ਵਿੱਤ ਮੰਤਰਾਲਾ
ਸਰਕਾਰ "ਕਿਰਾਏ ਦੇ ਮਕਾਨਾਂ, ਜਾਂ ਝੁੱਗੀ-ਝੌਂਪੜੀਆਂ, ਜਾਂ ਚੋਲਾਂ ਅਤੇ ਅਣਅਧਿਕਾਰਤ ਕਲੋਨੀਆਂ ਵਿੱਚ ਰਹਿਣ" ਵਾਲੇ ਮੱਧ ਵਰਗ ਦੇ ਯੋਗ ਲੋਕਾਂ ਲਈ ਆਪਣੇ ਘਰ ਖਰੀਦਣ ਜਾਂ ਬਣਾਉਣ ਵਿੱਚ ਮਦਦ ਕਰਨ ਲਈ ਯੋਜਨਾ ਸ਼ੁਰੂ ਕਰੇਗੀ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਤਹਿਤ ਸਰਕਾਰ 3 ਕਰੋੜ ਘਰਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਨੇੜੇ ਹੈ
ਪਰਿਵਾਰਾਂ ਦੀ ਗਿਣਤੀ ਵਿੱਚ ਵਾਧੇ ਤੋਂ ਪੈਦਾ ਹੋਣ ਵਾਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਗਲੇ 5 ਸਾਲਾਂ ਵਿੱਚ 2 ਕਰੋੜ ਹੋਰ ਘਰ ਬਣਾਏ ਜਾਣਗੇ
Posted On:
01 FEB 2024 12:48PM by PIB Chandigarh
ਸੰਸਦ ਵਿੱਚ ਅੱਜ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਸਰਕਾਰ "ਕਿਰਾਏ ਦੇ ਮਕਾਨਾਂ, ਜਾਂ ਝੁੱਗੀ-ਝੌਂਪੜੀਆਂ ਜਾਂ ਚੋਲਾਂ ਅਤੇ ਅਣਅਧਿਕਾਰਤ ਕਾਲੋਨੀਆਂ ਵਿੱਚ ਰਹਿਣ ਵਾਲੇ ਮੱਧ ਵਰਗ ਦੇ ਯੋਗ ਲੋਕਾਂ ਨੂੰ ਆਪਣੇ ਘਰ ਖਰੀਦਣ ਜਾਂ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਯੋਜਨਾ ਸ਼ੁਰੂ ਕਰੇਗੀ।
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀ ਪ੍ਰਾਪਤੀ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਕੋਵਿਡ ਕਾਰਨ ਚੁਣੌਤੀਆਂ ਦੇ ਬਾਵਜੂਦ, ਯੋਜਨਾ ਨੂੰ ਲਾਗੂ ਕਰਨਾ ਜਾਰੀ ਹੈ ਅਤੇ ਸਰਕਾਰ ਤਿੰਨ ਕਰੋੜ ਘਰਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦੀ ਗਿਣਤੀ ਵੱਧਣ ਨਾਲ ਪੈਦਾ ਹੋਣ ਵਾਲੀ ਲੋੜ ਨੂੰ ਪੂਰਾ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ ਦੋ ਕਰੋੜ ਹੋਰ ਘਰ ਬਣਾਏ ਜਾਣਗੇ।
ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ 2047 ਤੱਕ ਦੇਸ਼ ਨੂੰ 'ਵਿਕਸਿਤ ਭਾਰਤ' ਬਣਾਉਣ ਲਈ ਸਰਬਪੱਖੀ, ਸਰਬ-ਵਿਆਪਕ ਅਤੇ ਸਰਬ ਸੰਮਲਿਤ (सर्वांगीण, सर्वस्पर्शी और सर्वसमावेशी) ਵਿਕਾਸ ਦੀ ਪਹੁੰਚ ਨਾਲ ਕੰਮ ਕਰ ਰਹੀ ਹੈ।
******
ਵਾਈਬੀ/ਐੱਨਬੀ/ਐੱਸਐੱਸ/ਏਕੇਐੱਸ
(Release ID: 2001402)
Visitor Counter : 108
Read this release in:
Marathi
,
English
,
Urdu
,
Hindi
,
Nepali
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam