ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਸੰਸਦ ਦੇ ਸਾਹਮਣੇ ਸੰਬੋਧਨ

Posted On: 31 JAN 2024 12:35PM by PIB Chandigarh

ਮਾਣਯੋਗ ਮੈਂਬਰ ਸਾਹਿਬਾਨ,

  1. ਇਸ ਨਵੇਂ ਸੰਸਦ ਭਵਨ ਵਿੱਚ ਇਹ ਮੇਰਾ ਪਹਿਲਾ ਸੰਬੋਧਨ ਹੈ।

ਆਜ਼ਾਦੀ ਕੇ ਅੰਮ੍ਰਿਤ ਕਾਲ ਦੀ ਸ਼ੁਰੂਆਤ ਵਿੱਚ ਇਹ ਭਵਯ ਭਵਨ ਬਣਿਆ ਹੈ।

ਇੱਥੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਮਹਿਕ ਭੀ ਹੈ।

ਭਾਰਤ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਚੇਤਨਾ ਭੀ ਹੈ।

ਇਸ ਵਿੱਚ, ਸਾਡੀ ਲੋਕਤੰਤਰੀ ਅਤੇ ਸੰਸਦੀ ਪਰੰਪਰਾਵਾਂ ਦੇ ਸਨਮਾਨ ਦਾ ਪ੍ਰਣ ਵੀ ਹੈ।

ਨਾਲ ਹੀ, 21ਵੀਂ ਸਦੀ ਦੇ ਨਵੇਂ ਭਾਰਤ ਲਈ, ਨਵੀਆਂ ਪਰੰਪਰਾਵਾਂ ਦੇ ਨਿਰਮਾਣ ਦਾ ਸੰਕਲਪ ਭੀ ਹੈ। 

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਨਵੇਂ ਭਵਨ ਵਿੱਚ ਨੀਤੀਆਂ ’ਤੇ ਸਾਰਥਕ ਸੰਵਾਦ ਹੋਵੇਗਾ।

ਅਜਿਹੀਆਂ ਨੀਤੀਆਂ ਜੋ ਆਜ਼ਾਦੀ ਕੇ ਅੰਮ੍ਰਿੰਤਕਾਲ ਵਿੱਚ ਵਿਕਸਿਤ ਭਾਰਤ ਦਾ ਨਿਰਮਾਣ ਕਰਨਗੀਆਂ।

ਮੈਂ ਆਪ ਸਭ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।

 

ਮਾਣਯੋਗ ਮੈਂਬਰ ਸਾਹਿਬਾਨ,

  1. ਇਹ ਸਾਡੇ ਸੰਵਿਧਾਨ ਦੇ ਲਾਗੂ ਹੋਣ ਦਾ ਵੀ 75ਵਾਂ ਵਰ੍ਹਾ ਹੈ।

 

ਇਸੇ ਕਾਲਖੰਡ, ਵਿੱਚ ਆਜ਼ਾਦੀ ਦੇ 75 ਵਰ੍ਹੇ ਦਾ ਉਤਸਵ, ਅੰਮ੍ਰਿਤ ਮਹੋਤਸਵ ਵੀ ਸੰਪੰਨ ਹੋਇਆ ਹੈ।

 

ਇਸ ਦੌਰਾਨ ਦੇਸ਼ ਭਰ ਵਿੱਚ ਅਨੇਕ ਪ੍ਰੋਗਰਾਮ ਹੋਏ।

ਦੇਸ਼ ਨੇ ਆਪਣੇ ਗੁਮਨਾਮ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ।

75 ਸਾਲ ਬਾਅਦ ਯੁਵਾ ਪੀੜ੍ਹੀ ਨੇ ਫਿਰ ਸੁਤੰਤਰਤਾ ਸੰਗ੍ਰਾਮ ਦੇ ਉਸ ਕਾਲਖੰਡ ਨੂੰ ਜੀਇਆ।

  1. ਇਸ ਉਤਸਵ ਦੇ ਦੌਰਾਨ:

 

  • ਮੇਰੀ ਮਾਟੀ, ਮੇਰਾ ਦੇਸ਼ ਅਭਿਯਾਨ ਦੇ ਤਹਿਤ, ਦੇਸ਼ ਭਰ ਦੇ ਹਰ ਪਿੰਡ ਦੀ ਮਿੱਟੀ ਦੇ ਨਾਲ ਅੰਮ੍ਰਿਤ ਕਲਸ਼ ਦਿੱਲੀ ਲਿਆਂਦੇ ਗਏ।

  • 2 ਲੱਖ ਤੋਂ ਜ਼ਿਆਦਾ ਸ਼ਿਲਾ-ਫਲਕਮ ਸਥਾਪਿਤ ਕੀਤੇ ਗਏ।

 

  • 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੰਚ ਪ੍ਰਣ ਦੀ ਸਹੁੰ ਚੁੱਕੀ।

  • 70 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਬਣੇ।

 

  • 2 ਲੱਖ ਤੋਂ ਜ਼ਿਆਦਾ ਅੰਮ੍ਰਿਤ ਵਾਟਿਕਾਵਾਂ ਦਾ ਨਿਰਮਾਣ ਹੋਇਆ।

 

  • 2 ਕਰੋੜ ਤੋਂ ਜ਼ਿਆਦਾ ਪੇੜ-ਪੌਦੇ ਲਗਾਏ ਗਏ।

 

  • 16 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਤਿਰੰਗੇ ਦੇ ਨਾਲ ਸੈਲਫੀਜ਼ ਅੱਪਲੋਡ ਕੀਤੀਆਂ।

  1. ਅੰਮ੍ਰਿਤ ਮਹੋਤਸਵ ਦੇ ਦੌਰਾਨ ਹੀ:

  • ਕਰਤਵਯ ਪਥ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ।

  • ਰਾਜਧਾਨੀ ਦਿੱਲੀ ਵਿੱਚ ਦੇਸ਼ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਮਿਊਜ਼ੀਅਮ ਖੋਲ੍ਹਿਆ ਗਿਆ।

  • ਸ਼ਾਂਤੀ ਨਿਕੇਤਨ ਅਤੇ ਹੋਯਸਲਾ ਮੰਦਿਰ ਵਲਰਡ ਹੈਰੀਟੇਜ ਲਿਸਟ ਵਿੱਚ ਸ਼ਾਮਲ ਹੋਏ।

 

  • ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਘੋਸ਼ਿਤ ਕੀਤਾ (ਐਲਾਨਿਆ ਗਿਆ)।

 

  • ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਘੋਸ਼ਿਤ ਕੀਤਾ (ਐਲਾਨਿਆ) ਗਿਆ।

 

  • ਵਿਭਾਜਨ ਦੀ ਵਿਭੀਸ਼ਿਕਾ ਨੂੰ ਯਾਦ ਕਰਦੇ ਹੋਏ, 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਘੋਸ਼ਿਤ ਕੀਤਾ  (ਐਲਾਨਿਆ ਗਿਆ)।

ਮਾਣਯੋਗ ਮੈਂਬਰ, ਸਾਹਿਬਾਨ,

 

  1. ਬੀਤਿਆ ਵਰ੍ਹਾ ਭਾਰਤ ਦੇ ਲਈ ਇਤਿਹਾਸਿਕ ਉਪਲਬਧੀਆਂ ਨਾਲ ਭਰਿਆ ਰਿਹਾ ਹੈ।

ਇਸ ਦੌਰਾਨ ਦੇਸ਼ਵਾਸੀਆਂ ਦਾ ਗੌਰਵ ਵਧਾਉਣ ਵਾਲੇ ਅਨੇਕ ਪਲ ਆਏ।

 

  • ਦੁਨੀਆ ਵਿੱਚ ਗੰਭੀਰ ਸੰਕਟਾਂ ਦੇ ਦਰਮਿਆਨ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੁੰਦੀ ਬੜੀ ਅਰਥਵਿਵਸਥਾ ਬਣਿਆ। ਲਗਾਤਾਰ 2 ਕੁਆਟਰ ਵਿੱਚ ਭਾਰਤ ਦੀ ਵਿਕਾਸ ਦਰ 7.5 ਪ੍ਰਤੀਸ਼ਤ ਤੋਂ ਉੱਪਰ ਰਹੀ ਹੈ।

  • ਭਾਰਤ, ਚੰਦਰਮਾ ਦੇ ਦੱਖਣੀ ਧਰੁਵ ‘ਤੇ ਝੰਡਾ ਲਹਿਰਾਉਣ ਵਾਲਾ ਪਹਿਲਾ ਦੇਸ਼ ਬਣਿਆ।

  • ਭਾਰਤ ਨੇ ਸਫ਼ਲਤਾ ਦੇ ਨਾਲ ਆਦਿਤਯ ਮਿਸ਼ਨ ਲਾਂਚ ਕੀਤਾ, ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਆਪਣੀ ਸੈਟੇਲਾਇਟ ਪਹੁੰਚਾਈ।

  • ਇਤਿਹਾਸਿਕ G-20 ਸੰਮੇਲਨ ਦੀ ਸਫ਼ਲਤਾ ਨੇ ਪੂਰੇ ਵਿਸ਼ਵ ਵਿੱਚ ਭਾਰਤ ਦੀ ਭੂਮਿਕਾ ਨੂੰ ਸਸ਼ਕਤ ਕੀਤਾ।

  • ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ 100 ਤੋਂ ਅਧਿਕ ਮੈਡਲ ਜਿੱਤੇ।

  • ਪੈਰਾ ਏਸ਼ਿਆਈ ਖੇਡਾਂ ਵਿੱਚ ਭੀ 100 ਤੋਂ ਅਧਿਕ ਮੈਡਲ ਜਿੱਤੇ।

  • ਭਾਰਤ ਨੂੰ ਆਪਣਾ ਸਭ ਤੋਂ ਬੜਾ ਸਮੁੰਦਰੀ-ਪੁਲ਼, ਅਟਲ ਸੇਤੁ ਮਿਲਿਆ।

  • ਭਾਰਤ ਨੂੰ ਆਪਣੀ ਪਹਿਲੀ ਨਮੋ ਭਾਰਤ ਟ੍ਰੇਨ ਅਤੇ ਪਹਿਲੀ ਅੰਮ੍ਰਿਤ ਭਾਰਤ ਟ੍ਰੇਨ ਮਿਲੀ।

  • ਭਾਰਤ, ਦੁਨੀਆ ਵਿੱਚ ਸਭ ਤੋ ਤੇਜ਼ੀ ਨਾਲ 5G ਰੋਲਆਊਟ ਕਰਨ ਵਾਲਾ ਦੇਸ਼ ਬਣਿਆ।

  • ਭਾਰਤੀ ਏਅਰਲਾਇਨ ਕੰਪਨੀ ਨੇ ਦੁਨੀਆ ਦੀ ਸਭ ਤੋਂ ਬੜੀ ਏਅਰਕ੍ਰਾਫਟ ਡੀਲ ਕੀਤੀ।

  • ਪਿਛਲੇ ਸਾਲ ਭੀ, ਮੇਰੀ ਸਰਕਾਰ ਨੇ, ਮਿਸ਼ਨ ਮੋਡ ਵਿੱਚ, ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ।

ਮਾਣਯੋਗ ਮੈਂਬਰ ਸਾਹਿਬਾਨ,

  1. ਬੀਤੇ 12 ਮਹੀਨਿਆਂ ਵਿੱਚ ਮੇਰੀ ਸਰਕਾਰ ਅਨੇਕ ਮਹੱਤਵਪੂਰਨ ਬਿਲ ਲੈ ਕੇ ਭੀ ਆਈ ।

ਇਹ ਬਿਲ, ਆਪ ਸਾਰੇ ਸੰਸਦ ਮੈਂਬਰਾਂ ਦੇ ਸਹਿਯੋਗ ਨਾਲ ਅੱਜ ਕਾਨੂੰਨ ਬਣ ਚੁੱਕੇ ਹਨ।

ਇਹ ਐਸੇ ਕਾਨੂੰਨ ਹਨ ਜੋ ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਦਾ ਮਜ਼ਬੂਤ ਅਧਾਰ ਹਨ।

 

3 ਦਹਾਕੇ ਬਾਅਦ, ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਸ ਕਰਨ ਦੇ ਲਈ ਮੈਂ ਤੁਹਾਡੀ ਸਰਾਹਨਾ ਕਰਦੀ ਹਾਂ।

 

ਇਸ ਨਾਲ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਹਿਲਾਵਾਂ ਦੀ ਜ਼ਿਆਦਾ ਭਾਗੀਦਾਰੀ ਸੁਨਿਸ਼ਚਿਤ ਹੋਈ ਹੈ।

ਇਹ ਵੂਮੈਨ ਲੈੱਡ ਡਿਵੈਲਪਮੈਂਟ ਦੇ ਮੇਰੀ ਸਰਕਾਰ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ।

 

ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ ਦੇ ਆਪਣੇ ਕਮਿਟਮੈਂਟ ਨੂੰ ਮੇਰੀ ਸਰਕਾਰ ਨੇ ਲਗਾਤਾਰ ਜਾਰੀ ਰੱਖਿਆ ਹੈ।

 

ਗ਼ੁਲਾਮੀ ਦੇ ਕਾਲਖੰਡ ਤੋਂ ਪ੍ਰੇਰਿਤ ਕ੍ਰਿਮੀਨਲ ਜਸਟਿਸ ਸਿਸਟਮ ਹੁਣ ਇਤਿਹਾਸ ਹੋ ਗਿਆ ਹੈ। ਹੁਣ ਦੰਡ ਨੂੰ ਨਹੀਂ, ਅਪਿਤੁ  (ਬਲਕਿ) ਨਿਆਂ ਨੂੰ ਪ੍ਰਾਥਮਿਕਤਾ ਹੈ। ‘ਨਿਆਂ ਸਭ ਤੋਂ ਉੱਪਰ’ ਦੇ ਸਿਧਾਂਤ ‘ਤੇ ਨਵੀਂ ਨਿਆਂ ਸੰਹਿਤਾ ਦੇਸ਼ ਨੂੰ ਮਿਲੀ ਹੈ।

 

ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਅਧਿਨਿਯਮ ਨਾਲ ਡਿਜੀਟਲ ਸਪੇਸ ਹੋਰ ਸੁਰੱਖਿਅਤ ਹੋਣ ਵਾਲਾ ਹੈ।

ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ ਅਧਿਨਿਯਮ ਨਾਲ ਦੇਸ਼ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਬਲ ਮਿਲੇਗਾ।

 

ਜੰਮੂ ਅਤੇ ਕਸ਼ਮੀਰ ਰਾਖਵਾਂਕਰਣ ਕਾਨੂੰਨ ਨਾਲ, ਉੱਥੇ ਭੀ ਜਨਜਾਤੀਯ ਭਾਈਚਾਰਿਆਂ ਨੂੰ ਪ੍ਰਤੀਨਿਧੀਤਾ ਦਾ ਅਧਿਕਾਰ ਮਿਲੇਗਾ।

 

ਇਸ ਦੌਰਾਨ ਸੈਂਟਰਲ ਯੂਨੀਵਰਸਿਟੀ ਕਾਨੂੰਨ ਵਿੱਚ ਭੀ ਸੰਸ਼ੋਧਨ ਕੀਤਾ ਗਿਆ।

 

ਇਸ ਨਾਲ ਤੇਲੰਗਾਨਾ ਵਿੱਚ ਸਮੱਕਾ ਸਰੱਕਾ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਬਣਾਉਣ ਦਾ ਰਸਤਾ ਸੁਗਮ ਹੋਇਆ।

 

ਪਿਛਲੇ ਵਰ੍ਹੇ 76 ਹੋਰ ਪੁਰਾਣੇ ਕਾਨੂੰਨਾਂ ਨੂੰ ਭੀ ਹਟਾਇਆ ਗਿਆ ਹੈ।

ਮੇਰੀ ਸਰਕਾਰ ਪਰੀਖਿਆਵਾਂ ਵਿੱਚ ਹੋਣ ਵਾਲੀ ਗੜਬੜੀ ਨੂੰ ਲੈ ਕੇ ਨੌਜਵਾਨਾਂ ਦੀ ਚਿੰਤਾ ਤੋਂ ਜਾਣੂ ਹੈ।

ਇਸ ਲਈ ਐਸੇ ਗਲਤ ਤਰੀਕਿਆਂ ‘ਤੇ ਸਖ਼ਤੀ ਦੇ ਲਈ ਨਵਾਂ ਕਾਨੂੰਨ ਬਣਾਉਣ ਦਾ ਨਿਰਣਾ ਲਿਆ ਗਿਆ ਹੈ।

ਮਾਣਯੋਗ ਮੈਂਬਰ ਸਾਹਿਬਾਨ,

 

  1. ਕੋਈ ਵੀ ਰਾਸ਼ਟਰ, ਤੇਜ਼ ਗਤੀ ਨਾਲ ਤਦ ਅੱਗੇ ਵਧ ਸਕਦਾ ਹੈ, ਜਦੋਂ ਉਹ ਪੁਰਾਣੀਆਂ ਚੁਣੌਤੀਆਂ ਨੂੰ ਪਰਾਸਤ ਕਰਦੇ ਹੋਏ ਆਪਣੀ ਜ਼ਿਆਦਾ ਤੋਂ ਜ਼ਿਆਦਾ ਊਰਜਾ ਭਵਿੱਖ-ਨਿਰਮਾਣ ਵਿੱਚ ਲਗਾਵੇ।

ਪਿਛਲੇ 10 ਵਰ੍ਹਿਆਂ ਵਿੱਚ, ਭਾਰਤ ਨੇ ਰਾਸ਼ਟਰ-ਹਿਤ ਵਿੱਚ ਐਸੇ ਅਨੇਕ ਕਾਰਜਾਂ ਨੂੰ ਪੂਰਾ ਹੁੰਦੇ  ਹੋਏ ਦੇਖਿਆ ਹੈ ਜਿਨ੍ਹਾਂ ਦਾ ਇੰਤਜ਼ਾਰ ਦੇਸ਼ ਦੇ ਲੋਕਾਂ ਨੂੰ ਦਹਾਕਿਆਂ ਤੋਂ ਸੀ।

    

ਰਾਮ ਮੰਦਿਰ ਦੇ ਨਿਰਮਾਣ ਦੀ ਆਕਾਂਖਿਆ ਸਦੀਆਂ ਤੋਂ ਸੀ। ਅੱਜ ਇਹ ਸੱਚ ਹੋ ਚੁੱਕਿਆ ਹੈ।

ਜੰਮੂ ਕਸ਼ਮੀਰ ਤੋਂ ਆਰਟੀਕਲ-370 ਹਟਾਉਣ ਨੂੰ ਲੈ ਕੇ ਸ਼ੰਕਾਵਾਂ ਸਨ। ਅੱਜ ਉਹ ਇਤਿਹਾਸ ਹੋ ਚੁੱਕੇ ਹਨ।

ਇਸੇ ਸੰਸਦ ਨੇ ਤੀਹਰੇ ਤਲਾਕ ਦੇ ਵਿਰੁੱਧ ਸਖ਼ਤ ਕਾਨੂੰਨ ਬਣਾਇਆ।

ਇਸੇ ਸੰਸਦ ਨੇ ਸਾਡੇ ਗੁਆਂਢੀ ਦੇਸ਼ਾਂ ਤੋਂ ਆਏ ਪੀੜਿਤ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਵਾਲਾ ਕਾਨੂੰਨ ਬਣਾਇਆ।

 

ਮੇਰੀ ਸਰਕਾਰ ਨੇ ਵੰਨ ਰੈਂਕ ਵੰਨ ਪੈਨਸ਼ਨ ਨੂੰ ਭੀ ਲਾਗੂ ਕੀਤਾ, ਜਿਸ ਦਾ ਇੰਤਜਾਰ ਚਾਰ ਦਹਾਕਿਆਂ ਤੋਂ ਸੀ। OROP ਲਾਗੂ ਹੋਣ ਦੇ ਬਾਅਦ ਹੁਣ ਤੱਕ ਸਾਬਕਾ ਸੈਨਿਕਾਂ ਨੂੰ ਲਗਭਗ 1 ਲੱਖ ਕਰੋੜ ਰੁਪਏ ਮਿਲ ਚੁੱਕੇ ਹਨ।

 

