ਪ੍ਰਧਾਨ ਮੰਤਰੀ ਦਫਤਰ

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ 2550ਵੇਂ ਭਗਵਾਨ ਮਹਾਵੀਰ ਨਿਰਵਾਣ ਮਹੋਤਸਵ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 21 APR 2024 12:52PM by PIB Chandigarh

ਜੈ ਜਿਨੇਂਦਰ, ਜੈ ਜਿਨੇਂਦਰ, ਜੈ ਜਿਨੇਂਦਰ, ਰਾਸ਼ਟਰਸੰਤ ਪਰਮਪਰਾਚਾਰਿਆ ਸ਼੍ਰੀ ਪ੍ਰਗਿਅਸਾਗਰ ਜੀ ਮੁਨੀਰਾਜ, ਉਪਾਧਿਆਏ ਪੂਜਯ ਸ਼੍ਰੀ ਰਵਿੰਦਰਮੁਨੀ ਜੀ ਮਹਾਰਾਜ ਸਾਹਿਬ, ਸਾਧਵੀ ਸ਼੍ਰੀ ਸੁਲਕਸ਼ਣਾਸ਼੍ਰੀ ਜੀ ਮਹਾਰਾਜ ਸਾਹਿਬ, ਸਾਧਵੀ ਸ਼੍ਰੀ ਅਣਿਮਾਸ਼੍ਰੀ ਜੀ ਮਹਾਰਾਜ ਸਾਹਿਬ, ਸਰਕਾਰ ਵਿੱਚ ਮੇਰੇ ਸਹਿਯੋਗੀ ਅਰਜੁਨਰਾਮ ਮੇਘਵਾਲ ਜੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਜੀ, ਮੌਜੂਦ ਸਾਰੇ ਪੂਜਯ ਸੰਤਗਣ, ਭਾਈਓ ਅਤੇ ਭੈਣੋਂ!

ਭਾਰਤ ਮੰਡਪਮ ਦਾ ਇਹ ਸ਼ਾਨਦਾਰ ਭਵਨ ਅੱਜ ਭਗਵਾਨ ਮਹਾਵੀਰ ਦੇ ਦੋ ਹਜ਼ਾਰ ਪੰਜ ਸੌ ਪੰਜਾਹਵੇਂ ਨਿਰਵਾਣ ਮਹੋਤਸਵ ਦੇ ਸ਼ੁਰੂ ਦਾ ਗਵਾਹ ਬਣ ਰਿਹਾ ਹੈ। ਹੁਣੇ ਅਸੀਂ ਭਗਵਾਨ ਮਹਾਵੀਰ ਦੇ ਜੀਵਨ ‘ਤੇ ਵਿਦਿਆਰਥੀ ਦੋਸਤਾਂ ਦੁਆਰਾ ਤਿਆਰ ਕੀਤੇ ਗਏ ਚਿਤਰਣ ਨੂੰ ਦੇਖਿਆ! ਯੁਵਾ ਸਾਥੀਆਂ ਨੇ ‘ਵਰਤਮਾਨ ਵਿੱਚ ਵਰਧਮਾਨ’ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ। ਸਾਡੀਆਂ ਅਨਾਦੀ ਕਦਰਾਂ ਕੀਮਤਾਂ ਦੇ ਪ੍ਰਤੀ, ਭਗਵਾਨ ਮਹਾਵੀਰ ਦੇ ਪ੍ਰਤੀ ਯੁਵਾ ਪੀੜ੍ਹੀ ਦਾ ਇਹ ਆਕਰਸ਼ਣ  ਅਤੇ ਸਮਰਪਣ, ਇਹ ਵਿਸ਼ਵਾਸ ਪੈਦਾ ਕਰਦਾ ਹੈ ਕਿ ਦੇਸ਼ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ। ਇਸ ਇਤਿਹਾਸਿਕ ਅਵਸਰ ‘ਤੇ ਮੈਨੂੰ ਵਿਸ਼ੇਸ਼ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦਾ ਸੁਭਾਗ ਵੀ ਮਿਲਿਆ ਹੈ। ਇਹ ਆਯੋਜਨ ਵਿਸ਼ੇਸ਼ ਤੌਰ ‘ਤੇ ਸਾਡੇ ਜੈਨ ਸੰਤਾਂ ਅਤੇ ਸਾਧਵੀਆਂ ਦੇ ਮਾਰਗਦਰਸ਼ਨ ਅਤੇ ਅਸ਼ੀਰਵਾਦ ਨਾਲ ਸੰਭਵ ਹੋਇਆ ਹੈ। ਅਤੇ ਇਸ ਲਈ, ਮੈਂ ਆਪ ਸਾਰਿਆਂ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ।

ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਮਹਾਵੀਰ ਜਯੰਤੀ ਦੇ ਇਸ ਪਵਿੱਤਰ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਾਰੇ ਤਾਂ ਜਾਣਦੇ ਹੋ, ਚੋਣਾਂ ਦੀ ਇਸ ਭੱਜ-ਦੌੜ ਦੇ ਦਰਮਿਆਨ, ਇਸ ਤਰ੍ਹਾਂ ਦੇ ਪੁਣਯ (ਪੁੰਨ) ਪ੍ਰੋਗਰਾਮ ਵਿੱਚ ਆਉਣਾ ਮਨ ਨੂੰ ਬਹੁਤ ਹੀ ਸ਼ਾਂਤੀ ਦੇਣ ਵਾਲਾ ਹੈ। ਪੂਜਯ ਸੰਤਗਣ, ਅੱਜ ਇਸ ਅਵਸਰ ‘ਤੇ ਮੈਨੂੰ ਮਹਾਨ ਮਾਰਗਦਰਸ਼ਕ ਸਮਾਧੀਸਤ ਆਚਾਰਿਆ ਸ਼੍ਰੀ 108 ਵਿਦਿਆਸਾਗਰ ਜੀ ਮਹਾਰਾਜ ਦਾ ਯਾਦ ਆਉਣਾ ਸੁਭਾਵਿਕ ਹੈ। ਪਿਛਲੇ ਹੀ ਵਰ੍ਹੇ ਛੱਤੀਸਗੜ੍ਹ ਦੇ ਚੰਦਨਗਿਰੀ ਮੰਦਿਰ ਵਿੱਚ ਮੈਨੂੰ ਉਨ੍ਹਾਂ ਦਾ ਸਾਥ ਮਿਲਿਆ ਸੀ। ਉਨ੍ਹਾਂ ਦਾ ਭੌਤਿਕ ਸਰੀਰ ਭਾਵੇਂ ਹੀ ਸਾਡੇ ਦਰਮਿਆਨ ਨਹੀਂ ਹੈ, ਲੇਕਿਨ, ਉਨ੍ਹਾਂ ਦੇ ਅਸ਼ੀਰਵਾਦ ਜ਼ਰੂਰ ਸਾਡੇ ਨਾਲ ਹਨ।

ਸਾਥੀਓ,

 ਭਗਵਾਨ ਮਹਾਵੀਰ ਦਾ ਇਹ ਦੋ ਹਜ਼ਾਰ ਪੰਜ ਸੌ ਪੰਜਾਹਵਾਂ ਨਿਰਵਾਣ ਮਹੋਤਸਵ ਹਜ਼ਾਰਾਂ ਵਰ੍ਹਿਆਂ ਦਾ ਇੱਕ ਦੁਰਲੱਭ ਅਵਸਰ ਹੈ। ਅਜਿਹੇ ਅਵਸਰ, ਸੁਭਾਵਿਕ ਤੌਰ ‘ਤੇ, ਕਈ ਵਿਸ਼ੇਸ਼ ਸੰਜੋਗਾਂ ਨੂੰ ਵੀ ਜੋੜਦੇ  ਹਨ। ਇਹ ਉਹ ਸਮਾਂ ਹੈ ਜਦੋਂ ਭਾਰਤ ਅੰਮ੍ਰਿਤਕਾਲ ਦੇ ਸ਼ੁਰੂਆਤੀ ਦੌਰ ਵਿੱਚ ਹੈ। ਦੇਸ਼ ਆਜ਼ਾਦੀ ਦੇ ਸ਼ਤਾਬਦੀ ਵਰ੍ਹੇ ਨੂੰ ਸਵਰਣਿਮ ਸ਼ਤਾਬਦੀ ਬਣਾਉਣ ਦੇ ਲਈ ਕੰਮ ਕਰ ਰਿਹਾ ਹੈ। ਇਸ ਵਰ੍ਹੇ ਸਾਡੇ ਸੰਵਿਧਾਨ ਨੂੰ ਵੀ 75 ਵਰ੍ਹੇ ਹੋਣ ਜਾ ਰਹੇ ਹਨ। ਇਸੇ ਸਮੇਂ ਦੇਸ਼ ਵਿੱਚ ਇੱਕ ਵੱਡਾ ਲੋਕਤੰਤਰੀ ਉਤਸਵ ਵੀ ਚੱਲ ਰਿਹਾ ਹੈ। ਦੇਸ਼ ਦਾ ਵਿਸ਼ਵਾਸ ਹੈ ਇੱਥੇ ਤੋਂ ਹੀ ਭਵਿੱਖ ਦੀ ਨਵੀਂ ਯਾਤਰਾ ਸ਼ੁਰੂ ਹੋਵੇਗੀ। ਇਨ੍ਹਾਂ ਸਾਰੇ ਸੰਜੋਗਾਂ ਦੇ ਦਰਮਿਆਨ, ਅੱਜ ਅਸੀਂ ਇੱਥੇ ਇਕੱਠੇ ਉਪਸਥਿਤ ਹਾਂ। ਅਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਇਕੱਠੇ ਉਪਸਥਿਤ ਹੋਣ ਦਾ ਮਤਲਬ ਕੀ ਹੁੰਦਾ ਹੈ ? ਮੇਰਾ ਆਪ ਲੋਕਾਂ ਨਾਲ ਜੁੜਾਅ ਬਹੁਤ ਪੁਰਾਣਾ ਹੈ। ਹਰ ਫਿਰਕੀ ਦੀ ਆਪਣੀ ਇੱਕ ਦੁਨੀਆ ਹੈ।

