ਪ੍ਰਧਾਨ ਮੰਤਰੀ ਦਫਤਰ

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਭੂਟਾਨ ਦੀ ਸਰਕਾਰੀ ਯਾਤਰਾ

Posted On: 22 MAR 2024 3:10PM by PIB Chandigarh

 

ਲੜੀ ਨੰ.

ਐੱਮਓਯੂ/ਇਕਰਾਰਨਾਮਾ/ਕਾਰਵਾਈ ਯੋਜਨਾ ਦਾ ਨਾਮ

ਵੇਰਵਾ

ਭੂਟਾਨੀ ਪੱਖ ਤੋਂ  ਪ੍ਰਤੀਨਿਧੀ

ਭਾਰਤੀ ਪੱਖ ਤੋਂ  ਪ੍ਰਤੀਨਿਧੀ

1

ਭਾਰਤ ਤੋਂ ਭੂਟਾਨ ਨੂੰ  ਪੈਟਰੋਲੀਅਮ, ਤੇਲ, ਲੁਬਰੀਕੈਂਟਸ (ਪੀਓਐੱਲ) ਅਤੇ  ਸਬੰਧਿਤ ਉਤਪਾਦਾਂ ਦੀ ਆਮ  ਸਪਲਾਈ 'ਤੇ ਐੱਮਓਯੂ

ਇਹ ਸਮਝੌਤਾ ਪੈਟਰੋਲੀਅਮ, ਤੇਲ, ਲੁਬਰੀਕੈਂਟਸ  ਨਾਲ ਸਬੰਧਿਤ ਵਸਤੂਆਂ ਦੀ ਸੂਚੀ ਪ੍ਰਦਾਨ ਕਰਦਾ ਹੈ। ਭਾਰਤ ਸਰਕਾਰ ਸਹਿਮਤੀ ਪ੍ਰਵੇਸ਼/ਨਿਕਾਸ ਬਿੰਦੂਆਂ ਰਾਹੀਂ ਭੂਟਾਨ ਨੂੰ ਇਸ ਦੀ ਸਪਲਾਈ ਦੀ ਸਹੂਲਤ ਦੇਵੇਗੀ। 

ਮਿਸ ਤਾਸ਼ੀ ਵਾਂਗਮੋ,

ਸਕੱਤਰ, ਉਦਯੋਗ ਵਣਜ ਅਤੇ  ਰੋਜ਼ਗਾਰ ਮੰਤਰਾਲੇ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

2

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ  (ਐੱਫਐੱਸਐੱਸਏਆਈ)  ਦੁਆਰਾ ਭੂਟਾਨ ਫੂਡ ਐਂਡ  ਡਰੱਗ ਅਥਾਰਿਟੀ (ਬੀਐੱਫਡੀਏ) ਦੁਆਰਾ ਅਧਿਕਾਰਤ ਨਿਯੰਤਰਣ ਦੀ ਮਾਨਤਾ ਲਈ ਸਮਝੌਤਾ

ਇਹ ਸਮਝੌਤਾ ਭਾਰਤ ਅਤੇ ਭੂਟਾਨ ਦਰਮਿਆਨ  ਵਪਾਰ ਨੂੰ ਅਸਾਨ ਬਣਾ ਕੇ ਵਪਾਰ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ ਅਤੇ ਦੋਵਾਂ ਧਿਰਾਂ ਦੀ ਪਾਲਣਾ ਲਾਗਤ ਨੂੰ ਘਟਾ ਦੇਵੇਗਾ। ਐੱਮਓਯੂ ਭਾਰਤ ਨੂੰ ਉਤਪਾਦਾਂ ਦੇ  ਨਿਰਯਾਤ ਕਰਦੇ ਸਮੇਂ, ਐੱਫਐੱਸਐੱਸਏਆਈ ਦੁਆਰਾ ਨਿਰਧਾਰਿਤ ਜ਼ਰੂਰਤਾਂ ਦੀ ਪਾਲਣਾ ਲਈ ਐੱਫਐੱਸਐੱਸਏਆਈ ਵਲੋਂ ਬੀਐੱਫਡੀਏ ਦੁਆਰਾ ਜਾਰੀ ਨਿਰਯਾਤ ਨਿਰੀਖਣ ਸਰਟੀਫਿਕੇਟ ਨੂੰ ਸਵੀਕਾਰਯੋਗ ਬਣਾ  ਦੇਵੇਗਾ।