ਭਾਰਤੀ ਸੈਨਾ ਵਿੱਚ ਪਹਿਲੀ ਵਾਰ ਚੀਫ਼ ਆਵ੍ਹ ਡਿਫੈਂਸ ਸਟਾਫ਼ ਦੀ ਨਿਯੁਕਤੀ ਭੀ ਹੋਈ ਹੈ।

ਮਾਣਯੋਗ ਮੈਂਬਰ ਸਾਹਿਬਾਨ

8. ਉਤਕਲਮਣਿ ਪੰਡਿਤ ਗੋਪਬੰਧੂ ਦਾਸ ਦੀਆਂ ਅਮਰ ਪੰਕਤੀਆਂ ਅਸੀਮ ਰਾਸ਼ਟਰ ਪ੍ਰੇਮ ਦੀ ਭਾਵਨਾ ਦਾ ਸਦਾ ਸੰਚਾਰ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਸੀ:

 

ਮਿਸ਼ੁ ਮੋਰ ਦੇਹ ਏ ਦੇਸ਼ ਮਾਟਿਰੇ,

ਦੇਸ਼ਬਾਸੀ ਚਾਲਿ ਜਾਆਂਤੁ ਪਿਠਿਰੇ।

ਦੇਸ਼ਰ ਸਵਰਾਜਯ-ਪਥੇ ਜੇਤੇ ਗਾੜ,

ਪੁਰੂ ਤਹਿੰ ਪੜਿ ਮੋਰ ਮਾਂਸ ਹਾੜ।

(मिशु मोर देह ए देश माटिरे,

देशबासी चालि जाआन्तु पिठिरे।

देशर स्वराज्य-पथे जेते गाड़,

पूरु तहिं पड़ि मोर मांस हाड़।) 

ਅਰਥਾਤ

ਮੇਰਾ ਸਰੀਰ ਇਸ ਦੇਸ਼ ਦੀ ਮਿੱਟੀ ਦੇ ਨਾਲ ਮਿਲ ਜਾਵੇ,

ਦੇਸ਼ਵਾਸੀ ਮੇਰੀ ਪਿੱਠ ਉੱਪਰ ਤੋਂ ਚਲਦੇ ਚਲੇ ਜਾਣ,

ਦੇਸ਼ ਦੇ ਸਵਰਾਜਯ-ਪਥ ਵਿੱਚ ਜਿਤਨੀਆਂ ਭੀ ਖਾਈਆਂ ਹਨ,

ਉਹ ਮੇਰੇ ਹੱਡ-ਮਾਸ ਨਾਲ ਭਰ ਜਾਣ।

ਇਨ੍ਹਾਂ ਪੰਕਤੀਆਂ ਵਿੱਚ ਸਾਡੇ ਕਰਤੱਵ ਦੀ ਪਰਾਕਾਸ਼ਠਾ ਦਿਖਦੀ ਹੈ, ‘ਰਾਸ਼ਟਰ ਸਭ ਤੋਂ ਉੱਪਰ’ ਦਾ ਆਦਰਸ਼ ਦਿਖਾਈ ਦਿੰਦਾ ਹੈ।

 

  1. ਇਹ ਉਪਲਬਧੀਆਂ ਜੋ ਅੱਜ ਦਿਖ ਰਹੀਆਂ ਹਨ, ਉਹ ਬੀਤੇ 10 ਵਰ੍ਹਿਆਂ ਦੀ ਸਾਧਨਾ ਦਾ ਵਿਸਤਾਰ ਹਨ।

 

ਅਸੀਂ ਸਾਰੇ ਬਚਪਨ ਤੋਂ ਗ਼ਰੀਬੀ ਹਟਾਓ ਦੇ ਨਾਅਰੇ ਸੁਣਦੇ ਆ ਰਹੇ ਸਾਂ। ਹੁਣ ਅਸੀਂ ਜੀਵਨ ਵਿੱਚ ਪਹਿਲੀ ਵਾਰ ਬੜੇ ਪੈਮਾਨੇ ‘ਤੇ ਗ਼ਰੀਬੀ ਨੂੰ ਦੂਰ ਹੁੰਦੇ ਦੇਖ ਰਹੇ ਹਾਂ।

ਨੀਤੀ ਆਯੋਗ ਦੇ ਅਨੁਸਾਰ, ਮੇਰੀ ਸਰਕਾਰ ਦੇ ਇੱਕ ਦਹਾਕੇ ਦੇ ਕਾਰਜਕਾਲ ਵਿੱਚ, ਕਰੀਬ 25 ਕਰੋੜ ਦੇਸ਼ਵਾਸੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ।

ਇਹ ਹਰੇਕ ਗ਼ਰੀਬ ਵਿੱਚ ਨਵਾਂ ਵਿਸ਼ਵਾਸ ਜਗਾਉਣ ਵਾਲੀ ਬਾਤ ਹੈ।

ਜਦੋਂ 25 ਕਰੋੜ ਲੋਕਾਂ ਦੀ ਗ਼ਰੀਬੀ ਦੂਰ ਹੋ ਸਕਦੀ ਹੈ ਤਾਂ ਉਸ ਦੀ ਭੀ ਗ਼ਰੀਬੀ ਦੂਰ ਹੋ ਸਕਦੀ ਹੈ।

 

10. ਅੱਜ ਅਰਥਵਿਵਸਥਾ ਦੇ ਵਿਭਿੰਨ ਆਯਾਮਾਂ ਨੂੰ ਦੇਖੀਏ ਤਾਂ ਇਹ ਵਿਸ਼ਵਾਸ ਵਧਦਾ ਹੈ ਕਿ ਭਾਰਤ ਸਹੀ ਦਿਸ਼ਾ ਵਿੱਚ ਹੈ ਅਤੇ ਸਹੀ ਨਿਰਣੇ ਲੈਂਦੇ ਹੋਏ ਅੱਗੇ ਵਧ ਰਿਹਾ ਹੈ।

  • ਬੀਤੇ 10 ਵਰ੍ਹਿਆਂ ਵਿੱਚ:

  • ਅਸੀਂ ਭਾਰਤ ਨੂੰ ਫ੍ਰੈਜਾਇਲ ਫਾਇਵ ਤੋਂ ਕੱਢ ਕੇ, ਟੌਪ ਫਾਇਵ ਇਕੌਨਮੀਜ਼ ਵਿੱਚ ਸ਼ਾਮਲ ਹੁੰਦੇ ਦੇਖਿਆ ਹੈ।

  • ਭਾਰਤ ਦਾ ਨਿਰਯਾਤ, ਕਰੀਬ 450 ਬਿਲੀਅਨ ਡਾਲਰ ਤੋਂ ਵਧ ਕੇ 775 ਬਿਲੀਅਨ ਡਾਲਰ ਤੋਂ ਅਧਿਕ ਹੋ ਗਿਆ ਹੈ।

  • ਪਹਿਲੇ ਦੀ ਤੁਲਨਾ ਵਿੱਚ ਐੱਫਡੀਆਈ (FDI) ਦੁੱਗਣਾ ਹੋਇਆ ਹੈ।

  • ਖਾਦੀ ਅਤੇ ਗ੍ਰਾਮਉਦਯੋਗ ਦੇ ਉਤਪਾਦਾਂ ਦੀ ਵਿਕਰੀ ਵਿੱਚ 4 ਗੁਣਾ ਤੋਂ ਅਧਿਕ ਦਾ ਵਾਧਾ ਹੋਇਆ ਹੈ।

  • ਆਈਟੀਆਰ (ITR) ਫਾਇਲ ਕਰਨ ਵਾਲਿਆਂ ਦੀ ਸੰਖਿਆ, ਕਰੀਬ ਸਵਾ 3 ਕਰੋੜ ਤੋਂ ਵਧ ਕੇ ਲਗਭਗ ਸਵਾ 8 ਕਰੋੜ ਹੋ ਚੁੱਕੀ ਹੈ; ਇਹ ਵਾਧਾ, ਦੋ ਗੁਣਾ ਤੋਂ ਭੀ ਕਿਤੇ ਅਧਿਕ ਹੈ।

  • ਇੱਕ ਦਹਾਕਾ ਪਹਿਲਾਂ:

  • ਦੇਸ਼ ਵਿੱਚ ਕੇਵਲ ਕੁਝ ਸੌ ਸਟਾਰਟ-ਅੱਪ ਸਨ ਜੋ ਅੱਜ ਵਧ ਕੇ 1 ਲੱਖ ਤੋਂ ਅਧਿਕ ਹੋ ਗਏ ਹਨ।

  • ਸਾਲ ਵਿੱਚ 94 ਹਜ਼ਾਰ ਕੰਪਨੀਆਂ ਰਜਿਸਟਰ ਹੋਈਆਂ ਸਨ। ਪਿਛਲੇ ਵਰ੍ਹੇ, ਇਹ ਸੰਖਿਆ 1 ਲੱਖ 60 ਹਜ਼ਾਰ ਤੱਕ ਪਹੁੰਚ ਚੁੱਕੀ ਹੈ।

  • ਦਸੰਬਰ 2017 ਵਿੱਚ, 98 ਲੱਖ ਲੋਕ ਜੀਐੱਸਟੀ (GST) ਦਿੰਦੇ ਸਨ, ਅੱਜ ਇਨ੍ਹਾਂ ਦੀ ਸੰਖਿਆ 1 ਕਰੋੜ 40 ਲੱਖ ਹੈ।

  • 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਵਿੱਚ, ਲਗਭਗ 13 ਕਰੋੜ ਵਾਹਨ ਵਿਕੇ ਸਨ। ਪਿਛਲੇ 10 ਵਰ੍ਹਿਆਂ ਵਿੱਚ, ਦੇਸ਼ਵਾਸੀਆਂ ਨੇ 21 ਕਰੋੜ ਤੋਂ ਅਧਿਕ ਵਾਹਨ ਖਰੀਦੇ ਹਨ।

  • 2014-15 ਵਿੱਚ, ਲਗਭਗ 2 ਹਜ਼ਾਰ ਇਲੈਕਟ੍ਰਿਕ ਵਾਹਨ ਬਿਕੇ ਸਨ। ਜਦਕਿ 2023-24 ਵਿੱਚ ਦਸੰਬਰ ਮਹੀਨੇ  ਤੱਕ ਹੀ ਲਗਭਗ 12 ਲੱਖ ਇਲੈਕਟ੍ਰਿਕ ਵਾਹਨ ਵਿਕ ਚੁੱਕੇ ਹਨ।

ਮਾਣਯੋਗ ਮੈਂਬਰ ਸਾਹਿਬਾਨ,

  1. ਬੀਤੇ ਦਹਾਕੇ ਵਿੱਚ, ਮੇਰੀ ਸਰਕਾਰ ਨੇ ਸੁਸ਼ਾਸਨ ਅਤੇ ਪਾਰਦਰਸ਼ਤਾ ਨੂੰ ਹਰ ਵਿਵਸਥਾ ਦਾ ਮੁੱਖ ਅਧਾਰ ਬਣਾਇਆ ਹੈ।

ਇਸੇ ਦਾ ਪਰਿਣਾਮ ਹੈ ਕਿ ਅਸੀਂ ਬੜੇ ਆਰਥਿਕ ਸੁਧਾਰਾਂ ਦੇ ਸਾਖੀ ਬਣੇ ਹਾਂ।

  • ਇਸ ਦੌਰਾਨ ਦੇਸ਼ ਨੂੰ Insolvency and Bankruptcy Code ਮਿਲਿਆ ਹੈ।

  • ਦੇਸ਼ ਨੂੰ GST ਦੇ ਰੂਪ ਵਿੱਚ ਇੱਕ ਦੇਸ਼ ਇੱਕ ਟੈਕਸ ਕਾਨੂੰਨ ਮਿਲਿਆ ਹੈ।

  • ਮੇਰੀ ਸਰਕਾਰ ਨੇ ਮੈਕ੍ਰੋ ਇਕਨੌਮਿਕ ਸਟੇਬਿਲਿਟੀ ਭੀ ਸੁਨਿਸ਼ਚਿਤ ਕੀਤੀ ਹੈ।

  • 10 ਵਰ੍ਹਿਆਂ ਵਿੱਚ, ਕੈਪੈਕਸ 5 ਗੁਣਾ ਵਧ ਕੇ 10 ਲੱਖ ਕਰੋੜ ਹੋ ਗਿਆ ਹੈ। ਨਾਲ ਹੀ, ਫਿਸਕਲ ਡੈਫਿਸਿਟ ਭੀ ਨਿਯੰਤ੍ਰਣ  ਵਿੱਚ ਹੈ।

  • ਅੱਜ ਸਾਡੇ ਫੋਰੈਕਸ ਰਿਜ਼ਰਵ 600 ਅਰਬ ਡਾਲਰ ਤੋਂ ਜ਼ਿਆਦਾ ਹਨ।

  • ਸਾਡਾ ਬੈਂਕਿੰਗ ਸਿਸਟਮ ਜੋ ਪਹਿਲਾਂ ਬੁਰੀ ਤਰ੍ਹਾਂ ਨਾਲ ਚਰਮਰਾਇਆ ਸੀ, ਉਹ ਅੱਜ ਦੁਨੀਆ ਦੇ ਸਭ ਤੋਂ ਮਜ਼ਬੂਤ ਬੈਂਕਿੰਗ ਸਿਸਟਮਸ ਵਿੱਚੋਂ ਇੱਕ ਬਣਿਆ ਹੈ।

  • ਬੈਂਕਾਂ ਦਾ ਐੱਨਪੀਏ (NPA) ਜੋ ਕਦੇ ਡਬਲ ਡਿਜਿਟ ਵਿੱਚ ਹੁੰਦਾ ਸੀ, ਉਹ ਅੱਜ ਲਗਭਗ 4 ਪ੍ਰਤੀਸ਼ਤ ਹੀ ਹੈ।

  • ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਯਾਨ ਸਾਡੀ ਤਾਕਤ ਬਣ ਚੁੱਕੇ ਹਨ।

  • ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਇਲ ਫੋਨ ਨਿਰਮਾਤਾ ਦੇਸ਼ ਹੈ।

  • ਪਿਛਲੇ ਇੱਕ ਦਹਾਕੇ ਦੇ ਦੌਰਾਨ ਮੋਬਾਈਲ ਫੋਨ ਮੈਨੂਫੈਕਚਰਿੰਗ ਵਿੱਚ 5 ਗੁਣਾ ਵਾਧਾ ਹੋਇਆ ਹੈ।

  • ਕੁਝ ਸਾਲ ਪਹਿਲੇ ਭਾਰਤ ਖਿਡੌਣੇ ਆਯਾਤ ਕਰਦਾ ਸੀ, ਅੱਜ ਮੇਡ ਇਨ ਇੰਡੀਆ ਖਿਡੌਣੇ ਨਿਰਯਾਤ ਕਰ ਰਿਹਾ ਹੈ।

  • ਭਾਰਤ ਦਾ ਡਿਫੈਂਸ ਪ੍ਰੋਡਕਸ਼ਨ ਇੱਕ ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਚੁੱਕਿਆ ਹੈ।

  • ਅੱਜ ਹਰ ਭਾਰਤੀ, ਦੇਸ਼ ਵਿੱਚ ਬਣੇ ਏਅਰਕ੍ਰਾਫਟ ਕਰੀਅਰ ਆਈਐੱਨਐੱਸ (INS) ਵਿਕ੍ਰਾਂਤ ਨੂੰ ਦੇਖ ਕੇ, ਗਰਵ (ਮਾਣ) ਨਾਲ ਭਰਿਆ ਹੋਇਆ ਹੈ।

  • ਲੜਾਕੂ ਵਿਮਾਨ ਤੇਜਸ ਹੁਣ ਸਾਡੀ ਵਾਯੂਸੈਨਾ ਦੀ ਤਾਕਤ ਬਣ ਰਹੇ ਹਨ।

  • C-295 ਟ੍ਰਾਂਸਪੋਰਟ ਏਅਰਕ੍ਰਾਫਟ ਦਾ ਨਿਰਮਾਣ ਭਾਰਤ ਵਿੱਚ ਹੋਣ ਜਾ ਰਿਹਾ ਹੈ।

  • ਆਧੁਨਿਕ ਏਅਰਕ੍ਰਾਫਟ ਇੰਜਣ ਭੀ ਭਾਰਤ ਵਿੱਚ ਬਣਾਇਆ ਜਾਵੇਗਾ।

  • ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਡਿਫੈਂਸ ਕੌਰੀਡੋਰ ਦਾ ਵਿਕਾਸ ਹੋ ਰਿਹਾ ਹੈ।

  • ਮੇਰੀ ਸਰਕਾਰ ਨੇ ਡਿਫੈਂਸ ਸੈਕਟਰ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ।

  • ਸਪੇਸ ਸੈਕਟਰ ਨੂੰ ਭੀ ਸਾਡੀ ਸਰਕਾਰ ਨੇ ਯੁਵਾ ਸਟਾਰਟ-ਅੱਪਸ ਦੇ ਲਈ ਖੋਲ੍ਹ ਦਿੱਤਾ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

  1.  ਮੇਰੀ ਸਰਕਾਰ, ਵੈਲਥ ਕ੍ਰਿਏਟਰਸ ਦਾ ਸਨਮਾਨ ਕਰਦੀ ਹੈ ਅਤੇ ਭਾਰਤ ਦੇ ਪ੍ਰਾਈਵੇਟ ਸੈਕਟਰ ਦੀ ਸਮਰੱਥਾ ‘ਤੇ ਵਿਸ਼ਵਾਸ ਕਰਦੀ ਹੈ।

ਭਾਰਤ ਵਿੱਚ ਬਿਜ਼ਨਸ ਕਰਨਾ ਅਸਾਨ ਹੋਵੇ, ਇਸ ਦੇ ਲਈ ਉਪਯੁਕਤ ਮਾਹੌਲ ਰਹੇ, ਇਸ ‘ਤੇ ਭੀ ਮੇਰੀ ਸਰਕਾਰ ਲਗਾਤਾਰ ਕੰਮ ਕਰ ਰਹੀਹੈ।

  • ਈਜ਼ ਆਵ੍ ਡੂਇੰਗ ਬਿਜ਼ਨਸ (Ease of Doing Business) ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।

  • ਬੀਤੇ ਕੁਝ ਵਰ੍ਹਿਆਂ ਵਿੱਚ 40 ਹਜ਼ਾਰ ਤੋਂ ਜ਼ਿਆਦਾ compliances ਹਟਾਏ ਜਾਂ ਸਰਲ ਕੀਤੇ ਗਏ।

  • Companies Act ਅਤੇ Limited Liability Partnership Act ਵਿੱਚ 63 ਪ੍ਰਾਵਧਾਨਾਂ ਨੂੰ ਅਪਰਾਧ ਦੀ ਸੂਚੀ ਤੋਂ ਬਾਹਰ ਕੀਤਾ ਗਿਆ।

  • ਜਨ ਵਿਸ਼ਵਾਸ ਅਧਿਨਿਯਮ ਦੁਆਰਾ 183 ਪ੍ਰਾਵਧਾਨਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੀਤਾ ਗਿਆ।

  • ਅਦਾਲਤ ਦੇ ਬਾਹਰ ਵਿਵਾਦਾਂ ਦੇ ਸੁਹਾਰਦਪੂਰਨ ਸਮਾਧਾਨ ਲਈ, ਵਿਚੋਲਗੀ ‘ਤੇ ਕਾਨੂੰਨ ਬਣਾਇਆ ਗਿਆ ਹੈ।

  • ਵਣ ਅਤੇ ਵਾਤਾਵਰਣ ਵਿਭਾਗ ਤੋਂ ਕਲੀਅਰੈਂਸ ਮਿਲਣ ਵਿੱਚ ਜਿੱਥੇ 600 ਦਿਨ ਲਗਦੇ ਸਨ, ਉੱਥੇ ਅੱਜ 75 ਦਿਨ ਤੋਂ ਭੀ ਘੱਟ ਸਮਾਂ ਲਗਦਾ ਹੈ।

