮ ਜਾਂ ਬਾਰਸ਼ ਦੇ ਮਾੜੇ ਪ੍ਰਭਾਵਾਂ ਦੇ ਪ੍ਰਬੰਧਨ ਲਈ ਢੁਕਵੇਂ ਉਪਾਅ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

ਗਰਮੀ ਦੇ ਮੌਸਮ ਦੇ ਬਾਵਜੂਦ ਪਿਛਲੇ ਗੇੜਾਂ ਦੌਰਾਨ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਕੀਤੀ। ਪਿਛਲੇ ਦੋ ਪੜਾਵਾਂ ਵਿੱਚ ਮਹਿਲਾਵਾਂ ਦੀ ਵੋਟ ਫ਼ੀਸਦ ਪੁਰਸ਼ ਵੋਟਰਾਂ ਨਾਲੋਂ ਵੱਧ ਗਈ ਹੈ। ਕਮਿਸ਼ਨ ਨੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਅਤੇ ਜ਼ਿੰਮੇਵਾਰੀ ਅਤੇ ਮਾਣ ਨਾਲ ਵੋਟ ਪਾਉਣ ਦਾ ਸੱਦਾ ਦਿੱਤਾ ਹੈ।

ਪੜਾਅ 7 ਦੇ ਤੱਥ:

  1. ਆਮ ਚੋਣਾਂ 2024 ਦੇ ਪੜਾਅ-7 ਲਈ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 57 ਸੰਸਦੀ ਹਲਕਿਆਂ (ਜਨਰਲ- 41; ਐੱਸਟੀ - 03; ਐੱਸਸੀ -13) ਲਈ 1 ਜੂਨ, 2024 ਨੂੰ ਵੋਟਾਂ ਪੈਣਗੀਆਂ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਪੋਲਿੰਗ ਬੰਦ ਹੋਣ ਦਾ ਸਮਾਂ ਹਲਕਿਆਂ ਅਨੁਸਾਰ ਵੱਖਰਾ ਹੋ ਸਕਦਾ ਹੈ।

  2. ਓਡੀਸ਼ਾ ਵਿਧਾਨ ਸਭਾ ਦੇ 42 ਵਿਧਾਨ ਸਭਾ ਹਲਕਿਆਂ (ਜਨਰਲ=27;ਐੱਸਟੀ=06;ਐੱਸਸੀ =09) ਵਿੱਚ ਵੀ ਨਾਲੋ-ਨਾਲ ਚੋਣਾਂ ਹੋਣਗੀਆਂ।

  3. ਲਗਭਗ 10.9 ਲੱਖ ਪੋਲਿੰਗ ਅਧਿਕਾਰੀ ~ 1.09 ਲੱਖ ਪੋਲਿੰਗ ਸਟੇਸ਼ਨਾਂ 'ਤੇ 10.06 ਕਰੋੜ ਵੋਟਰਾਂ ਦਾ ਸਵਾਗਤ ਕਰਨਗੇ।

  4. 10.06 ਕਰੋੜ ਤੋਂ ਵੱਧ ਵੋਟਰਾਂ ਵਿੱਚ ਲਗਭਗ 5.24 ਕਰੋੜ ਮਰਦ; 4.82 ਕਰੋੜ ਮਹਿਲਾਵਾਂ ਅਤੇ 3574 ਤੀਜੇ ਲਿੰਗ ਵਾਲੇ ਵੋਟਰ ਸ਼ਾਮਲ ਹਨ।

  5. ਵਿਕਲਪਿਕ ਹੋਮ ਵੋਟਿੰਗ ਸਹੂਲਤ 85+ ਅਤੇ ਪੀਡਬਲਿਊਡੀ ਵੋਟਰਾਂ ਲਈ ਉਪਲਬਧ ਹੈ।

  6. 13 ਸਪੈਸ਼ਲ ਰੇਲਾਂ ਅਤੇ 8 ਹੈਲੀਕਾਪਟਰ ਸਵਾਰ (ਹਿਮਾਚਲ ਪ੍ਰਦੇਸ਼ ਲਈ) ਪੋਲਿੰਗ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਜਾਣ ਲਈ ਤਾਇਨਾਤ ਕੀਤੇ ਗਏ।

  7. 172 ਅਬਜ਼ਰਵਰ (64 ਜਨਰਲ ਅਬਜ਼ਰਵਰ, 32 ਪੁਲਿਸ ਅਬਜ਼ਰਵਰ, 76 ਖ਼ਰਚਾ ਅਬਜ਼ਰਵਰ) ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਹਲਕਿਆਂ ਵਿੱਚ ਪਹੁੰਚ ਚੁੱਕੇ ਹਨ। ਉਹ ਪੂਰੀ ਚੌਕਸੀ ਵਰਤਣ ਲਈ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਵਿਸ਼ੇਸ਼ ਨਿਗਰਾਨ ਤਾਇਨਾਤ ਕੀਤੇ ਗਏ ਹਨ।

  8. ਕੁੱਲ 2707 ਉੱਡਣ ਦਸਤੇ, 2799 ਸਟੈਟਿਕ ਸਰਵੇਲੈਂਸ ਟੀਮਾਂ, 1080 ਸਰਵੇਲੈਂਸ ਟੀਮਾਂ ਅਤੇ 560 ਵੀਡੀਓ ਵਿਊਇੰਗ ਟੀਮਾਂ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਭਰਮਾਉਣ ਦੇ ਮਾਮਲੇ ਨਾਲ ਸਖ਼ਤੀ ਨਾਲ ਅਤੇ ਤੇਜ਼ੀ ਨਾਲ ਨਜਿੱਠਣ ਲਈ 24 ਘੰਟੇ ਨਿਗਰਾਨੀ ਰੱਖ ਰਹੀਆਂ ਹਨ।

  9. ਕੁੱਲ 201 ਅੰਤਰਰਾਸ਼ਟਰੀ ਸਰਹੱਦੀ ਜਾਂਚ ਚੌਕੀਆਂ ਅਤੇ 906 ਅੰਤਰ-ਰਾਜੀ ਸਰਹੱਦੀ ਜਾਂਚ ਚੌਕੀਆਂ ਸ਼ਰਾਬ, ਨਸ਼ੀਲੇ ਪਦਾਰਥਾਂ, ਨਕਦੀ ਅਤੇ ਮੁਫ਼ਤ ਵਸਤਾਂ ਦੇ ਕਿਸੇ ਵੀ ਨਾਜਾਇਜ਼ ਪ੍ਰਵਾਹ 'ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ। ਸਮੁੰਦਰੀ ਅਤੇ ਹਵਾਈ ਮਾਰਗਾਂ 'ਤੇ ਸਖ਼ਤ ਨਿਗਰਾਨੀ ਰੱਖੀ ਗਈ ਹੈ।

  10. ਪਾਣੀ, ਸ਼ੈੱਡ, ਪਖਾਨੇ, ਰੈਂਪ, ਵਲੰਟੀਅਰ, ਵ੍ਹੀਲਚੇਅਰ ਅਤੇ ਬਿਜਲੀ ਵਰਗੀਆਂ ਘੱਟੋ-ਘੱਟ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਸਮੇਤ ਹਰ ਵੋਟਰ ਆਪਣੀ ਵੋਟ ਆਸਾਨੀ ਨਾਲ ਪਾ ਸਕਣ।

  11. ਸਾਰੇ ਰਜਿਸਟਰਡ ਵੋਟਰਾਂ ਨੂੰ ਵੋਟਰ ਜਾਣਕਾਰੀ ਸਲਿੱਪਾਂ ਵੰਡੀਆਂ ਗਈਆਂ ਹਨ। ਇਹ ਸਲਿੱਪਾਂ ਇੱਕ ਸਹੂਲਤ ਉਪਾਅ ਦੇ ਤੌਰ ’ਤੇ ਕੰਮ ਕਰਦੀਆਂ ਹਨ ਅਤੇ ਕਮਿਸ਼ਨ ਵੱਲੋਂ ਆਉਣ ਅਤੇ ਵੋਟ ਪਾਉਣ ਲਈ ਇੱਕ ਸੱਦੇ ਵਜੋਂ ਵੀ ਕੰਮ ਕਰਦੀਆਂ ਹਨ। ਪਰ ਵੋਟਿੰਗ ਲਈ ਇਹ ਲਾਜ਼ਮੀ ਨਹੀਂ ਹਨ।

  12. ਵੋਟਰ ਇਸ ਲਿੰਕ https://electoralsearch.eci.gov.in/  ਰਾਹੀਂ ਆਪਣੇ ਪੋਲਿੰਗ ਸਟੇਸ਼ਨ ਦੇ ਵੇਰਵਿਆਂ ਅਤੇ ਪੋਲ ਦੀ ਮਿਤੀ ਦੀ ਜਾਂਚ ਕਰ ਸਕਦੇ ਹਨ।

  13. ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ 'ਤੇ ਪਛਾਣ ਦੀ ਤਸਦੀਕ ਲਈ ਵੋਟਰ ਆਈਡੀ ਕਾਰਡ (ਈਪੀਆਈਸੀ) ਤੋਂ ਇਲਾਵਾ 12 ਵਿਕਲਪਕ ਦਸਤਾਵੇਜ਼ ਵੀ ਪ੍ਰਦਾਨ ਕੀਤੇ ਹਨ। ਜੇਕਰ ਕੋਈ ਵੋਟਰ ਵੋਟਰ ਸੂਚੀ ਵਿੱਚ ਦਰਜ ਹੈ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜ਼ ਦਿਖਾ ਕੇ ਵੋਟਿੰਗ ਕੀਤੀ ਜਾ ਸਕਦੀ ਹੈ। ਵਿਕਲਪਕ ਪਛਾਣ ਦਸਤਾਵੇਜ਼ਾਂ ਲਈ ਈਸੀਆਈ ਆਰਡਰ ਨੂੰ ਦੇਖੋ: https://tinyurl.com/43thfhm9 

  14. ਪੜਾਅ 6 ਲਈ ਸੰਸਦੀ ਹਲਕੇ ਅਨੁਸਾਰ ਵੋਟਰਾਂ ਦੀ ਜਾਣਕਾਰੀ ਪ੍ਰੈੱਸ ਨੋਟ ਨੰ. 109 ਮਿਤੀ 28.05 ਮਈ 2024 ਨੂੰ ਦਿੱਤੀ ਗਈ  https://tinyurl.com/2zxn25st 

  15. ਲੋਕ ਸਭਾ 2019 ਦੀਆਂ ਆਮ ਚੋਣਾਂ ਵਿੱਚ ਵੋਟਰਾਂ ਦੇ ਮਤਦਾਨ ਬਾਰੇ ਡੇਟਾ ਹੇਠਾਂ ਦਿੱਤੇ ਲਿੰਕਾਂ 'ਤੇ ਉਪਲਬਧ ਹੈ: https://old.eci.gov.in/files/file/13579-13-pc-wise-voters-turn-out/ 

  16. ਵੋਟਰ ਮਤਦਾਨ ਐਪ ਹਰੇਕ ਪੜਾਅ ਲਈ ਸਮੁੱਚਾ ਅੰਦਾਜ਼ਨ ਮਤਦਾਨ ਲਾਈਵ ਪ੍ਰਦਰਸ਼ਿਤ ਕਰਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੜਾਅ ਵਾਰ/ਰਾਜ ਵਾਰ/ਏਸੀ ਅਨੁਸਾਰ/ਪੀਸੀ ਅਨੁਸਾਰ ਲਗਭਗ ਮਤਦਾਨ ਡੇਟਾ ਵੋਟਰ ਮਤਦਾਨ ਐਪ 'ਤੇ ਦੋ ਘੰਟੇ ਦੇ ਆਧਾਰ 'ਤੇ ਮਤਦਾਨ ਵਾਲੇ ਦਿਨ ਸ਼ਾਮ 7 ਵਜੇ ਤੱਕ ਲਾਈਵ ਹੁੰਦਾ ਹੈ, ਜਿਸ ਤੋਂ ਬਾਅਦ ਪੋਲਿੰਗ ਪਾਰਟੀਆਂ ਦੇ ਆਉਣ 'ਤੇ ਇਸ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ।

  17. ਵੋਟਰ ਮਤਦਾਨ ਦੇ ਰੁਝਾਨ ਨੂੰ ਪੜਾਅਵਾਰ, ਰਾਜ-ਵਾਰ, ਸੰਸਦੀ ਹਲਕੇ ਅਨੁਸਾਰ (ਉਸ ਪੀਸੀ ਦੇ ਅੰਦਰ ਵਿਧਾਨ ਸਭਾ ਹਲਕਿਆਂ ਦੇ ਅੰਦਰ ਮਤਦਾਨ ਦੇ ਨਾਲ) ਵੋਟਰ ਮਤਦਾਨ ਐਪ 'ਤੇ ਲਗਾਤਾਰ ਦੇਖਿਆ ਜਾ ਸਕਦਾ ਹੈ, ਜਿਸ ਨੂੰ ਹੇਠਾਂ ਦਿੱਤੇ ਲਿੰਕਾਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ:

Android:https://play.google.com/store/apps/details?id=in.gov.eci.pollturnout&hl=en_IN&pli=1

iOS: https://apps.apple.com/in/app/voter-turnout-app/id1536366882 

 

************

ਡੀਕੇ/ਆਰਪੀ


(Release ID: 2022606) Visitor Counter : 103