ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗੱਲਬਾਤ ਦੇ ਵਿਲੱਖਣ ਪ੍ਰੋਗਰਾਮ - ਪਰੀਕਸ਼ਾ ਪੇ ਚਰਚਾ 2024 'ਤੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ


ਪਰੀਕਸ਼ਾ ਪੇ ਚਰਚਾ ਪ੍ਰੋਗਰਾਮ ਦੇ 7ਵੇਂ ਸੰਸਕਰਨ ਲਈ ਮਾਈਗੌਵ ਪੋਰਟਲ 'ਤੇ ਰਿਕਾਰਡ 2.26 ਕਰੋੜ ਰਜਿਸਟ੍ਰੇਸ਼ਨਾਂ - ਡਾ. ਸੁਭਾਸ਼ ਸਰਕਾਰ

Posted On: 28 JAN 2024 7:00PM by PIB Chandigarh

ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗੱਲਬਾਤ ਦੇ ਵਿਲੱਖਣ ਪ੍ਰੋਗਰਾਮ - ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ ਸਬੰਧ ਵਿੱਚ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਅਤੇ ਵਿਦੇਸ਼ਾਂ ਦੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਇਮਤਿਹਾਨਾਂ ਤੋਂ ਪੈਦਾ ਹੋਣ ਵਾਲੇ ਤਣਾਅ ’ਤੇ ਚਰਚਾ ਕਰਨ ਅਤੇ ਉਸ ਨੂੰ ਦੂਰ ਕਰਨ ਲਈ ਗੱਲਬਾਤ ਕਰਦੇ ਹਨ ਅਤੇ ਜੀਵਨ ਨੂੰ ਇੱਕ ਉਤਸਵ ਦੇ ਰੂਪ ਵਿੱਚ ਮਨਾਉਂਦੇ ਹਨ।

 

ਡਾ. ਸਰਕਾਰ ਨੇ ਕਿਹਾ ਕਿ ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਪਿਛਲੇ ਛੇ ਸਾਲਾਂ ਤੋਂ ਸਫਲਤਾਪੂਰਵਕ ਕਰਵਾਇਆ ਜਾਂਦਾ ਰਿਹਾ ਹੈ। ਪਰੀਕਸ਼ਾ ਪੇ ਚਰਚਾ ਦੇ ਪਹਿਲੇ ਤਿੰਨ ਐਡੀਸ਼ਨ ਨਵੀਂ ਦਿੱਲੀ ਵਿੱਚ ਟਾਊਨ-ਹਾਲ ਵਿੱਚ ਗੱਲਬਾਤ ਫਾਰਮੈਟ ਵਿੱਚ ਕਰਵਾਏ ਗਏ ਸਨ । ਕੋਵਿਡ-19 ਮਹਾਂਮਾਰੀ ਦੇ ਕਾਰਨ ਚੌਥਾ ਐਡੀਸ਼ਨ ਦੂਰਦਰਸ਼ਨ ਅਤੇ ਸਾਰੇ ਪ੍ਰਮੁੱਖ ਟੀਵੀ ਚੈਨਲਾਂ ਰਾਹੀਂ ਆਨਲਾਈਨ ਢੰਗ ਨਾਲ ਕਰਵਾਇਆ ਗਿਆ ਸੀ।

 

ਉਨ੍ਹਾਂ ਇਹ ਵੀ ਦੱਸਿਆ ਕਿ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਦਾ ਪੰਜਵਾਂ ਅਤੇ ਛੇਵਾਂ ਐਡੀਸ਼ਨ ਮੁੜ ਤੋਂ ਟਾਊਨ-ਹਾਲ ਫਾਰਮੈਟ ਵਿੱਚ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਇਆ ਗਿਆ। ਪਿਛਲੇ ਸਾਲ (2023) ਪ੍ਰੀਖਿਆ ਮੁਕਾਬਲਿਆਂ ਵਿੱਚ ਲਗਭਗ 31.24 ਲੱਖ ਵਿਦਿਆਰਥੀਆਂ, 5.60 ਲੱਖ ਅਧਿਆਪਕਾਂ ਅਤੇ 1.95 ਲੱਖ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਸੀ।

 

