ਵਿੱਤ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਗ਼ਰੀਬੀ ਨੂੰ ਹਰਾਉਣ ਲਈ ਸਬਕਾ ਸਾਥ ਦੇ ਜ਼ਰੀਏ ਗ਼ਰੀਬਾਂ ਨੂੰ ਸਸ਼ਕਤ ਬਣਾ ਰਹੀ ਹੈ


ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸਵਨਿਧੀ ਅਤੇ ਪ੍ਰਧਾਨ ਮੰਤਰੀ ਜਨ ਮਨ ਯੋਜਨਾ ਰਾਹੀਂ ਸਿੱਧੇ ਲਾਭ ਦਾ ਤਬਾਦਲਾ ਲੋਕਾਂ ਦੇ ਸਸ਼ਕਤੀਕਰਨ ਦਾ ਸਬੂਤ ਹੈ : ਵਿੱਤ ਮੰਤਰੀ

Posted On: 01 FEB 2024 12:38PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਧਿਆਨ ਗ਼ਰੀਬਾਂ ਦੀ ਭਲਾਈ ਭਾਵ ਦੇਸ਼ ਦੀ ਭਲਾਈ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਗ਼ਰੀਬਾਂ ਨੂੰ ਸਸ਼ਕਤ ਬਣਾਉਣ ’ਤੇ ਹੈ।

ਅੱਜ ਅੰਤਰਿਮ ਕੇਂਦਰੀ ਬਜਟ 2024 ਪੇਸ਼ ਕਰਦੇ ਹੋਏ ਸ੍ਰੀਮਤੀ ਸੀਤਾਰਮਨ ਨੇ ਕਿਹਾ, “ਹੱਕਾਂ ਰਾਹੀਂ ਗ਼ਰੀਬੀ ਨਾਲ ਨਜਿੱਠਣ ਦੇ ਪਹਿਲਾਂ ਦੇ ਦ੍ਰਿਸ਼ਟੀਕੋਣ ਦੇ ਨਤੀਜੇ ਬਹੁਤ ਮਾਮੂਲੀ ਨਿਕਲੇ ਸਨ। ਜਦੋਂ ਗ਼ਰੀਬ ਵਿਕਾਸ ਪ੍ਰਕਿਰਿਆ ਵਿੱਚ ਤਾਕਤਵਰ ਹਿੱਸੇਦਾਰ ਬਣ ਜਾਂਦੇ ਹਨ ਤਾਂ ਉਨ੍ਹਾਂ ਦੀ ਸਹਾਇਤਾ ਕਰਨ ਦੀ ਸਰਕਾਰ ਦੀ ਸ਼ਕਤੀ ਵੀ ਕਈ ਗੁਣਾ ਵੱਧ ਜਾਂਦੀ ਹੈ।”

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸਬਕਾ ਸਾਥ ਦੇ ਤਹਿਤ ਸਰਕਾਰ ਨੇ ਬਹੁ-ਆਯਾਮੀ ਗ਼ਰੀਬੀ ਤੋਂ ਮੁਕਤੀ ਦਿਵਾਉਣ ਲਈ 25 ਕਰੋੜ ਲੋਕਾਂ ਦੀ ਸਹਾਇਤਾ ਕੀਤੀ ਹੈ। ਸ਼੍ਰੀਮਤੀ ਸੀਤਾਰਮਨ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਹੁਣ ਅਜਿਹੇ ਸਸ਼ਕਤ ਲੋਕਾਂ ਦੀ ਊਰਜਾ ਅਤੇ ਦ੍ਰਿੜ੍ਹ ਸੰਕਲਪ ਦੀ ਵਰਤੋਂ ਕਰਨਾ ਹੈ, ਜੋ ਅਸਲ ਵਿੱਚ ਉਨ੍ਹਾਂ ਨੂੰ ਗ਼ਰੀਬੀ ’ਚੋਂ ਕੱਢ ਸਕੇ।

ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਖਾਤਿਆਂ ਰਾਹੀਂ 34 ਲੱਖ ਕਰੋੜ ਰੁਪਏ ਦੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਨਾਲ ਸਰਕਾਰ ਨੂੰ 2.7 ਲੱਖ ਕਰੋੜ ਦੀ ਬਚਤ ਹੋਈ ਹੈ, ਜੋ ਅਤੀਤ ਵਿੱਚ ਲੀਕੇਜ ਨੂੰ ਰੋਕਣ ਨਾਲ ਸੰਭਵ ਹੋਇਆ ਹੈ। ਇਸ ਬਚਤ ਨਾਲ ਗ਼ਰੀਬ ਕਲਿਆਣ ਲਈ ਹੋਰ ਫੰਡ ਉਪਲਬਧ ਕਰਵਾਉਣ ਵਿੱਚ ਮਦਦ ਮਿਲੀ ਹੈ।

ਗ਼ਰੀਬਾਂ ਨੂੰ ਸਸ਼ਕਤ ਬਣਾਉਣ ਵਾਲੀਆਂ ਯੋਜਨਾਵਾਂ ਦੀ ਮਿਸਾਲ ਦਿੰਦੇ ਹੋਏ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ, “ਪੀਐੱਮ-ਸਵਨਿਧੀ ਨੇ 78 ਲੱਖ ਸਟ੍ਰੀਟ ਵਿਕਰੇਤਾਵਾਂ ਨੂੰ ਕਰਜ਼ ਪ੍ਰਦਾਨ ਕੀਤਾ ਹੈ। ਕੁੱਲ ਗਿਣਤੀ ਵਿੱਚੋਂ 2.3 ਲੱਖ ਲੋਕਾਂ ਨੂੰ ਤੀਜੀ ਵਾਰ ਕਰਜ਼ ਮਿਲਿਆ ਹੈ।

ਪ੍ਰਧਾਨ ਮੰਤਰੀ ਜਨ ਮਨ ਯੋਜਨਾ ਨੂੰ ਸਸ਼ਕਤੀਕਰਨ ਦੀ ਇੱਕ ਪ੍ਰਮੁੱਖ ਉਦਾਹਰਣ ਵਜੋਂ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਵਿਸ਼ੇਸ਼ ਤੌਰ 'ਤੇ ਵਾਂਝੇ ਆਦਿਵਾਸੀ ਸਮੂਹਾਂ ਤੱਕ ਪਹੁੰਚ ਰਹੀ ਹੈ, ਜੋ ਹੁਣ ਤੱਕ ਵਿਕਾਸ ਦੇ ਦਾਇਰੇ ਤੋਂ ਬਾਹਰ ਸਨ।

 

****

 

ਵੀਕੇਬੀ/ ਐੱਨਬੀ/ ਕੇਐੱਮਏ



(Release ID: 2001412) Visitor Counter : 47