ਭਾਈਓ ਭੈਣੋਂ,

ਦੇਸ਼ ਦੇ ਲਈ ਅੰਮ੍ਰਿਤਕਾਲ ਦਾ ਵਿਚਾਰ, ਇਹ ਸਿਰਫ਼ ਇੱਕ ਵੱਡਾ ਸੰਕਲਪ ਹੀ ਹੈ ਅਜਿਹਾ ਨਹੀਂ ਹੈ। ਇਹ ਭਾਰਤ ਦੀ ਅਧਿਆਤਮਿਕ ਪ੍ਰੇਰਣਾ ਹੈ, ਜੋ ਸਾਨੂੰ ਅਮਰਤਾ ਅਤੇ ਸ਼ਾਸ਼ਵਤਤਾ ਨੂੰ ਜੀਣਾ ਸਿਖਾਉਂਦੀ ਹੈ। ਅਸੀਂ ਢਾਈ ਹਜ਼ਾਰ ਵਰ੍ਹੇ ਬਾਅਦ ਵੀ ਅੱਜ ਭਗਵਾਨ ਮਹਾਵੀਰ ਦਾ ਨਿਰਵਾਣ–ਦਿਵਸ ਮਨਾ ਰਹੇ ਹਾਂ। ਅਤੇ ਅਸੀਂ ਇਹ ਜਾਣਦੇ ਹਾਂ ਕਿ, ਅੱਗੇ ਵੀ ਕਈ ਹਜ਼ਾਰ ਵਰ੍ਹੇ ਬਾਅਦ ਵੀ ਇਹ ਦੇਸ਼ ਭਗਵਾਨ ਮਹਾਵੀਰ ਨਾਲ ਜੁੜੇ ਅਜਿਹੇ ਉਤਸਵ ਮਨਾਉਂਦਾ ਰਹੇਗਾ। ਸਦੀਆਂ ਅਤੇ ਹਜ਼ਾਰਾਂ ਵਰ੍ਹਿਆਂ ਵਿੱਚ ਸੋਚਣ ਦੀ ਇਹ ਸਮਰੱਥਾ.... ਇਹ ਦੂਰਦਰਸ਼ੀ ਅਤੇ ਦੁਰਗਾਮੀ ਸੋਚ.... ਇਸ ਲਈ ਹੀ, ਭਾਰਤ ਨਾ ਸਿਰਫ਼ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਜੀਵਿਤ ਸੱਭਿਅਤਾ ਹੈ, ਬਲਕਿ, ਮਾਨਵਤਾ ਦਾ ਸੁਰੱਖਿਅਤ ਠਿਕਾਨਾ ਵੀ ਹੈ।

 

ਇਹ ਭਾਰਤ ਹੀ ਹੈ ਜੋ ‘ਸਵੈ’ ਦੇ ਲਈ ਨਹੀਂ, ‘ਸਰਵਮ ਦੇ ਲਈ ਸੋਚਦਾ ਹੈ। ਇਹ ਭਾਰਤ ਹੀ ਹੈ ਜੋ ‘ਸਵੈ’ ਦੀ ਨਹੀਂ, ‘ਸਰਵਸਵ’ ਦੀ ਭਾਵਨਾ ਕਰਦਾ ਹੈ। ਇਹ ਭਾਰਤ ਹੀ ਹੈ, ਜੋ ਅਹਮ ਨਹੀਂ ਵਯਮ ਦੀ ਸੋਚਦਾ ਹੈ। ਇਹ ਭਾਰਤ ਹੀ ਹੈ ਜੋ ‘ਇਤਿ’  ਨਹੀਂ, ‘ਅਪਰਿਸਿਤ’ ਵਿੱਚ ਵਿਸ਼ਵਾਸ ਕਰਦਾ ਹੈ। ਇਹ ਭਾਰਤ ਹੀ ਹੈ, ਜੋ ਨੀਤੀ ਦੀ ਗੱਲ ਕਰਦਾ ਹੈ, ਨੇਤੀ ਦੀ ਵੀ ਗੱਲ ਕਰਦਾ ਹੈ। ਇਹ ਭਾਰਤ ਹੀ ਹੈ ਜੋ ਸਰੀਰ ਵਿੱਚ ਬ੍ਰਹਿਮੰਡ ਦੀ ਗੱਲ ਕਰਦਾ ਹੈ, ਵਿਸ਼ਵ ਵਿੱਚ ਬ੍ਰਹਮ ਦੀ ਗੱਲ ਕਰਦਾ ਹੈ, ਜੀਵ ਵਿੱਚ ਸ਼ਿਵ ਦੀ ਗੱਲ ਕਰਦਾ ਹੈ।

ਸਾਥੀਓ,

ਹਰ ਯੁੱਗ ਵਿੱਚ ਜ਼ਰੂਰਤ ਮੁਤਾਬਿਕ ਨਵੇਂ ਵਿਚਾਰ ਆਉਂਦੇ ਹਨ। ਲੇਕਿਨ, ਜਦੋਂ ਵਿਚਾਰਾਂ ਵਿੱਚ ਠਹਿਰਾਅ ਆ ਜਾਂਦਾ ਹੈ, ਤਾਂ ਵਿਚਾਰ ‘ਵਾਦ’ ਵਿੱਚ ਬਦਲ ਜਾਂਦੇ ਹਨ। ਅਤੇ ‘ਵਾਦ’ ਵਿਵਾਦ ਵਿੱਚ ਬਦਲ ਜਾਂਦੇ ਹਨ। ਲੇਕਿਨ ਜਦੋਂ ਵਿਵਾਦ ਤੋਂ ਅੰਮ੍ਰਿਤ ਨਿਕਲਦਾ ਹੈ ਅਤੇ ਅੰਮ੍ਰਿਤ ਦੇ ਸਹਾਰੇ ਚੱਲਦੇ ਹਾਂ ਤਦ ਅਸੀਂ ਨਵਸਰਜਨ ਦੇ ਵੱਲ ਵਧਦੇ ਹਾਂ। ਲੇਕਿਨ ਅਗਰ ਵਿਵਾਦ ਵਿੱਚੋਂ ਜ਼ਹਿਰ ਨਿਕਲਦਾ ਹੈ ਤਦ ਅਸੀਂ ਹਰ ਪਲ ਵਿਨਾਸ਼ ਦੇ ਬੀਜ ਬੀਜਦੇ ਹਾਂ। 75 ਵਰ੍ਹੇ ਤੱਕ ਆਜ਼ਾਦੀ ਦੇ ਬਾਅਦ ਅਸੀਂ ਵਾਦ ਕੀਤਾ, ਵਿਵਾਦ ਕੀਤਾ, ਸੰਵਾਦ ਕੀਤਾ ਅਤੇ ਇਸ ਸਾਰੇ ਮੰਥਨ ਤੋਂ ਜੋ ਨਿਕਲਿਆ, ਹੁਣ 75 ਵਰ੍ਹੇ ਹੋ ਗਏ, ਹੁਣ ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਉਸ ਤੋਂ ਨਿਕਲੇ ਹੋਏ ਅੰਮ੍ਰਿਤ ਨੂੰ ਲੈ ਕੇ ਚੱਲੀਏ, ਜ਼ਹਿਰ ਤੋਂ ਅਸੀਂ ਮੁਕਤੀ ਲੈ ਲਈਏ ਅਤੇ ਇਸ ਅੰਮ੍ਰਿਤਕਾਲ ਨੂੰ ਜੀਅ ਕੇ ਦੇਖੀਏ।

ਆਲਮੀ ਸੰਘਰਸ਼ਾਂ ਦੇ ਦਰਮਿਆਨ ਦੇਸ਼ ਯੁੱਧ-ਲੀਨ ਹੋ ਰਹੇ ਹਨ। ਅਜਿਹੇ ਵਿੱਚ, ਸਾਡੇ ਤੀਰਥੰਕਰਾਂ ਦੀਆਂ ਸਿੱਖਿਆਵਾਂ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ। ਉਨ੍ਹਾਂ ਨੇ ਮਾਨਵਤਾ ਨੂੰ ਵਾਦ-ਵਿਵਾਦ ਤੋਂ ਬਚਾਉਣ ਦੇ ਲਈ ਅਨੇਕਾਂਤਵਾਦ ਅਤੇ ਸਯਾਤ-ਵਾਦ ਜਿਹੇ ਦਰਸ਼ਨ ਦਿੱਤੇ ਹਨ। ਅਨੇਕਾਂਤਵਾਦ ਯਾਨੀ, ਇੱਕ ਵਿਸ਼ੇ ਦੇ ਕਈ ਪਹਿਲੂਆਂ ਨੂੰ ਸਮਝਣਾ। ਦੂਸਰਿਆਂ ਦੇ ਦ੍ਰਿਸ਼ਟੀਕੋਣ ਨੂੰ ਵੀ ਦੇਖਣ ਅਤੇ ਸਵੀਕਾਰਨੇ ਦੀ ਉਦਾਰਤਾ ਵਾਲਾ। ਆਸਥਾ ਦੀ ਅਜਿਹੀ ਮੁਕਤ ਵਿਆਖਿਆ, ਇਹੀ ਤਾਂ ਭਾਰਤ ਦੀ ਵਿਸ਼ੇਸ਼ਤਾ ਹੈ। ਅਤੇ ਇਹੀ ਭਾਰਤ ਦਾ ਮਾਨਵਤਾ ਨੂੰ ਸੰਦੇਸ਼ ਹੈ।

ਸਾਥੀਓ,

ਅੱਜ ਸੰਘਰਸ਼ਾਂ ਵਿੱਚ ਫਸੀ ਹੋਈ ਦੁਨੀਆ ਭਾਰਤ ਤੋਂ ਸ਼ਾਂਤੀ ਦੀ ਉਮੀਦ ਕਰ ਰਹੀ ਹੈ। ਨਵੇਂ ਭਾਰਤ ਦੇ ਇਸ ਨਵੀਂ ਭੂਮਿਕਾ ਦਾ ਕ੍ਰੈਡਿਟ ਸਾਡੀ ਵਧਦੀ ਸਮਰੱਥਾ ਅਤੇ ਵਿਦੇਸ਼ ਨੀਤੀ ਨੂੰ ਦਿੱਤਾ ਜਾ ਰਿਹਾ ਹੈ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇਸ ਵਿੱਚ ਸਾਡੇ ਸੱਭਿਆਚਾਰਕ  ਅਕਸ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਭਾਰਤ ਇਸ ਭੂਮਿਕਾ ਵਿੱਚ ਆਇਆ ਹੈ, ਕਿਉਂਕਿ ਅੱਜ ਅਸੀਂ ਸੱਚ ਅਤੇ ਅਹਿੰਸਾ ਜਿਹੀਆਂ ਵਿਰਤਾਂ ਨੂੰ ਗਲੋਬਲ ਪਲੈਟਫਾਰਮਾਂ ‘ਤੇ ਪੂਰੇ ਆਤਮਵਿਸ਼ਵਾਸ ਨਾਲ ਰੱਖਦੇ ਹਨ। ਅਸੀਂ ਦੁਨੀਆ ਨੂੰ ਇਹ ਦੱਸਦੇ ਹਾਂ ਕਿ ਆਲਮੀ ਸੰਕਟਾਂ ਅਤੇ ਸੰਘਰਸ਼ਾਂ ਦਾ ਸਮਾਧਾਨ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਵਿੱਚ ਹੈ, ਭਾਰਤ ਦੀ ਪ੍ਰਾਚੀਨ ਪਰੰਪਰਾ ਵਿੱਚ ਹੈ। ਇਸ ਲਈ, ਅੱਜ ਵਿਰੋਧਾਂ ਵਿੱਚ ਵੀ ਵੰਡੇ ਹੋਏ ਵਿਸ਼ਵ ਦੇ ਲਈ, ਭਾਰਤ ‘ਵਿਸ਼ਵ-ਬੰਧੁ’ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ।

ਕਲਾਈਮੇਟ ਚੇਂਜ਼’ ਜਿਹੇ ਸੰਕਟਾਂ ਦੇ ਸਮਾਧਾਨ ਦੇ ਲਈ ਅੱਜ ਭਾਰਤ ਨੇ ‘Mission LiFE’ ਜਿਹੇ ਗਲੋਬਲ ਮੂਵਮੈਂਟ ਦੀ ਨੀਂਹ ਰੱਖੀ ਹੈ। ਅੱਜ ਭਾਰਤ ਨੇ ਵਿਸ਼ਵ ਨੂੰ One Earth, One Family, One Future ਦਾ vision ਦਿੱਤਾ ਹੈ। ਕਲੀਨ ਐਨਰਜੀ ਅਤੇ sustainable development ਦੇ ਲਈ ਅਸੀਂ One-world, One-Sun, One-grid ਦਾ ਰੋਡਮੈਪ ਦਿੱਤਾ ਹੈ। ਅੱਜ ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੇ futuristic global initiative ਦੀ ਅਗਵਾਈ ਕਰ ਰਹੇ ਹਾਂ। ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਦੁਨੀਆ ਵਿੱਚ ਇੱਕ ਉਮੀਦ ਹੀ ਨਹੀਂ ਜਗੀ ਹੈ, ਬਲਕਿ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਨੂੰ ਲੈ ਕੇ ਵਿਸ਼ਵ ਦਾ ਨਜ਼ਰੀਆ ਵੀ ਬਦਲਿਆ ਹੈ।

 

ਸਾਥੀਓ,

ਜੈਨ ਧਰਮ ਦਾ ਅਰਥ ਹੀ ਹੈ, ਜਿਨ ਦਾ ਮਾਰਗ, ਯਾਨੀ ਜਿੱਤਣ ਵਾਲੇ ਦਾ ਮਾਰਗ। ਅਸੀਂ ਕਦੇ ਦੂਸਰੇ ਦੇਸ਼ਾਂ ਨੂੰ ਜਿੱਤਣ ਦੇ ਲਈ ਹਮਲਾ ਕਰਨ ਨਹੀਂ ਆਏ। ਅਸੀਂ ਖੁਦ ਵਿੱਚ ਸੁਧਾਰ ਕਰਕੇ ਆਪਣੀਆਂ ਕਮੀਆਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ, ਮੁਸ਼ਕਲ ਤੋਂ ਮੁਸ਼ਕਲ ਦੌਰ ਆਏ, ਲੇਕਿਨ ਹਰ ਦੌਰ ਵਿੱਚ ਕੋਈ ਨਾ ਕੋਈ ਰਿਸ਼ੀ, ਮਨੀਸ਼ੀ, ਸਾਡੇ ਮਾਰਗਦਰਸ਼ਨ ਦੇ ਲਈ ਪ੍ਰਗਟ ਹੋਇਆ। ਵੱਡੀਆਂ-ਵੱਡੀਆਂ ਸੱਭਿਅਤਾਵਾਂ ਨਸ਼ਟ ਹੋ ਗਈਆਂ, ਲੇਕਿਨ ਭਾਰਤ ਨੇ ਆਪਣਾ ਰਾਹ ਲੱਭ ਹੀ ਲਿਆ।

 

ਭਾਈਓ ਅਤੇ ਭੈਣੋਂ,

ਆਪ ਸਾਰਿਆਂ ਨੂੰ ਯਾਦ ਹੋਵੇਗਾ, ਸਿਰਫ਼ 10ਵਰ੍ਹੇ ਪਹਿਲੇ ਹੀ ਸਾਡੇ ਦੇਸ਼ ਵਿੱਚ ਕਿਹੋ ਜਿਹਾ ਮਾਹੌਲ ਸੀ। ਚਾਰੇ ਪਾਸੇ ਨਿਰਾਸ਼ਾ, ਹਤਾਸ਼ਾ! ਇਹ ਮੰਨ ਲਿਆ ਗਿਆ ਸੀ ਕਿ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ! ਭਾਰਤ ਵਿੱਚ ਇਹ ਨਿਰਾਸ਼ਾ, ਭਾਰਤੀ ਸੱਭਿਆਚਾਰ ਦੇ ਲਈ ਵੀ ਉਨੀ ਹੀ ਪਰੇਸ਼ਾਨ ਕਰਨ ਵਾਲੀ ਗੱਲ ਸੀ। ਇਸ ਲਈ, 2014 ਦੇ ਬਾਅਦ ਅਸੀਂ ਭੌਤਿਕ ਵਿਕਾਸ ਦੇ ਨਾਲ ਹੀ ਵਿਰਾਸਤ ‘ਤੇ ਮਾਣ ਦਾ ਸੰਕਲਪ ਵੀ ਲਿਆ। ਅੱਜ ਅਸੀਂ ਭਗਵਾਨ ਮਹਾਵੀਰ ਦਾ ਦੋ ਹਜ਼ਾਰ ਪੰਜ ਸੌ ਪੰਜਾਹਵਾਂ ਨਿਰਵਾਣ ਮਹੋਤਸਵ ਮਨਾ ਰਹੇ ਹਾਂ। ਇਨ੍ਹਾਂ 10 ਵਰ੍ਹਿਆਂ ਵਿੱਚ ਅਸੀਂ ਅਜਿਹੇ ਕਿੰਨੇ ਹੀ ਵੱਡੇ ਅਵਸਰਾਂ ਨੂੰ ਸੈਲੀਬ੍ਰੇਟ ਕੀਤਾ ਹੈ।

 

ਸਾਡੇ ਜੈਨ ਅਚਾਰਿਆਂ ਨੇ ਮੈਨੂੰ ਜਦੋਂ ਵੀ ਸੱਦਾ ਦਿੱਤਾ, ਮੇਰੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪ੍ਰੋਗਰਾਮਾਂ ਵਿੱਚ ਵੀ ਜ਼ਰੂਰ ਸ਼ਾਮਲ ਰਹਾਂ। ਸੰਸਦ ਦੇ ਨਵੇਂ ਭਵਨ ਵਿੱਚ ਪ੍ਰਵੇਸ਼ ਤੋਂ ਪਹਿਲਾਂ ਮੈਂ ‘ਮਿੱਛਾਮੀ ਦੁੱਕੜਮ (मिच्छामी दुक्कड़म)’ ਕਹਿ ਕੇ ਆਪਣੀਆਂ ਇਨ੍ਹਾਂ ਕਦਰਾਂ ਕੀਮਤਾਂ ਨੂੰ ਯਾਦ ਕਰਦਾ ਹਾਂ। ਇਸੇ ਤਰ੍ਹਾਂ, ਅਸੀਂ ਆਪਣੀਆਂ ਵਿਰਾਸਤਾਂ ਨੂੰ ਸੰਵਾਰਨਾ ਸ਼ੁਰੂ ਕੀਤਾ। ਅਸੀਂ ਯੋਗ ਅਤੇ ਆਯੁਰਵੇਦ ਦੀ ਗੱਲ ਕੀਤੀ। ਅੱਜ ਦੇਸ਼ ਦੀ ਨਵੀਂ ਪੀੜ੍ਹੀ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਸਾਡੀ ਪਹਿਚਾਣ ਸਾਡਾ ਸਵੈਮਾਣ ਹੈ। ਜਦੋਂ ਰਾਸ਼ਟਰ ਵਿੱਚ ਸਵੈਮਾਣ ਦਾ ਇਹ ਭਾਵ ਜਾਗ ਜਾਂਦਾ ਹੈ, ਤਾਂ ਉਸ ਨੂੰ ਰੋਕਣਾ ਅਸੰਭਵ ਹੋ ਜਾਂਦਾ ਹੈ। ਭਾਰਤ ਦੀ ਪ੍ਰਗਤੀ ਇਸ ਦਾ ਪ੍ਰਮਾਣ ਹੈ।

 

ਸਾਥੀਓ,

ਭਾਰਤ ਦੇ ਲਈ ਆਧੁਨਿਕਤਾ ਸਰੀਰ ਹੈ, ਅਧਿਆਤਮਿਕਤਾ ਉਸ ਦੀ ਆਤਮਾ ਹੈ। ਜੇਕਰ ਆਧੁਨਿਕਤਾ ਤੋਂ ਅਧਿਆਤਮਿਕਤਾ ਨੂੰ ਕੱਢ ਦਿੱਤਾ ਜਾਂਦਾ ਹੈ, ਤਾਂ ਅਰਾਜਕਤਾ ਦਾ ਜਨਮ ਹੁੰਦਾ ਹੈ। ਅਤੇ ਆਚਰਣ ਵਿੱਚ ਜੇਕਰ ਤਿਆਗ ਨਹੀਂ ਹੈ, ਤਾਂ ਵੱਡੇ ਤੋਂ ਵੱਡਾ ਵਿਚਾਰ ਵੀ ਵਿਸੰਗਤੀ ਬਣ ਜਾਂਦਾ ਹੈ। ਇਹੀ ਦ੍ਰਿਸ਼ਟੀ ਭਗਵਾਨ ਮਹਾਵੀਰ ਨੇ ਸਾਨੂੰ ਸਦੀਆਂ ਪਹਿਲਾਂ ਦਿੱਤੀ ਸੀ। ਸਮਾਜ ਵਿੱਚ ਇਨ੍ਹਾਂ ਕਦਰਾਂ ਕੀਮਤਾਂ ਨੂੰ ਮੁੜ-ਸੁਰਜੀਤ ਕਰਨਾ ਅੱਜ ਸਮੇਂ ਦੀ ਮੰਗ ਹੈ।

ਭਾਈਓ ਅਤੇ ਭੈਣੋਂ,

ਦਹਾਕਿਆਂ ਤੱਕ ਸਾਡੇ ਦੇਸ਼ ਨੇ ਵੀ ਭ੍ਰਿਸ਼ਟਾਚਾਰ ਦੀ ਤ੍ਰਾਸਦੀ ਨੂੰ ਸਿਹਾ ਹੈ। ਅਸੀਂ ਗ਼ਰੀਬੀ ਦੀ ਗਹਿਰੀ ਪੀੜ੍ਹਾ ਦੇਖੀ ਹੈ। ਅੱਜ ਦੇਸ਼ ਜਦੋਂ ਉਸ ਮੁਕਾਮ ‘ਤੇ ਪਹੁੰਚਿਆ ਹੈ ਕਿ, ਅਸੀਂ 25 ਕਰੋੜ ਦੇਸ਼ਵਾਸੀਆਂ ਨੂੰ ਗ਼ਰੀਬੀ ਦੀ ਦਲਦਲ ਤੋਂ ਕੱਢਿਆ ਹੈ, ਤੁਹਾਨੂੰ ਯਾਦ ਹੋਵੇਗਾ, ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ ਅਤੇ ਹੁਣੇ ਪੂਜਯ ਮਹਾਰਾਜ ਜੀ ਨੇ ਵੀ ਕਿਹਾ- ਇਹੀ ਸਮਾਂ ਹੈ, ਸਹੀ ਸਮਾਂ ਹੈ। ਇਹੀ ਸਹੀ ਸਮਾਂ ਹੈ ਕਿ ਅਸੀਂ ਸਾਡੇ ਸਮਾਜ ਵਿੱਚ ਅਸਤੇਯ-ਅਹਿੰਸਾ ਦੇ ਆਦਰਸ਼ਾਂ ਨੂੰ ਮਜ਼ਬੂਤ ਕਰੀਏ। ਮੈਂ ਆਪ ਸਾਰੇ ਸੰਤ ਗਣਾਂ ਨੂੰ ਭਰੋਸਾ ਦਿੰਦਾ ਹਾਂ, ਦੇਸ਼ ਇਸ ਦਿਸ਼ਾ ਵਿੱਚ ਹਰ ਸੰਭਵ ਪ੍ਰਯਾਸ ਜਾਰੀ ਰੱਖੇਗਾ। ਮੈਨੂੰ ਇਹ ਵਿਸ਼ਵਾਸ ਵੀ ਹੈ, ਕਿ ਭਾਰਤ ਦੇ ਭਵਿੱਖ ਨਿਰਮਾਣ ਦੀ ਇਸ ਯਾਤਰਾ ਵਿੱਚ ਆਪ ਸਾਰੇ ਸੰਤਾਂ ਦਾ ਸਹਿਯੋਗ ਦੇਸ਼ ਦੇ ਸੰਕਲਪਾਂ ਨੂੰ ਮਜ਼ਬੂਤ ਬਣਾਏਗਾ, ਭਾਰਤ ਨੂੰ ਵਿਕਸਿਤ ਬਣਾਏਗਾ।

ਭਗਵਾਨ ਮਹਾਵੀਰ ਦੇ ਅਸ਼ੀਰਵਾਦ 140 ਕਰੋੜ ਦੇਸ਼ਵਾਸੀਆਂ ਦਾ, ਅਤੇ ਮਾਨਵ ਮਾਤਰ ਦਾ ਕਲਿਆਣ ਕਰਾਂਗੇ.... ਅਤੇ ਮੈਂ ਸਾਰੇ ਪੂਜਯ ਸੰਤਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੀ ਵਾਣੀ ਵਿੱਚ ਇੱਕ ਪ੍ਰਕਾਰ ਨਾਲ ਮੋਤੀ ਪ੍ਰਗਟ ਹੋ ਰਹੇ ਹਨ। ਭਾਵੇਂ ਨਾਰੀ ਸਸ਼ਕਤੀਕਰਣ ਦੀ ਗੱਲ ਹੋਵੇ, ਭਾਵੇਂ ਵਿਕਾਸ ਯਾਤਰਾ ਦੀ ਗੱਲ ਹੋਵੇ, ਭਾਵੇਂ ਮਹਾਨ ਪਰੰਪਰਾ ਦੀ ਗੱਲ ਹੋਵੇ, ਸਾਰੇ ਪੂਜਯ ਸੰਤਾਂ ਨੇ ਬੁਨਿਆਦੀ ਆਦਰਸ਼ਾਂ ਨੂੰ ਰੱਖਦੇ ਹੋਏ ਵਰਤਮਾਨ ਵਿਵਸਥਾਵਾਂ ਵਿੱਚ ਕੀ ਹੋ ਰਿਹਾ ਹੈ, ਕੀ ਹੋਣਾ ਚਾਹੀਦਾ ਹੈ, ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਅਦਭੁੱਤ ਢੰਗ ਨਾਲ ਪੇਸ਼ ਕੀਤਾ, ਮੈਂ ਇਸ ਦੇ ਲਈ ਉਨ੍ਹਾਂ ਦਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਅਤੇ ਮੈਂ ਉਨ੍ਹਾਂ ਦੇ ਇੱਕ-ਇੱਕ ਸ਼ਬਦ ਨੂੰ ਅਸ਼ੀਰਵਾਦ ਮੰਨਦਾ ਹਾਂ। ਉਹ ਮੇਰੀ ਵੀ ਬਹੁਤ ਵੱਡੀ ਪੂੰਜੀ ਹੈ ਅਤੇ ਦੇਸ਼ ਦੇ ਲਈ ਉਨ੍ਹਾਂ ਦਾ ਇੱਕ-ਇੱਕ ਸ਼ਬਦ ਪ੍ਰੇਰਣਾ ਹੈ। ਇਹ ਮੇਰਾ conviction ਹੈ।

ਜੇਕਰ ਸ਼ਾਇਦ ਇਹ ਚੋਣਾਂ ਦਾ ਮਾਹੌਲ ਨਾ ਹੁੰਦਾ ਤਾਂ ਸ਼ਾਇਦ ਮੈਂ ਵੀ ਕੁਝ ਹੋਰ ਮਿਜਾਜ ਵਿੱਚ ਹੁੰਦਾ। ਲੇਕਿਨ ਮੈਂ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਬਾਹਰ ਰੱਖ ਕੇ ਆਵਾਂ। ਮੈਂ ਤਾਂ ਨਹੀਂ ਲਿਆਇਆ ਲੇਕਿਨ ਆਪ ਜ਼ਰੂਰ ਲੈ ਕੇ ਆਏ ਹੋ। ਲੇਕਿਨ ਇਨ੍ਹਾਂ ਸਾਰਿਆਂ ਦੇ ਲਈ ਗਰਮੀ ਕਿੰਨੀ ਹੀ ਕਿਉਂ ਨਾ ਹੋਵੇ, ਜਦੋਂ ਘਰ ਵਿੱਚੋਂ ਨਿਕਲਣ ਦੀ ਨੌਬਤ ਆਏ ਤਦ ਇੰਤਜ਼ਾਰ ਨਾ ਕਰਨਾ ਕਿ ਗਰਮੀ ਘੱਟ ਹੋਵੇਗੀ ਤਦ ਸ਼ਾਮ ਨੂੰ ਜਾਵਾਂਗਾ। ਸਵੇਰੇ-ਸਵੇਰੇ ਹੀ ਜਾਓ ਅਤੇ ਕਮਲ ਦਾ ਤਾਂ ਸਾਡੇ ਸਾਰੇ ਸੰਤਾਂ, ਮਹੰਤਾਂ, ਭਗਵੰਤਾਂ ਦੇ ਨਾਲ ਸਿੱਧਾ-ਸਿੱਧਾ ਜੁੜਾਅ ਹੈ। ਮੈਨੂੰ ਬਹੁਤ ਚੰਗਾ ਲਗਿਆ ਆਪ ਸਾਰਿਆਂ ਦੇ ਦਰਮਿਆਨ ਆਉਣ ਦੇ ਲਈ ਅਤੇ ਇਸੇ ਭਾਵਨਾ ਦੇ ਨਾਲ, ਮੈਂ ਭਗਵਾਨ ਮਹਾਵੀਰ ਦੇ ਸ਼੍ਰੀ ਚਰਣਾਂ ਵਿੱਚ ਫਿਰ ਤੋਂ ਪ੍ਰਣਾਮ ਕਰਦਾ ਹਾਂ। ਮੈਂ ਆਪ ਸਾਰੇ ਸੰਤਾਂ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ!

 

************

ਡੀਐੱਸ/ਵੀਜੇ/ਡੀਕੇ/ਏਕੇ



(Release ID: 2018411) Visitor Counter : 26