ਡਾ. ਸਰਕਾਰ ਨੇ ਇਹ ਵੀ ਦੱਸਿਆ ਕਿ 'ਪਰੀਕਸ਼ਾ ਪੇ ਚਰਚਾ' ਦੇ 7ਵੇਂ ਐਡੀਸ਼ਨ ਲਈ ਮਾਈਗੌਵ ਪੋਰਟਲ 'ਤੇ 2.26 ਕਰੋੜ ਲੋਕਾਂ ਦੀਆਂ ਰਜਿਸਟ੍ਰੇਸ਼ਨਾਂ ਦੀ ਵੱਡੀ ਗਿਣਤੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ, ਜਿਹੜਾ ਇਸ ਵੱਕਾਰੀ ਸਮਾਗਮ ਵਿੱਚ ਹਿੱਸਾ ਲੈਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਗੱਲਬਾਤ ਕਰਨ ਬਾਰੇ ਉਤਸੁਕਤਾ ਨੂੰ ਦਰਸਾਉਂਦਾ ਹੈ ।

 

ਡਾ. ਸਰਕਾਰ ਨੇ ਦੱਸਿਆ ਕਿ ਇਸ ਸਾਲ 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ ਟਾਊਨ ਹਾਲ ਫਾਰਮੈਟ 'ਚ 29 ਜਨਵਰੀ, 2024 ਨੂੰ ਸਵੇਰੇ 11 ਵਜੇ ਤੋਂ ਭਾਰਤ ਮੰਡਪਮ, ਆਈ.ਟੀ.ਪੀ.ਓ., ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਕਰਵਾਇਆ ਜਾਵੇਗਾ। ਪ੍ਰੋਗਰਾਮ ਵਿੱਚ ਲਗਭਗ 3000 ਪ੍ਰਤੀਭਾਗੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੋ ਵਿਦਿਆਰਥੀ ਅਤੇ ਇੱਕ ਅਧਿਆਪਕ ਅਤੇ ਕਲਾ ਉਤਸਵ ਦੇ ਜੇਤੂਆਂ ਨੂੰ ਮੁੱਖ ਸਮਾਗਮ ਲਈ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਏਕਲਵਿਆ ਮਾਡਲ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦੇ ਸੌਂ ਵਿਦਿਆਰਥੀਆ ਨੇ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਲਈ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ 11 ਦਸੰਬਰ, 2023 ਤੋਂ 12 ਜਨਵਰੀ, 2024 ਤੱਕ ਮਾਈਗੌਵ ਪੋਰਟਲ 'ਤੇ ਇੱਕ ਆਨਲਾਈਨ ਮਲਟੀਪਲ ਚੁਆਇਸ ਪ੍ਰਸ਼ਨ ਉੱਤਰ ਮੁਕਾਬਲਾ (ਐੱਮਸੀਕਿਓ) ਵੀ ਕਰਵਾਇਆ ਗਿਆ ਸੀ। ਭਾਗੀਦਾਰਾਂ ਨੂੰ ਮਾਈਗੌਵ ਪੋਰਟਲ 'ਤੇ ਉਨ੍ਹਾਂ ਦੇ ਸਵਾਲਾਂ ਦੇ ਸਹੀ ਜਵਾਬਾਂ ਦੇ ਆਧਾਰ 'ਤੇ ਚੁਣਿਆ ਗਿਆ ਸੀ। ਉਨ੍ਹਾਂ ਨੂੰ ਇੱਕ ਵਿਸ਼ੇਸ਼ ਪ੍ਰੀਖਿਆ ਪੇ ਚਰਚਾ ਕਿੱਟ ਭੇਟ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਲਿਖੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਐਗਜ਼ਾਮ ਵਾਰੀਅਰਜ਼ ਕਿਤਾਬ ਅਤੇ ਇੱਕ ਸਰਟੀਫਿਕੇਟ ਸ਼ਾਮਲ ਹੈ।

 

ਉਨ੍ਹਾਂ ਕਿਹਾ ਕਿ 'ਪਰੀਕਸ਼ਾ ਪੇ ਚਰਚਾ' ਨੌਜਵਾਨਾਂ ਲਈ ਤਣਾਅ-ਮੁਕਤ ਮਾਹੌਲ ਸਿਰਜਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੇ ਵੱਡੇ ਅੰਦੋਲਨ - 'ਐਗਜ਼ਾਮ ਵਾਰੀਅਰਜ਼' ਦਾ ਹਿੱਸਾ ਹੈ।

 

ਉਨ੍ਹਾਂ ਕਿਹਾ ਕਿ ਇਹ ਇੱਕ ਅੰਦੋਲਨ ਹੈ, ਜਿਹੜਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਇਕੱਠੇ ਕਰਨ ਦੇ ਯਤਨਾਂ ਨਾਲ ਪ੍ਰੇਰਿਤ ਹੈ ਤਾਂ ਜੋ ਇੱਕ ਅਜਿਹੇ ਵਾਤਾਵਰਨ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਜਿੱਥੇ ਹਰੇਕ ਬੱਚੇ ਦੀ ਵਿਲੱਖਣ ਸ਼ਖ਼ਸੀਅਤ ਦਾ ਉਤਸਵ ਮਨਾਇਆ ਜਾਵੇ, ਉਤਸ਼ਾਹਿਤ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਦੀ ਆਗਿਆ ਦਿੱਤੀ ਜਾਵੇ।

 

ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ 12 ਜਨਵਰੀ, 2024 ਯਾਨੀ ਯੁਵਕ ਦਿਵਸ ਤੋਂ ਸ਼ੁਰੂ ਹੋ ਕੇ 23 ਜਨਵਰੀ, 2024 ਤੱਕ ਮੁੱਖ ਸਮਾਗਮ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਆਮ ਤੌਰ ’ਤੇ ਸਕੂਲ ਪੱਧਰ 'ਤੇ ਕਈ ਤਰ੍ਹਾਂ ਦੀਆਂ ਸਰਗਰਮੀਆਂ ਕਰਵਾਈਆਂ ਗਈਆਂ, ਜਿਸ ਵਿੱਚ ਮਨੋਰੰਜਨ ਨਾਲ ਭਰੀਆਂ ਸਿੱਖਣ ਵਾਲੀਆਂ ਸਰਗਰਮੀਆਂ ਜਿਵੇਂ ਮੈਰਾਥਨ ਦੌੜ, ਸੰਗੀਤ ਮੁਕਾਬਲਾ, ਸਕਿੱਟ (ਮੀਮ) ਵਰਗੀਆਂ ਨੁੱਕੜ ਨਾਟਕ, ਵਿਦਿਆਰਥੀ-ਐਂਕਰ-ਵਿਦਿਆਰਥੀ-ਮਹਿਮਾਨ ਚਰਚਾ ਆਦਿ ਸ਼ਾਮਲ ਸਨ।

 

ਉਨ੍ਹਾਂ ਨੇ ਕਿਹਾ ਕਿ 23 ਜਨਵਰੀ, 2024 ਨੂੰ ਦੇਸ਼ ਭਰ ਦੇ 774 ਜ਼ਿਲ੍ਹਿਆਂ ਦੇ 657 ਕੇਂਦਰੀ ਵਿਦਿਆਲਿਆ ਅਤੇ 122 ਨਵੋਦਿਆ ਵਿਦਿਆਲਿਆ (ਐੱਨ.ਵੀ.ਐੱਸ.) ਵਿੱਚ ਦੇਸ਼ ਵਿਆਪੀ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਵਿਸ਼ਾਲ ਪ੍ਰੋਗਰਾਮ ਵਿੱਚ 60 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਦਾ ਵਿਸ਼ਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਲਿਖੀ ਕਿਤਾਬ ਐਗਜ਼ਾਮ ਵਾਰੀਅਰਜ਼ ਵਿੱਚ ਦੱਸੇ ਗਏ ਪ੍ਰੀਖਿਆ ਨੂੰ ਸੁਖਾਲਾ ਬਣਾਉਣ ਦੇ ਨੁਕਤਿਆਂ (ਮੰਤਰਾਂ) 'ਤੇ ਅਧਾਰਤ ਸੀ। ਪੇਂਟਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ।

***********

ਐੱਸਐਸ/ਏਕੇ



(Release ID: 2000979) Visitor Counter : 64