ਵਿੱਤ ਮੰਤਰਾਲਾ
azadi ka amrit mahotsav

ਇੱਕ ਕਰੋੜ ਘਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਰੂਫ਼ਟੌਪ ਸੋਲਰਾਈਜ਼ੇਸ਼ਨ


ਜਨਤਕ ਟਰਾਂਸਪੋਰਟ ਲਈ ਈ-ਬੱਸਾਂ ਦੀ ਜ਼ਿਆਦਾ ਵਰਤੋਂ ਨੂੰ ਭੁਗਤਾਨ ਸੁਰੱਖਿਆ ਵਿਧੀ ਰਾਹੀਂ ਉਤਸ਼ਾਹਿਤ ਕੀਤਾ ਜਾਵੇਗਾ: ਵਿੱਤ ਮੰਤਰੀ

ਵਾਤਾਵਰਣ ਅਨੁਕੂਲ ਬਦਲ ਦੇਣ ਲਈ ਬਾਇਓ-ਨਿਰਮਾਣ ਅਤੇ ਬਾਇਓ-ਫਾਊਂਡਰੀ ਦੀ ਇੱਕ ਨਵੀਂ ਸਕੀਮ

Posted On: 01 FEB 2024 12:47PM by PIB Chandigarh

ਸਰਬ-ਪੱਖੀ, ਸਰਬ-ਵਿਆਪਕ ਅਤੇ ਸਰਬ-ਸੰਮਲਿਤ ਵਿਕਾਸ ਵੱਲ ਸਰਕਾਰ ਦੀ ਪਹੁੰਚ ਦੀ ਵਿਆਖਿਆ ਕਰਦੇ ਹੋਏ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਅੰਤਰਿਮ ਬਜਟ 2024-2025 ਪੇਸ਼ ਕਰਦੇ ਹੋਏ ਹਰਿਤ ਵਿਕਾਸ ਅਤੇ ਅਖੁੱਟ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਾਵਾਂ ਦਾ ਐਲਾਨ ਕੀਤਾ।

ਰੂਫ਼ਟੌਪ ਸੋਲਰਾਈਜ਼ੇਸ਼ਨ ਅਤੇ ਮੁਫ਼ਤ ਬਿਜਲੀ

ਵਿੱਤ ਮੰਤਰੀ ਨੇ ਕਿਹਾ ਕਿ ਰੂਫ਼ਟੌਪ ਸੋਲਰਾਈਜੇਸ਼ਨ ਰਾਹੀਂ ਇੱਕ ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾਵੇਗਾ ਇਹ ਯੋਜਨਾ ਅਯੁੱਧਿਆ ਵਿੱਚ ਰਾਮ ਮੰਦਰ ਦੇ ਇਤਿਹਾਸਕ ਦਿਹਾੜੇ 'ਤੇ ਪ੍ਰਧਾਨ ਮੰਤਰੀ ਦੇ ਸੰਕਲਪ ਦੀ ਪਾਲਣਾ ਕਰਦੀ ਹੈ ਇਸ ਤੋਂ ਹੋਣ ਵਾਲੇ ਲਾਭ ਹੇਠ ਲਿਖੇ ਅਨੁਸਾਰ ਹਨ:

a.       ਮੁਫਤ ਸੌਰ ਬਿਜਲੀ ਤੋਂ ਪਰਿਵਾਰਾਂ ਲਈ ਸਾਲਾਨਾ ਪੰਦਰਾਂ ਤੋਂ ਅਠਾਰਾਂ ਹਜ਼ਾਰ ਰੁਪਏ ਤੱਕ ਦੀ ਬਚਤ ਅਤੇ ਵੰਡ ਕੰਪਨੀਆਂ ਨੂੰ ਵਾਧੂ ਬਿਜਲੀ ਵੇਚਣਾ;

b.      ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ;

c.       ਸਪਲਾਈ ਅਤੇ ਸਥਾਪਨਾ ਲਈ ਵੱਡੀ ਗਿਣਤੀ ਵਿੱਚ ਵਿਕਰੇਤਾਵਾਂ ਲਈ ਉੱਦਮਤਾ ਦੇ ਮੌਕੇ;

d.      ਨਿਰਮਾਣਸਥਾਪਨਾ ਅਤੇ ਰੱਖ-ਰਖਾਅ ਵਿੱਚ ਤਕਨੀਕੀ ਹੁਨਰ ਵਾਲੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ;

 

ਹਰਿਤ ਊਰਜਾ

2070 ਤੱਕ 'ਨੈੱਟ-ਜ਼ੀਰੋਦੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਉਦੇਸ਼ ਨਾਲਸ਼੍ਰੀਮਤੀ ਸੀਤਾਰਮਨ ਨੇ ਅੰਤਰਿਮ ਬਜਟ 2024-25 ਵਿੱਚ ਹੇਠ ਲਿਖੇ ਉਪਾਵਾਂ ਦਾ ਮਤਾ ਕੀਤਾ:

a.       ਇੱਕ ਗੀਗਾ-ਵਾਟ ਦੀ ਸ਼ੁਰੂਆਤੀ ਸਮਰੱਥਾ ਲਈ ਆਫਸ਼ੋਰ ਵਿੰਡ ਐਨਰਜੀ ਦੀ ਸੰਭਾਵਨਾ ਨੂੰ ਵਰਤਣ ਲਈ ਵਿਵਹਾਰਕਤਾ ਗੈਪ ਫੰਡਿੰਗ ਪ੍ਰਦਾਨ ਕੀਤੀ ਜਾਵੇਗੀ

b.      ਕੋਲਾ ਗੈਸੀਫੀਕੇਸ਼ਨ ਅਤੇ 2030 ਤੱਕ 100 ਮੀਟਰਕ ਟਨ ਦੀ ਤਰਲ ਸਮਰੱਥਾ ਦੀ ਸਥਾਪਨਾ ਕੀਤੀ ਜਾਵੇਗੀ ਇਸ ਨਾਲ ਕੁਦਰਤੀ ਗੈਸਮੀਥੇਨੌਲ ਅਤੇ ਅਮੋਨੀਆ ਦੇ ਆਯਾਤ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ

c.       ਟਰਾਂਸਪੋਰਟ ਲਈ ਕੰਪਰੈੱਸਡ ਨੈਚੁਰਲ ਗੈਸ (ਸੀਐੱਨਜੀਵਿੱਚ ਕੰਪਰੈੱਸਡ ਬਾਇਓ ਗੈਸ (ਸੀਬੀਜੀਅਤੇ ਘਰੇਲੂ ਉਦੇਸ਼ਾਂ ਲਈ ਪਾਈਪਡ ਨੈਚੁਰਲ ਗੈਸ (ਪੀਐੱਨਜੀਦਾ ਪੜਾਅਵਾਰ ਮਿਸ਼ਰਨ ਲਾਜ਼ਮੀ ਕੀਤਾ ਜਾਣਾ ਹੈ

d.      ਬਾਇਓਮਾਸ ਐਗਰੀਗੇਸ਼ਨ ਮਸ਼ੀਨਰੀ ਦੀ ਖਰੀਦ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

 

ਇਲੈਕਟ੍ਰਿਕ ਵਹੀਕਲ ਈਕੋਸਿਸਟਮ

ਵਿੱਤ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਨਿਰਮਾਣ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਦਾ ਸਮਰਥਨ ਕਰਕੇ ਈ-ਵਾਹਨ ਈਕੋਸਿਸਟਮ ਦਾ ਵਿਸਥਾਰ ਅਤੇ ਮਜ਼ਬੂਤੀ ਕਰੇਗੀ।" ਵਿੱਤ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਜਨਤਕ ਟਰਾਂਸਪੋਰਟ ਨੈੱਟਵਰਕਾਂ ਲਈ ਈ-ਬੱਸਾਂ ਨੂੰ ਵੱਧ ਤੋਂ ਵੱਧ ਅਪਣਾਉਣ ਨੂੰ ਭੁਗਤਾਨ ਸੁਰੱਖਿਆ ਵਿਧੀ ਰਾਹੀਂ ਉਤਸ਼ਾਹਿਤ ਕੀਤਾ ਜਾਵੇਗਾ।

ਹਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਸ਼੍ਰੀਮਤੀ ਸੀਤਾਰਮਨ ਨੇ ਬਾਇਓ-ਨਿਰਮਾਣ ਅਤੇ ਬਾਇਓ-ਫਾਊਂਡਰੀ ਦੀ ਇੱਕ ਨਵੀਂ ਯੋਜਨਾ ਦਾ ਮਤਾ ਪੇਸ਼ ਕੀਤਾ, ਜੋ ਬਾਇਓ-ਡੀਗ੍ਰੇਡੇਬਲ ਪੋਲੀਮਰ, ਬਾਇਓ-ਪਲਾਸਟਿਕ, ਬਾਇਓ-ਫਾਰਮਾਸਿਊਟੀਕਲ ਅਤੇ ਬਾਇਓ-ਐਗਰੀ-ਇਨਪੁਟਸ ਵਰਗੇ ਵਾਤਾਵਰਣ ਅਨੁਕੂਲ ਬਦਲ ਪ੍ਰਦਾਨ ਕਰੇਗੀ। ਉਨ੍ਹਾਂ ਅੱਗੇ ਕਿਹਾ, "ਇਹ ਯੋਜਨਾ ਮੁੜ-ਉਤਪਤੀ ਸਿਧਾਂਤਾਂ 'ਤੇ ਅਧਾਰਤ ਅੱਜ ਦੇ ਖਪਤਕਾਰੀ ਨਿਰਮਾਣ ਪੈਰਾਡਾਈਮ ਨੂੰ ਬਦਲਣ ਵਿੱਚ ਵੀ ਮਦਦ ਕਰੇਗੀ।"

*****

ਵਾਈਬੀ/ਐੱਨਬੀ/ਕੇਐੱਸ


(Release ID: 2001519) Visitor Counter : 110