  • ਫੇਸਲੈੱਸ ਅਸੈੱਸਮੈਂਟ ਯੋਜਨਾ ਨਾਲ ਟੈਕਸ ਵਿਵਸਥਾ ਵਿੱਚ ਹੋਰ ਪਾਰਦਰਸ਼ਤਾ ਆਈ ਹੈ।

ਮਾਣਯੋਗ ਮੈਂਬਰ ਸਾਹਿਬਾਨ,

  1. ਸਾਡੇ MSME ਸੈਕਟਰ ਨੂੰ ਭੀ, ਰਿਫਾਰਮਸ ਦਾ ਬਹੁਤ ਅਧਿਕ ਲਾਭ ਹੋ ਰਿਹਾ ਹੈ।

ਤੁਹਾਨੂੰ ਪਤਾ ਹੈ ਕਿ ਸਾਡੇ MSMEs ਵਿੱਚ ਅੱਜ ਕਰੋੜਾਂ ਦੇਸ਼ਵਾਸੀ ਕੰਮ ਕਰ ਰਹੇ ਹਨ।

MSMEs ਅਤੇ ਲਘੂ ਉੱਦਮੀਆਂ ਨੂੰ ਸਸ਼ਕਤ ਕਰਨ ਦੇ ਲਈ ਮੇਰੀ ਸਰਕਾਰ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ।

  • MSME ਦੀ ਪਰਿਭਾਸ਼ਾ ਦਾ ਵਿਸਤਾਰ ਕੀਤਾ ਗਿਆ ਹੈ।

  • ਨਵੀਆਂ ਪਰਿਭਾਸ਼ਾਵਾਂ ਵਿੱਚ, ਨਿਵੇਸ਼ ਅਤੇ turn-over ਨੂੰ ਸਮਾਹਿਤ ਕੀਤਾ ਗਿਆ ਹੈ।

  • ਅੱਜ ਉੱਦਮ ਅਤੇ ਉੱਦਮ ਅਸਿਸਟ ਪੋਰਟਲ ‘ਤੇ ਲਗਭਗ ਸਾਢੇ 3 ਕਰੋੜ MSME ਰਜਿਸਟਰਡ ਹਨ।

  • ਬੀਤੇ ਵਰ੍ਹਿਆਂ ਵਿੱਚ, MSMEs ਦੇ ਲਈ ਕ੍ਰੈਡਿਟ ਗਾਰੰਟੀ ਸਕੀਮ ਦੇ ਤਹਿਤ ਕਰੀਬ 5 ਲੱਖ ਕਰੋੜ ਦੀ ਗਾਰੰਟੀ ਸਵੀਕ੍ਰਿਤ ਕੀਤੀ ਗਈ ਹੈ।

  • ਇਹ 2014 ਤੋਂ ਪਹਿਲੇ ਦੇ ਦਹਾਕੇ ਤੋਂ, 6 ਗੁਣਾ ਅਧਿਕ ਹੈ।

ਮਾਣਯੋਗ ਮੈਂਬਰ ਸਾਹਿਬਾਨ,

  1. ਮੇਰੀ ਸਰਕਾਰ ਦਾ ਇੱਕ ਹੋਰ ਬੜਾ ਰਿਫਾਰਮ, ਡਿਜੀਟਲ ਇੰਡੀਆ ਦਾ ਨਿਰਮਾਣ ਹੈ। ਡਿਜੀਟਲ ਇੰਡੀਆ ਨੇ ਭਾਰਤ ਵਿੱਚ ਜੀਵਨ ਅਤੇ ਬਿਜ਼ਨਸ, ਦੋਵਾਂ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ।

ਅੱਜ ਪੂਰੀ ਦੁਨੀਆ ਮੰਨਦੀ ਹੈ ਕਿ ਇਹ ਭਾਰਤ ਦੀ ਬਹੁਤ ਬੜੀ ਉਪਲਬਧੀ ਹੈ। ਵਿਕਸਿਤ ਦੇਸ਼ਾਂ ਵਿੱਚ ਭੀ ਭਾਰਤ ਜਿਹਾ ਡਿਜੀਟਲ ਸਿਸਟਮ ਨਹੀਂ ਹੈ।

ਪਿੰਡਾਂ ਵਿੱਚ ਭੀ ਸਾਧਾਰਣ ਖਰੀਦ-ਵਿਕਰੀ ਡਿਜੀਟਲ ਤਰੀਕੇ ਨਾਲ ਹੋਵੇਗੀ, ਇਹ ਕੁਝ ਲੋਕਾਂ ਦੀ ਕਲਪਨਾ ਤੋਂ ਭੀ ਪਰੇ ਸੀ।

  • ਅੱਜ ਦੁਨੀਆ ਦੇ ਕੁੱਲ ਰੀਅਲ ਟਾਇਮ ਡਿਜੀਟਲ ਲੈਣ-ਦੇਣ ਦਾ 46 ਪ੍ਰਤੀਸ਼ਤ ਭਾਰਤ ਵਿੱਚ ਹੁੰਦਾ ਹੈ।

  • ਪਿਛਲੇ ਮਹੀਨੇ ਯੂਪੀਆਈ (UPI) ਨਾਲ ਰਿਕਾਰਡ 1200 ਕਰੋੜ ਟ੍ਰਾਂਜ਼ੈਕਸ਼ਨਾਂ ਹੋਈਆਂ ਹਨ।

  • ਇਸ ਦੇ ਤਹਿਤ 18 ਲੱਖ ਕਰੋੜ ਰੁਪਏ ਦਾ ਰਿਕਾਰਡ ਲੈਣ-ਦੇਣ ਹੋਇਆ ਹੈ।

  • ਦੁਨੀਆ ਦੇ ਦੂਸਰੇ ਦੇਸ਼ ਭੀ ਅੱਜ ਯੂਪੀਆਈ (UPI) ਨਾਲ ਟ੍ਰਾਂਜ਼ੈਕਸ਼ਨ ਦੀ ਸੁਵਿਧਾ ਦੇ ਰਹੇ ਹਨ।

  • ਡਿਜੀਟਲ ਇੰਡੀਆ ਦੇ ਕਾਰਨ ਬੈਂਕਿੰਗ ਅਸਾਨ ਹੋਈ ਹੈ ਅਤੇ ਲੋਨ ਦੇਣਾ ਭੀ ਸਰਲ ਹੋਇਆ ਹੈ।

  • ਜਨਧਨ ਆਧਾਰ ਮੋਬਾਈਲ (JAM) ਦੀ ਤ੍ਰਿਸ਼ਕਤੀ ਨਾਲ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਵਿੱਚ ਮਦਦ ਮਿਲੀ ਹੈ।

  • ਮੇਰੀ ਸਰਕਾਰ ਹੁਣ ਤੱਕ 34 ਲੱਖ ਕਰੋੜ ਰੁਪਏ ਡੀਬੀਟੀ ਨਾਲ ਟ੍ਰਾਂਸਫਰ ਕਰ ਚੁੱਕੀ ਹੈ।

  • ਜਨਧਨ ਆਧਾਰ ਮੋਬਾਈਲ (JAM) ਦੇ ਕਾਰਨ ਕਰੀਬ 10 ਕਰੋੜ ਫਰਜੀ ਲਾਭਾਰਥੀ ਸਿਸਟਮ ਤੋਂ ਬਾਹਰ ਕੀਤੇ ਗਏ ਹਨ।

  • ਇਸ ਨਾਲ ਪੌਣੇ 3 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ।

  • ਡਿਜੀਲੌਕਰ ਦੀ ਸੁਵਿਧਾ ਭੀ ਜੀਵਨ ਨੂੰ ਅਸਾਨ ਬਣਾ ਰਹੀ ਹੈ। ਇਸ ਵਿੱਚ ਹੁਣ ਤੱਕ ਯੂਜ਼ਰਸ ਦੇ 6 ਬਿਲੀਅਨ ਤੋਂ ਜ਼ਿਆਦਾ ਡਾਕੂਮੈਂਟਸ ਜਾਰੀ ਹੋਏ ਹਨ।

  • ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਦੇ ਤਹਿਤ ਲਗਭਗ 53 ਕਰੋੜ ਲੋਕਾਂ ਦੀ ਡਿਜੀਟਲ ਹੈਲਥ ਆਈਡੀ ਬਣ ਚੁੱਕੀ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

  1. ਡਿਜੀਟਲ ਦੇ ਨਾਲ-ਨਾਲ ਫਿਜ਼ੀਕਲ ਇਨਫ੍ਰਾਸਟ੍ਰਕਚਰ ‘ਤੇ ਭੀ ਰਿਕਾਰਡ ਨਿਵੇਸ਼ ਹੋਇਆ ਹੈ। ਅੱਜ ਭਾਰਤ ਵਿੱਚ ਐਸਾ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਜਿਸ ਦਾ ਸੁਪਨਾ ਹਰ ਭਾਰਤੀ ਦੇਖਦਾ ਸੀ।

ਪਿਛਲੇ 10 ਵਰ੍ਹਿਆਂ ਦੇ ਦੌਰਾਨ:

  • ਪਿੰਡਾਂ ਵਿੱਚ ਪੌਣੇ 4 ਲੱਖ ਕਿਲੋਮੀਟਰ ਨਵੀਆਂ ਸੜਕਾਂ ਬਣੀਆਂ ਹਨ।

  • ਨੈਸ਼ਨਲ ਹਾਈਵੇ ਦੀ ਲੰਬਾਈ, 90 ਹਜ਼ਾਰ ਕਿਲੋਮੀਟਰ ਤੋਂ ਵਧ ਕੇ 1 ਲੱਖ 46 ਹਜ਼ਾਰ ਕਿਲੋਮੀਟਰ ਹੋਈ ਹੈ।

  • ਫੋਰ-ਲੇਨ ਨੈਸ਼ਨਲ ਹਾਈਵੇ ਦੀ ਲੰਬਾਈ ਢਾਈ ਗੁਣਾ ਵਧੀ ਹੈ।

  • ਹਾਈ-ਸਪੀਡ ਕੌਰੀਡੋਰ ਦੀ ਲੰਬਾਈ 500 ਕਿਲੋਮੀਟਰ ਸੀ, ਜੋ ਅੱਜ 4 ਹਜ਼ਾਰ ਕਿਲੋਮੀਟਰ ਹੈ।

  • ਏਅਰਪੋਰਟਸ ਦੀ ਸੰਖਿਆ 74 ਤੋਂ ਦੋ ਗੁਣਾ ਵਧ ਕੇ 149 ਹੋ ਚੁੱਕੀ ਹੈ।

  • ਦੇਸ਼ ਦੀਆਂ ਬੜੀਆਂ ਬੰਦਰਗਾਹਾਂ ‘ਤੇ cargo handling capacity ਦੁੱਗਣੀ ਹੋ ਗਈ ਹੈ।

  • ਬ੍ਰੌਡਬੈਂਡ ਇਸਤੇਮਾਲ ਕਰਨ ਵਾਲਿਆਂ ਦੀ ਸੰਖਿਆ ਵਿੱਚ 14 ਗੁਣਾ ਵਾਧਾ ਹੋਇਆ ਹੈ।

  • ਦੇਸ਼ ਦੀ ਲਗਭਗ 2 ਲੱਖ ਪਿੰਡ ਪੰਚਾਇਤਾਂ ਨੂੰ ਔਪਟੀਕਲ ਫਾਇਬਰ ਨਾਲ ਜੋੜਿਆ ਜਾ ਚੁੱਕਿਆ ਹੈ।

  • 4 ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰਸ ਭੀ ਖੁੱਲ੍ਹੇ ਹਨ ਜੋ ਰੋਜ਼ਗਾਰ ਦਾ ਬੜਾ ਮਾਧਿਅਮ ਬਣੇ ਹਨ।

  • ਦੇਸ਼ ਵਿੱਚ 10 ਹਜ਼ਾਰ ਕਿਲੋਮੀਟਰ ਗੈਸ ਪਾਇਪਲਾਇਨ ਭੀ ਵਿਛਾਈ ਗਈ ਹੈ।

  • ਵੰਨ ਨੇਸ਼ਨ, ਵੰਨ ਪਾਵਰ ਗ੍ਰਿੱਡ ਨਾਲ, ਬਿਜਲੀ ਦੀ ਵਿਵਸਥਾ ਵਿੱਚ ਸੁਧਾਰ ਹੋਇਆ ਹੈ।

  • ਵੰਨ ਨੇਸ਼ਨ, ਵੰਨ ਗੈਸ ਗ੍ਰਿੱਡ ਨਾਲ, ਗੈਸ ਅਧਾਰਿਤ ਅਰਥਵਿਵਸਥਾ ਨੂੰ ਬਲ ਮਿਲ ਰਿਹਾ ਹੈ।

  • ਸਿਰਫ਼ 5 ਸ਼ਹਿਰਾਂ ਤੱਕ ਸੀਮਿਤ ਮੈਟਰੋ ਦੀ ਸੁਵਿਧਾ ਅੱਜ 20 ਸ਼ਹਿਰਾਂ ਵਿੱਚ ਹੈ।

  • 25 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਰੇਲਵੇ ਟ੍ਰੈਕ ਵਿਛਾਏ ਗਏ। ਇਹ ਕਈ ਵਿਕਸਿਤ ਦੇਸ਼ਾਂ ਦੇ ਕੁੱਲ ਰੇਲਵੇ ਟ੍ਰੈਕ ਦੀ ਲੰਬਾਈ ਤੋਂ ਜ਼ਿਆਦਾ ਹੈ।

  • ਭਾਰਤ, ਰੇਲਵੇ ਦੇ ਸ਼ਤ-ਪ੍ਰਤੀਸ਼ਤ ਬਿਜਲੀਕਰਣ ਦੇ ਬਹੁਤ ਨਿਕਟ ਹੈ।

  • ਇਸ ਦੌਰਾਨ ਭਾਰਤ ਵਿੱਚ ਪਹਿਲੀ ਵਾਰ ਸੈਮੀ ਹਾਈ ਸਪੀਡ ਟ੍ਰੇਨਾਂ ਸ਼ੁਰੂ ਹੋਈਆਂ ਹਨ।

  • ਅੱਜ 39 ਤੋਂ ਜ਼ਿਆਦਾ ਰੂਟਸ ‘ਤੇ ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ।

  • ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 1300 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਹੋ ਰਿਹਾ ਹੈ।

ਮਾਣਯੋਗ ਮੈਂਬਰ ,ਸਾਹਿਬਾਨ

 

  1. ਮੇਰੀ ਸਰਕਾਰ ਮੰਨਦੀ ਹੈ ਕਿ ਵਿਕਸਿਤ ਭਾਰਤ ਦੀ ਭਵਯ (ਸ਼ਾਨਦਾਰ) ਇਮਾਰਤ 4 ਮਜ਼ਬੂਤ ਥੰਮ੍ਹਾਂ ‘ਤੇ ਖੜ੍ਹੀ ਹੋਵੇਗੀ।

ਇਹ ਥੰਮ੍ਹ ਹਨ- ਯੁਵਾ ਸ਼ਕਤੀ, ਨਾਰੀ ਸ਼ਕਤੀ, ਕਿਸਾਨ ਅਤੇ ਗ਼ਰੀਬ।

ਦੇਸ਼ ਦੇ ਹਰ ਹਿੱਸੇ, ਹਰ ਸਮਾਜ ਵਿੱਚ ਇਨ੍ਹਾਂ ਸਭ ਦੀ ਸਥਿਤੀ ਅਤੇ ਸੁਪਨੇ ਇੱਕੋ ਜਿਹੇ ਹੀ ਹਨ।

ਇਸ ਲਈ ਇਨ੍ਹਾਂ 4 ਥੰਮ੍ਹਾਂ ਨੂੰ ਸਸ਼ਕਤ ਕਰਨ ਦੇ ਲਈ ਮੇਰੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ।

ਮੇਰੀ ਸਰਕਾਰ ਨੇ ਟੈਕਸ ਦਾ ਬਹੁਤ ਬੜਾ ਹਿੱਸਾ ਇਨ੍ਹਾਂ ਥੰਮ੍ਹਾਂ ਨੂੰ ਮਜ਼ਬੂਤ ਬਣਾਉਣ ‘ਤੇ ਖਰਚ ਕੀਤਾ ਹੈ।

 

  • 4 ਕਰੋੜ 10 ਲੱਖ ਗ਼ਰੀਬ ਪਰਿਵਾਰਾਂ ਨੂੰ ਆਪਣਾ ਪੱਕਾ ਘਰ ਮਿਲਿਆ।

  • ਇਸ ‘ਤੇ ਲਗਭਗ 6 ਲੱਖ ਕਰੋੜ ਰੁਪਏ ਖਰਚ ਕੀਤੇ ਗਏ।

  • ਲਗਭਗ 11 ਕਰੋੜ ਗ੍ਰਾਮੀਣ ਪਰਿਵਾਰਾਂ ਤੱਕ ਪਹਿਲੀ ਵਾਰ ਪਾਇਪ ਨਾਲ ਪਾਣੀ ਪਹੁੰਚਿਆ ਹੈ। 

  • ਇਸ ‘ਤੇ 4 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

  • ਹਾਲ ਵਿੱਚ ਹੀ 10 ਕਰੋੜ ਉੱਜਵਲਾ ਦੇ ਗੈਸ ਕਨੈਕਸ਼ਨ ਪੂਰੇ ਹੋਏ ਹਨ।

  • ਅੱਜ ਇਨ੍ਹਾਂ ਲਾਭਾਰਥੀ ਭੈਣਾਂ ਨੂੰ ਬਹੁਤ ਸਸਤੀ ਗੈਸ ਭੀ ਦਿੱਤੀ ਜਾ ਰਹੀ ਹੈ।

  • ਇਸ ‘ਤੇ ਭੀ ਸਰਕਾਰ ਦੁਆਰਾ ਢਾਈ ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ।

  • ਕੋਰੋਨਾ ਕਾਲ ਤੋਂ ਹੀ 80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ।

  • ਹੁਣ ਇਸ ਨੂੰ ਆਉਣ ਵਾਲੇ 5 ਵਰ੍ਹਿਆਂ ਦੇ ਲਈ ਅੱਗੇ ਵਧਾਇਆ ਗਿਆ ਹੈ।

  • ਹੁਣ ਇਸ ‘ਤੇ 11 ਲੱਖ ਕਰੋੜ ਰੁਪਏ ਹੋਰ ਖਰਚ ਹੋਣ ਦਾ ਅਨੁਮਾਨ ਹੈ।

  • ਮੇਰੀ ਸਰਕਾਰ ਦਾ ਪ੍ਰਯਾਸ ਹੈ ਕਿ ਹਰ ਯੋਜਨਾ ਦਾ ਤੇਜ਼ੀ ਨਾਲ ਸੈਚੁਰੇਸ਼ਨ ਹੋਵੇ। ਕੋਈ ਭੀ ਲਾਭਾਰਥੀ ਵੰਚਿਤ ਨਾ ਰਹੇ।

  • ਇਸ ਦੇ ਲਈ 15 ਨਵੰਬਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਚਲ ਰਹੀ ਹੈ। ਹੁਣ ਤੱਕ ਇਸ ਯਾਤਰਾ ਨਾਲ ਕਰੀਬ 19 ਕਰੋੜ ਦੇਸ਼ਵਾਸੀ ਜੁੜ ਚੁੱਕੇ ਹਨ।

ਮਾਣਯੋਗ ਮੈਂਬਰ ਸਾਹਿਬਾਨ,

 

  1. ਬੀਤੇ ਵਰ੍ਹਿਆਂ ਵਿੱਚ ਵਿਸ਼ਵ ਨੇ ਜੋ ਬੜੇ ਯੁੱਧ ਦੇਖੇ ਅਤੇ ਕੋਰੋਨਾ ਜਿਹੀ ਆਲਮੀ ਮਹਾਮਾਰੀ ਦਾ ਸਾਹਮਣਾ ਕੀਤਾ।

ਐਸੇ ਆਲਮੀ ਸੰਕਟਾਂ ਦੇ ਬਾਵਜੂਦ ਮੇਰੀ ਸਰਕਾਰ ਨੇ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਵਿੱਚ ਰੱਖਿਆ, ਸਾਧਾਰਣ ਭਾਰਤੀ ਦਾ ਬੋਝ ਨਹੀਂ ਵਧਣ ਦਿੱਤਾ।

 

2014 ਤੋਂ ਪਹਿਲੇਂ ਦੇ 10 ਵਰ੍ਹਿਆਂ ਵਿੱਚ ਔਸਤ ਮਹਿੰਗਾਈ ਦਰ 8 ਪ੍ਰਤੀਸ਼ਤ ਤੋਂ ਅਧਿਕ ਸੀ। ਪਿਛਲੇ ਦਹਾਕੇ ਵਿੱਚ ਔਸਤ ਮਹਿੰਗਾਈ ਦਰ 5 ਪ੍ਰਤੀਸ਼ਤ ਰਹੀ।

ਮੇਰੀ ਸਰਕਾਰ ਦਾ ਪ੍ਰਯਾਸ ਰਿਹਾ ਹੈ  ਕਿ ਸਾਧਾਰਣ ਦੇਸ਼ਵਾਸੀ ਦੀ ਜੇਬ ਵਿੱਚ ਅਧਿਕ ਤੋਂ ਅਧਿਕ ਬੱਚਤ ਕਿਵੇਂ ਹੋਵੇ।

 

  • ਪਹਿਲੇ ਭਾਰਤ ਵਿੱਚ 2 ਲੱਖ ਰੁਪਏ ਦੀ ਆਮਦਨ ‘ਤੇ ਟੈਕਸ ਲਗ ਜਾਂਦਾ ਸੀ।

  • ਅੱਜ ਭਾਰਤ ਵਿੱਚ 7 ਲੱਖ ਰੁਪਏ  ਤੱਕ ਦੀ ਆਮਦਨ ‘ਤੇ ਭੀ ਟੈਕਸ ਨਹੀਂ ਲਗਦਾ।

  • ਟੈਕਸ ਛੋਟ ਅਤੇ ਰਿਫੋਰਮਸ ਦੇ ਕਾਰਨ ਭਾਰਤ ਦੇ ਟੈਕਸਦਾਤਾਵਾਂ ਨੂੰ 10 ਸਾਲਾਂ ਵਿੱਚ ਕਰੀਬ ਢਾਈ ਲੱਖ ਕਰੋੜ ਰੁਪਏ ਦੀ ਬਚਤ ਹੋਈ ਹੈ।

  • ਆਯੁਸ਼ਮਾਨ ਯੋਜਨਾ ਦੇ ਇਲਾਵਾ ਭੀ ਕੇਂਦਰ ਸਰਕਾਰ, ਵਿਭਿੰਨ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸੁਵਿਧਾ ਦਿੰਦੀ ਹੈ। ਇਸ ਨਾਲ ਦੇਸ਼ ਦੇ ਨਾਗਰਿਕਾਂ ਦੇ ਸਾਢੇ ਤਿੰਨ ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ।

  • ਜਨ-ਔਸ਼ਧੀ ਕੇਂਦਰਾਂ ) Jan Aushadhi Kendras )ਦੀ ਵਜ੍ਹਾ ਨਾਲ ਮਰੀਜ਼ਾਂ ਦੇ ਕਰੀਬ 28 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ।

  • ਕੋਰੋਨੋਰੀ ਸਟੈਂਟ, ਗੋਡਿਆਂ ਦੇ ਇੰਪਲਾਂਟ ਅਤੇ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਭੀ ਘੱਟ ਕੀਤੀ ਗਈ ਹੈ। ਇਸ ਨਾਲ ਮਰੀਜ਼ਾਂ ਨੂੰ ਹਰ ਵਰ੍ਹੇ ਲਗਭਗ 27 ਹਜ਼ਾਰ ਕਰੋੜ ਰੁਪਏ ਦੀ ਬਚਤ ਹੋ ਰਹੀ ਹੈ।

  • ਮੇਰੀ ਸਰਕਾਰ, ਕਿਡਨੀ ਦੇ ਮਰੀਜ਼ਾਂ ਦੇ ਲਈ ਮੁਫ਼ਤ ਡਾਇਲਿਸਿਸ ਦਾ ਅਭਿਯਾਨ ਭੀ ਚਲਾ ਰਹੀ ਹੈ। ਇਸ ਦਾ ਲਾਭ ਪ੍ਰਤੀ ਵਰ੍ਹੇ 21 ਲੱਖ ਤੋਂ ਜ਼ਿਆਦਾ ਮਰੀਜ਼ ਉਠਾ ਰਹੇ ਹਨ। ਇਨ੍ਹਾਂ ਦੇ ਪ੍ਰਤੀ ਵਰ੍ਹੇ ਇੱਕ ਲੱਖ ਰੁਪਏ ਖਰਚ ਹੋਣ ਤੋਂ ਬਚੇ ਹਨ।

  • ਗ਼ਰੀਬਾਂ ਨੂੰ ਸਸਤਾ ਰਾਸ਼ਨ ਮਿਲਦਾ ਰਹੇ, ਇਸ ਦੇ ਲਈ ਮੇਰੀ ਸਰਕਾਰ ਨੇ ਪਿਛਲੇ ਦਹਾਕੇ ਵਿੱਚ ਕਰੀਬ 20 ਲੱਖ ਕਰੋੜ ਰੁਪਏ ਖਰਚ ਕੀਤੇ ਹਨ।

  • ਭਾਰਤੀ ਰੇਲਵੇ ਵਿੱਚ ਯਾਤਰਾ ਲਈ ਰੇਲਵੇ, ਹਰੇਕ ਟਿਕਟ ‘ਤੇ, ਕਰੀਬ 50 ਪ੍ਰਤੀਸ਼ਤ ਡਿਸਕਾਊਂਟ ਦਿੰਦੀ ਹੈ। ਇਸ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਯਾਤਰੀਆਂ ਨੂੰ ਹਰ ਵਰ੍ਹੇ 60 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੁੰਦੀ ਹੈ।

  • ਗ਼ਰੀਬ ਅਤੇ ਮੱਧ ਵਰਗ ਨੂੰ ਘੱਟ ਕੀਮਤ ‘ਤੇ ਹਵਾਈ ਟਿਕਟ ਮਿਲ ਰਹੇ ਹਨ। ਉਡਾਨ ਯੋਜਨਾ ਦੇ ਤਹਿਤ ਗ਼ਰੀਬ ਅਤੇ ਮੱਧ ਵਰਗ ਨੂੰ ਹਵਾਈ ਟਿਕਟਾਂ ‘ਤੇ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਬਚਤ ਹੋਈ ਹੈ।

  • LED ਬਲਬ ਦੀ ਯੋਜਨਾ ਦੇ ਕਾਰਨ, ਬਿਜਲੀ ਦੇ ਬਿਲਾਂ ਵਿੱਚ 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਬਚਤ ਹੋਈ ਹੈ।

  • ਜੀਵਨ ਜਯੋਤੀ ਬੀਮਾ ਯੋਜਨਾ (Jeevan Jyoti Bima Yojana) ਅਤੇ ਸੁਰਕਸ਼ਾ  ਬੀਮਾ ਯੋਜਨਾ (Suraksha Bima Yojana)ਦੇ ਤਹਿਤ, ਗ਼ਰੀਬਾਂ ਨੂੰ 16 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਲੇਮ ਰਾਸ਼ੀ ਮਿਲੀ ਹੈ।

ਮਾਣਯੋਗ ਮੈਂਬਰ ਸਾਹਿਬਾਨ,

  1.  ਨਾਰੀ ਸ਼ਕਤੀ  ਦੀ ਸਮਰੱਥਾ ਵਧਾਉਣ ਦੇ ਲਈ ਮੇਰੀ ਸਰਕਾਰ ਹਰ ਪੱਧਰ ‘ਤੇ ਕੰਮ ਕਰ ਰਹੀ ਹੈ।

ਇਸ ਵਰ੍ਹੇ ਦੀ ਗਣਤੰਤਰ ਦਿਵਸ ਪਰੇਡ ਭੀ ਨਾਰੀ ਸ਼ਕਤੀ ਦੇ ਲਈ ਸਮਰਪਿਤ ਸੀ।

ਇਸ ਪਰੇਡ ਵਿੱਚ ਦੁਨੀਆ ਨੇ ਸਾਡੀਆਂ ਬੇਟੀਆਂ ਦੀ ਸਮਰੱਥਾ ਦੀ ਝਲਕ ਦੇਖੀ।

ਮੇਰੀ ਸਰਕਾਰ ਨੇ ਜਲ, ਥਲ,ਨਭ ਅਤੇ  (ਅੰਤਰਿਕਸ਼)ਪੁਲਾੜ, ਹਰ ਪਾਸੇ ਤਰਫ਼ ਦੀ ਭੂਮਿਕਾ ਦਾ ਵਿਸਤਾਰ ਕੀਤਾ ਹੈ।

 

ਅਸੀਂ ਸਭ ਜਾਣਦੇ ਹਾਂ ਕਿ ਮਹਿਲਾਵਾਂ ਦੇ ਲਈ ਆਰਥਿਕ ਸੁਤੰਤਰਤਾ ਦੇ ਕੀ ਮਾਇਨੇ ਹਨ।

ਮੇਰੀ ਸਰਕਾਰ ਨੇ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਵਧਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ।

  • ਅੱਜ ਲਗਭਗ 10 ਕਰੋੜ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਚੁੱਕੀਆਂ ਹਨ।

  • ਇਨ੍ਹਾਂ ਸਮੂਹਾਂ ਨੂੰ 8 ਲੱਖ ਕਰੋੜ ਰੁਪਏ ਬੈਂਕ ਲੋਨ ਅਤੇ 40 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ।

 

  • ਮੇਰੀ ਸਰਕਾਰ 2 ਕਰੋੜ ਮਹਿਲਾਵਾਂ ਨੂੰ ਲੱਖਪਤੀ ਦੀਦੀਆਂ (Lakhpati Didis)ਬਣਾਉਣ ਦਾ ਅਭਿਯਾਨ ਚਲਾ ਰਹੀ ਹੈ।

  • ਨਮੋ ਡ੍ਰੋਨ ਦੀਦੀ (NAMO Drone Didi)ਯੋਜਨਾ ਦੇ ਤਹਿਤ, ਸਮੂਹਾਂ ਨੂੰ 15 ਹਜ਼ਾਰ ਡ੍ਰੋਨ ਉਪਲਬਧ ਕਰਵਾਏ ਜਾ ਰਹੇ ਹਨ।

  • ਮਾਤਰਤੱਵ ਛੁੱਟੀ (maternity leave )12 ਸਪਤਾਹ ਤੋਂ ਵਧਾ ਕੇ 26 ਸਪਤਾਹ ਕਰਨ ਨਾਲ ਦੇਸ਼ ਦੀਆਂ ਲੱਖਾਂ ਮਹਿਲਾਵਾਂ ਨੂੰ ਬਹੁਤ ਮਦਦ ਮਿਲੀ ਹੈ।

  • ਮੇਰੀ ਸਰਕਾਰ ਨੇ ਮਹਿਲਾਵਾਂ ਨੂੰ ਪਹਿਲੀ ਵਾਰ ਹਥਿਆਰਬੰਦ ਬਲਾਂ ਵਿੱਚ ਪਰਮਾਨੈਂਟ ਕਮਿਸ਼ਨ ਦਿੱਤਾ ਹੈ।

  • ਪਹਿਲੀ ਵਾਰ ਸੈਨਿਕ ਸਕੂਲਾਂ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਮਹਿਲਾ ਕੈਡਿਟਸ ਨੂੰ ਪ੍ਰਵੇਸ਼ ਦਿੱਤਾ ਗਿਆ ਹੈ।

  • ਅੱਜ ਮਹਿਲਾਵਾਂ ਫਾਇਟਰ ਪਾਇਲਟ ਭੀ ਹਨ ਅਤੇ ਜਲ ਸੈਨਾ ਦੇ ਜਹਾਜ਼ ਨੂੰ ਭੀ ਪਹਿਲੀ ਵਾਰ ਕਮਾਂਡ ਕਰ ਰਹੀਆਂ ਹਨ।

  • ਮੁਦਰਾ ਯੋਜਨਾ (Mudra Yojana)ਦੇ ਤਹਿਤ ਜੋ 46 ਕਰੋੜ ਤੋਂ ਜ਼ਿਆਦਾ ਲੋਨ ਦਿੱਤੇ ਗਏ ਹਨ ਉਨ੍ਹਾਂ ਵਿੱਚ ਕਰੀਬ 31 ਕਰੋੜ ਤੋਂ ਜ਼ਿਆਦਾ ਲੋਨ ਮਹਿਲਾਵਾਂ ਨੂੰ ਮਿਲੇ ਹਨ।

  • ਇਸ ਯੋਜਨਾ ਤੋਂ ਲਾਭ ਲੈ ਕੇ ਕਰੋੜਾਂ ਮਹਿਲਾਵਾਂ ਨੇ ਸਵੈ-ਰੋਜ਼ਗਾਰ ਸ਼ੁਰੂ ਕੀਤਾ ਹੈ।

ਮਾਣਯੋਗ ਮੈਂਬਰ ਸਾਹਿਬਾਨ,

  1. ਮੇਰੀ ਸਰਕਾਰ ਅੱਜ ਖੇਤੀ ਨੂੰ ਅਧਿਕ ਲਾਭਕਾਰੀ ਬਣਾਉਣ ‘ਤੇ ਬਲ ਦੇ ਰਹੀ ਹੈ। ਸਾਡਾ ਇਹ ਪ੍ਰਯਾਸ ਹੈ ਕਿ ਖੇਤੀ ਵਿੱਚ ਲਾਗਤ ਘੱਟ ਹੋਵੇ  ਅਤੇ ਲਾਭ ਅਧਿਕ ਹੋਵੇ।

ਮੇਰੀ ਸਰਕਾਰ ਨੇ ਪਹਿਲੀ ਵਾਰ 10 ਕਰੋੜ ਤੋਂ ਅਧਿਕ ਛੋਟੇ ਕਿਸਾਨਾਂ ਨੂੰ ਭੀ ਦੇਸ਼ ਦੀ ਖੇਤੀਬਾੜੀ ਨੀਤੀ ਅਤੇ ਯੋਜਨਾਵਾਂ ਵਿੱਚ ਪ੍ਰਮੁੱਖਤਾ ਦਿੱਤੀ ਹੈ।

  • ਪੀਐੱਮ-ਕਿਸਾਨ ਸਨਮਾਨ ਨਿਧੀ (PM-Kisan Samman Nidhi)ਦੇ ਤਹਿਤ ਹੁਣ ਤੱਕ 2 ਲੱਖ 80 ਹਜ਼ਾਰ ਕਰੋੜ ਰੁਪਏ, ਕਿਸਾਨਾਂ ਨੂੰ ਮਿਲ ਚੁੱਕੇ ਹਨ।

  • 10 ਸਾਲਾਂ ਵਿੱਚ ਕਿਸਾਨਾਂ ਦੇ ਲਈ ਬੈਂਕ ਤੋਂ ਅਸਾਨ ਲੋਨ ਵਿੱਚ 3 ਗੁਣਾ ਵਾਧਾ ਕੀਤਾ ਗਿਆ ਹੈ।

  • ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (Pradhan Mantri Fasal Bima Yojana)ਦੇ ਤਹਿਤ ਕਿਸਾਨਾਂ ਨੇ 30 ਹਜ਼ਾਰ ਕਰੋੜ ਰੁਪਏ ਪ੍ਰੀਮੀਅਮ ਭਰਿਆ। ਇਸ ਦੇ ਬਦਲੇ ਉਨ੍ਹਾਂ ਨੂੰ ਡੇਢ ਲੱਖ ਕਰੋੜ ਰੁਪਏ ਦਾ ਕਲੇਮ ਮਿਲਿਆ ਹੈ।

  • ਪਿਛਲੇ 10 ਵਰ੍ਹਿਆਂ ਵਿੱਚ, ਲਗਭਗ 18 ਲੱਖ ਕਰੋੜ ਰੁਪਏ MSP ਦੇ ਰੂਪ ਵਿੱਚ ਝੋਨਾ (ਧਾਨ) ਅਤੇ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲੇ ਹਨ।

  • ਇਹ 2014 ਤੋਂ ਪਹਿਲੇ ਦੇ 10 ਸਾਲਾਂ ਦੀ ਤੁਲਨਾ ਵਿੱਚ ਢਾਈ ਗੁਣਾ ਅਧਿਕ ਹੈ।

  • ਪਹਿਲੇ ਤਿਲਹਨ (ਤੇਲ ਬੀਜਾਂ) ਅਤੇ  ਦਲਹਨ (ਦਾਲ਼ਾ)  ਫਸਲਾਂ ਦੀ ਸਰਕਾਰੀ ਖਰੀਦ ਨਹੀਂ ਦੇ ਬਰਾਬਰ ਸੀ।

  • ਪਿਛਲੇ ਦਹਾਕੇ ਵਿੱਚ ਤਿਲਹਨ (ਤੇਲ ਦੇ ਬੀਜਾਂ) ਅਤੇ (ਦਲਹਨ)ਦਾਲ਼ਾ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ MSP ਦੇ ਰੂਪ ਵਿੱਚ ਸਵਾ ਲੱਖ ਕਰੋੜ ਰੁਪਏ ਮਿਲੇ ਹਨ।

  • ਇਹ ਮੇਰੀ ਹੀ ਸਰਕਾਰ ਹੈ ਜਿਸ ਨੇ ਪਹਿਲੀ ਵਾਰ ਦੇਸ਼ ਵਿੱਚ ਖੇਤੀਬਾੜੀ ਨਿਰਯਾਤ ਨੀਤੀ ਬਣਾਈ ਹੈ।

  • ਇਸ ਨਾਲ ਐਗਰੀਕਲਚਰ ਐਕਸਪੋਰਟ, 4 ਲੱਖ ਕਰੋੜ ਰੁਪਏ ਤੱਕ ਪਹੁੰਚਿਆ ਹੈ।

  • ਕਿਸਾਨਾਂ ਨੂੰ ਸਸਤੀ ਖਾਦ ਮਿਲੇ, ਇਸ ਦੇ ਲਈ 10 ਸਾਲਾਂ ਵਿੱਚ 11 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਗਏ ਹਨ।

  • ਮੇਰੀ ਸਰਕਾਰ ਨੇ ਪੌਣੇ ਦੋ ਲੱਖ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ (Pradhan Mantri Kisan Samriddhi Kendra) ਸਥਾਪਿਤ ਕੀਤੇ ਹਨ।

  • ਹੁਣ ਤੱਕ ਲਗਭਗ 8 ਹਜ਼ਾਰ ਕਿਸਾਨ ਉਤਪਾਦਕ ਸੰਘ- (FPO) ਬਣਾਏ ਜਾ ਚੁੱਕੇ ਹਨ।

  • ਮੇਰੀ ਸਰਕਾਰ ਖੇਤੀਬਾੜੀ ਵਿੱਚ ਸਹਿਕਾਰਤਾ ਨੂੰ ਹੁਲਾਰਾ ਦੇ ਰਹੀ ਹੈ। ਇਸ ਲਈ, ਦੇਸ਼ ਵਿੱਚ ਪਹਿਲੀ ਵਾਰ ਸਹਿਕਾਰਤਾ ਮੰਤਰਾਲਾ ਬਣਾਇਆ ਗਿਆ।

  • ਸਹਿਕਾਰੀ ਖੇਤਰ ਵਿੱਚ, ਦੁਨੀਆ ਦੀ ਸਭ ਤੋਂ ਬੜੀ ਅਨਾਜ ਭੰਡਾਰਣ ਯੋਜਨਾ ( Grain Storage plan) ਸ਼ੁਰੂ ਕੀਤੀ ਗਈ ਹੈ।

  • ਜਿਨ੍ਹਾਂ ਪਿੰਡਾਂ ਵਿੱਚ ਸਹਿਕਾਰੀ ਸਭਾਵਾਂ (ਕੋਆਪ੍ਰੇਟਿਵ ਸੋਸਾਇਟੀਆਂ) ਨਹੀਂ ਹਨ, ਉੱਥੇ 2 ਲੱਖ ਸਭਾਵਾਂ (ਸੋਸਾਇਟੀਆਂ) ਬਣਾਈਆਂ ਜਾ ਰਹੀਆਂ ਹਨ।

  • ਮੱਛੀ-ਪਾਲਣ ਖੇਤਰ ਵਿੱਚ 38 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਦੇ ਕਾਰਨ ਮੱਛੀ ਉਤਪਾਦਨ ਪਿਛਲੇ ਦਸ ਸਾਲ ਵਿੱਚ 95 ਪ੍ਰਤੀਸ਼ਤ ਮੀਟ੍ਰਿਕ ਟਨ ਤੋਂ ਵਧ ਕੇ 175 ਲੱਖ ਮੀਟ੍ਰਿਕ ਟਨ ਯਾਨੀ ਲਗਭਗ ਦੁੱਗਣਾ ਹੋ ਗਿਆ ਹੈ।

ਇਨਲੈਂਡ ਫਿਸ਼ਰੀਜ਼ ਦਾ ਉਤਪਾਦਨ 61 ਲੱਖ ਮੀਟ੍ਰਿਕ ਟਨ ਤੋਂ ਵਧ ਕੇ 131 ਲੱਖ ਮੀਟ੍ਰਿਕ ਟਨ ਹੋ ਗਿਆ।

  • ਮੱਛੀ-ਪਾਲਣ ਖੇਤਰ ਵਿੱਚ ਨਿਰਯਾਤ ਭੀ 30 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ 64 ਹਜ਼ਾਰ ਕਰੋੜ ਰੁਪਏ ਤੱਕ, ਯਾਨੀ ਦੁੱਗਣਾ ਤੋਂ ਜ਼ਿਆਦਾ ਵਧਿਆ ਹੈ।

∙          ਦੇਸ਼ ਵਿੱਚ ਪਹਿਲੀ ਵਾਰ ਪਸ਼ੂਪਾਲਕਾਂ ਅਤੇ ਮਛੁਆਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਦਿੱਤਾ ਗਿਆ ਹੈ।

  • ਪਿਛਲੇ ਦਹਾਕੇ ਵਿੱਚ, ਪ੍ਰਤੀ ਵਿਅਕਤੀ ਦੁੱਧ ਉਪਲਬਧਤਾ 40 ਪ੍ਰਤੀਸ਼ਤ ਵਧੀ ਹੈ।

∙          ਪਸ਼ੂਆਂ ਨੂੰ ਖੁਰਪਕਾ ਅਤੇ ਮੁੰਹਪਕਾ ਬਿਮਾਰੀਆਂ ਤੋਂ ਬਚਾਉਣ ਲਈ ਪਹਿਲੀ ਵਾਰ ਮੁਫ਼ਤ ਟੀਕਾਕਰਨ ਅਭਿਯਾਨ ਚਲਾ ਰਿਹਾ ਹੈ।

  • ਹੁਣ ਤੱਕ, ਚਾਰ ਪੜਾਵਾਂ ਵਿੱਚ, 50 ਕਰੋੜ ਤੋਂ ਜ਼ਿਆਦਾ ਟੀਕੇ (ਖੁਰਾਕਾਂ), ਪਸ਼ੂਆਂ ਨੂੰ ਦਿੱਤੇ( ਦਿੱਤੀਆਂ ਜਾ  ਚੁੱਕੀਆਂ) ਹਨ।

20.         ਜਨ ਕਲਿਆਣ ਦੀਆਂ ਇਹ ਜਿਤਨੀਆਂ ਭੀ ਯੋਜਨਾਵਾਂ ਹਨ, ਇਹ ਸਿਰਫ਼ ਸੁਵਿਧਾਵਾਂ ਭਰ ਨਹੀਂ ਹਨ।

         

ਇਨ੍ਹਾਂ ਦਾ ਦੇਸ਼ ਦੇ ਨਾਗਰਿਕਾਂ ਦੇ ਪੂਰੇ ਜੀਵਨ-ਚੱਕਰ ‘ਤੇ ਸਕਾਰਾਤਮਕ ਅਸਰ ਪੈ ਰਿਹਾ ਹੈ।

ਵਿਭਿੰਨ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੁਆਰਾ, ਮੇਰੀ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੈ।

ਇਨ੍ਹਾਂ ਦੇ ਪਰਿਣਾਮ ਬਹੁਤ ਹੀ ਪ੍ਰਭਾਵਕਾਰੀ ਹਨ ਅਤੇ ਗ਼ਰੀਬੀ ਨਾਲ ਲੜ ਰਹੇ ਦੁਨੀਆ ਦੇ ਹਰ ਦੇਸ਼ ਨੂੰ ਪ੍ਰੇਰਿਤ ਕਰਨ ਵਾਲੇ ਹਨ।

 

ਬੀਤੇ ਵਰ੍ਹਿਆਂ ਵਿੱਚ ਵਿਭਿੰਨ ਸੰਸਥਾਵਾਂ ਦੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ:

  • 11 ਕਰੋੜ ਪਖਾਨਿਆਂ ਦੇ ਨਿਰਮਾਣ ਅਤੇ ਖੁੱਲ੍ਹੇ ਵਿੱਚ ਸ਼ੌਚ ਬੰਦ ਹੋਣ ਨਾਲ, ਕਈ ਬਿਮਾਰੀਆਂ ਦੀ ਰੋਕਥਾਮ ਹੋਈ ਹੈ।

  • ਇਸ ਨਾਲ ਸ਼ਹਿਰੀ ਖੇਤਰ ਦੇ ਹਰ ਗ਼ਰੀਬ ਪਰਿਵਾਰ ਨੂੰ ਇਲਾਜ ‘ਤੇ ਪ੍ਰਤੀ ਵਰ੍ਹੇ 60 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਰਹੀ ਹੈ।

∙          ਪਾਇਪ ਨਾਲ ਸ਼ੁੱਧ ਪੀਣ ਵਾਲਾ ਪਾਣੀ ਮਿਲਣ ਨਾਲ ਭੀ ਪ੍ਰਤੀ ਵਰ੍ਹੇ ਲੱਖਾਂ ਬੱਚਿਆਂ ਦੀ ਜਾਨ ਬਚ ਰਹੀ ਹੈ।

  • ਪੀਐੱਮ ਆਵਾਸ ਯੋਜਨਾ ‘ਤੇ ਹੋਏ ਅਧਿਐਨ ਦੇ ਅਨੁਸਾਰ, ਪੱਕੇ ਘਰ ਨਾਲ ਪਰਿਵਾਰ ਦੀ ਸਮਾਜਿਕ ਪ੍ਰਤਿਸ਼ਠਾ ਅਤੇ ਗਰਿਮਾ ਵਧੀ ਹੈ।

∙          ਪੱਕੇ ਘਰਾਂ ਵਿੱਚ ਬੱਚਿਆਂ ਦੀ ਪੜ੍ਹਾਈ ਬਿਹਤਰ ਹੋਈ ਹੈ ਅਤੇ ਡ੍ਰੌਪ ਆਊਟ ਦੀ ਦਰ ਵਿੱਚ ਕਮੀ ਆਈ ਹੈ।

  • ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤਰਿਤਵ ਅਭਿਯਾਨ (Pradhan Mantri Surakshit Matritva Abhiyan) ਦੀ ਵਜ੍ਹਾ ਨਾਲ ਅੱਜ ਦੇਸ਼ ਵਿੱਚ ਸ਼ਤ-ਪ੍ਰਤੀਸ਼ਤ ਸੰਸਥਾਗਤ ਪ੍ਰਸਵ (ਜਣੇਪੇ)ਹੋ ਰਹੇ ਹਨ। ਇਸ ਵਜ੍ਹਾ ਨਾਲ ਮਾਤਾ ਮੌਤ ਦਰ ਵਿੱਚ ਭੀ ਭਾਰੀ ਗਿਰਾਵਟ ਆਈ ਹੈ।

  • ਇੱਕ ਹੋਰ ਅਧਿਐਨ ਦੇ ਅਨੁਸਾਰ, ਉੱਜਵਲਾ ਯੋਜਨਾ ਦੇ ਲਾਭਾਰਥੀ ਪਰਿਵਾਰਾਂ ਵਿੱਚ, ਗੰਭੀਰ ਬਿਮਾਰੀ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

21.         ਮੇਰੀ ਸਰਕਾਰ, ਮਾਨਵ ਕੇਂਦ੍ਰਿਤ ਵਿਕਾਸ ‘ਤੇ ਬਲ ਦੇ ਰਹੀ ਹੈ। ਸਾਡੇ ਲਈ ਹਰ ਨਾਗਰਿਕ ਦੀ ਗਰਿਮਾ ਸਰਬਉੱਚ ਹੈ। ਇਹੀ ਸਮਾਜਿਕ ਨਿਆਂ ਦੀ ਸਾਡੀ ਧਾਰਨਾ ਹੈ। ਭਾਰਤ ਦੇ ਸੰਵਿਧਾਨ ਦੇ ਹਰ ਅਨੁਛੇਦ ਦਾ ਸੰਦੇਸ਼ ਭੀ ਇਹੀ ਹੈ।

         

ਸਾਡੇ ਇੱਥੇ ਲੰਬੇ ਸਮੇਂ ਤੱਕ ਸਿਰਫ਼ ਅਧਿਕਾਰਾਂ ‘ਤੇ ਚਰਚਾ ਹੁੰਦੀ ਸੀ। ਅਸੀਂ ਸਰਕਾਰ ਦੇ ਕਰਤੱਵਾਂ ‘ਤੇ ਭੀ ਬਲ ਦਿੱਤਾ। ਇਸ ਨਾਲ ਨਾਗਰਿਕਾਂ ਵਿੱਚ ਭੀ ਕਰਤੱਵ-ਭਾਵ ਜਾਗਿਆ। ਅੱਜ ਆਪਣੇ-ਆਪਣੇ ਕਰਤੱਵ ਦੇ ਪਾਲਨ ਨਾਲ ਹਰ ਅਧਿਕਾਰ ਦੀ ਗਰੰਟੀ ਦਾ ਭਾਵ ਜਾਗਰਿਤ ਹੋਇਆ ਹੈ।

         

ਮੇਰੀ ਸਰਕਾਰ ਨੇ ਉਨ੍ਹਾਂ ਦੀ ਭੀ ਸੁਧ ਲਈ ਹੈ, ਜੋ ਹੁਣ ਤੱਕ ਵਿਕਾਸ ਦੀ ਧਾਰਾ ਤੋਂ ਦੂਰ ਰਹੇ ਹਨ। ਅਜਿਹੇ ਹਜ਼ਾਰਾਂ ਆਦਿਵਾਸੀ ਪਿੰਡ ਹਨ ਜਿੱਥੇ ਬੀਤੇ 10 ਵਰ੍ਹਿਆਂ ਵਿੱਚ ਪਹਿਲੀ ਵਾਰ ਬਿਜਲੀ ਅਤੇ ਸੜਕ ਪਹੁੰਚੀ ਹੈ। ਲੱਖਾਂ ਆਦਿਵਾਸੀ ਪਰਿਵਾਰਾਂ ਨੂੰ ਹੁਣ ਜਾ ਕੇ ਪਾਇਪ ਤੋਂ ਸ਼ੁੱਧ ਪਾਣੀ ਮਿਲਣਾ ਸ਼ੁਰੂ ਹੋਇਆ ਹੈ। ਵਿਸ਼ੇਸ਼ ਅਭਿਯਾਨ ਦੇ ਤਹਿਤ ਮੇਰੀ ਸਰਕਾਰ, ਹਜ਼ਾਰਾਂ ਆਦਿਵਾਸੀ ਬਹੁਲ ਪਿੰਡਾਂ ਵਿੱਚ 4G ਇੰਟਰਨੈੱਟ ਸੁਵਿਧਾ ਭੀ ਪਹੁੰਚਾ ਰਹੀ ਹੈ। ਵਨ ਧਨ ਕੇਂਦਰਾਂ (Van Dhan Kendras) ਦੀ ਸਥਾਪਨਾ ਅਤੇ 90 ਤੋਂ ਜ਼ਿਆਦਾ ਵਣ-ਉਪਜ ‘ਤੇ MSP ਦਿੱਤੇ ਜਾਣ ਨਾਲ, ਆਦਿਵਾਸੀਆਂ ਨੂੰ ਬਹੁਤ ਲਾਭ ਹੋਇਆ ਹੈ।

 

         

ਮੇਰੀ ਸਰਕਾਰ ਨੇ ਪਹਿਲੀ ਵਾਰ, ਜਨਜਾਤੀਆਂ ਵਿੱਚ ਭੀ ਸਭ ਤੋਂ ਪਿਛੜੀਆਂ ਜਨਜਾਤੀਆਂ ਦੀ ਸੁਧ ਲਈ ਹੈ। ਉਨ੍ਹਾਂ ਦੇ ਲਈ ਲਗਭਗ 24 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਜਨਮਨ ਯੋਜਨਾ ਬਣਾਈ ਹੈ। ਆਦਿਵਾਸੀ ਪਰਿਵਾਰਾਂ ਦੀਆਂ ਅਨੇਕ ਪੀੜ੍ਹੀਆਂ ਸਿਕਲ ਸੈੱਲ ਅਨੀਮੀਆ ਤੋਂ ਪੀੜਿਤ ਰਹੀਆਂ ਹਨ। ਪਹਿਲੀ ਵਾਰ ਇਸ ਦੇ ਲਈ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਹੁਣ ਤੱਕ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਦਿਵਯਾਂਗਜਨਾਂ (Divyangjan) ਦੇ ਲਈ ਭੀ ਮੇਰੀ ਸਰਕਾਰ ਨੇ ਸੁਗਮਯ ਭਾਰਤ ਅਭਿਯਾਨ (Sugamya Bharat Abhiyan) ਚਲਾਇਆ ਹੈ। ਨਾਲ ਹੀ, ਭਾਰਤੀ ਸਾਂਕੇਤਿਕ ਭਾਸ਼ਾ ਵਿੱਚ ਪਾਠ ਪੁਸਤਕਾਂ ਉਪਲਬਧ ਕਰਵਾਈਆਂ ਹਨ।

ਟ੍ਰਾਂਸਜੈਂਡਰ ਵਿਅਕਤੀਆਂ ਨੂੰ ਸਮਾਜ ਵਿੱਚ ਸਨਮਾਨਜਨਕ ਸਥਾਨ ਦਿਵਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੰਭਾਲ਼ ਲਈ ਭੀ ਕਾਨੂੰਨ ਬਣਾਇਆ ਗਿਆ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

22.         ਸਾਡੇ ਇੱਥੇ ਵਿਸ਼ਵਕਰਮਾ ਪਰਿਵਾਰਾਂ ਦੇ ਬਿਨਾ, ਦੈਨਿਕ ਜੀਵਨ ਦੀ ਕਲਪਨਾ ਭੀ ਮੁਸ਼ਕਿਲ ਹੈ। ਇਹ ਪਰਿਵਾਰ, ਪੀੜ੍ਹੀ ਦਰ ਪੀੜ੍ਹੀ, ਆਪਣੇ ਕੌਸ਼ਲ ਨੂੰ ਅੱਗੇ ਵਧਾਉਂਦੇ ਹਨ। ਲੇਕਿਨ ਸਰਕਾਰੀ ਮਦਦ ਦੇ ਅਭਾਵ ਵਿੱਚ,ਸਾਡੇ ਵਿਸ਼ਵਕਰਮਾ ਸਾਥੀ ਬੁਰੀ ਸਥਿਤੀ ‘ਤੋਂ ਗੁਜਰ ਰਹੇ ਸਨ। ਮੇਰੀ ਸਰਕਾਰ ਨੇ ਅਜਿਹੇ ਵਿਸ਼ਵਕਰਮਾ ਪਰਿਵਾਰਾਂ ਦੀ ਭੀ ਸੁਧ ਲਈ ਹੈ। ਹੁਣ ਤੱਕ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ 84 ਲੱਖ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਹਨ।

 

ਰੇਹੜੀ-ਠੇਲੇ ਫੁਟਪਾਥ ‘ਤੇ ਕੰਮ ਕਰਨ ਵਾਲੇ ਸਾਥੀ ਭੀ ਦਹਾਕਿਆਂ ਤੋਂ ਆਪਣੇ ਹਾਲ ‘ਤੇ ਛੱਡ ਦਿੱਤੇ ਗਏ ਸਨ। ਮੇਰੀ ਸਰਕਾਰ ਨੇ, ਪੀਐੱਮ-ਸਵਨਿਧੀ ਯੋਜਨਾ ਦੁਆਰਾ ਉਨ੍ਹਾਂ ਨੂੰ ਬੈਂਕਿੰਗ ਨਾਲ ਜੋੜਿਆ। ਇਸ ਯੋਜਨਾ ਦੇ ਤਹਿਤ, ਹੁਣ ਤੱਕ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਦੇ ਲੋਨ ਦਿੱਤੇ ਜਾ ਚੁੱਕੇ ਹਨ। ਸਰਕਾਰ ਨੇ ਇਨ੍ਹਾਂ ‘ਤੇ ਭਰੋਸ਼ਾ ਕਰਦੇ ਹੋਏ, ਬਿਨਾਂ collateral ਦੇ ਰਿਣ (Loans) ਦਿੱਤਾ। ਉਸ ਭਰੋਸੇ ਨੂੰ ਮਜ਼ਬੂਤ ਕਰਦੇ ਹੋਏ, ਜ਼ਿਆਦਾਤਰ ਲੋਕਾਂ ਨੇ ਰਿਣ ਤਾਂ ਵਾਪਸ ਕੀਤਾ ਹੀ, ਅਗਲੀ ਕਿਸ਼ਤ ਦਾ ਭੀ ਲਾਭ ਉਠਾਇਆ। ਇਸ ਯੋਜਨਾ ਦੇ ਅਧਿਕਤਰ ਲਾਭਾਰਥੀ ਦਲਿਤ, ਪਿਛੜੇ, ਆਦਿਵਾਸੀ ਅਤੇ ਮਹਿਲਾਵਾਂ ਹਨ।

 

ਮਾਣਯੋਗ ਮੈਂਬਰ ਸਾਹਿਬਾਨ,

 

23.          “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦੇ ਮੰਤਰ ‘ਤੇ ਚਲ ਰਹੀ ਮੇਰੀ ਸਰਕਾਰ ਸਮਾਜ ਦੇ ਹਰ ਵਰਗ ਨੂੰ ਉਚਿਤ ਅਵਸਰ ਦੇਣ ਵਿੱਚ ਜੁਟੀ ਹੈ।

∙          ਪਹਿਲੀ ਵਾਰ ਆਮ ਵਰਗ ਦੇ ਗ਼ਰੀਬਾਂ ਨੂੰ ਰਿਜ਼ਰਵੇਸ਼ਨ ਦੀ ਸੁਵਿਧਾ ਦਿੱਤੀ ਗਈ।

  • ਮੈਡੀਕਲ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਲਈ ਓਬੀਸੀ ਦੇ ਕੇਂਦਰੀ ਕੋਟੇ ਦੇ ਤਹਿਤ ਦਾਖਲੇ ਵਿੱਚ 27 ਪ੍ਰਤੀਸ਼ਤ ਰਿਜ਼ਰਵੇਸ਼ਨ ਸੁਨਿਸ਼ਚਿਤ ਕੀਤੀ ਗਈ।

∙          ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ।

  • ਮੇਰੀ ਸਰਕਾਰ ਨੇ ਬਾਬਾ ਸਾਹੇਬ ਅੰਬੇਡਕਰ ਨਾਲ ਜੁੜੇ 5 ਸਥਾਨਾਂ ਨੂੰ ਪੰਚਤੀਰਥ (Panchteerth) ਦੇ ਰੂਪ ਵਿੱਚ ਵਿਕਸਿਤ ਕੀਤਾ।

  • ਅੱਜ ਦੇਸ਼ ਭਰ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ ਲਈ ਸਮਰਪਿਤ 10 ਮਿਊਜ਼ੀਅਮ ਬਣਾਏ ਜਾ ਰਹੇ ਹਨ।

 

ਮਾਣਯੋਗ ਮੈਂਬਰ ਸਾਹਿਬਾਨ,

 

24.         ਮੇਰੀ ਸਰਕਾਰ ਨੇ ਐਸੇ ਖੇਤਰਾਂ ਨੂੰ ਭੀ ਪਹਿਲੀ ਵਾਰ ਵਿਕਾਸ ਨਾਲ ਜੋੜਿਆ ਹੈ ਜੋ ਦਹਾਕਿਆਂ ਤੱਕ ਅਣਗੌਲੇ ਰਹੇ। ਸਾਡੀਆਂ ਸੀਮਾਵਾਂ ਨਾਲ ਲਗਦੇ ਪਿੰਡਾਂ ਨੂੰ ਦੇਸ਼ ਦਾ ਅੰਤਿਮ ਪਿੰਡ ਮੰਨਿਆ ਜਾਂਦਾ ਸੀ। ਮੇਰੀ ਸਰਕਾਰ ਨੇ, ਇਨ੍ਹਾਂ ਨੂੰ ਦੇਸ਼ ਦਾ ਪਹਿਲਾ ਪਿੰਡ ਬਣਾਇਆ। ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ (Vibrant Village Programme ) ਸ਼ੁਰੂ ਕੀਤਾ ਗਿਆ ਹੈ।