ਮਿਸਟਰ ਪੇਂਬਾ  ਵਾਂਗਚੁਕ,

ਸਕੱਤਰ, ਸਿਹਤ  ਮੰਤਰਾਲੇ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

3

ਊਰਜਾ ਕੁਸ਼ਲਤਾ ਅਤੇ  ਊਰਜਾ ਸੰਭਾਲ਼ ਉਪਾਵਾਂ ਦੇ  ਖੇਤਰ  ਵਿੱਚ ਸਹਿਯੋਗ 'ਤੇ ਸਹਿਮਤੀ ਪੱਤਰ

ਇਸ ਸਹਿਮਤੀ ਪੱਤਰ ਦਾ ਉਦੇਸ਼ ਊਰਜਾ ਕੁਸ਼ਲਤਾ  ਬਿਊਰੋ ਦੁਆਰਾ ਵਿਕਸਿਤ ਸਟਾਰ ਲੇਬਲਿੰਗ  ਪ੍ਰੋਗਰਾਮ ਨੂੰ ਉਤਸ਼ਾਹਿਤ ਕਰਕੇ ਘਰੇਲੂ ਖੇਤਰ ਵਿੱਚ  ਊਰਜਾ ਕੁਸ਼ਲਤਾ ਨੂੰ ਵਧਾਉਣ ਲਈ ਭੂਟਾਨ ਦੀ ਸਹਾਇਤਾ ਕਰਨਾ ਹੈ। ਇਹ ਸਮਝੌਤਾ ਭਾਰਤ ਦੇ ਤਜ਼ਰਬੇ ਦੇ ਅਧਾਰ 'ਤੇ ਬਿਲਡਿੰਗ ਕੋਡ ਬਣਾਉਣ,  ਊਰਜਾ ਆਡੀਟਰਾਂ ਦੀ ਸਿਖਲਾਈ ਨੂੰ ਸੰਸਥਾਗਤ ਰੂਪ ਦੇ ਕੇ ਭੂਟਾਨ ਵਿਖੇ ਊਰਜਾ ਪੇਸ਼ੇਵਰਾਂ ਦੇ ਇੱਕ ਪੂਲ ਦੀ ਸਿਰਜਣਾ ਆਦਿ ਨੂੰ ਸ਼ਾਮਲ ਕਰਦਾ ਹੈ।

ਮਿਸਟਰ ਕਰਮਾ  ਸ਼ੇਰਿੰਗ,

ਸਕੱਤਰ, ਆਰਥਿਕ ਅਤੇ ਕੁਦਰਤੀ  ਸਰੋਤ ਮੰਤਰਾਲੇ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

4

ਖੇਡਾਂ ਅਤੇ ਨੌਜਵਾਨਾਂ ਵਿੱਚ ਸਹਿਯੋਗ ਬਾਰੇ ਸਮਝੌਤਾ

ਇਹ ਸਮਝੌਤਾ ਭਾਰਤ ਅਤੇ ਭੂਟਾਨ ਦੇ ਦਰਮਿਆਨ ਦੋਵਾਂ ਪਾਸਿਆਂ ਦੀਆਂ ਖੇਡ ਏਜੰਸੀਆਂ ਵਿਚਾਲੇ ਸਬੰਧਾਂ ਨੂੰ ਅੱਗੇ ਵਧਾ ਕੇ ਅਤੇ ਖੇਡ ਗਤੀਵਿਧੀਆਂ/ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਉਣ  ਵਿੱਚ ਮਦਦ ਕਰੇਗਾ।

ਮਿਸ ਪੇਮਾ ਚੋਡੇਨ,

ਸਕੱਤਰ, ਵਿਦੇਸ਼  ਮਾਮਲਿਆਂ ਅਤੇ  ਵਿਦੇਸ਼ ਵਪਾਰ  ਮੰਤਰਾਲਾ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

5

ਸ਼ੇਅਰਿੰਗ ਰੈਫਰੈਂਸ  ਸਟੈਂਡਰਡ, ਫਾਰਮਾਕੋਪੀਆ, ਚੌਕਸੀ ਅਤੇ ਔਸ਼ਧੀ  ਉਤਪਾਦਾਂ ਦੀ ਜਾਂਚ ਬਾਰੇ  ਸਹਿਯੋਗ 'ਤੇ ਸਮਝੌਤਾ

ਇਹ ਸਹਿਮਤੀ ਪੱਤਰ ਹਰੇਕ ਪੱਖ ਦੇ ਸਬੰਧਿਤ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ ਦਵਾਈਆਂ ਦੇ  ਨਿਯਮ ਦੇ ਖੇਤਰ ਵਿੱਚ ਸਾਡੇ ਨਜ਼ਦੀਕੀ ਸਹਿਯੋਗ ਨੂੰ ਵਿਕਸਿਤ ਕਰਨ ਅਤੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਇਹ ਸਮਝੌਤਾ  ਭੂਟਾਨ ਦੁਆਰਾ ਭਾਰਤੀ ਫਾਰਮਾਕੋਪੀਆ ਨੂੰ ਦਵਾਈਆਂ ਲਈ ਮਾਪਦੰਡਾਂ ਦੀ ਕਿਤਾਬ ਵਜੋਂ ਸਵੀਕਾਰ ਕਰਨ  ਅਤੇ ਸਸਤੇ ਮੁੱਲ 'ਤੇ ਜੈਨੇਰਿਕ ਦਵਾਈਆਂ ਦੀ  ਸਪਲਾਈ ਕਰਨ ਦੀ ਆਗਿਆ ਦੇਵੇਗਾ।

ਮਿਸਟਰ ਪੇਂਬਾ  ਵਾਂਗਚੁਕ,

ਸਕੱਤਰ, ਸਿਹਤ  ਮੰਤਰਾਲਾ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

6

ਪੁਲਾੜ ਸਹਿਯੋਗ 'ਤੇ  ਕਾਰਵਾਈ ਦੀ ਸਾਂਝੀ ਯੋਜਨਾ (ਜੇਪੀਓਏ)

ਸੰਯੁਕਤ ਕਾਰਜ ਯੋਜਨਾ ਤਬਾਦਲਾ ਪ੍ਰੋਗਰਾਮਾਂ,  ਸਿਖਲਾਈ ਆਦਿ ਰਾਹੀਂ ਸਾਡੇ ਪੁਲਾੜ ਸਹਿਯੋਗ ਨੂੰ ਹੋਰ ਵਿਕਸਿਤ ਕਰਨ ਲਈ ਇੱਕ ਠੋਸ ਰੂਪ-ਰੇਖਾ ਪ੍ਰਦਾਨ ਕਰਦੀ ਹੈ।

ਮਿਸਟਰ ਜਿਗਮੇ  ਤੇਨਜਿੰਗ,

ਸਕੱਤਰ, ਸਰਕਾਰੀ ਟੈਕਨੋਲੋਜੀ ਏਜੰਸੀ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

7

ਨੈਸ਼ਨਲ ਨਾਲੇਜ ਨੈੱਟਵਰਕ ਆਫ ਇੰਡੀਆ (ਐੱਨਕੇਐੱਨ) ਅਤੇ ਭੂਟਾਨ ਦੇ ਡਰੁਕ  ਰਿਸਰਚ ਐਂਡ ਐਜੂਕੇਸ਼ਨ ਨੈੱਟਵਰਕ ਦਰਮਿਆਨ  ਪੀਅਰਿੰਗ ਵਿਵਸਥਾ 'ਤੇ  ਸਹਿਮਤੀ ਪੱਤਰ ਦਾ  ਨਵੀਨੀਕਰਨ

ਇਹ ਸਮਝੌਤਾ ਐੱਨਕੇਐੱਨ ਅਤੇ ਡਰੁੱਕਰੇਨ  (DrukREN) ਦਰਮਿਆਨ ਪੀਅਰਿੰਗ ਸਮਝੌਤੇ ਨੂੰ ਨਵਿਆਉਣ ਲਈ ਭਾਰਤ ਦੇ ਨੈਸ਼ਨਲ ਨਾਲੇਜ  ਨੈੱਟਵਰਕ (ਐੱਨਕੇਐੱਨ) ਅਤੇ ਭੂਟਾਨ ਦੇ ਡਰੁਕ  ਰਿਸਰਚ ਐਂਡ ਐਜੂਕੇਸ਼ਨ ਨੈੱਟਵਰਕ (ਡਰੁੱਕਰੇਨ) ਵਿਚਾਲੇ ਹੈ, ਇਹ ਸਮਝੌਤਾ ਭਾਰਤ ਅਤੇ ਭੂਟਾਨ  ਦਰਮਿਆਨ ਡਿਜੀਟਲ ਸੰਪਰਕ ਨੂੰ ਵਧਾਏਗਾ ਅਤੇ ਭੂਟਾਨ ਦੀਆਂ ਖੋਜ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਲਾਭ ਹੋਵੇਗਾ।

ਮਿਸਟਰ ਜਿਗਮੇ  ਤੇਨਜਿੰਗ,

ਸਕੱਤਰ, ਸਰਕਾਰੀ ਟੈਕਨੋਲੋਜੀ ਏਜੰਸੀ, ਆਰਜੀਓਬੀ

ਸ਼੍ਰੀ ਸੁਧਾਕਰ ਦਲੇਲਾ,

ਭੂਟਾਨ ਵਿੱਚ ਭਾਰਤ ਦੇ ਰਾਜਦੂਤ

         

 

ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਭਾਰਤ ਅਤੇ ਭੂਟਾਨ ਦਰਮਿਆਨ ਰੇਲ ਲਿੰਕਾਂ ਦੀ ਸਥਾਪਨਾ 'ਤੇ ਸਹਿਮਤੀ ਪੱਤਰ ਦੇ ਪਾਠ 'ਤੇ ਵੀ ਸਹਿਮਤੀ ਪ੍ਰਗਟਾਈ ਅਤੇ ਸ਼ੁਰੂਆਤ ਕੀਤੀ ਹੈ। ਇਹ ਸਮਝੌਤਾ ਭਾਰਤ ਅਤੇ ਭੂਟਾਨ ਦਰਮਿਆਨ ਦੋ ਪ੍ਰਸਤਾਵਿਤ ਰੇਲ ਲਿੰਕਾਂ ਦੀ ਸਥਾਪਨਾ ਲਈ ਵਿਵਸਥਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਕੋਕਰਾਝਾਰ-ਗੇਲੇਫੂ ਰੇਲ ਲਿੰਕ ਅਤੇ ਬਨਾਰਹਾਟ-ਸਮਤਸੇ (Banarhat-Samtse) ਰੇਲ ਲਿੰਕ ਅਤੇ ਉਨ੍ਹਾਂ ਦੇ ਲਾਗੂ ਕਰਨ ਦੇ ਤੌਰ-ਤਰੀਕੇ ਸ਼ਾਮਲ ਹਨ।

****

ਡੀਐੱਸ/ਐੱਸਟੀ



(Release ID: 2016281) Visitor Counter : 33