ਅੰਡੇਮਾਨ-ਨਿਕੋਬਾਰ ਅਤੇ ਲਕਸ਼ਦ੍ਵੀਪ ਜਿਹੇ ਸਾਡੇ ਦੂਰ-ਸੁਦੂਰ ਦੇ ਦ੍ਵੀਪ-ਸਮੂਹ ਭੀ ਵਿਕਾਸ ਤੋਂ ਵੰਚਿਤ ਸਨ। ਮੇਰੀ ਸਰਕਾਰ ਨੇ, ਇਨ੍ਹਾਂ ਦ੍ਵੀਪਾਂ ਵਿੱਚ ਭੀ, ਆਧੁਨਿਕ ਸੁਵਿਧਾਵਾਂ ਦਾ ਨਿਰਮਾਣ ਕੀਤਾ। ਉੱਥੇ ਸੜਕ, ਹਵਾਈ ਸੰਪਰਕ (ਏਅਰ ਕਨੈਕਟੀਵਿਟੀ) ਅਤੇ ਤੇਜ਼ ਇੰਟਰਨੈੱਟ ਦੀਆਂ ਸੁਵਿਧਾਵਾਂ ਪਹੁੰਚਾਈਆਂ। ਕੁਝ ਸਪਤਾਹ ਪਹਿਲਾਂ ਹੀ, ਲਕਸ਼ਦ੍ਵੀਪ ਨੂੰ ਭੀ ਅੰਡਰ ਵਾਟਰ ਔਪਟੀਕਲ ਫਾਇਬਰ ਨਾਲ ਜੋੜਿਆ ਗਿਆ ਹੈ। ਇਸ ਨਾਲ ਸਥਾਨਕ ਲੋਕਾਂ ਦੇ ਨਾਲ ਹੀ, ਟੂਰਿਸਟਾਂ ਨੂੰ ਭੀ ਸੁਵਿਧਾ ਹੋਵੇਗੀ।

 

ਮੇਰੀ ਸਰਕਾਰ ਦੁਆਰਾ, ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੇ ਤਹਿਤ, ਦੇਸ਼ ਦੇ ਸੌ ਤੋਂ ਅਧਿਕ ਜ਼ਿਲ੍ਹਿਆਂ ਵਿੱਚ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਪ੍ਰੋਗਰਾਮ ਦੀ ਸਫ਼ਲਤਾ ਨੂੰ ਦੇਖਦੇ ਹੋਏ, ਮੇਰੀ ਸਰਕਾਰ ਨੇ, ਖ਼ਾਹਿਸ਼ੀ ਬਲਾਕ ਪ੍ਰੋਗਰਾਮ ਭੀ ਸ਼ੁਰੂ ਕੀਤਾ ਹੈ। ਇਸ ਨਾਲ ਦੇਸ਼ ਦੇ ਉਨ੍ਹਾਂ ਬਲਾਕਾਂ ਵਿੱਚ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਪਿੱਛੇ ਛੁਟ ਗਏ ਸਨ।

 

ਮਾਣਯੋਗ ਮੈਂਬਰ ਸਾਹਿਬਾਨ,

 

25.         ਮੇਰੀ ਸਰਕਾਰ ਅੱਜ ਪੂਰੀ ਸੀਮਾ ‘ਤੇ ਆਧੁਨਿਕ ਇਨਫ੍ਰਾਸਟ੍ਰਕਚਰ ਬਣਾ ਰਹੀ ਹੈ। ਇਹ ਕੰਮ ਬਹੁਤ ਪਹਿਲਾਂ ਹੀ, ਪ੍ਰਾਥਮਿਕਤਾ ਦੇ ਅਧਾਰ ‘ਤੇ ਹੋ ਜਾਣਾ ਚਾਹੀਦਾ ਸੀ। ਆਤੰਕਵਾਦ ਹੋਵੇ ਜਾਂ ਵਿਸਤਾਰਵਾਦ, ਸਾਡੀਆਂ ਸੈਨਾਵਾਂ ਅੱਜ “ਜੈਸੇ ਕੋ ਤੈਸਾ” ਦੀ ਨੀਤੀ ਦੇ ਨਾਲ ਜਵਾਬ ਦੇ ਰਹੀਆਂ ਹਨ।

 

ਅੰਦਰੂਨੀ ਸ਼ਾਂਤੀ ਲਈ ਮੇਰੀ ਸਰਕਾਰ ਦੇ ਪ੍ਰਯਾਸਾਂ ਦੇ ਸਾਰਥਕ ਪਰਿਣਾਮ ਸਾਡੇ ਸਾਹਮਣੇ ਹਨ।

 

∙          ਜੰਮੂ-ਕਸ਼ਮੀਰ ਵਿੱਚ ਅੱਜ ਸੁਰੱਖਿਆ ਦਾ ਵਾਤਾਵਰਣ ਹੈ।

  • ਅੱਜ ਉੱਥੇ ਹੜਤਾਲ ਦਾ ਸੰਨਾਟਾ ਨਹੀਂ, ਭੀੜ ਭਰੇ ਬਜ਼ਾਰ ਦੀ ਚਹਿਲ-ਪਹਿਲ ਹੈ।

  • ਨੌਰਥ-ਈਸਟ ਵਿੱਚ ਵੱਖਵਾਦ ਦੀਆਂ ਘਟਨਾਵਾਂ ਵਿੱਚ ਭਾਰੀ ਕਮੀ ਆਈ ਹੈ।

  • ਕਈ ਸੰਗਠਨਾਂ ਨੇ ਸਥਾਈ ਸ਼ਾਂਤੀ ਦੀ ਤਰਫ਼ ਕਦਮ ਵਧਾਏ ਹਨ।

  • ਨਕਸਲਵਾਦ ਤੋਂ ਪ੍ਰਭਾਵਿਤ ਖੇਤਰ ਘਟੇ ਹਨ ਅਤੇ ਨਕਸਲੀ ਹਿੰਸਾ ਵਿੱਚ ਭੀ ਭਾਰੀ ਗਿਰਾਵਟ ਹੋਈ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

 

26.         ਭਾਰਤ ਦੇ ਲਈ, ਇਹ ਸਮਾਂ ਆਉਣ ਵਾਲੀਆਂ ਸਦੀਆਂ ਦਾ ਭਵਿੱਖ ਲਿਖਣ ਦਾ ਹੈ। ਸਾਡੇ ਪੂਰਵਜਾਂ ਨੇ ਹਜ਼ਾਰਾਂ ਵਰ੍ਹਿਆਂ ਦੀ ਇੱਕ ਵਿਰਾਸਤ ਸਾਡੇ ਲਈ ਛੱਡੀ ਹੈ। ਆਪਣੇ ਪੂਰਵਜਾਂ ਦੀਆਂ ਸੌਗਾਤਾਂ ਨੂੰ ਅੱਜ ਭੀ ਅਸੀਂ ਬੜੇ ਗੌਰਵ ਦੇ ਨਾਲ ਯਾਦ ਕਰਦੇ ਹਾਂ। ਅੱਜ ਦੀ ਪੀੜ੍ਹੀ ਨੂੰ ਭੀ ਐਸੀ ਵਿਰਾਸਤ ਬਣਾਉਣੀ ਹੈ ਜੋ ਸਦੀਆਂ ਤੱਕ ਯਾਦ ਰੱਖੀ ਜਾਵੇ।

ਇਸ ਲਈ, ਮੇਰੀ ਸਰਕਾਰ ਅੱਜ ਇੱਕ ਬੜੇ ਵਿਜ਼ਨ ‘ਤੇ ਕੰਮ ਕਰ ਰਹੀ ਹੈ।

           

         

ਇਸ ਵਿਜ਼ਨ ਵਿੱਚ ਆਉਣ ਵਾਲੇ 5 ਵਰ੍ਹੇ ਦਾ ਪ੍ਰੋਗਰਾਮ ਭੀ ਹੈ। ਇਸ ਵਿੱਚ ਆਉਣ ਵਾਲੇ 25 ਸਾਲ ਦਾ ਰੋਡਮੈਪ ਭੀ ਹੈ। ਸਾਡੇ ਲਈ ਵਿਕਸਿਤ ਭਾਰਤ ਸਿਰਫ਼ ਆਰਥਿਕ ਸਮ੍ਰਿੱਧੀ ਤੱਕ ਸੀਮਿਤ ਨਹੀਂ ਹੈ। ਅਸੀਂ ਸਮਾਜਿਕ, ਸੱਭਿਆਚਾਰਕ ਅਤੇ ਸਾਮਰਿਕ (ਰਣਨੀਤਕ) ਤਾਕਤ ਨੂੰ ਭੀ ਉਤਨਾ ਹੀ ਮਹੱਤਵ ਦੇ ਰਹੇ ਹਾਂ। ਇਨ੍ਹਾਂ ਦੇ ਬਿਨਾ ਵਿਕਾਸ ਅਤੇ ਆਰਥਿਕ ਸਮ੍ਰਿੱਧੀ ਸਥਾਈ ਨਹੀਂ ਰਹਿ ਸਕਦੀ। ਬੀਤੇ ਦਹਾਕੇ ਦੇ ਫੈਸਲੇ ਭੀ, ਇਸੀ ਉਦੇਸ਼ ਨਾਲ ਲਏ ਗਏ ਹਨ। ਅੱਜ ਭੀ ਅਨੇਕ ਕਦਮ ਇਸੇ ਲਕਸ਼ ਦੇ ਨਾਲ ਉਠਾਏ ਜਾ ਰਹੇ ਹਨ।

 

ਮਾਣਯੋਗ ਮੈਂਬਰ (ਸਾਹਿਬਾਨ), 

27.ਭਾਰਤ ਦੇ ਤੇਜ਼ ਵਿਕਾਸ ਨੂੰ ਲੈ ਕੇ, ਅੱਜ ਦੁਨੀਆ ਦੀ ਹਰ ਏਜੰਸੀ ਆਸਵੰਦ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਜੋ ਭੀ ਆਕਲਨ (ਮੁੱਲਾਂਕਣ) ਕਰ ਰਹੀਆਂ ਹਨ, ਉਨ੍ਹਾਂ ਦਾ ਅਧਾਰ ਭਾਰਤ ਦੀਆਂ ਨੀਤੀਆਂ ਹਨ। ਇਨਫ੍ਰਾਸਟ੍ਰਕਚਰ ਵਿੱਚ ਰਿਕਾਰਡ ਨਿਵੇਸ਼ ਅਤੇ ਪਾਲਿਸੀ ਰਿਫਾਰਮ, ਨਿਵੇਸ਼ਕਾਂ ਦਾ ਵਿਸ਼ਵਾਸ ਹੋਰ ਵਧਾ ਰਹੇ ਹਨ। ਪੂਰਨ ਬਹੁਮਤ ਵਾਲੀ ਸਥਿਰ ਅਤੇ ਮਜ਼ਬੂਤ ਸਰਕਾਰ ਦੇ ਲਈ ਭਾਰਤੀਆਂ ਦਾ ਸੰਕਲਪ ਭੀ ਦੁਨੀਆ ਨੂੰ ਨਵਾਂ ਭਰੋਸਾ ਦੇ ਰਿਹਾ ਹੈ।

 

         

ਅੱਜ ਦੁਨੀਆ ਨੂੰ ਵਿਸ਼ਵਾਸ ਹੈ ਕਿ ਭਾਰਤ ਹੀ ਗਲੋਬਲ ਸਪਲਾਈ ਚੇਨ ਨੂੰ ਸਸ਼ਕਤ ਕਰ ਸਕਦਾ ਹੈ। ਇਸ ਲਈ ਭਾਰਤ ਭੀ ਅੱਜ ਇਸ ਦੇ ਲਈ ਬੜੇ ਕਦਮ ਉਠਾ ਰਿਹਾ ਹੈ। ਦੇਸ਼ ਵਿੱਚ MSMEs ਦਾ ਇੱਕ ਮਜ਼ਬੂਤ ਨੈੱਟਵਰਕ ਬਣਾਇਆ ਜਾ ਰਿਹਾ ਹੈ।

 

         

ਮੇਰੀ ਸਰਕਾਰ ਨੇ 14 ਸੈਕਟਰਸ ਦੇ ਲਈ PLI ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ਦੇ ਤਹਿਤ ਹੁਣ ਤੱਕ ਲਗਭਗ 9 ਲੱਖ ਕਰੋੜ ਰੁਪਏ ਦਾ ਉਤਪਾਦਨ ਹੋ ਚੁੱਕਿਆ ਹੈ। ਇਸ ਨਾਲ ਦੇਸ਼ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣੇ ਹਨ।         

PLI ਨਾਲ ਇਲੈਕਟ੍ਰੌਨਿਕ, ਫਾਰਮਾ, ਫੂਡ ਪ੍ਰੋਸੈੱਸਿੰਗ ਅਤੇ ਮੈਡੀਕਲ ਡਿਵਾਇਸ ਦੇ ਸੈਕਟਰਾਂ ਵਿੱਚ ਭੀ ਲਾਭ ਹੋ ਰਿਹਾ ਹੈ। ਮੈਡੀਕਲ ਡਿਵਾਇਸਾਂ ਨਾਲ ਜੁੜੇ ਦਰਜਨਾਂ ਪ੍ਰੋਜੈਕਟਸ ਵਿੱਚ ਉਤਪਾਦਨ ਸ਼ੁਰੂ ਹੋ ਚੁੱਕਿਆ ਹੈ। ਮੇਰੀ ਸਰਕਾਰ ਨੇ ਦੇਸ਼ ਵਿੱਚ 3 ਬਲਕ ਡ੍ਰੱਗ ਪਾਰਕ ਭੀ ਬਣਾਏ ਹਨ। 

 

ਮਾਣਯੋਗ ਮੈਂਬਰ ਸਾਹਿਬਾਨ,

28. ਅੱਜ ਮੇਡ ਇਨ ਇੰਡੀਆ ਇੱਕ ਗਲੋਬਲ ਬ੍ਰਾਂਡ ਬਣ ਚੁੱਕਿਆ ਹੈ। ਮੇਕ ਇਨ ਇੰਡੀਆ ਨੂੰ ਲੈ ਕੇ ਅੱਜ ਦੁਨੀਆ ਆਕਰਸ਼ਿਤ ਹੋ ਰਹੀ ਹੈ। “ਆਤਮਨਿਰਭਰ ਭਾਰਤ”(Atma Nirbhar Bharat) ਦੇ ਲਕਸ਼ ਨੂੰ ਦੁਨੀਆ ਸਮਝ ਰਹੀ ਹੈ। ਅੱਜ ਦੁਨੀਆ ਭਰ ਦੀਆਂ ਕੰਪਨੀਆਂ ਭਾਰਤ ਵਿੱਚ ਨਵੇਂ ਸੈਕਟਰਸ ਨੂੰ ਲੈ ਕੇ ਉਤਸ਼ਾਹਿਤ ਹਨ। ਸੈਮੀ ਕੰਡਕਟਰ ਸੈਕਟਰ ਵਿੱਚ ਹੋ ਰਿਹਾ ਨਿਵੇਸ਼ ਇਸ ਦੀ ਉਦਾਹਰਣ ਹੈ।  ਸੈਮੀ ਕੰਡਕਟਰ ਸੈਕਟਰ ਨਾਲ ਇਲੈਕਟ੍ਰੌਨਿਕਸ ਅਤੇ ਆਰਟੋਮੋਬਾਈਲ ਸੈਕਟਰ ਨੂੰ ਭੀ ਬਹੁਤ ਲਾਭ ਹੋਵੇਗਾ। 

         

ਮੇਰੀ ਸਰਕਾਰ ਅੱਜ ਗ੍ਰੀਨ ਮੋਬਿਲਿਟੀ ਨੂੰ ਬਹੁਤ ਪ੍ਰੋਤਸਾਹਨ ਦੇ ਰਹੀ ਹੈ। ਬੀਤੇ ਕੁਝ ਸਾਲਾਂ ਵਿੱਚ ਹੀ ਦੇਸ਼ ਵਿੱਚ ਲੱਖਾਂ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਹੋਇਆ ਹੈ। ਹੁਣ ਤਾਂ ਅਸੀਂ ਭਾਰਤ ਵਿੱਚ ਹੀ ਬੜੇ ਹਵਾਈ ਜਹਾਜ਼ ਦੀ ਮੈਨੂਫੈਕਚਰਿੰਗ ਦੇ ਲਈ ਭੀ ਕਦਮ ਵਧਾ ਚੁੱਕੇ ਹਾਂ। ਆਉਣ ਵਾਲੇ ਸਮੇਂ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਕਰੋੜਾਂ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਹੋਵੇਗੀ।

 

ਮਾਣਯੋਗ ਮੈਂਬਰ ਸਾਹਿਬਾਨ,

 

29. ਵਿਸ਼ਵ ਵਿੱਚ ਅੱਜ ਐਸੇ ਉਤਪਾਦਾਂ ਦੀ ਵਿਸ਼ੇਸ਼ ਮੰਗ ਹੈ, ਜੋ ਵਾਤਾਵਰਣ ਦੇ ਅਨੁਕੂਲ ਹੋਣ। ਇਸ ਲਈ ਮੇਰੀ ਸਰਕਾਰ , zero effect zero defect ‘ਤੇ ਬਲ ਦੇ ਰਹੀ ਹੈ। ਅੱਜ ਗ੍ਰੀਨ ਐਨਰਜੀ ‘ਤੇ ਸਾਡਾ ਬਹੁਤ ਫੋਕਸ ਹੈ।

∙          10 ਵਰ੍ਹਿਆਂ ਵਿੱਚ non-fossil fuel ‘ਤੇ ਅਧਾਰਿਤ ਊਰਜਾ ਸਮਰੱਥਾ 81 ਗੀਗਾਵਾਟ ਤੋਂ ਵਧ ਕੇ 188 ਗੀਗਾਵਾਟ ਹੋ ਚੁੱਕੀ ਹੈ।

∙         ਇਸ ਦੌਰਾਨ ਸੋਲਰ ਪਾਵਰ ਕਪੈਸਿਟੀ ਵਿੱਚ 26 ਗੁਣਾ ਵਾਧਾ ਹੋਇਆ ਹੈ।

∙         ਇਸੇ ਤਰ੍ਹਾਂ , Wind power capacity ਦੌਗੁਣੀ ਹੋ ਗਈ ਹੈ।

∙         Renewable Energy Installed Capacity ਦੀ ਦ੍ਰਿਸ਼ਟੀ ਤੋਂ ਅਸੀਂ  ਦੁਨੀਆ  ਵਿੱਚ ਚੌਥੇ ਨੰਬਰ ‘ਤੇ ਹਾਂ।

∙         Wind Power capacity ਵਿੱਚ ਭੀ ਅਸੀਂ ਚੌਥੇ ਨੰਬਰ ‘ਤੇ ਹਾਂ।

∙         Solar Power capacity ਵਿੱਚ ਅਸੀਂ ਪੰਜਵੇਂ ਨੰਬਰ ‘ਤੇ ਹਾਂ।

∙         ਭਾਰਤ ਨੇ 2030 ਤੱਕ ਆਪਣੀ ਸਥਾਪਿਤ ਸਮਰੱਥਾ ਦਾ 50 ਪ੍ਰਤੀਸ਼ਤ non-fossil fuel ਨੂੰ ਪੂਰਾ ਕਰਨ ਦਾ ਲਕਸ਼ ਰੱਖਿਆ ਹੈ।

∙         ਬੀਤੇ 10 ਸਾਲਾਂ ਵਿੱਚ 11 ਨਵੇਂ ਸੋਲਰ ਪਾਰਕ ਬਣ ਚੁੱਕੇ ਹਨ। 9 ਸੋਲਰ ਪਾਰਕਾਂ ‘ਤੇ ਅੱਜ ਕੰਮ ਚਲ ਰਿਹਾ ਹੈ।

∙         ਕੁਝ ਦਿਨ ਪਹਿਲੇ ਹੀ ਘਰ ਦੀ ਛੱਤ ‘ਤੇ ਸੋਲਰ ਐਨਰਜੀ ਉਪਲਬਧ ਕਰਵਾਉਣ ਦੇ ਲਈ ਇੱਕ ਨਵੀਂ ਯੋਜਨਾ ਘੋਸ਼ਿਤ ਕੀਤੀ ਗਈ ਹੈ। ਇਸ ਦੇ ਤਹਿਤ 1 ਕਰੋੜ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇਗੀ। ਇਸ ਨਾਲ ਬਿਜਲੀ ਦਾ  ਬਿਲ ਭੀ ਘੱਟ ਹੋਵੇਗਾ ਅਤੇ ਅਤਿਰਿਕਤ ਬਿਜਲੀ ਦੀ ਖਰੀਦ ਬਿਜਲੀ ਬਜ਼ਾਰ ਵਿੱਚ ਕੀਤੀ ਜਾਵੇਗੀ।

∙         ਪਰਮਾਣੂ ਊਰਜਾ ਦੇ ਖੇਤਰ ਵਿੱਚ ਭੀ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੇਰੀ ਸਰਕਾਰ ਨੇ 10 ਨਵੇਂ ਪਰਮਾਣੂ ਊਰਜਾ  ਪਲਾਟਾਂ ਨੂੰ ਸਵੀਕ੍ਰਿਤੀ ਦਿੱਤੀ ਹੈ।

∙         ਹਾਈਡ੍ਰੋਜਨ ਐਨਰਜੀ ਦੇ ਖੇਤਰ ਵਿੱਚ ਭੀ ਭਾਰਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਅਸੀਂ ਹੁਣ ਤੱਕ ਲੱਦਾਖ ਅਤੇ ਦਮਨ-ਦੀਵ ਵਿੱਚ ਦੋ ਪ੍ਰੋਜੈਕਟ ਸ਼ੁਰੂ ਕਰ ਚੁੱਕੇ ਹਾਂ।

ਮੇਰੀ ਸਰਕਾਰ ਨੇ ਈਥੇਨੌਲ ਦੇ ਖੇਤਰ ਵਿੱਚ ਅਭੂਤਪੂਰਵ ਕੰਮ ਕੀਤਾ ਹੈ। ਦੇਸ਼, 12 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਲਕਸ਼ ਹਾਸਲ ਕਰ ਚੁੱਕਿਆ ਹੈ। ਬਹੁਤ ਹੀ ਜਲਦੀ, 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਟਾਰਗਟ ਭੀ ਪੂਰਾ ਹੋਣ ਵਾਲਾ ਹੈ। ਇਸ ਨਾਲ ਸਾਡੇ ਕਿਸਾਨਾਂ ਦੀ ਆਮਦਨ ਵਧੇਗੀ। ਹੁਣ ਤੱਕ ਸਰਕਾਰੀ ਕੰਪਨੀਆਂ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਈਥੇਨੌਲ ਖਰੀਦ ਚੁੱਕੀਆਂ ਹਨ। ਇਨ੍ਹਾਂ ਸਾਰੇ ਪ੍ਰਯਾਸਾਂ ਨਾਲ ਆਪਣੀਆਂ ਊਰਜਾ ਜ਼ਰੂਰਤਾਂ ਦੇ ਲਈ ਵਿਦੇਸ਼ਾਂ ‘ਤੇ ਨਿਰਭਰਤਾ ਘੱਟ ਹੋਵੇਗੀ। ਕੁਝ ਦਿਨ ਪਹਿਲੇ ਹੀ, ਬੰਗਾਲ ਦੀ ਖਾੜੀ ਵਿੱਚ ਇੱਕ ਨਵੇਂ ਬਲਾਕ ਵਿੱਚ ਤੇਲ ਉਤਪਾਦਨ ਸ਼ੁਰੂ ਹੋਇਆ ਹੈ। ਇਹ ਦੇਸ਼ ਦੇ ਲਈ ਇੱਕ ਬੜੀ ਸਫ਼ਲਤਾ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

30.ਧਰਤੀ ਵਿੱਚ ਮਹੱਤਵਪੂਰਨ ਖਣਿਜਾਂ ਦੀ ਮਾਤਰਾ ਸੀਮਿਤ ਹੈ। ਇਸ ਲਈ ਮੇਰੀ ਸਰਕਾਰ ਸਰਕੁਲਰ ਇਕੌਨਮੀ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਭਾਰਤ ਦੀ ਪਹਿਲੀ ਵ੍ਹੀਕਲ ਸਕ੍ਰੈਪੇਜ ਪਾਲਿਸੀ (Vehicle Scrappage Policy) ਦਾ ਲਕਸ਼ ਭੀ ਇਹੀ ਹੈ।

 ਗਹਿਰੇ ਸਮੁੰਦਰ ਵਿੱਚ ਖਣਿਜਾਂ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਭੀ ਜ਼ਰੂਰੀ ਹੈ। ਇਸੇ ਲਕਸ਼ ਦੇ ਨਾਲ ਡੀਪ ਓਸ਼ਨ ਮਿਸ਼ਨ ਸ਼ੁਰੂ ਕੀਤਾ ਗਿਆ। ਇਸ ਮਿਸ਼ਨ ਨਾਲ ਆਪਣੇ ਸਮੁੰਦਰੀ ਜਨ-ਜੀਵਨ ਬਾਰੇ ਸਾਡੀ ਸਮਝ ਭੀ ਬਿਹਤਰ ਹੋਵੇਗੀ। ਭਾਰਤ ਦਾ ਸਮੁੰਦਰ-ਯਾਨ (Samudrayaan) ਇਸ ਖੇਤਰ ਵਿੱਚ ਖੋਜ ਕਰ ਰਿਹਾ ਹੈ।

 

ਮੇਰੀ ਸਰਕਾਰ, ਭਾਰਤ ਨੂੰ ਦੁਨੀਆ ਦੀ ਇੱਕ ਬੜੀ ਸਪੇਸ ਪਾਵਰ ਬਣਾਉਣ ਵਿੱਚ ਜੁਟੀ ਹੈ। ਇਹ ਮਾਨਵ ਜੀਵਨ ਨੂੰ ਬਿਹਤਰ ਬਣਾਉਣ ਦਾ ਇੱਕ ਮਾਧਿਅਮ ਹੈ। ਨਾਲ ਹੀ ਇਹ ਸਪੇਸ ਇਕੌਨਮੀ ਵਿੱਚ ਭਾਰਤ ਦੀ ਹਿੱਸੇਦਾਰੀ ਵਧਾਉਣ ਦਾ ਭੀ ਪ੍ਰਯਾਸ ਹੈ। ਭਾਰਤ ਦੇ ਸਪੇਸ ਪ੍ਰੋਗਰਾਮ ਦੇ ਵਿਸਤਾਰ ਦੇ ਲਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਇਸ ਦੇ ਕਾਰਨ ਅਨੇਕ ਨਵੇਂ ਸਪੇਸ ਸਟਾਰਟ-ਅਪਸ ਬਣੇ ਹਨ। ਹੁਣ ਉਹ ਦਿਨ ਦੂਰ ਨਹੀਂ ਹੈ ਜਦੋਂ ਭਾਰਤ ਦਾ ਗਗਨਯਾਨ (Gaganyaan) ਸਪੇਸ ਵਿੱਚ ਜਾਏਗਾ।

 

ਮਾਣਯੋਗ ਮੈਂਬਰ ਸਾਹਿਬਾਨ,

 

31.ਮੇਰੀ ਸਰਕਾਰ ਨੇ ਭਾਰਤ ਨੂੰ ਦੁਨੀਆ ਦੀ ਅਗ੍ਰਣੀ(ਮੋਹਰੀ) ਡਿਜੀਟਲ ਇਕੌਨਮੀਜ਼ ਵਿੱਚੋਂ ਇੱਕ ਬਣਾਇਆ ਹੈ। ਇਸ ਨਾਲ ਕਰੋੜਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ।

ਸਾਡਾ ਪ੍ਰਯਾਸ ਹੈ ਕਿ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਅੱਗੇ ਰਹੇ।

ਮੇਰੀ ਸਰਕਾਰ ਆਰਟੀਫਿਸ਼ਲ ਇੰਟੇਲੀਜੈਂਸ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਇਹ ਭਾਰਤ ਦੇ ਨੌਜਵਾਨਾਂ  ਨੂੰ ਨਵੇਂ ਅਵਸਰ ਦੇਵੇਗਾ। ਇਹ ਨਵੇਂ ਸਟਾਰਟ-ਅੱਪਸ ਦੇ ਲਈ ਸੰਭਾਵਨਾਵਾਂ ਖੋਲ੍ਹੇਗਾ। ਇਸ ਨਾਲ ਕ੍ਰਿਸ਼ੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਆਉਣਗੇ।

ਮੇਰੀ ਸਰਕਾਰ ਨੇ ਨੈਸ਼ਨਲ ਕੁਆਂਟਮ ਮਿਸ਼ਨ (National Quantum Mission) ਭੀ ਸਵੀਕ੍ਰਿਤ ਕੀਤਾ ਹੈ। ਕੁਆਂਟਮ ਕੰਪਿਊਟਿੰਗ, ਨਵੇਂ ਦੌਰ ਦੀ ਡਿਜੀਟਲ ਵਿਵਸਥਾ ਬਣਾਏਗਾ। ਇਸ ਖੇਤਰ ਵਿੱਚ ਭਾਰਤ ਅੱਗੇ ਰਹੇ ਇਸ ਦੇ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ। 

ਮਾਣਯੋਗ ਮੈਂਬਰ ਸਾਹਿਬਾਨ,

32.ਮੇਰੀ ਸਰਕਾਰ, ਭਾਰਤ ਦੀ ਯੁਵਾਸ਼ਕਤੀ ਦੀ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਲਈ ਨਿਰੰਤਰ ਨਵੇਂ ਕਦਮ ਉਠਾ ਰਹੀ ਹੈ। ਇਸ ਦੇ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਅਤੇ ਉਸ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤਭਾਸ਼ਾ ਅਤੇ ਭਾਰਤੀ ਭਾਸ਼ਾਵਾਂ ਵਿੱਚ ਸਿੱਖਿਆ ‘ਤੇ ਬਲ ਦਿੱਤਾ ਗਿਆ ਹੈ। ਇੰਜੀਨੀਅਰਿੰਗ, ਮੈਡੀਕਲ, ਕਾਨੂੰਨ ਜਿਹੇ ਵਿਸ਼ਿਆਂ ਦੀ ਪੜ੍ਹਾਈ ਭਾਰਤੀ ਭਾਸ਼ਾਵਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।

ਸਕੂਲੀ ਸਿੱਖਿਆ ਵਿੱਚ ਗੁਣਵੱਤਾ ਲਿਆਉਣ ਦੇ ਲਈ ਮੇਰੀ ਸਰਕਾਰ, 14 ਹਜ਼ਾਰ ਤੋਂ ਅਧਿਕ ਪੀਐੱਮ ਸ਼੍ਰੀ ਵਿਦਿਆਲਿਆਂ (PM Shri Vidyalayas) ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਵਿੱਚ 6  ਹਜ਼ਾਰ ਤੋਂ ਅਧਿਕ ਵਿਦਿਆਲੇ (ਸਕੂਲ) ਸ਼ੁਰੂ ਹੋ ਚੁੱਕੇ ਹਨ।

ਮੇਰੀ ਸਰਕਾਰ ਦੇ ਪ੍ਰਯਾਸਾਂ ਨਾਲ ਦੇਸ਼ ਵਿੱਚ ਡ੍ਰੌਪ ਆਊਟ ਰੇਟ ਘੱਟ ਹੋਇਆ ਹੈ। ਉਚੇਰੀ ਸਿੱਖਿਆ ਵਿੱਚ ਵਿਦਿਆਰਥੀਆਂ ਦੇ ਦਾਖਲੇ ਜ਼ਿਆਦਾ ਹੋ ਰਹੇ ਹਨ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਨਾਮਾਂਕਣ ਵਿੱਚ ਲਗਭਗ 44% ਵਾਧਾ ਹੋਇਆ ਹੈ। ਨਾਮਾਂਕਣ ਵਿੱਚ, ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਦਾ 65% ਅਤੇ ਓਬੀਸੀ ਦੇ ਵਿਦਿਆਰਥੀਆਂ ਦਾ 44% ਤੋਂ  ਅਧਿਕ ਵਾਧਾ ਹੋਇਆ ਹੈ।

ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਅਟਲ ਇਨੋਵੇਸ਼ਨ ਮਿਸ਼ਨ (Atal Innovation Mission) ਦੇ ਤਹਿਤ 10 ਹਜ਼ਾਰ ਅਟਲ ਟਿੰਕਰਿੰਗ ਲੈਬਸ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 1 ਕਰੋੜ ਤੋਂ ਅਧਿਕ ਵਿਦਿਆਰਥੀ ਜੁੜੇ ਹਨ।

 

 

         

ਸਾਲ 2014 ਤੱਕ ਦੇਸ਼ ਵਿੱਚ 7 ਏਮਸ ਅਤੇ 390 ਤੋਂ ਭੀ ਘੱਟ ਮੈਡੀਕਲ ਕਾਲਜ ਸਨ।

ਉੱਥੇ ਹੀ ਪਿਛਲੇ ਦਹਾਕੇ ਵਿੱਚ 16 ਏਮਸ ਅਤੇ 315 ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ।

157 ਨਰਸਿੰਗ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ।

ਪਿਛਲੇ ਦਹਾਕੇ ਵਿੱਚ, MBBS ਦੀਆਂ ਸੀਟਾਂ ਵਿੱਚ ਦੁੱਗਣੇ ਤੋਂ ਭੀ ਅਧਿਕ ਦਾ ਵਾਧਾ ਹੋਇਆ ਹੈ।

 

 

ਮਾਣਯੋਗ ਮੈਂਬਰ ਸਾਹਿਬਾਨ,

33.ਟੂਰਿਜ਼ਮ ਖੇਤਰ, ਨੌਜਵਾਨਾਂ ਦੇ ਲਈ ਰੋਜ਼ਗਾਰ ਦੇਣ ਵਾਲਾ ਇੱਕ ਬੜਾ ਸੈਕਟਰ ਹੈ। ਮੇਰੀ ਸਰਕਾਰ ਨੇ ਬੀਤੇ 10 ਸਾਲਾਂ ਵਿੱਚ ਟੂਰਿਜ਼ਮ ਦੇ ਖੇਤਰ ਵਿੱਚ ਅਭੂਤਪੂਰਵ ਕੰਮ ਕੀਤਾ ਹੈ। ਭਾਰਤ ਵਿੱਚ ਘਰੇਲੂ ਟੂਰਿਜ਼ਮ (ਸੈਲਾਨੀਆਂ) ਦੀ ਸੰਖਿਆ ਦੇ ਨਾਲ ਹੀ, ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਭੀ ਵਧੀ ਹੈ।

 

         

ਟੂਰਿਜ਼ਮ ਦੇ ਖੇਤਰ ਵਿੱਚ ਜੋ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਭਾਰਤ ਦੀ ਵਧਦੀ ਸਾਖ ਹੈ। ਅੱਜ ਦੁਨੀਆ ਭਾਰਤ ਨੂੰ ਦੇਖਣਾ ਅਤੇ ਜਾਣਨਾ ਚਾਹੁੰਦੀ ਹੈ। ਇਸ ਦੇ ਇਲਾਵਾ, ਸ਼ਾਨਦਾਰ ਕਨੈਕਟੀਵਿਟੀ ਵਿਕਸਿਤ ਹੋਣ ਦੇ ਕਾਰਨ ਭੀ ਟੂਰਿਜ਼ਮ ਦਾ ਦਾਇਰਾ ਵਧਿਆ ਹੈ। ਜਗ੍ਹਾ –ਜਗ੍ਹਾ ਏਅਰਪੋਰਟਸ ਬਣਨ ਨਾਲ ਭੀ ਬਹੁਤ ਫਾਇਦਾ ਹੋ ਰਿਹਾ ਹੈ। ਨੌਰਥ-ਈਸਟ ਵਿੱਚ ਅੱਜ ਰਿਕਾਰਡ ਸੰਖਿਆ ਵਿੱਚ ਟੂਰਿਸਟ ਪਹੁੰਚ ਰਹੇ ਹਨ। ਅੰਡੇਮਾਨ-ਨਿਕੋਬਾਰ ਅਤੇ ਲਕਸ਼ਦ੍ਵੀਪ ਨੂੰ ਲੈ ਕੇ ਉਤਸ਼ਾਹ ਸਿਖਰ ‘ਤੇ ਹੈ।

ਮੇਰੀ ਸਰਕਾਰ ਨੇ ਦੇਸ਼ ਭਰ ਵਿੱਚ ਤੀਰਥਾਂ ਅਤੇ ਇਤਿਹਾਸਿਕ ਸਥਲਾਂ ਦੇ ਵਿਕਾਸ ‘ਤੇ ਬਲ ਦਿੱਤਾ ਹੈ। ਇਸ ਨਾਲ ਹੁਣ ਭਾਰਤ ਵਿੱਚ ਤੀਰਥ ਯਾਤਰਾ ਅਸਾਨ ਹੋਈ ਹੈ। ਉੱਥੇ ਹੀ ਦੁਨੀਆ ਭੀ, ਭਾਰਤ ਵਿੱਚ ਹੈਰੀਟੇਜ ਟੂਰਿਜ਼ਮ ਨੂੰ ਲੈ ਕੇ ਆਰਕਸ਼ਿਤ ਹੋ ਰਹੀ ਹੈ। ਬੀਤੇ ਇੱਕ ਸਾਲ ਵਿੱਚ ਸਾਢੇ ਅੱਠ ਕਰੋੜ ਲੋਕ ਕਾਸ਼ੀ ਗਏ ਹਨ। 5 ਕਰੋੜ ਤੋਂ ਅਧਿਕ ਲੋਕਾਂ ਨੇ ਮਹਾਕਾਲ ਦੇ ਦਰਸ਼ਨ ਕੀਤੇ ਹਨ। 19 ਲੱਖ ਤੋਂ ਅਧਿਕ ਲੋਕਾਂ ਨੇ ਕੇਦਾਰ ਧਾਮ ਦੀ ਯਾਤਰਾ ਕੀਤੀ ਹੈ। ਅਯੁੱਧਿਆ ਧਾਮ ਵਿੱਚ ਹੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ 5 ਦਿਨਾਂ ਵਿੱਚ ਹੀ 13 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਸਨ। ਪੂਰਬ -ਪੱਛਮ-ਉੱਤਰ-ਦੱਖਣ, ਭਾਰਤ ਦੇ ਹਰ ਹਿੱਸੇ ਵਿੱਚ ਤੀਰਥ ਸਥਲਾਂ ‘ਤੇ ਸੁਵਿਧਾਵਾਂ ਦਾ ਅਭੂਤਪੂਰਵ ਵਿਸਤਾਰ ਹੋ ਰਿਹਾ ਹੈ।

ਮੇਰੀ ਸਰਕਾਰ ਭਾਰਤ ਨੂੰ ਮੀਟਿੰਗਾਂ ਅਤੇ ਪ੍ਰਦਰਸ਼ਨੀਆਂ ਨਾਲ ਜੁੜੇ ਸੈਕਟਰ ਵਿੱਚ ਭੀ ਮੋਹਰੀ ਬਣਾਉਣਾ ਚਾਹੁੰਦੀ ਹੈ। ਇਸ ਦੇ ਲਈ ਭਾਰਤ ਮੰਡਪਮ ਅਤੇ ਯਸ਼ੋਭੂਮੀ ਜਿਹਾ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਟੂਰਿਜ਼ਮ, ਰੋਜ਼ਗਾਰ ਦਾ ਇੱਕ ਬਹੁਤ ਬੜਾ ਮਾਧਿਅਮ ਬਣੇਗਾ। 

 

ਮਾਣਯੋਗ ਮੈਂਬਰ ਸਾਹਿਬਾਨ,

34.ਦੇਸ਼ ਦੀ ਯੁਵਾਸ਼ਕਤੀ ਨੂੰ ਕੌਸ਼ਲ ਅਤੇ ਰੋਜ਼ਗਾਰ ਨਾਲ ਜੋੜਨ ਦੇ ਲਈ ਅਸੀਂ ਸਪੋਰਟਸ ਇਕੌਨਮੀ ਨੂੰ ਮਜ਼ਬੂਤ ਕਰ ਰਹੇ ਹਾਂ। ਮੇਰੀ ਸਰਕਾਰ ਨੇ ਖੇਡਾਂ ਅਤੇ ਖਿਡਾਰੀਆਂ ਨੂੰ ਅਭੂਤਪੂਰਵ ਮਦਦ ਦਿੱਤੀ ਹੈ। ਅੱਜ ਭਾਰਤ ਇੱਕ ਬਹਤ ਬੜੀ ਖੇਡ ਸ਼ਕਤੀ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ।

ਖਿਡਾਰੀਆਂ ਦੇ ਨਾਲ ਹੀ ਅੱਜ ਅਸੀਂ  ਸਪੋਰਟਸ ਨਾਲ ਜੁੜੇ ਦੂਸਰੇ ਖੇਤਰਾਂ ‘ਤੇ ਭੀ ਬਲ ਦੇ ਰਹੇ ਹਾਂ। ਅੱਜ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣ ਚੁੱਕੀ ਹੈ। ਦੇਸ਼ ਵਿੱਚ ਅਸੀਂ ਦਰਜਨਾਂ ਸੈਕਟਰ ਆਵ੍ ਐਕਸੀਲੈਂਸ ਬਣਾਏ ਹਨ। ਇਸ ਨਾਲ ਸਪੋਰਟਸ ਨੂੰ ਇੱਕ ਪ੍ਰੋਫੈਸ਼ਨ ਦੇ ਰੂਪ ਵਿੱਚ ਚੁਣਨ ਦਾ ਅਵਸਰ ਨੌਜਵਾਨਾਂ ਨੂੰ ਮਿਲੇਗਾ। ਖੇਡ ਉਪਕਰਣਾਂ ਨਾਲ ਜੁੜੀ ਇੰਡਸਟ੍ਰੀ ਨੂੰ ਭੀ ਹਰ ਪ੍ਰਕਾਰ ਦੀ ਮਦਦ ਦਿੱਤੀ ਜਾ ਰਹੀ ਹੈ।

ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਅਨੇਕ ਖੇਡਾਂ ਨਾਲ ਜੁੜੇ ਇੰਟਰਨੈਸ਼ਨਲ ਸਪੋਰਟਸ ਈਵੈਂਟਸ ਦਾ ਸ਼ਾਨਦਾਰ ਆਯੋਜਨ ਕੀਤਾ।

ਦੇਸ਼ ਦੇ ਨੌਜਵਾਨਾਂ ਵਿੱਚ ਕਰਤਵ-ਬੋਧ ਅਤੇ ਸੇਵਾ-ਭਾਵ ਦਾ ਵਿਸਤਾਰ ਕਰਨ ਦੇ ਲਈ ‘ਮੇਰਾ ਯੁਵਾ ਭਾਰਤ’ (Mera Yuva Bharat) ਸੰਗਠਨ ਬਣਾਇਆ ਗਿਆ ਹੈ। ਹੁਣ ਤੱਕ ਇਸ ਸੰਗਠਨ ਨਾਲ ਲਗਭਗ 1 ਕਰੋੜ ਯੁਵਾ ਜੁੜ ਚੁੱਕੇ ਹਨ।

 ਮਾਣਯੋਗ ਮੈਂਬਰ ਸਾਹਿਬਾਨ,

35.ਸੰਕ੍ਰਮਣ ਕਾਲ ਵਿੱਚ ਇੱਕ ਮਜ਼ਬੂਤ ਸਰਕਾਰ ਹੋਣ ਦਾ ਕੀ ਮਤਲਬ ਹੁੰਦਾ ਹੈ, ਇਹ ਅਸੀਂ ਦੇਖਿਆ ਹੈ। ਬੀਤੇ 3 ਵਰ੍ਹਿਆਂ ਤੋਂ ਪੂਰੀ ਦੁਨੀਆ ਵਿੱਚ ਉਥਲ-ਪੁਥਲ ਮਚੀ ਹੋਈ ਹੈ। ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਦਰਾਰਾਂ ਪੈ ਗਈਆਂ ਹਨ। ਇਸ ਕਠਿਨ ਦੌਰ ਵਿੱਚ, ਮੇਰੀ ਸਰਕਾਰ ਨੇ, ਭਾਰਤ ਨੂੰ ਵਿਸ਼ਵ-ਮਿੱਤਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਵਿਸ਼ਵ-ਮਿੱਤਰ ਦੀ ਭੂਮਿਕਾ ਦੇ ਕਾਰਨ ਹੀ ਅੱਜ ਅਸੀਂ ਗਲੋਬਲ ਸਾਊਥ ਦੀ ਆਵਾਜ਼ ਬਣ ਸਕੇ ਹਾਂ।

ਬੀਤੇ 10 ਵਰ੍ਹਿਆਂ ਵਿੱਚ, ਇੱਕ ਹੋਰ ਪੁਰਾਣੀ ਸੋਚ ਨੂੰ ਬਦਲਿਆ ਗਿਆ ਹੈ। ਪਹਿਲੇ ਡਿਪਲੋਮੇਸੀ ਨਾਲ ਜੁੜੇ ਸਮਾਗਮਾਂ ਨੂੰ ਦਿੱਲੀ ਦੇ ਗਲਿਆਰੇ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀ। ਮੇਰੀ ਸਰਕਾਰ ਨੇ ਇਸ ਵਿੱਚ ਭੀ ਜਨਤਾ ਦੀ ਸਿੱਧੀ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ। ਇਸ ਦੀ ਇੱਕ ਬਿਹਤਰੀਨ ਉਦਹਾਰਣ ਭਾਰਤ ਦੁਆਰਾ G-20 ਪ੍ਰੈਜ਼ੀਡੈਂਸੀ (ਪ੍ਰਧਾਨਗੀ) ਦੇ ਦੌਰਾਨ ਦੇਖਿਆ ਗਿਆ । ਭਾਰਤ ਨੇ G-20  ਨੂੰ ਜਿਸ ਪ੍ਰਕਾਰ ਜਨਤਾ ਨਾਲ ਜੋੜਿਆ ਵੈਸਾ ਪਹਿਲੇ ਕਦੇ ਨਹੀਂ ਹੋਇਆ। ਦੇਸ਼ ਭਰ ਵਿੱਚ ਹੋਏ ਪ੍ਰੋਗਰਾਮਾਂ ਦੇ ਜ਼ਰੀਏ ਭਾਰਤ ਦੀ ਅਸਲ ਸਮਰੱਥਾ ਨਾਲ ਦੁਨੀਆ ਦਾ ਪਰੀਚੈ ਹੋਇਆ। ਜੰਮੂ ਕਸ਼ਮੀਰ ਅਤੇ ਨੌਰਥ-ਈਸਟ ਵਿੱਚ ਪਹਿਲੀ ਵਾਰ ਇਤਨੇ ਬੜੇ ਅੰਤਰਰਾਸ਼ਟਰੀ ਸਮਾਗਮ ਹੋਏ। 

ਪੂਰੀ ਦੁਨੀਆ ਨੇ ਭਾਰਤ ਵਿੱਚ ਹੋਏ ਇਤਿਹਾਸਿਤ G-20 ਸਮਿਟ (ਸੰਮੇਲਨ) ਦੀ ਪ੍ਰਸ਼ੰਸਾ ਕੀਤੀ। ਐਸੇ ਵੰਡੇ ਹੋਏ ਮਾਹੌਲ ਵਿੱਚ ਭੀ ਇੱਕਮਤ ਨਾਲ ਦਿੱਲੀ ਡੈਕਲਾਰੇਸ਼ਨ ਜਾਰੀ ਹੋਣਾ ਇਤਿਹਾਸਿਕ ਹੈ। ‘ਵੀਮੈਨ ਲੈਡ ਡਿਵੈਲਪਮੈਂਟ’ ਤੋਂ ਲੈ ਕੇ ਵਾਤਾਵਰਣ ਦੇ ਮੁੱਦਿਆਂ ਤੱਕ ਭਾਰਤ ਦਾ ਵਿਜ਼ਨ, ਦਿੱਲੀ ਡੈਕਲਾਰੇਸ਼ਨ ਦੀ ਨੀਂਹ ਬਣਿਆ  ਹੈ।

ਸਾਡੇ ਪ੍ਰਯਾਸਾਂ ਨਾਲ G-20 ਵਿੱਚ ਅਫਰੀਕਨ ਯੂਨੀਅਨ ਦੀ ਸਥਾਈ ਸਦੱਸਤਾ (ਮੈਂਬਰਸ਼ਿਪ) ਨੂੰ ਭੀ ਸਰਾਹਾ ਗਿਆ ਹੈ। ਇਸੇ ਸੰਮੇਲਨ ਦੇ ਦੌਰਾਨ ਭਾਰਤ-ਮਿਡਲ ਈਸਟ-ਯੂਰੋਪ ਕੌਰੀਡੋਰ ਦੇ ਨਿਰਮਾਣ ਦੀ ਘੋਸ਼ਣਾ ਹੋਈ। ਇਹ ਕੌਰੀਡੋਰ, ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਹੋਰ ਸਸ਼ਕਤ ਕਰੇਗਾ। ਗਲੋਬਲ ਬਾਇਓਫਿਊਲ ਅਲਾਇੰਸ ਦਾ ਲਾਂਚ ਹੋਣਾ ਭੀ ਬਹੁਤ ਬੜੀ ਘਟਨਾ ਹੈ। ਇਸ ਪ੍ਰਕਾਰ ਦੇ ਕਦਮ ਗਲੋਬਲ ਸਮੱਸਿਆਵਾਂ ਦੇ ਸਮਾਧਾਨ ਵਿੱਚ ਭਾਰਤ ਦੀ ਭੂਮਿਕਾ ਦਾ ਵਿਸਤਾਰ ਕਰ ਰਹੇ ਹਨ।

 ਮਾਣਯੋਗ ਮੈਂਬਰ ਸਾਹਿਬਾਨ,

36.ਮੇਰੀ ਸਰਕਾਰ ਨੇ ਆਲਮੀ ਵਿਵਾਦਾਂ ਅਤੇ ਸੰਘਰਸ਼ਾਂ ਦੇ ਇਸ ਦੌਰ ਵਿੱਚ ਭੀ, ਭਾਰਤ ਦੇ ਹਿਤਾਂ ਨੂੰ ਮਜ਼ਬੂਤੀ ਨਾਲ ਦੁਨੀਆ ਦੇ ਸਾਹਮਣੇ ਰੱਖਿਆ ਹੈ। ਭਾਰਤ ਦੀ ਵਿਦੇਸ਼ ਨੀਤੀ ਦਾ ਦਾਇਰਾ ਅੱਜ ਅਤੀਤ ਦੀਆਂ ਬੰਦਸ਼ਾਂ ਤੋਂ ਕਿਤੇ ਅੱਗੇ ਵਧ ਚੁੱਕਿਆ ਹੈ। ਅੱਜ ਭਾਰਤ ਅਨੇਕ ਆਲਮੀ ਸੰਗਠਨਾਂ ਦਾ ਸਨਮਾਨਿਤ ਮੈਂਬਰ ਹੈ। ਅੱਜ ਆਤੰਕਵਾਦ ਦੇ ਖ਼ਿਲਾਫ਼ ਭਾਰਤ ਦੁਨੀਆ ਦੀ ਇੱਕ ਪ੍ਰਮੁੱਖ ਆਵਾਜ਼ ਹੈ।

ਭਾਰਤ ਅੱਜ ਸੰਕਟ ਵਿੱਚ ਫਸੀ ਮਾਨਵਤਾ ਦੀ ਮਦਦ ਦੇ ਲਈ ਮਜ਼ਬੂਤੀ ਨਾਲ ਪਹਿਲ ਕਰਦਾ ਹੈ। ਦੁਨੀਆ ਵਿੱਚ ਕਿਤੇ ਭੀ ਸੰਕਟ ਆਉਣ ‘ਤੇ ਭਾਰਤ ਉੱਥੇ ਤੇਜ਼ੀ ਨਾਲ ਪਹੁੰਚਣ ਦਾ ਪ੍ਰਯਾਸ ਕਰਦਾ ਹੈ। ਮੇਰੀ ਸਰਕਾਰ ਨੇ ਦੁਨੀਆ ਭਰ ਵਿੱਚ ਕੰਮ ਕਰ ਰਹੇ ਭਾਰਤੀਆਂ ਵਿੱਚ ਨਵਾਂ ਭਰੋਸਾ ਜਗਾਇਆ ਹੈ। ਅਪਰੇਸ਼ਨ ਗੰਗਾ, ਅਪਰੇਸ਼ਨ ਕਾਵੇਰੀ ਅਤੇ ਵੰਦੇ ਭਾਰਤ ਜਿਹੇ ਅਭਿਯਾਨ ਚਲਾ ਕੇ ਜਿੱਥੇ-ਜਿੱਥੇ ਸੰਕਟ ਆਇਆ ਉੱਥੋਂ ਹਰ ਭਾਰਤੀ ਨੂੰ ਅਸੀਂ ਤੇਜ਼ੀ ਨਾਲ ਸੁਰੱਖਿਅਤ ਵਾਪਸ ਲੈ ਕੇ ਆਏ ਹਾਂ।

ਮੇਰੀ ਸਰਕਾਰ ਨੇ ਯੋਗ, ਪ੍ਰਾਣਾਯਾਮ ਅਤੇ ਆਰਯੁਵੇਦ ਦੀਆਂ ਭਾਰਤੀ ਪਰੰਪਰਾਵਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਪਿਛਲੇ ਵਰ੍ਹੇ, ਸੰਯੁਕਤ ਰਾਸ਼ਟਰ ਸੰਘ ਦੇ ਹੈਡਕੁਆਰਟਰ ਵਿੱਚ 135 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਕੱਠੀਆਂ ਯੋਗ ਕੀਤਾ। ਇਹ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੈ। ਮੇਰੀ ਸਰਕਾਰ ਨੇ ਆਯੁਸ਼ ਪੱਧਤੀਆਂ ਦੇ ਵਿਕਾਸ ਦੇ ਲਈ ਇੱਕ ਨਵਾਂ ਮੰਤਰਾਲਾ ਬਣਾਇਆ ਹੈ। ਵਿਸ਼ਵ ਸਿਹਤ ਸੰਗਠਨ ਦਾ ਪਹਿਲਾ Global Centre for Traditional Medicine ਭੀ ਭਾਰਤ ਵਿੱਚ ਬਣ ਰਿਹਾ ਹੈ।

 

ਮਾਣਯੋਗ ਮੈਂਬਰ ਸਾਹਿਬਾਨ,

37.ਸੱਭਿਅਤਾਵਾਂ ਦੇ ਕਾਲਖੰਡ ਵਿੱਚ ਐਸੇ ਪੜਾਅ ਆਉਂਦੇ ਹਨ ਜੋ ਸਦੀਆਂ ਦਾ ਭਵਿੱਖ ਤੈਅ ਕਰਦੇ ਹਨ।

ਭਾਰਤ ਦੇ ਇਤਿਹਾਸ ਵਿੱਚ ਭੀ ਐਸੇ ਅਨੇਕ ਪੜਾਅ ਆਏ ਹਨ।

ਇਸ ਸਾਲ, 22 ਜਨਵਰੀ ਨੂੰ ਭੀ ਦੇਸ਼ ਐਸੇ ਹੀ ਇੱਕ ਪੜਾਅ ਦਾ ਸਾਖੀ ਬਣਿਆ ਹੈ। 

ਸਦੀਆਂ ਦੀ ਪਰਤੀਖਿਆ ਦੇ ਬਾਅਦ ਅਯੁੱਧਿਆ ਵਿੱਚ ਰਾਮਲਲਾ ਆਪਣੇ ਭਵਯ (ਸ਼ਾਨਦਾਰ) ਮੰਦਿਰ ਵਿੱਚ ਬਿਰਾਜਮਾਨ ਹੋ ਗਏ ਹਨ।

ਇਹ ਕਰੋੜਾਂ ਦੇਸ਼ਵਾਸੀਆਂ ਦੀ ਇੱਛਾ ਅਤੇ ਆਸਥਾ ਦਾ ਪ੍ਰਸ਼ਨ ਸੀ, ਜਿਸ ਦਾ ਉੱਤਰ ਦੇਸ਼ ਨੇ ਪੂਰੇ ਸਦਭਾਵ ਦੇ ਨਾਲ ਖੋਜਿਆ ਹੈ। 

ਮਾਣਯੋਗ ਮੈਂਬਰ ਸਾਹਿਬਾਨ,

38.ਆਪ ਸਭ, ਕਰੋੜਾਂ ਭਾਰਤੀਆਂ ਦੀਆਂ ਆਕਾਂਖਿਆਵਾਂ ਦੇ ਪ੍ਰਤੀਨਿਧੀ ਹੋ। ਅੱਜ ਜੋ ਯੁਵਾ ਸਕੂਲ-ਕਾਲਜ ਵਿੱਚ ਹੈ, ਉਸ ਦੇ ਸੁਪਨੇ ਬਿਲਕੁਲ ਅਲੱਗ ਹਨ। ਸਾਡੀ ਸਭ ਦੀ ਇਹ ਜ਼ਿੰਮੇਦਾਰੀ ਹੈ ਕਿ ਅੰਮ੍ਰਿਤ ਪੀੜ੍ਹੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਰਹੇ। ਵਿਕਸਿਤ ਭਾਰਤ, ਸਾਡੀ ਅੰਮ੍ਰਿਤ ਪੀੜ੍ਹੀ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ। ਇਸ ਲਈ, ਸਾਨੂੰ ਸਭ ਨੂੰ, ਇੱਕ ਸਾਥ ਮਿਲ ਕੇ, ਸੰਕਲਪਾਂ ਦੀ ਸਿੱਧੀ ਦੇ ਲਈ ਜੁਟਣਾ ਹੋਵੇਗਾ। 

ਮਾਣਯੋਗ ਮੈਂਬਰ ਸਾਹਿਬਾਨ,

39. ਸਤਿਕਾਰਯੋਗ ਅਟਲ ਜੀ ਨੇ ਕਿਹਾ ਸੀ-

ਆਪਨੀ ਧਯੇਯ-ਯਾਤ੍ਰਾ ਮੇਂ,

ਹਮ ਕਭੀ ਰੁਕੇ ਨਹੀਂ ਹੈਂ।

ਕਿਸੀ ਚੁਣੌਤੀ ਕੇ ਸੱਮੁਖ

ਕਭੀ ਝੁਕੇ ਨਹੀਂ ਹੈਂ।

 (अपनी ध्येय-यात्रा में,

हम कभी रुके नहीं हैं।

किसी चुनौती के सम्मुख

कभी झुके नहीं हैं।)

ਮੇਰੀ ਸਰਕਾਰ, 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਗਰੰਟੀ ਦੇ ਨਾਲ ਅੱਗੇ ਵਧ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨਵਾਂ ਸੰਸਦ ਭਵਨ ਭਾਰਤ ਦੀ ਅਟਲ-ਯਾਤਰਾ ਨੂੰ ਨਿਰੰਤਰ ਊਰਜਾ ਦਿੰਦਾ ਰਹੇਗਾ, ਨਵੀਆਂ ਅਤੇ ਸਵਸਥ ਪਰੰਪਾਵਾਂ ਬਣਾਏਗਾ।

ਸਾਲ 2047 ਨੂੰ ਦੇਖਣ ਦੇ ਲਈ ਅਨੇਕ ਸਾਥੀ ਤਦ ਇਸ ਸਦਨ ਵਿੱਚ ਨਹੀਂ ਹੋਣਗੇ। ਲੇਕਿਨ ਸਾਡੀ ਵਿਰਾਸਤ ਐਸੀ ਹੋਣੀ ਚਾਹੀਦੀ ਹੈ ਕਿ ਤਦ ਦੀ ਪੀੜ੍ਹੀ ਸਾਨੂੰ ਯਾਦ ਕਰੇ।

ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

 

ਧੰਨਵਾਦ!

 ਜੈ ਹਿੰਦ!

 ਜੈ ਭਾਰਤ!

**********

ਡੀਐੱਸ



(Release ID: 2005309) Visitor Counter : 59